ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਖੋਜੀ ਐਪ ਵਿੱਚ ਕਿਸੇ ਡਿਵਾਈਸ ਦੇ ਟਿਕਾਣੇ ਦਾ ਪਤਾ ਲਗਾਓ

ਗੁਆਚੇ ਹੋਏ iPhone, iPad, iPod touch, Mac, Apple Watch, AirPods, Beats ਹੈੱਡਫ਼ੋਨ (ਸਮਰਥਿਤ ਮਾਡਲ) ਜਾਂ Apple Pencil Pro ਦੇ ਟਿਕਾਣੇ ਦਾ ਪਤਾ ਲਗਾਉਣ ਅਤੇ ਧੁਨੀ ਚਲਾਉਣ ਲਈ ਖੋਜੀ ਐਪ ਦੀ ਵਰਤੋਂ ਕਰੋ। ਕਿਸੇ ਡਿਵਾਈਸ ਦੇ ਟਿਕਾਣੇ ਦਾ ਪਤਾ ਲਗਾਉਣ ਲਈ, ਤੁਹਾਨੂੰ ਇਸ ਦੇ ਗੁਆਚੇ ਜਾਣ ਤੋਂ ਪਹਿਲਾਂ ਮੇਰਾ [ਡਿਵਾਈਸ] ਲੱਭੋ ਨੂੰ ਚਾਲੂ ਕਰਨਾ ਪਵੇਗਾ

ਨੋਟ: ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਡਿਵਾਈਸ ਤੁਹਾਡੇ ਤੋਂ ਕਿੰਨੀ ਦੂਰੀ ’ਤੇ ਹਨ, ਤਾਂ ਯਕੀਨੀ ਬਣਾਓ ਕਿ ਤੁਸੀਂ “ਖੋਜੀ” ਐਪ ਲਈ “ਸਟੀਕ ਲੱਭਣਾ” ਨੂੰ ਚਾਲੂ ਕੀਤਾ ਹੋਇਆ ਹੈ। ਤੁਹਾਡੇ ਵੱਲੋਂ ਸਾਂਝੀ ਕੀਤੀ ਟਿਕਾਣੇ ਸੰਬੰਧੀ ਜਾਣਕਾਰੀ ਨੂੰ ਕੰਟਰੋਲ ਕਰਨਾ ਨੂੰ ਦੇਖੋ। ਜੇਕਰ ਤੁਹਾਡਾ iPad ਗੁਆਚ ਜਾਂਦਾ ਹੈ ਅਤੇ ਤੁਹਾਡੇ ਕੋਲ ਖੋਜੀ ਐਪ ਦਾ ਐਕਸੈੱਸ ਨਹੀਂ ਹੈ, ਤਾਂ ਤੁਸੀਂ iCloud.com ’ਤੇ ਡਿਵਾਈਸਾਂ ਨੂੰ ਲੱਭੋ ਦੀ ਵਰਤੋਂ ਕਰ ਕੇ ਆਪਣੇ ਡਿਵਾਈਸ ਦੇ ਟਿਕਾਣੇ ਦਾ ਪਤਾ ਲਗਾ ਸਕਦੇ ਹੋ ਜਾਂ ਧੁਨੀ ਚਲਾ ਸਕਦੇ ਹੋ।

"ਖੋਜੀ" ਐਪ ਦੀ ਸਕਰੀਨ ਡਿਵਾਈਸਾਂ ਦੀ ਸੂਚੀ 'ਤੇ ਖੁੱਲ੍ਹਦੀ ਹੈ। ਸੂਚੀਬੱਧ ਡਿਵਾਈਸਾਂ ਵਿੱਚ ਡੈਨੀ ਦਾ iPad, ਡੈਨੀ ਦਾ iPhone, ਡੈਨੀ ਦੀ Apple Watch ਅਤੇ ਡੈਨੀ ਦੇ AirPods Pro ਸ਼ਾਮਲ ਹਨ। ਨਕਸ਼ੇ ’ਤੇ ਉਹਨਾਂ ਦੇ ਟਿਕਾਣੇ ਸੈਂਟਾ ਕਰੂਜ਼ ਦੇ ਨੇੜੇ ਦਿਖਾਏ ਗਏ ਹਨ।

