iPad ’ਤੇ ਨਕਸ਼ੇ ਐਪ ਵਿੱਚ “ਦੇਖੀਆਂ ਥਾਵਾਂ” ਦੇਖਣਾ ਅਤੇ ਪ੍ਰਬੰਧਨ ਕਰਨਾ

Wi-Fi + Cellular ਮਾਡਲਾਂ ‘ਤੇ, “ਦੇਖੀਆਂ ਥਾਵਾਂ” ਫ਼ੀਚਰ ਤੁਹਾਨੂੰ ਉਹਨਾਂ ਥਾਵਾਂ ਦਾ ਟ੍ਰੈਕ ਰੱਖਣ ਵਿੱਚ ਮਦਦ ਕਰਦਾ ਹੈ ਜਿੱਥੇ ਤੁਸੀਂ ਗਏ ਹੋ, ਤਾਂ ਜੋ ਤੁਸੀਂ ਬਾਅਦ ਵਿੱਚ ਉਹਨਾਂ ਨੂੰ ਆਸਾਨੀ ਨਾਲ ਦੁਬਾਰਾ ਦੇਖ ਸਕੋ ਜਾਂ ਸਾਂਝਾ ਕਰ ਸਕੋ। ਇਸ ਦੀ ਵਰਤੋਂ ਪਿਛਲੇ ਸਥਾਨਾਂ ਨੂੰ ਲੱਭਣ ਲਈ ਕਰੋ—ਜਿਵੇਂ ਕਿ ਹਾਲੀਆ ਯਾਤਰਾ ਦੇ ਰੈਸਤੋਰਾਂ—ਅਤੇ ਉਹਨਾਂ ਨੂੰ ਗਾਈਡਾਂ ਵਿੱਚ ਵਿਵਸਥਿਤ ਕਰੋ ਜਾਂ ਉਹਨਾਂ ਨੂੰ ਦੂਜਿਆਂ ਨਾਲ ਸਾਂਝਾ ਕਰੋ। “ਦੇਖੀਆਂ ਗਈਆਂ ਥਾਵਾਂ“ ਐਂਡ-ਟੂ-ਐਂਡ ਇਨਕ੍ਰਿਪਟ ਕੀਤੀਆਂ ਹੁੰਦੀਆਂ ਹਨ, Apple ਇਨ੍ਹਾਂ ਨੂੰ ਦੇਖ ਨਹੀਂ ਸਕਦਾ ਅਤੇ ਇਹ ਤੁਹਾਡੇ ਸਿੰਕ ਕੀਤੇ ਸਭ ਡਿਵਾਈਸਾਂ ’ਤੇ ਦਿਖਾਈ ਦੇਣਗੀਆਂ।

ਨੋਟ: “ਦੇਖੀਆਂ ਗਈਆਂ ਥਾਵਾਂ“ ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹਨ।

“ਦੇਖੀਆਂ ਗਈਆਂ ਥਾਵਾਂ“ ਨੂੰ ਚਾਲੂ ਕਰਨਾ

ਜਦੋਂ ਤੁਸੀਂ ਨਕਸ਼ੇ ਐਪ ਖੋਲ੍ਹਦੇ ਹੋ, ਤਾਂ ਤੁਹਾਨੂੰ “ਦੇਖੀਆਂ ਥਾਵਾਂ“ ਨੂੰ ਚਾਲੂ ਕਰਨ ਲਈ ਕਿਹਾ ਜਾ ਸਕਦਾ ਹੈ, ਜੇਕਰ ਅਜਿਹਾ ਨਹੀਂ ਹੁੰਦਾ ਤਾਂ

