ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ Apple Card ਦੀ ਵਰਤੋਂ ਕਰੋ

Apple Card ਇੱਕ ਕ੍ਰੈਡਿਟ ਕਾਰਡ ਹੈ ਜਿਸ ਨੂੰ Apple ਵੱਲੋਂ ਬਣਾਇਆ ਗਿਆ ਜੋ ਤੁਹਾਨੂੰ ਸਿਹਤਮੰਦ ਵਿੱਤੀ ਜੀਵਨ ਜਿਉਣ ਵਿੱਚ ਮਦਦ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਤੁਸੀਂ ਮਿੰਟਾਂ ਵਿੱਚ iPhone ’ਤੇ Apple Card ਲਈ ਸਾਈਨ ਅੱਪ ਕਰ ਸਕਦੇ ਹੋ ਅਤੇ ਸਟੋਰਾਂ ਵਿੱਚ, ਐਪਾਂ ਵਿੱਚ ਜਾਂ ਦੁਨੀਆ ਭਰ ਵਿੱਚ ਔਨਲਾਈਨ Apple Pay ਨਾਲ ਇਸ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ। Apple Card ਤੁਹਾਨੂੰ ਤੁਹਾਡੇ ਨਵੀਨਤਮ ਲੈਣ-ਦੇਣ ਦੇ ਅਸਲ-ਸਮੇਂ ਦੇ ਦ੍ਰਿਸ਼ਾਂ ਨੂੰ ਆਸਾਨੀ ਨਾਲ ਸਮਝਣ ਅਤੇ ਬਕਾਏ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ Apple Card ਸਹਾਇਤਾ ਸਿਰਫ਼ ਸੁਨੇਹੇ ਭੇਜ ਕੇ ਕਿਸੇ ਵੀ ਸਮੇਂ ਉਪਲਬਧ ਹੈ।

ਨੋਟ: Apple Card ਸਿਰਫ਼ ਯੂ. ਐੱਸ ਵਿੱਚ ਉਪਲਬਧ ਹੈ

Apple Card ਲਈ ਅਰਜ਼ੀ ਦਿਓ

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਵੌਲਿਟ ਅਤੇ Apple Pay ’ਤੇ ਟੈਪ ਕਰੋ।

  3. ਕਾਰਡ ਸ਼ਾਮਲ ਕਰੋ ’ਤੇ ਟੈਪ ਕਰੋ, ਫਿਰ “Apple Card ਲਈ ਅਰਜ਼ੀ ਦਿਓ” ’ਤੇ ਟੈਪ ਕਰੋ।

ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Card ਲਈ ਅਰਜ਼ੀ ਕਿਵੇਂ ਦੇਣੀ ਹੈ ਨੂੰ ਦੇਖੋ।

Apple Card ਨਾਲ ਖ਼ਰੀਦਦਾਰੀ ਕਰੋ

ਤੁਸੀਂ ਹੇਠ ਲਿਖੇ ਤਰੀਕਿਆਂ ਨਾਲ Apple Card ਨਾਲ ਖ਼ਰੀਦਦਾਰੀ ਕਰ ਸਕਦੇ ਹੋ:

  • Apple Pay ਨਾਲ: ਸੰਪਰਕ ਰਹਿਤ ਭੁਗਤਾਨ ਟਰਮੀਨਲਾਂ (ਸਿਰਫ਼ iPhone ’ਤੇ) ’ਤੇ ਅਤੇ ਐਪਾਂ ਵਿੱਚ ਅਤੇ ਵੈੱਬ ’ਤੇ

  • ਵਰਚੁਅਲ ਕਾਰਡ ਨੰਬਰ ਨਾਲ: ਜੇਕਰ Apple Pay ਸਮਰਥਿਤ ਨਹੀਂ ਹੈ, ਤਾਂ ਚੈੱਕਆਊਟ ਦੌਰਾਨ ਸਵੈ-ਭਰੋ ਦੀ ਵਰਤੋਂ ਕਰੋ। ਜਾਂ ਸੈਟਿੰਗਾਂ ’ਤੇ ਜਾਓ, ਵੌਲਿਟ ਅਤੇ Apple Pay ’ਤੇ ਟੈਪ ਕਰੋ, Apple Card ’ਤੇ ਟੈਪ ਕਰੋ, ਫਿਰ ਕਾਰਡ ਨੰਬਰ, ਮਿਆਦ ਪੁੱਗਣ ਦੀ ਮਿਤੀ ਅਤੇ ਸੁਰੱਖਿਆ ਕੋਡ ਦੇਖਣ ਲਈ ਕਾਰਡ ਦੀ ਜਾਣਕਾਰੀ ’ਤੇ ਟੈਪ ਕਰੋ।

  • ਟਾਈਟੇਨੀਅਮ ਕਾਰਡ ਨਾਲ: ਸਟੋਰਾਂ, ਰੈਸਟੋਰੈਂਟਾਂ ਅਤੇ ਹੋਰ ਟਿਕਾਣਿਆਂ 'ਤੇ ਜਿੱਥੇ Apple Pay ਹਾਲੇ ਤੱਕ ਸਵੀਕਾਰ ਨਹੀਂ ਕੀਤਾ ਗਿਆ ਹੈ, ਉੱਥੇ ਭੌਤਿਕ ਕਾਰਡ ਦੀ ਵਰਤੋਂ ਕਰੋ।