ਡਿਵਾਈਸ ਦਾ ਪਤਾ ਲਗਾਉਣ ਬਾਰੇ

  • ਨਕਸ਼ੇ ’ਤੇ ਆਪਣੇ ਡਿਵਾਈਸ ਦਾ ਟਿਕਾਣਾ ਦੇਖਣ ਲਈ ਤੁਸੀਂ ਆਪਣੇ iPad ’ਤੇ ਖੋਜੀ ਐਪ ਦੀ ਵਰਤੋਂ ਕਰ ਸਕਦੇ ਹੋ। ਜੇਕਰ ਡਿਵਾਈਸ ਔਨਲਾਈਨ ਹੈ, ਤਾਂ ਤੁਸੀਂ ਉਸ ਦਾ ਟਿਕਾਣਾ ਦੇਖ ਸਕਦੇ ਹੋ ਅਤੇ ਉਸ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਧੁਨੀ ਚਲਾਉਂਦਾ ਹੈ। ਜੇਕਰ ਡਿਵਾਈਸ ਔਫ਼ਲਾਈਨ ਹੈ, ਤਾਂ ਤੁਸੀਂ ਉਸ ਦਾ ਟਿਕਾਣਾ ਦੇਖ ਸਕਦੇ ਹੋ, ਪਰ ਇਸ ਨਾਲ ਧੁਨੀ ਨਹੀਂ ਚੱਲਦੀ।

  • AirPods ਅਤੇ ਸਮਰਥਿਤ Beats ਹੈੱਡਫ਼ੋਨਾਂ ਲਈ, ਤੁਸੀਂ ਉਹਨਾਂ ਨੂੰ ਉਦੋਂ ਲੱਭ ਸਕਦੇ ਹੋ ਜਦੋਂ ਉਹ ਤੁਹਾਡੇ ਡਿਵਾਈਸ ਦੇ ਨੇੜੇ ਹੋਣ ਅਤੇ Bluetooth® ਨਾਲ ਕਨੈਕਟ ਹੋਣ। ਸਮਰਥਿਤ AirPods ਲਈ, ਤੁਸੀਂ ਆਪਣੇ ਡਿਵਾਈਸ ਨਾਲ ਆਖ਼ਰੀ ਵਾਰ ਕਨੈਕਟ ਹੋਣ ਤੋਂ ਬਾਅਦ 24 ਘੰਟੇ ਤੱਕ ਖੋਜੀ ਨੈੱਟਵਰਕ ਦੇ ਰਾਹੀਂ ਉਹਨਾਂ ਦਾ ਟਿਕਾਣਾ ਵੀ ਦੇਖ ਸਕਦੇ ਹੋ, ਭਾਵੇਂ ਉਹ ਨੇੜੇ ਨਾ ਹੋਣ।

  • MagSafe ਅਤੇ “ਖੋਜੀ” ਸਹਾਇਤਾ ਵਾਲੇ iPhone ਵੌਲਿਟ ਲਈ, ਜੇਕਰ ਇਹ ਤੁਹਾਡੇ iPhone ਨਾਲ ਅਟੈਚ ਹੋਵੇ ਤਾਂ ਤੁਸੀਂ ਇਸ ਦਾ ਟਿਕਾਣਾ ਅਤੇ ਤੁਹਾਡੇ iPhone ਤੋਂ ਡੀ-ਅਟੈਚ ਹੋ ਜਾਣ ’ਤੇ ਇਸ ਦਾ ਆਖ਼ਰੀ ਗਿਆਤ ਟਿਕਾਣਾ ਦੇਖ ਸਕਦੇ ਹੋ।