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ “ਨਕਸ਼ੇ” ’ਤੇ ਟੈਪ ਕਰੋ।

  3. ਟਿਕਾਣੇ ’ਤੇ ਟੈਪ ਕਰੋ, ਫਿਰ “ਸਟੀਕ ਟਿਕਾਣਾ” ਅਤੇ “ਦੇਖੀਆਂ ਗਈਆਂ ਥਾਵਾਂ” ਨੂੰ ਚਾਲੂ ਕਰੋ।

  4. ਸੈਟਿੰਗਾਂ ਐਪ ’ਤੇ ਵਾਪਸ ਜਾਓ, ਫਿਰ “ਪਰਦੇਦਾਰੀ ਅਤੇ ਸੁਰੱਖਿਆ” ’ਤੇ ਟੈਪ ਕਰੋ।

  5. ਟਿਕਾਣਾ ਸੇਵਾਵਾਂ ’ਤੇ ਟੈਪ ਕਰੋ, ਫਿਰ ਟਿਕਾਣਾ ਸੇਵਾਵਾਂ ਨੂੰ ਚਾਲੂ ਕਰੋ।

  6. ਸਿਸਟਮ ਸੇਵਾਵਾਂ ’ਤੇ ਟੈਪ ਕਰੋ, ਮਹੱਤਵਪੂਰਨ ਟਿਕਾਣਿਆਂ ਅਤੇ ਰੂਟਾਂ ’ਤੇ ਟੈਪ ਕਰੋ, ਫਿਰ ਮਹੱਤਵਪੂਰਨ ਟਿਕਾਣਿਆਂ ਅਤੇ ਰੂਟਾਂ ਨੂੰ ਚਾਲੂ ਕਰੋ।

ਦੇਖੀ ਗਈ ਥਾਂ ਨੂੰ ਦੇਖਣਾ

  1. ਆਪਣੇ iPad ’ਤੇ ਨਕਸ਼ੇ ਐਪ ’ਤੇ ਜਾਓ।

  2. ਥਾਵਾਂ ’ਤੇ ਟੈਪ ਕਰੋ, ਦੇਖੀਆਂ ਗਈਆਂ ਥਾਵਾਂ ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਖੋਜੋ: ਨਾਮ, ਸ਼੍ਰੇਣੀ, ਪਤੇ ਜਾਂ ਨੋਟਸ ਅਨੁਸਾਰ ਕੋਈ ਥਾਂ ਖੋਜੋ।

    • ਫ਼ਿਲਟਰ ਕਰਨ ਲਈ: ਤਰੀਕ, ਸ਼੍ਰੇਣੀ ਜਾਂ ਸ਼ਹਿਰ ਲਈ ਫ਼ਿਲਟਰ ਦੀ ਵਰਤੋਂ ਕਰ ਕੇ ਖੋਜ ਕਰੋ।

    • ਸਭ ਦੇਖੀਆਂ ਥਾਵਾਂ ਦਿਖਾਉਣ ਲਈ: “ਸਾਰੇ ਸਫ਼ਰ” ’ਤੇ ਟੈਪ ਕਰੋ।

ਦੇਖੀ ਗਈ ਥਾਂ ਦਾ ਪ੍ਰਬੰਧਨ ਕਰਨਾ

  1. ਆਪਣੇ iPad ’ਤੇ ਨਕਸ਼ੇ ਐਪ ’ਤੇ ਜਾਓ।

  2. ਥਾਵਾਂ ’ਤੇ ਟੈਪ ਕਰੋ, ਫਿਰ ”ਦੇਖੀਆਂ ਗਈਆਂ ਥਾਵਾਂ” ’ਤੇ ਟੈਪ ਕਰੋ।

  3. ਕਿਸੇ ਥਾਂ ਦੇ ਨੇੜੇ, ਹੋਰ ’ਤੇ ਟੈਪ ਕਰੋ (ਪਲੇਸ ਕਾਰਡ ਦੇ ਸੱਜੇ ਪਾਸੇ)’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਆਪਣੀਆਂ ਥਾਵਾਂ ਵਿੱਚ ਸ਼ਾਮਲ ਕਰਨ ਲਈ: “ਥਾਵਾਂ ਵਿੱਚ ਜੋੜੋ” ’ਤੇ ਟੈਪ ਕਰੋ।