ਲੈਣ-ਦੇਣ ਦੇਖੋ, ਭੁਗਤਾਨ ਕਰੋ ਅਤੇ ਆਪਣੇ Apple Card ਦਾ ਪ੍ਰਬੰਧਨ ਕਰੋ

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਵੌਲਿਟ ਅਤੇ Apple Pay ’ਤੇ ਟੈਪ ਕਰੋ, ਫਿਰ Apple Card ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਆਪਣੇ ਖ਼ਰਚੇ ਦੀ ਸਮੀਖਿਆ ਕਰੋ: ਲੈਣ-ਦੇਣ ‘ਤੇ ਟੈਪ ਕਰੋ।

      Apple ਸਹਾਇਤਾ ਲੇਖ ਆਪਣੇ Apple Card ਖ਼ਰਚੇ ਦੀ ਹਿਸਟਰੀ ਨੂੰ ਦੇਖੋ।

    • ਇੱਕ-ਵਾਰ ਦਾ ਭੁਗਤਾਨ ਕਰੋ ਜਾਂ ਆਟੋਮੈਟਿਕ ਭੁਗਤਾਨ ਸ਼ੈਡਿਊਲ ਕਰੋ: ਭੁਗਤਾਨ ਕਰੋ ਜਾਂ Autopay ‘ਤੇ ਟੈਪ ਕਰੋ। Apple ਸਹਾਇਤਾ ਲੇਖ Apple Card ਭੁਗਤਾਨ ਕਿਵੇਂ ਕਰਨਾ ਹੈ ਨੂੰ ਦੇਖੋ।

    • ਵਰਚੁਅਲ ਕਾਰਡ ਨੰਬਰ ਦੇਖੋ: ਕਾਰਡ ਨੰਬਰ, ਮਿਆਦ ਪੁੱਗਣ ਦੀ ਮਿਤੀ ਅਤੇ ਸੁਰੱਖਿਆ ਕੋਡ ਦੇਖਣ ਲਈ ਕਾਰਡ ਦੀ ਜਾਣਕਾਰੀ ’ਤੇ ਟੈਪ ਕਰੋ।

    • ਆਪਣਾ ਖਾਤਾ ਪ੍ਰਬੰਧਿਤ ਕਰੋ: ਖਾਤੇ ਸੰਬੰਧੀ ਵੇਰਵੇ, ਸੰਪਰਕ ਸਹਾਇਤਾ ਅਤੇ ਹੋਰ ਬਹੁਤ ਕੁਝ ਦੇਖੋ।

ਸਲਾਹ: ਆਪਣਾ ਬਕਾਇਆ, ਉਪਲਬਧ ਕ੍ਰੈਡਿਟ ਅਤੇ ਖ਼ਰਚ ਗਤੀਵਿਧੀ ਨੂੰ ਇੱਕ ਨਜ਼ਰ ਵਿੱਚ ਦੇਖਣ ਲਈ ਆਪਣੀ ਹੋਮ ਸਕਰੀਨ ’ਤੇ Apple Card ਵਿਜੇਟ ਨੂੰ ਸ਼ਾਮਲ ਕਰੋ

1. Daily Cash ਨੂੰ Apple Cash ਅਤੇ ਬੱਚਤ ਖਾਤੇ ਵਿੱਚ ਵੰਡਿਆ ਨਹੀਂ ਜਾ ਸਕਦਾ। Apple Card ਦੇ ਮਾਲਕ ਅਤੇ ਸਹਿ-ਮਾਲਕ ਆਪਣੇ Daily Cash ਨੂੰ ਕਿਸੇ ਵੀ ਸਮੇਂ ਵਿਅਕਤੀਗਤ ਰੂਪ ਵਿੱਚ ਬਦਲ ਸਕਦੇ ਹਨ। ਬੱਚਤ ਨੂੰ ਖੋਲ੍ਹਣ ਲਈ, ਤੁਹਾਨੂੰ iOS ਜਾਂ iPadOS ਦੇ ਨਵੀਨਤਮ ਸੰਸਕਰਨ ਵਾਲੇ iPhone ਜਾਂ iPad 'ਤੇ Apple Card ਨੂੰ ਵੌਲਿਟ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੈ। Apple ਵਿੱਤੀ ਸੰਸਥਾ ਨਹੀਂ ਹੈ। Apple Card ਅਤੇ Savings Goldman Sachs Bank USA, Salt Lake City ਸ਼ਾਖਾ ਦੁਆਰਾ ਜਾਰੀ ਅਤੇ ਪ੍ਰਦਾਨ ਕੀਤੇ ਜਾਂਦੇ ਹਨ। FDIC ਮੈਂਬਰ।
2. Apple Cash ਨੂੰ Green Dot Bank ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ। FDIC ਮੈਂਬਰ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.