ਨਕਸ਼ੇ ’ਤੇ ਆਪਣੇ ਡਿਵਾਈਸ ਦਾ ਟਿਕਾਣਾ ਦੇਖੋ

ਤੁਸੀਂ “ਖੋਜੀ” ਐਪ ਵਿੱਚ ਆਪਣੇ ਡਿਵਾਈਸ ਦਾ ਮੌਜੂਦਾ ਜਾਂ ਆਖ਼ਰੀ ਗਿਆਤ ਟਿਕਾਣਾ ਦੇਖ ਸਕਦੇ ਹੋ।

ਸਕਰੀਨ ਦੇ ਹੇਠਲੇ-ਖੱਬੇ ਪਾਸੇ ਦਿੱਤੇ “ਡਿਵਾਈਸ” ’ਤੇ ਟੈਪ ਕਰੋ, ਫਿਰ ਉਸ ਡਿਵਾਈਸ ਦੇ ਨਾਮ ’ਤੇ ਟੈਪ ਕਰੋ ਜਿਸ ਨੂੰ ਤੁਸੀਂ ਲੱਭਣਾ ਚਾਹੁੰਦੇ ਹੋ।

  • ਜੇਕਰ ਡਿਵਾਈਸ ਲੱਭਿਆ ਜਾ ਸਕਦਾ ਹੈ: ਇਹ ਨਕਸ਼ੇ ’ਤੇ ਦਿਖਾਈ ਦਿੰਦਾ ਹੈ ਤਾਂ ਜੋ ਤੁਸੀਂ ਦੇਖ ਸਕੋ ਕਿ ਇਹ ਕਿੱਥੇ ਹੈ।

  • ਜੇਕਰ ਡਿਵਾਈਸ ਦਾ ਟਿਕਾਣਾ ਨਹੀਂ ਲੱਭਿਆ ਜਾ ਸਕਦਾ ਹੈ: ਤੁਸੀਂ ਡਿਵਾਈਸ ਦੇ ਨਾਮ ਦੇ ਹੇਠਾਂ “ਕੋਈ ਟਿਕਾਣਾ ਨਹੀਂ ਮਿਲਿਆ” ਦੇਖੋਗੇ। ਸੂਚਨਾਵਾਂ ਦੇ ਹੇਠਾਂ “ਲੱਭ ਜਾਣ ‘ਤੇ ਸੂਚਿਤ ਕਰੋ” ਨੂੰ ਚਾਲੂ ਕਰੋ। ਜਦੋਂ ਇਹ ਮਿਲ ਜਾਵੇ ਤਾਂ ਤੁਹਾਨੂੰ ਇੱਕ ਸੂਚਨਾ ਪ੍ਰਾਪਤ ਹੋਵੇਗੀ।

    ਮਹੱਤਵਪੂਰਨ: ਯਕੀਨੀ ਬਣਾਓ ਕਿ ਤੁਸੀਂ “ਖੋਜੀ” ਐਪ ਲਈ ਸੂਚਨਾਵਾਂ ਨੂੰ ਆਗਿਆ ਦਿੱਤੀ ਹੋਈ ਹੈ। iPad ‘ਤੇ ਸੂਚਨਾ ਸੈਟਿੰਗਾਂ ਬਦਲੋ ਨੂੰ ਦੇਖੋ।

ਸਮੱਸਿਆ ਹੱਲ ਕਰਨ ਦੇ ਕਦਮਾਂ ਲਈ, Apple ਸਹਾਇਤਾ ਲੇਖ ਜੇਕਰ “ਖੋਜੀ” ਐਪ ’ਔਫ਼ਲਾਈਨ ਹੈ ਜਾਂ ਕੰਮ ਨਹੀਂ ਕਰ ਰਹੀ ਨੂੰ ਦੇਖੋ।

ਆਪਣੇ ਡਿਵਾਈਸ ‘ਤੇ ਧੁਨੀ ਚਲਾਓ

  1. ਆਪਣੇ iPad ’ਤੇ ਖੋਜੀ ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ-ਖੱਬੇ ਪਾਸੇ ਦਿੱਤੇ “ਡਿਵਾਈਸ” ’ਤੇ ਟੈਪ ਕਰੋ, ਫਿਰ ਉਸ ਡਿਵਾਈਸ ਦੇ ਨਾਮ ’ਤੇ ਟੈਪ ਕਰੋ ਜਿਸ ’ਤੇ ਤੁਸੀਂ ਧੁਨੀ ਚਲਾਉਣੀ ਚਾਹੁੰਦੇ ਹੋ।

