ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਆਵਾਜ਼ ਨੂੰ ਘੱਟ-ਵੱਧ ਕਰੋ

ਆਵਾਜ਼ ਬਟਨਾਂ, Siri, ਜਾਂ ਕੰਟਰੋਲ ਸੈਂਟਰ ਦੀ ਵਰਤੋਂ ਕਰ ਕੇ ਮੀਡੀਆ, ਚੇਤਾਵਨੀਆਂ ਅਤੇ ਸਾਊਂਡ ਇਫ਼ੈਕਟ ਦੀ ਆਵਾਜ਼ ਘੱਟ-ਵੱਧ ਕਰੋ।

ਆਵਾਜ਼ ਬਟਨਾਂ ਜਾਂ Siri ਦੀ ਵਰਤੋ ਕਰ ਕੇ ਆਵਾਜ਼ ਘੱਟ-ਵੱਧ ਕਰੋ

ਅਲਰਟ, ਧੁਨੀ ਪ੍ਰਭਾਵ. ਗਾਣੇ ਅਤੇ ਹੋਰ ਮੀਡੀਆ ਦੀ ਆਵਾਜ਼ ਨੂੰ ਅਡਜਸਟ ਕਰਨ ਲਈ iPad ’ਤੇ ਆਵਾਜ਼ ਬਟਨਾਂ ਦੀ ਵਰਤੋਂ ਕਰੋ। (ਤੁਹਾਡੇ ਮਾਡਲ ਦੇ ਅਧਾਰ ’ਤੇ ਆਵਾਜ਼ ਬਟਨ ਜਾਂ ਤਾਂ ਤੁਹਾਡੇ ਡਿਵਾਈਸ ਦੇ ਪਾਸੇ ਜਾਂ ਸਿਖਰ ’ਤੇ ਹਨ।)

ਆਡੀਓ ਅਲਰਟ ਅਤੇ ਸੂਚਨਾਵਾਂ ਨੂੰ ਬੰਦ ਕਰਨ ਲਈ ਤੁਸੀਂ ਕੰਟਰੋਲ ਸੈਂਟਰ ਦੀ ਵਰਤੋਂ ਕਰ ਸਕਦੇ ਹੋ।

ਨੋਟ: "ਪਰੇਸ਼ਾਨ ਨਾ ਕਰੋ" ਸੰਗੀਤ, ਪੌਡਕਾਸਟਾਂ, ਮੂਵੀਆਂ ਅਤੇ TV ਸ਼ੋਆਂ ਤੋਂ ਆਡੀਓ ਨੂੰ ਮਿਊਟ ਨਹੀਂ ਕਰਦਾ ਹੈ।

ਤੁਸੀਂ ਆਵਾਜ਼ ਨੂੰ ਘੱਟ ਜਾਂ ਵੱਧ ਕਰਨ ਲਈ Siri ਦੀ ਵਰਤੋਂ ਵੀ ਕਰ ਸਕਦੇ ਹੋ।

Siri: Siri ਨੂੰ ਕੁਝ ਇਸ ਤਰ੍ਹਾਂ ਪੁੱਛੋ, “Turn up the volume.” Siri ਦੀ ਵਰਤੋਂ ਕਰਨੀ ਸਿੱਖੋ

ਚੇਤਾਵਨੀ: ਸੁਣਨ ਸ਼ਕਤੀ ਦੇ ਨੁਕਸਾਨ ਤੋਂ ਬਚਣ ਬਾਰੇ ਮਹੱਤਵਪੂਰਨ ਜਾਣਕਾਰੀ ਲਈ, ਮਹੱਤਵਪੂਰਨ ਸੁਰੱਖਿਆ ਜਾਣਕਾਰੀ ਨੂੰ ਦੇਖੋ।

ਦੋ ਵੱਖ-ਵੱਖ iPad ਮਾਡਲ ਮੂਹਰਲੇ ਪਾਸਿਓਂ ਦਿਖਾਏ ਗਏ ਹਨ। ਖੱਬੇ ਪਾਸੇ ਵਾਲੇ ਮਾਡਲ ਵਿੱਚ “ਆਵਾਜ਼ ਬਟਨ” ਉੱਪਰਲੇ-ਸੱਜੇ ਪਾਸੇ ਦੇ ਨੇੜੇ ਅਤੇ “ਟੌਪ ਬਟਨ” ਉੱਪਰਲੇ ਸੱਜੇ ਪਾਸੇ ਹੈ। ਸੱਜੇ ਪਾਸੇ ਵਾਲੇ ਮਾਡਲ ਵਿੱਚ “ਆਵਾਜ਼ ਬਟਨ” ਉੱਪਰਲੇ ਖੱਬੇ ਪਾਸੇ ਅਤੇ ਟੌਪ/Touch ID ਬਟਨ ਉੱਪਰ ਸੱਜੇ ਪਾਸੇ ਹਨ।

