ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

Apple Pencil ਨਾਲ ਹੋਰ ਬਹੁਤ ਕੁਝ ਕਰਨਾ

Apple Pencil ਨਾਲ iPad ਦਾ ਬਿਲਕੁਲ ਨਵਾਂ ਅਨੁਭਵ ਪ੍ਰਾਪਤ ਹੁੰਦਾ ਹੈ, ਜਿਸ ਨਾਲ ਤੁਸੀਂ ਹਰ ਰੋਜ਼ ਵਰਤੀਆਂ ਜਾਂਦੀਆਂ ਐਪਾਂ ਵਿੱਚ ਐਨੋਟੇਟ, ਡ੍ਰਾਅ, ਮਾਰਕ ਅੱਪ ਅਤੇ ਸੋਧ ਕਰ ਸਕਦੇ ਹੋ।

Keynote ਦੇ ਦਸਤਾਵੇਜ਼ ਦੇ ਹੇਠਾਂ ਸੱਜੇ ਪਾਸੇ ਇੱਕ ਕੁਇੱਕ ਨੋਟ ਖੁੱਲ੍ਹਾ ਹੈ।

ਕੁਇੱਕ ਨੋਟ ਲਿਖੋ

ਕੁਇੱਕ ਨੋਟ ਨਾਲ ਤੁਸੀਂ ਵਿਚਾਰਾਂ ਨੂੰ ਲਿਖ ਸਕਦੇ ਹੋ ਅਤੇ ਲਿੰਕ ਸ਼ਾਮਲ ਸਕਦੇ ਹੋ ਭਾਵੇਂ ਤੁਸੀਂ ਆਪਣੇ iPad ’ਤੇ ਕੁਝ ਵੀ ਕਰ ਰਹੇ ਹੋਵੋ। iPad ਦੇ ਹੇਠਲੇ-ਸੱਜੇ ਕੋਨੇ ਤੋਂ Apple Pencil ਨੂੰ ਸਵਾਈਪ ਕਰੋ, ਨੋਟ ’ਤੇ ਟੈਪ ਕਰੋ, ਫਿਰ ਲਿਖਣਾ ਸ਼ੁਰੂ ਕਰੋ।

ਇੱਕ Freeform ਬੋਰਡ ਜਿਸ ਵਿੱਚ ਪੌਦਿਆਂ ਦੇ ਚਿੱਤਰ ਹਨ ਅਤੇ ਹੇਠਾਂ ਡਰਾਇੰਗ ਟੂਲ ਦਿੱਤੇ ਹਨ।

Freeform ਵਿੱਚ ਵਿਚਾਰ ਇਕੱਠੇ ਕਰੋ

Freeform ਐਪ ਵਿੱਚ ਇੱਕ ਲਚਕੀਲਾ ਕੈਨਵਸ ਪ੍ਰਦਾਨ ਕੀਤਾ ਜਾਂਦਾ ਹੈ ਜਿੱਥੇ ਤੁਸੀਂ ਆਪਣੇ ਸਾਰੇ ਵਿਚਾਰਾਂ ਨੂੰ ਇੱਕ ਥਾਂ ’ਤੇ ਦੇਖ ਸਕਦੇ ਹੋ ਅਤੇ ਸਾਂਝੇ ਕਰ ਸਕਦੇ ਹੋ। ਤੁਸੀਂ ਨਵੇਂ ਪ੍ਰੋਜੈਕਟਾਂ ਦੀ ਡਾਇਗ੍ਰਾਮ ਬਣਾ ਸਕਦੇ ਹੋ, ਆਪਣੇ ਅਗਲੇ ਵੱਡੇ ਵਿਚਾਰਾਂ ’ਤੇ ਦਿਮਾਗ਼ ਲੜਾ ਸਕਦੇ ਹੋ ਜਾਂ FaceTime ਰਾਹੀਂ ਕਿਸੇ ਦੋਸਤ ਨਾਲ ਮਿਲ ਕੇ ਡਰਾਇੰਗ ਕਰ ਸਕਦੇ ਹੋ। ਬੋਰਡ ਬਣਾਉਣ ਲਈ, “ਨਵਾਂ ਬੋਰਡ” ਬਟਨ ’ਤੇ ਟੈਪ ਕਰੋ, ਫਿਰ Apple Pencil ਨਾਲ ਡਰਾਇੰਗ ਕਰਨੀ ਸ਼ੁਰੂ ਕਰੋ। ਬੋਰਡ ’ਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਵਾਟਰਕਲਰ ਬੁਰਸ਼, ਕੈਲੀਗ੍ਰਾਫ਼ੀ ਪੈਨ ਅਤੇ ਹਾਈਲਾਈਟਰ ਵਰਗੇ ਟੂਲ ਵਰਤੋ-ਆਪਣੀ ਕਲਪਨਾ ਨੂੰ ਵਿਸ਼ਾਲ ਕਰੋ।