  3. “ਧੁਨੀ ਚਲਾਓ” ‘ਤੇ ਟੈਪ ਕਰੋ।

    • ਜੇਕਰ ਡਿਵਾਈਸ ਔਨਲਾਈਨ ਹੈ: ਥੋੜ੍ਹੀ ਦੇਰ ਬਾਅਦ ਧੁਨੀ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਇਸ ਦੀ ਆਵਾਜ਼ ਵਧਦੀ ਜਾਂਦੀ ਹੈ ਅਤੇ ਫਿਰ ਲਗਭਗ ਦੋ ਮਿੰਟ ਤੱਕ ਚੱਲਦੀ ਰਹਿੰਦੀ ਹੈ। ਲਾਗੂ ਹੋਣ ’ਤੇ, ਡਿਵਾਈਸ ਦੀ ਸਕਰੀਨ ’ਤੇ “ਖੋਜੀ” [ਡਿਵਾਈਸ] ਅਲਰਟ ਦਿਖਾਈ ਦਿੰਦਾ ਹੈ।

      ਤੁਹਾਡੇ Apple ਖਾਤੇ ਦੇ ਈਮੇਲ ਪਤੇ ’ਤੇ ਵੀ ਪੁਸ਼ਟੀਕਰਨ ਈਮੇਲ ਭੇਜਿਆ ਜਾਂਦਾ ਹੈ।

    • ਜੇਕਰ ਡਿਵਾਈਸ ਔਫ਼ਲਾਈਨ ਹੈ: ਤੁਸੀਂ ਧੁਨੀ ਨੂੰ ਲੰਬਿਤ ਦੇਖਦੇ ਹੋ। ਅਗਲੀ ਵਾਰ ਡਿਵਾਈਸ ਦੇ Wi-Fi ਜਾਂ ਮੋਬਾਈਲ ਸੇਵਾ ਨੈੱਟਵਰਕ ਨਾਲ ਕਨੈਕਟ ਹੋਣ ‘ਤੇ ਧੁਨੀ ਚੱਲਦੀ ਹੈ। AirPods ਅਤੇ Beats ਹੈੱਡਫ਼ੋਨ ਲਈ, ਅਗਲੀ ਵਾਰ ਜਦੋਂ ਤੁਹਾਡਾ ਡਿਵਾਈਸ ਤੁਹਾਡੇ iPhone ਜਾਂ iPad ਦੀ ਰੇਂਜ ਵਿੱਚ ਹੋਵੇ, ਤਾਂ ਤੁਹਾਨੂੰ ਇੱਕ ਸੂਚਨਾ ਪ੍ਰਾਪਤ ਹੁੰਦੀ ਹੈ।

ਜੇਕਰ ਤੁਹਾਡੇ AirPods ਨੂੰ ਵੱਖ ਕੀਤਾ ਗਿਆ ਹੈ, ਤਾਂ ਤੁਹਾਡੇ ਕੋਲ ਧੁਨੀ ਚਲਾਉਣ ਲਈ ਵਾਧੂ ਵਿਕਲਪ ਹਨ। AirPods ਵਰਤੋਂਕਾਰ ਗਾਈਡ ਵਿੱਚ “ਖੋਜੀ” ਵਿੱਚ AirPods ਦਾ ਪਤਾ ਲਗਾਓ ਨੂੰ ਦੇਖੋ।

ਡਿਵਾਈਸ ’ਤੇ ਧੁਨੀ ਨੂੰ ਚਲਾਉਣਾ ਬੰਦ ਕਰੋ

ਜੇਕਰ ਤੁਸੀਂ ਆਪਣਾ ਡਿਵਾਈਸ ਲੱਭਦੇ ਹੋ ਅਤੇ ਧੁਨੀ ਨੂੰ ਆਟੋਮੈਟਿਕਲੀ ਬੰਦ ਹੋਣ ਤੋਂ ਪਹਿਲਾਂ ਬੰਦ ਕਰਨਾ ਚਾਹੁੰਦੇ ਹੋ, ਤਾਂ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