ਰਿੰਗਰ ਅਤੇ ਅਲਰਟ ਦੀ ਆਵਾਜ਼ ਨੂੰ ਲੌਕ ਕਰੋ

ਸੈਟਿੰਗਾਂ  > ਧੁਨੀਆਂ ’ਤੇ ਜਾਓ ਅਤੇ ਫਿਰ ਬਟਨਾਂ ਨਾਲ ਬਦਲੋ ਨੂੰ ਬੰਦ ਕਰੋ।

ਕੰਟਰੋਲ ਸੈਂਟਰ ਵਿੱਚ ਆਵਾਜ਼ ਘੱਟ-ਵੱਧ ਕਰੋ

ਜਦੋਂ iPad ਲੌਕ ਹੋਵੇ ਜਾਂ ਤੁਸੀਂ ਕਿਸੇ ਐਪ ਦੀ ਵਰਤੋਂ ਕਰ ਰਹੇ ਹੋਵੋ, ਤਾਂ ਤੁਸੀਂ ਕੰਟਰੋਲ ਸੈਂਟਰ ਵਿੱਚ ਆਵਾਜ਼ ਘੱਟ-ਵੱਧ ਕਰ ਸਕਦੇ ਹੋ।

ਕੰਟਰੋਲ ਸੈਂਟਰ ਖੋਲ੍ਹੋ, ਫਿਰ ਆਵਾਜ਼ ਸਲਾਈਡਰ ਨੂੰ ਡ੍ਰੈਗ ਕਰੋ।

ਹੈੱਡਫ਼ੋਨ ਦੀ ਉੱਚੀ ਆਵਾਜ਼ ਘਟਾਓ

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. “ਧੁਨੀਆਂ” ’ਤੇ ਟੈਪ ਕਰੋ।

  3. “ਉੱਚੀ ਆਵਾਜ਼ ਨੂੰ ਘੱਟ ਕਰੋ” ਨੂੰ ਚਾਲੂ ਕਰੋ।

ਨੋਟ: ਜੇਕਰ ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਲਈ ਸਕਰੀਨ ਟਾਈਮ ਦਾ ਸੈੱਟਅੱਪ ਕਰਦੇ ਹੋ, ਤਾਂ ਤੁਸੀਂ ਉਹਨਾਂ ਨੂੰ “ਉੱਚੀ ਆਡੀਓ ਨੂੰ ਘੱਟ ਕਰੋ” ਦਾ ਪੱਧਰ ਬਦਲਣ ਤੋਂ ਰੋਕ ਸਕਦੇ ਹੋ। ਸੈਟਿੰਗਾਂ > ਸਕਰੀਨ ਸਮਾਂ > ਕੰਟੈਂਟ ਅਤੇ ਪਰਦੇਦਾਰੀ ਪਾਬੰਦੀਆਂ ’ਤੇ ਜਾਓ, ਕੰਟੈਂਟ ਅਤੇ ਪਰਦੇਦਾਰੀ ਪਾਬੰਦੀਆਂ ਨੂੰ ਚਾਲੂ ਕਰੋ, ਉੱਚੀ ਆਵਾਜ਼ ਘੱਟ ਕਰੋ ’ਤੇ ਟੈਪ ਕਰੋ, ਫਿਰ “ਆਗਿਆ ਨਾ ਦਿਓ” ਨੂੰ ਚੁਣੋ।

ਸਪੀਕਰ ਦੀ ਆਵਾਜ਼ ਨੂੰ ਸੀਮਤ ਕਰੋ

ਤੁਸੀਂ iPad ਦੇ ਬਿਲਟ-ਇਨ ਸਪੀਕਰ ਰਾਹੀਂ ਚੱਲਣ ਵਾਲੀ ਧੁਨੀ ਦੀ ਵੱਧ ਤੋਂ ਵੱਧ ਆਵਾਜ਼ ਨੂੰ ਸੀਮਤ ਕਰ ਸਕਦੇ ਹੋ।

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. “ਆਵਾਜ਼” ’ਤੇ ਟੈਪ ਕਰੋ, ਫਿਰ “ਆਵਾਜ਼ ਦੀ ਹੱਦ” ’ਤੇ ਟੈਪ ਕਰੋ।

  3. “ਆਵਾਜ਼ ਦੀ ਵੱਧ ਤੋਂ ਵੱਧ ਸੀਮਾ” ਚਾਲੂ ਕਰੋ, ਫਿਰ ਵੱਧ ਤੋਂ ਵੱਧ ਆਵਾਜ਼ ਨਿਰਧਾਰਤ ਕਰਨ ਲਈ ਸਲਾਈਡਰ ਨੂੰ ਡ੍ਰੈਗ ਕਰੋ।

