ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਸਕਰੀਨ ਸਮੇਂ ਵਿੱਚ Apple Intelligence ਫ਼ੀਚਰਾਂ ਦੇ ਐਕਸੈੱਸ ਨੂੰ ਬਲੌਕ ਕਰੋ

ਸਕਰੀਨ ਸਮੇਂ ਵਿੱਚ ਤੁਸੀਂ ਕੰਟੈਂਟ ਅਤੇ ਪਰਦੇਦਾਰੀ ਸੰਬੰਧੀ ਪਾਬੰਦੀਆਂ ਨੂੰ ਚਾਲੂ ਕਰ ਸਕਦੇ ਹੋ ਤਾਂ ਜੋ ਸਮਰਥਿਤ ਡਿਵਾਈਸਾਂ ’ਤੇ ਕੁਝ Apple Intelligence* ਫ਼ੀਚਰਾਂ ਜਿਵੇਂ ਕਿ ਲਿਖਣ ਸੰਬੰਧੀ ਟੂਲ, ਚਿੱਤਰ ਬਣਾਉਣ ਸੰਬੰਧੀ ਫ਼ੀਚਰ ਅਤੇ ਇੰਟੈਲੀਜੈਂਟ ਐਕਸਟੈਂਸ਼ਨਾਂ ਤੱਕ ਐਕਸੈੱਸ ਨੂੰ ਸੀਮਤ ਕੀਤਾ ਜਾ ਸਕੇ।

ਨੋਟ: Apple Intelligence iPad ਦੇ ਸਾਰੇ ਮਾਡਲਾਂ ’ਤੇ ਜਾਂ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। ** ਸਭ ਤੋਂ ਹਾਲੀਆ ਉਪਲਬਧ ਫ਼ੀਚਰਾਂ ਨੂੰ ਐਕਸੈੱਸ ਕਰਨ ਲਈ, ਯਕੀਨੀ ਬਣਾਓ ਕਿ ਤੁਸੀਂ iPadOS ਦੇ ਨਵੀਨਤਮ ਸੰਸਕਰਨ ਦੀ ਵਰਤੋਂ ਕਰ ਰਹੇ ਹੋ ਅਤੇ Apple Intelligence ਨੂੰ ਚਾਲੂ ਕੀਤਾ ਹੋਇਆ ਹੈ

ਲਿਖਣ ਸੰਬੰਧੀ ਟੂਲਾਂ ਦਾ ਐਕਸੈੱਸ ਬਲੌਕ ਕਰੋ

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. “ਸਕਰੀਨ ਸਮਾਂ” ’ਤੇ ਟੈਪ ਕਰੋ।

  3. ਕੰਟੈਂਟ ਅਤੇ ਪਰਦੇਦਾਰੀ ਸੰਬੰਧੀ ਪਾਬੰਦੀਆਂ ‘ਤੇ ਟੈਪ ਕਰੋ, ਫਿਰ ਕੰਟੈਂਟ ਅਤੇ ਪਰਦੇਦਾਰੀ ਸੰਬੰਧੀ ਪਾਬੰਦੀਆਂ ਨੂੰ ਚਾਲੂ ਕਰੋ।

  4. Intelligence ਅਤੇ Siri ’ਤੇ ਟੈਪ ਕਰੋ, ਲਿਖਣ ਸੰਬੰਧੀ ਟੂਲਾਂ ’ਤੇ ਟੈਪ ਕਰੋ, ਫਿਰ “ਆਗਿਆ ਦਿਓ” ਜਾਂ “ਆਗਿਆ ਨਾ ਦਿਓ” ’ਤੇ ਟੈਪ ਕਰੋ।

ਚਿੱਤਰ ਬਣਾਉਣ ਸੰਬੰਧੀ ਫ਼ੀਚਰਾਂ ਦਾ ਐਕਸੈੱਸ ਬਲੌਕ ਕਰੋ

ਤੁਸੀਂ ਚਿੱਤਰ ਬਣਾਉਣ ਸੰਬੰਧੀ ਫ਼ੀਚਰਾਂ ਜਿਵੇਂ ਕਿ Image Playground, Genmoji ਅਤੇ ਜਾਦੂਈ ਛੋਹ ਤੱਕ ਐਕਸੈੱਸ ਨੂੰ ਸੀਮਿਤ ਕਰ ਸਕਦੇ ਹੋ।