  • iPhone, iPad, or iPod touch: ਪਾਵਰ ਬਟਨ ਜਾਂ ਆਵਾਜ਼ ਬਟਨ ਨੂੰ ਦਬਾਓ ਜਾਂ ਰਿੰਗ/ਸਾਈਲੈਂਟ ਸਵਿੱਚ ਨੂੰ ਫ਼ਲਿੱਪ ਕਰੋ। ਜੇਕਰ ਡਿਵਾਈਸ ਲੌਕ ਹੈ, ਤਾਂ ਤੁਸੀਂ ਇਸ ਨੂੰ ਅਨਲੌਕ ਵੀ ਕਰ ਸਕਦੇ ਹੋ ਜਾਂ “ਖੋਜੀ” [ਡਿਵਾਈਸ] ਅਲਰਟ ਨੂੰ ਖ਼ਾਰਜ ਕਰਨ ਲਈ ਸਵਾਈਪ ਕਰ ਸਕਦੇ ਹੋ। ਜੇਕਰ ਡਿਵਾਈਸ ਅਨਲੌਕ ਹੈ, ਤਾਂ ਤੁਸੀਂ “ਖੋਜੀ” ਐਪ [ਡਿਵਾਈਸ] ਅਲਰਟ ਵਿੱਚ ਵੀ OK ’ਤੇ ਟੈਪ ਕਰ ਸਕਦੇ ਹੋ।

  • Apple Watch: “ਮੇਰੀ Watch ਲੱਭੋ” ਅਲਰਟ ਵਿੱਚ “ਖ਼ਾਰਜ ਕਰੋ” ‘ਤੇ ਟੈਪ ਕਰੋ ਜਾਂ Digital Crown ਜਾਂ ਸਾਈਡ ਬਟਨ ਨੂੰ ਦਬਾਓ।

  • Mac: “ਮੇਰਾ Mac ਲੱਭੋ” ਅਲਰਟ ਵਿੱਚ ਠੀਕ ਹੈ ’ਤੇ ਕਲਿੱਕ ਕਰੋ।

  • AirPods ਜਾਂ Beats ਹੈੱਡਫ਼ੋਨ: “ਖੋਜੀ” ਐਪ ਵਿੱਚ “ਬੰਦ ਕਰੋ” ’ਤੇ ਟੈਪ ਕਰੋ।

ਕਿਸੇ ਡਿਵਾਈਸ ਲਈ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ

ਤੁਸੀਂ ਨਕਸ਼ੇ ਐਪ ਵਿੱਚ ਕਿਸੇ ਡਿਵਾਈਸ ਦੇ ਟਿਕਾਣੇ ਦੇ ਦਿਸ਼ਾ-ਨਿਰਦੇਸ਼ ਪ੍ਰਾਪਤ ਕਰ ਸਕਦੇ ਹੋ।

  1. ਆਪਣੇ iPad ’ਤੇ ਖੋਜੀ ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ-ਖੱਬੇ ਪਾਸੇ ਦਿੱਤੇ “ਡਿਵਾਈਸ” ’ਤੇ ਟੈਪ ਕਰੋ, ਫਿਰ ਉਸ ਡਿਵਾਈਸ ਦੇ ਨਾਮ ’ਤੇ ਟੈਪ ਕਰੋ ਜਿਸ ਦੇ ਦਿਸ਼ਾ-ਨਿਰਦੇਸ਼ ਤੁਸੀਂ ਪ੍ਰਾਪਤ ਕਰਨੇ ਚਾਹੁੰਦੇ ਹੋ।