ਨੋਟ: ਜੇਕਰ ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਲਈ ਸਕਰੀਨ ਟਾਈਮ ਦਾ ਸੈੱਟਅੱਪ ਕਰਦੇ ਹੋ, ਤਾਂ ਤੁਸੀਂ ਉਹਨਾਂ ਨੂੰ “ਸਪੀਕਰ ਦੀ ਆਵਾਜ਼ ਦੀ ਸੀਮਾ” ਦਾ ਪੱਧਰ ਬਦਲਣ ਤੋਂ ਰੋਕ ਸਕਦੇ ਹੋ। ਸੈਟਿੰਗਾਂ > ਸਕਰੀਨ ਸਮਾਂ > ਸਕਰੀਨ ਸਮਾਂ > ਕੰਟੈਂਟ ਅਤੇ ਪਰਦੇਦਾਰੀ ਪਾਬੰਦੀਆਂ ’ਤੇ ਜਾਓ, ਕੰਟੈਂਟ ਅਤੇ ਪਰਦੇਦਾਰੀ ਪਾਬੰਦੀਆਂ ਨੂੰ ਚਾਲੂ ਕਰੋ, ਸਪੀਕਰ ਆਵਾਜ਼ ਸੀਮਾ ’ਤੇ ਟੈਪ ਕਰੋ, ਫਿਰ “ਆਗਿਆ ਨਾ ਦਿਓ” ’ਤੇ ਕਲਿੱਕ ਕਰੋ।

ਆਵਾਜ਼ ਮਿਊਟ ਕਰੋ

ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

  • ਆਵਾਜ਼ ਘੱਟ ਕਰਨ ਵਾਲੇ ਬਟਨ ਨੂੰ ਦਬਾ ਕੇ ਰੱਖੋ।

  • ਕੰਟਰੋਲ ਸੈਂਟਰ ਖੋਲ੍ਹੋ, ਫਿਰ ਸ਼ਾਂਤ ਮੋਡ ਨੂੰ ਚਾਲੂ ਕਰਨ ਲਈ “ਸ਼ਾਂਤ ਮੋਡ” ਬੰਦ ਬਟਨ ’ਤੇ ਟੈਪ ਕਰੋ। ਇਸ ਨੂੰ ਬੰਦ ਕਰਨ ਲਈ ਦੁਬਾਰਾ ਟੈਪ ਕਰੋ।

“ਪਰੇਸ਼ਾਨ ਨਾ ਕਰੋ” ਨੂੰ ਚਾਲੂ ਕਰ ਕੇ iPad ਨੂੰ ਸ਼ਾਂਤ ਕਰਨਾ

ਤੁਸੀਂ “ਪਰੇਸ਼ਾਨ ਨਾ ਕਰੋ” ਨੂੰ ਚਾਲੂ ਕਰ ਕੇ ਕਾਲਾਂ, ਚੇਤਾਵਨੀਆਂ ਅਤੇ ਸੂਚਨਾਵਾਂ ਅਸਥਾਈ ਤੌਰ ’ਤੇ ਬੰਦ ਕਰ ਸਕਦੇ ਹੋ।

  1. ਕੰਟਰੋਲ ਸੈਂਟਰ ਖੋਲ੍ਹੋ

  2. ਫ਼ੋਕਸ ‘ਤੇ ਟੈਪ ਕਰੋ, ਫਿਰ “ਪਰੇਸ਼ਾਨ ਨਾ ਕਰੋ” ’ਤੇ ਟੈਪ ਕਰੋ।

    ਜਦੋਂ ਪਰੇਸ਼ਾਨ ਨਾ ਕਰੋ ਨੂੰ ਚਾਲੂ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਇਨਕਮਿੰਗ ਕਾਲਾਂ, ਟੈਕਸਟ ਜਾਂ ਸੂਚਨਾਵਾਂ ਲਈ ਰਿੰਗਟੋਨਾਂ ਜਾਂ ਟੈਕਸਟ ਟੋਨਾਂ ਨਹੀਂ ਸੁਣੋਗੇ। ਇਸ ਤੋਂ ਇਲਾਵਾ ਸਕਰੀਨ ਦੇ ਸਿਖਰ ’ਤੇ ਸਟੇਟਸ ਬਾਰ “ਪਰੇਸ਼ਾਨ ਨਾ ਕਰੋ” ਆਈਕਨ ਵਿੱਚ ਦਿਖਾਈ ਦਿੰਦਾ ਹੈ।

ਫ਼ੋਕਸ ਚਾਲੂ ਕਰੋ ਜਾਂ ਸ਼ੈਡਿਊਲ ਕਰਨਾ ਨੂੰ ਦੇਖੋ।

iPad ’ਤੇ ਹੈੱਡਫ਼ੋਨ ਆਡੀਓ ਸੁਣਦੇ ਸਮੇਂ ਆਪਣੀ ਸੁਣਨ ਸ਼ਕਤੀ ਨੂੰ ਉੱਚੀ ਆਵਾਜ਼ ਤੋਂ ਸੁਰੱਖਿਅਤ ਰੱਖਣ ਦੇ ਕਈ ਤਰੀਕੇ ਹਨ। ਹੈੱਡਫ਼ੋਨ ਆਡੀਓ-ਪੱਧਰ ਫ਼ੀਚਰਾਂ ਦੀ ਵਰਤੋਂ ਕਰੋ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.