Keynote ਸਲਾਈਡ ਵਿੱਚ ਸਿਰਲੇਖ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਜਿਵੇਂ-ਜਿਵੇਂ Apple Pencil ਦੀ ਵਰਤੋਂ ਕਰ ਕੇ ਹੱਥ ਨਾਲ ਕੁਝ ਲਿਖਿਆ ਜਾਂਦਾ ਹੈ, ਇਹ ਸ਼ਬਦ ਟਾਈਪ ਕੀਤੇ ਟੈਕਸਟ ਵਿੱਚ ਬਦਲ ਜਾਂਦੇ ਹਨ।

ਹੱਥ ਲਿਖਤ ਨੂੰ ਟਾਈਪ ਕੀਤੇ ਟੈਕਸਟ ਵਿੱਚ ਬਦਲੋ

ਤੁਸੀਂ ਕਿਸੇ ਵੀ ਟੈਕਸਟ ਖੇਤਰ ਵਿੱਚ Apple Pencil ਨਾਲ ਲਿਖ ਸਕਦੇ ਹੋ ਅਤੇ ਤੁਹਾਡੇ ਸ਼ਬਦ ਆਟੋਮੈਟਿਕਲੀ ਟਾਈਪ ਕੀਤੇ ਟੈਕਸਟ ਵਿੱਚ ਬਦਲ ਜਾਣਗੇ। ਤੁਹਾਡੀ ਲਿਖਤ ਨੂੰ ਤੁਹਾਡੇ iPad ’ਤੇ ਸਿੱਧੇ ਹੀ ਟੈਕਸਟ ਵਿੱਚ ਬਦਲ ਦਿੱਤਾ ਜਾਂਦਾ ਹੈ, ਤਾਂ ਜੋ ਤੁਹਾਡੀ ਲਿਖਤ ਨਿੱਜੀ ਰਹੇ। ਸੈਟਿੰਗਾਂ  ’ਤੇ ਜਾਓ, Apple Pencil ’ਤੇ ਟੈਪ ਕਰੋ ਅਤੇ ਫਿਰ “ਸਕ੍ਰਿਬਲ” ਨੂੰ ਚਾਲੂ ਕਰੋ।

Keynote ਦਸਤਾਵੇਜ਼ ਦਾ ਸਕਰੀਨਸ਼ੌਟ, ਜਿਸ ਵਿੱਚ ਨੀਲੇ ਮਾਰਕਰ ਟੂਲ ਦੀ ਵਰਤੋਂ ਕਰ ਕੇ ਐਨੋਟੇਟ ਕੀਤੀਆਂ ਟਿੱਪਣੀਆਂ ਲਿਖੀਆਂ ਗਈਆਂ ਹਨ।

ਸਕਰੀਨਸ਼ੌਟ ਨੂੰ ਮਾਰਕ ਅੱਪ ਕਰੋ

ਤੁਰੰਤ ਸਕਰੀਨਸ਼ੌਟ ਲਵੋ ਅਤੇ ਇਸ ਨੂੰ ਮਾਰਕ ਅੱਪ ਕਰੋ ਤਾਂ ਜੋ ਤੁਸੀਂ ਟੀਮ ਪ੍ਰੋਜੈਕਟ ਬਾਰੇ ਸਪਸ਼ਟ ਫ਼ੀਡਬੈਕ ਦੇ ਸਕੋ। ਸਕਰੀਨਸ਼ੌਟ ਲੈਣ ਲਈ, iPad ਦੇ ਹੇਠਲੇ ਖੱਬੇ ਕੋਨੇ ਤੋਂ Apple Pencil ਨੂੰ ਸਵਾਈਪ ਕਰੋ, ਫਿਰ ਆਪਣੇ ਵਿਚਾਰ ਜੋੜਨ ਲਈ ਡਰਾਇੰਗ ਟੂਲ ਦੀ ਵਰਤੋਂ ਕਰੋ। ਆਪਣਾ ਫ਼ੀਡਬੈਕ ਸਾਂਝਾ ਕਰਨ ਲਈ “ਸਾਂਝਾ ਕਰੋ” ਬਟਨ ’ਤੇ ਟੈਪ ਕਰੋ।

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

ਤੁਹਾਡੀ ਭਾਸ਼ਾ ਅਤੇ ਦੇਸ਼ ਜਾਂ ਖੇਤਰ ਮੁਤਾਬਕ ਨੋਟਸ ਦੇ ਫ਼ੀਚਰਾਂ ਦੀ ਉਪਲਬਧਤਾ ਵੱਖੋ-ਵੱਖਰੀ ਹੋ ਸਕਦੀ ਹੈ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.