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. “ਸਕਰੀਨ ਸਮਾਂ” ’ਤੇ ਟੈਪ ਕਰੋ।

  3. ਕੰਟੈਂਟ ਅਤੇ ਪਰਦੇਦਾਰੀ ਸੰਬੰਧੀ ਪਾਬੰਦੀਆਂ ‘ਤੇ ਟੈਪ ਕਰੋ, ਫਿਰ ਕੰਟੈਂਟ ਅਤੇ ਪਰਦੇਦਾਰੀ ਸੰਬੰਧੀ ਪਾਬੰਦੀਆਂ ਨੂੰ ਚਾਲੂ ਕਰੋ।

  4. Intelligence ਅਤੇ Siri ’ਤੇ ਟੈਪ ਕਰੋ, “ਚਿੱਤਰ ਬਣਾਉਣਾ” ’ਤੇ ਟੈਪ ਕਰੋ, ਫਿਰ “ਆਗਿਆ ਦਿਓ” ਜਾਂ “ਆਗਿਆ ਨਾ ਦਿਓ” ’ਤੇ ਟੈਪ ਕਰੋ।

ਇੰਟੈਲੀਜੈਂਸ ਐਕਸਟੈਂਸ਼ਨਾਂ ਤੱਕ ਐਕਸੈੱਸ ਨੂੰ ਬਲੌਕ ਕਰਨਾ

ਤੁਸੀਂ ChatGPT ਵਰਗੇ ਤੀਜੀ-ਧਿਰ ਦੇ AI ਪ੍ਰਦਾਤਾ ਤੱਕ ਐਕਸੈੱਸ ਨੂੰ ਸੀਮਤ ਕਰ ਸਕਦੇ ਹੋ।

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. “ਸਕਰੀਨ ਸਮਾਂ” ’ਤੇ ਟੈਪ ਕਰੋ।

  3. ਕੰਟੈਂਟ ਅਤੇ ਪਰਦੇਦਾਰੀ ਸੰਬੰਧੀ ਪਾਬੰਦੀਆਂ ‘ਤੇ ਟੈਪ ਕਰੋ, ਫਿਰ ਕੰਟੈਂਟ ਅਤੇ ਪਰਦੇਦਾਰੀ ਸੰਬੰਧੀ ਪਾਬੰਦੀਆਂ ਨੂੰ ਚਾਲੂ ਕਰੋ।

  4. Intelligence ਅਤੇ Siri ’ਤੇ ਟੈਪ ਕਰੋ, ਇੰਟੈਲੀਜੈਂਸ ਐਕਸਟੈਂਸ਼ਨ ’ਤੇ ਟੈਪ ਕਰੋ, ਫਿਰ “ਆਗਿਆ ਦਿਓ” ਜਾਂ “ਆਗਿਆ ਨਾ ਦਿਓ” ’ਤੇ ਟੈਪ ਕਰੋ।

*Apple Intelligence ਜਨਰੇਟਿਵ ਮਾਡਲਾਂ ਦੀ ਵਰਤੋਂ ਕਰਦੀ ਹੈ ਅਤੇ ਆਊਟਪੁੱਟ ਵੱਖ-ਵੱਖ ਹੋ ਸਕਦੇ ਹਨ। ਸਟੀਕਤਾ ਲਈ ਜ਼ਰੂਰੀ ਜਾਣਕਾਰੀ ਦੀ ਜਾਂਚ ਕਰੋ।
**Apple Intelligence ਹੇਠ ਲਿਖੀਆਂ ਭਾਸ਼ਾਵਾਂ ਲਈ ਸਮਰਥਨ ਨਾਲ ਬੀਟਾ ਵਿੱਚ ਉਪਲਬਧ ਹੈ: ਅੰਗਰੇਜ਼ੀ, ਡੈਨਿਸ਼, ਡੱਚ, ਫ਼ਰਾਂਸੀਸੀ, ਜਰਮਨ, ਇਤਾਲਵੀ, ਨਾਰਵੇਈ, ਪੁਰਤਗਾਲੀ, ਸਪੇਨੀ, ਸਵੀਡਿਸ਼, ਤੁਰਕੀ, ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ, ਕੋਰੀਆਈ ਅਤੇ ਵੀਅਤਨਾਮੀ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ। ਭਾਸ਼ਾ ਤੇ ਫ਼ੀਚਰ ਦੀ ਉਪਲਬਧਤਾ ਅਤੇ ਸਿਸਟਮ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ ਦੇਖੋ: Apple Intelligence ਪ੍ਰਾਪਤ ਕਰਨ ਦਾ ਤਰੀਕਾ ਸਿੱਖੋ
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.