ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਕੁਇੱਕ ਐਕਸ਼ਨ ਕਰੋ

ਹੋਮ ਸਕਰੀਨ ’ਤੇ ਕੰਟਰੋਲ ਸੈਂਟਰ ਵਿੱਚ ਅਤੇ ਐਪਾਂ ਵਿੱਚ, ਤੁਸੀਂ ਪੂਰਵ-ਝਲਕ ਦੇਖ ਸਕਦੇ ਹੋ, ਕੁਇੱਕ ਐਕਸ਼ਨ ਮੈਨਿਊ ਅਤੇ ਹੋਰ ਬਹੁਤ ਕੁਝ ਖੋਲ੍ਹ ਸਕਦੇ ਹੋ।

  • ਤਸਵੀਰਾਂ ਵਿੱਚ, ਕਿਸੇ ਚਿੱਤਰ ਦੀ ਪੂਰਵ-ਝਲਕ ਲਈ ਉਸ ਨੂੰ ਟੱਚ ਕਰ ਕੇ ਰੱਖੋ ਅਤੇ ਵਿਕਲਪਾਂ ਦੀ ਸੂਚੀ ਦੇਖੋ।

  • Mail ਵਿੱਚ, ਮੇਲਬਾਕਸ ਦੇ ਕਿਸੇ ਸੁਨੇਹੇ ਦੇ ਕੰਟੈਂਟ ਦੀ ਪੂਰਵ-ਝਲਕ ਲਈ ਉਸ ਨੂੰ ਟੱਚ ਕਰ ਕੇ ਰੱਖੋ ਅਤੇ ਵਿਕਲਪਾਂ ਦੀ ਸੂਚੀ ਦੇਖੋ।

  • ਹੋਮ ਸਕਰੀਨ ’ਤੇ, ਕੁਇੱਕ ਐਕਸ਼ਨ ਮੈਨਿਊ ਖੋਲ੍ਹਣ ਲਈ ਐਪ ਆਈਕਨ ਨੂੰ ਕੁਝ ਸਮੇਂ ਲਈ ਟੱਚ ਕਰ ਕੇ ਰੱਖੋ। ਜੇਕਰ ਆਈਕਨ ਹਿੱਲਣਾ ਸ਼ੁਰੂ ਕਰਦੇ ਹਨ, ਤਾਂ ਉੱਪਰ ਸੱਜੇ ਪਾਸੇ “ਹੋ ਗਿਆ” ’ਤੇ ਟੈਪ ਕਰੋ ਜਾਂ ਹੋਮ ਬਟਨ (ਹੋਮ ਬਟਨ ਵਾਲੇ iPad ’ਤੇ) ਦਬਾਓ, ਫਿਰ ਦੁਬਾਰਾ ਕੋਸ਼ਿਸ਼ ਕਰੋ।

  • ਕੰਟਰੋਲ ਸੈਂਟਰ ਖੋਲ੍ਹੋ, ਫਿਰ ਵਿਕਲਪ ਦੇਖਣ ਲਈ ਕੈਮਰਾ ਜਾਂ ਚਮਕ ਕੰਟਰੋਲ ਵਰਗੀ ਆਈਟਮ ਨੂੰ ਟੱਚ ਕਰ ਕੇ ਰੱਖੋ।

  • ਲੌਕ ਸਕਰੀਨ ’ਤੇ, ਸੂਚਨਾ ‘ਤੇ ਪ੍ਰਤਿਕਿਰਿਆ ਦੇਣ ਲਈ ਇਸ ਨੂੰ ਕੁਝ ਸਮੇਂ ਲਈ ਟੱਚ ਕਰ ਕੇ ਰੱਖੋ।

  • ਟਾਈਪ ਕਰਦੇ ਸਮੇਂ, ਆਪਣੇ ਔਨ-ਸਕਰੀਨ ਕੀਬੋਰਡ ਨੂੰ ਟ੍ਰੈਕਪੈਡ ਵਿੱਚ ਬਦਲਣ ਲਈ ਸਪੇਸ ਬਾਰ ਨੂੰ ਇੱਕ ਉਂਗਲ ਨਾਲ ਟੱਚ ਕਰ ਕੇ ਰੱਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.