    • ਦੇਖੀ ਗਈ ਥਾਂ ਨੂੰ ਸਾਂਝਾ ਕਰਨ ਲਈ: “ਸਾਂਝਾ ਕਰੋ” ’ਤੇ ਟੈਪ ਕਰੋ।

    • ਨਿੱਜੀ ਨੋਟ ਜੋੜਨ ਲਈ: “ਨੋਟ ਜੋੜੋ” ’ਤੇ ਟੈਪ ਕਰੋ।

    • ਦੇਖੀ ਗਈ ਥਾਂ ਨੂੰ ਸਹੀ ਕਰਨੀ ਲਈ: “ਗ਼ਲਤ ਟਿਕਾਣਾ” ’ਤੇ ਟੈਪ ਕਰੋ।

    • ਦੇਖੀ ਗਈ ਥਾਂ ਨੂੰ ਹਟਾਉਣ ਲਈ: “ਹਟਾਓ” ’ਤੇ ਟੈਪ ਕਰੋ।

“ਨਕਸ਼ੇ ਐਪ ਤੁਹਾਡੇ ਵੱਲੋਂ ਦੇਖੀਆਂ ਗਈਆਂ ਥਾਵਾਂ ਨੂੰ ਕਿੰਨੇ ਸਮੇਂ ਤੱਕ ਰੱਖਦਾ ਹੈ,” ਨੂੰ ਬਦਲੋ

ਜੇਕਰ ਤੁਸੀਂ ਫ਼ੀਚਰ ਸੈੱਟ ਅੱਪ ਕਰਨ ਦੌਰਾਨ ਦੇਖੀਆਂ ਗਈਆਂ ਥਾਵਾਂ ਨੂੰ ਸੰਭਾਲਣ ਲਈ ਕੋਈ ਮਿਆਦ ਚੁਣਦੇ ਹੋ, ਤਾਂ ਤੁਸੀਂ ਇਸ ਨੂੰ ਕਿਸੇ ਵੀ ਸਮੇਂ ਬਦਲ ਸਕਦੇ ਹੋ।

  1. ਆਪਣੇ iPad ’ਤੇ ਨਕਸ਼ੇ ਐਪ ’ਤੇ ਜਾਓ।

  2. ਥਾਵਾਂ ’ਤੇ ਟੈਪ ਕਰੋ, ਫਿਰ ”ਦੇਖੀਆਂ ਗਈਆਂ ਥਾਵਾਂ” ’ਤੇ ਟੈਪ ਕਰੋ।

  3. ਹੇਠਾਂ ਵੱਲ ਸਕ੍ਰੌਲ ਕਰੋ, “ਦੇਖੀਆਂ ਗਈਆਂ ਰੱਖੋ” ’ਤੇ ਟੈਪ ਕਰੋ, ਫਿਰ ਕੋਈ ਮਿਆਦ ਚੁਣੋ।

ਦੇਖੀਆਂ ਗਈਆਂ ਥਾਵਾਂ ਦੀ ਹਿਸਟਰੀ ਸਾਫ਼ ਕਰਨੀ

  1. ਆਪਣੇ iPad ’ਤੇ ਨਕਸ਼ੇ ਐਪ ’ਤੇ ਜਾਓ।

  2. ਥਾਵਾਂ ’ਤੇ ਟੈਪ ਕਰੋ, ਫਿਰ ”ਦੇਖੀਆਂ ਗਈਆਂ ਥਾਵਾਂ” ’ਤੇ ਟੈਪ ਕਰੋ।

  3. ਹੇਠਾਂ ’ਤੇ ਸਕ੍ਰੌਲ ਕਰੋ, ਫਿਰ “ਇਤਿਹਾਸ ਸਾਫ਼ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.