  3. ਨਕਸ਼ੇ ਖੋਲ੍ਹਣ ਲਈ ਦਿਸ਼ਾ ਨਿਰਦੇਸ਼ ’ਤੇ ਟੈਪ ਕਰੋ।

ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ ਨੂੰ ਦੇਖੋ।

ਕਿਸੇ ਦੋਸਤ ਦੇ ਡਿਵਾਈਸ ’ਤੇ ਧੁਨੀ ਦਾ ਪਤਾ ਲਗਾਓ ਜਾਂ ਉਸ ਨੂੰ ਚਲਾਓ

ਜੇਕਰ ਤੁਹਾਡੇ ਦੋਸਤ ਦਾ ਕੋਈ ਡਿਵਾਈਸ ਗੁਆਚ ਜਾਂਦਾ ਹੈ, ਤਾਂ ਉਹ iCloud.com ‘ਤੇ ਡਿਵਾਈਸ ਲੱਭੋ ਅਤੇ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰ ਕੇ ਇਸ ਦੇ ਟਿਕਾਣੇ ਦਾ ਪਤਾ ਲਗਾ ਸਕਦੇ ਹਨ ਜਾਂ ਇਸ ’ਤੇ ਧੁਨੀ ਚਲਾ ਸਕਦੇ ਹਨ। ਹੋਰ ਜਾਣਨ ਲਈ, iCloud ਵਰਤੋਂਕਾਰ ਗਾਈਡ ਵਿੱਚiCloud.com ‘ਤੇ “ਡਿਵਾਈਸਾਂ ਲੱਭੋ” ਵਿੱਚ ਡਿਵਾਈਸ ਦਾ ਪਤਾ ਲਗਾਓ ਨੂੰ ਦੇਖੋ।

ਜੇਕਰ ਤੁਸੀਂ ਪਰਿਵਾਰਕ ਸਾਂਝਾਕਰਨ ਨੂੰ ਸੈੱਟ ਅੱਪ ਕਰਦੇ ਹੋ, ਤਾਂ ਤੁਸੀਂ ਪਰਿਵਾਰ ਦੇ ਮੈਂਬਰ ਦੇ ਗੁਆਚੇ ਹੋਏ ਡਿਵਾਈਸ ਦੇ ਟਿਕਾਣੇ ਦਾ ਪਤਾ ਲਗਾਉਣ ਲਈ ਖੋਜੀ ਐਪ ਦੀ ਵਰਤੋਂ ਕਰ ਸਕਦੇ ਹੋ।

ਆਪਣੀ Apple Pencil Pro ਦੇ ਟਿਕਾਣੇ ਦਾ ਪਤਾ ਲਗਾਓ

ਆਪਣੀ ਗੁਆਚੀ ਹੋਈ Apple Pencil Pro ਦੇ ਟਿਕਾਣੇ ਦਾ ਪਤਾ ਲਗਾਉਣ ਲਈ ਆਪਣੇ iPad ਜਾਂ iPhone ’ਤੇ ਖੋਜੀ ਐਪ ਦੀ ਵਰਤੋਂ ਕਰੋ।

  1. ਆਪਣੇ iPad ’ਤੇ ਖੋਜੀ ਐਪ ਖੋਲ੍ਹੋ।

  2. ਸਕਰੀਨ ਦੇ ਹੇਠਲੇ ਪਾਸੇ ਦਿੱਤੇ “ਡਿਵਾਈਸ” ’ਤੇ ਟੈਪ ਕਰੋ, ਫਿਰ Apple Pencil Pro ’ਤੇ ਟੈਪ ਕਰੋ।

  3. ਆਪਣੀ Apple Pencil Pro ਦਾ ਪਤਾ ਲਗਾਉਣ ਲਈ ਪ੍ਰੌਂਪਟ ਦਾ ਪਾਲਣ ਕਰੋ।

    ਸਕਰੀਨ ’ਤੇ ਦਿੱਤਾ ਚੱਕਰ ਵਧਦਾ ਜਾਂਦਾ ਹੈ ਅਤੇ ਜਿਵੇਂ-ਜਿਵੇਂ ਤੁਸੀਂ ਨੇੜੇ ਜਾਂਦੇ ਹੋ ਤਾਂ ਟੈਕਸਟ “ਦੂਰ” ਤੋਂ “ਨੇੜ ” ਤੋਂ “ਪਹੁੰਚ ਦੇ ਅੰਦਰ” ਵਿੱਚ ਬਦਲ ਜਾਂਦਾ ਹੈ।

ਨੋਟ: Apple Pencil Pro ਨੂੰ ਇੱਕ ਵਾਰ ਵਿੱਚ ਸਿਰਫ਼ ਇੱਕ Apple ਖਾਤੇ ਲਈ ਖੋਜੀ ਐਪ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.