ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ਨੂੰ ਸਕਰੀਨ ਦਾ ਕੰਟੈਂਟ, ਚੁਣਿਆ ਗਿਆ ਟੈਕਸਟ ਅਤੇ ਟਾਈਪਿੰਗ ਫ਼ੀਡਬੈਕ ਬੋਲਦਿਆਂ ਸੁਣੋ

ਭਾਵੇਂ VoiceOver ਬੰਦ ਹੋਵੇ, ਤਾਂ ਵੀ ਤੁਸੀਂ iPad ਨੂੰ ਸਕਰੀਨ ’ਤੇ ਦਿੱਤੇ ਟੈਕਸਟ ਨੂੰ ਉੱਚੀ ਆਵਾਜ਼ ਬੋਲਣ ਲਈ ਕਹਿ ਸਕਦੇ ਹੋ। iPad ਨੂੰ ਪੂਰੀ ਸਕਰੀਨ ਜਾਂ ਕਿਸੇ ਵਿਸ਼ੇਸ਼ ਹਿੱਸੇ ਨੂੰ ਪੜ੍ਹਨ ਲਈ ਕਹੋ। ਜਾਂ ਤੁਸੀਂ ਜੋ ਟਾਈਪ ਕਰਦੇ ਹੋ, ਉਸ ਨੂੰ ਅੱਖਰ-ਦਰ-ਅੱਖਰ ਜਾਂ ਸ਼ਬਦ-ਦਰ-ਸ਼ਬਦ ਉੱਚੀ ਆਵਾਜ਼ ਵਿੱਚ ਸੁਣੋ।

iPad ਨੂੰ ਸਕਰੀਨ ਤੇ ਦਿੱਤਾ ਟੈਕਸਟ ਬੋਲਣ ਲਈ ਕਹੋ

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਕਸੈੱਸਬਿਲਟੀ ’ਤੇ ਟੈਪ ਕਰੋ, ਫਿਰ “ਪੜ੍ਹ ਕੇ ਸੁਣਾਓ” ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕਿਸੇ ਨੂੰ ਵੀ ਚਾਲੂ ਕਰੋ ਅਤੇ ਵਿਉਂਤੋ:

    • ਐਕਸੈੱਸਬਿਲਟੀ ਰੀਡਰ: ਐਕਸੈੱਸਬਿਲਟੀ ਰੀਡਰ ਨੂੰ ਚਾਲੂ ਕਰਨ ਨਾਲ, ਤੁਸੀਂ ਪੂਰੀ-ਸਕਰੀਨ ਦੇ ਦ੍ਰਿਸ਼ ਵਿੱਚ ਟੈਕਸਟ ਨੂੰ ਪੜ੍ਹ ਜਾਂ ਸੁਣ ਸਕਦੇ ਹੋ ਅਤੇ ਫ਼ੌਂਟ, ਲੇਆਊਟ ਅਤੇ ਬੈਕਗ੍ਰਾਊਂਡ ਰੰਗਾਂ ਨੂੰ ਵਿਉਂਤ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਐਕਸੈੱਸਬਿਲਟੀ ਰੀਡਰ ਟੈਕਸਟ ਨੂੰ ਆਟੋਮੈਟਿਕਲੀ ਉੱਚੀ ਆਵਾਜ਼ ਵਿੱਚ ਪੜ੍ਹੇ ਤਾਂ Autoplay ਨੂੰ ਚਾਲੂ ਕਰੋ।

      iPad ’ਤੇ ਐਕਸੈੱਸਬਿਲਟੀ ਰੀਡਰ ਵਾਲੀਆਂ ਐਪਾਂ ਵਿੱਚ ਟੈਕਸਟ ਪੜ੍ਹਨਾ ਜਾਂ ਸੁਣਨਾ ਨੂੰ ਦੇਖੋ।

    • ਸਕਰੀਨ ਦਾ ਕੰਟੈਂਟ ਸੁਣੋ: “ਸਕਰੀਨ ਦਾ ਕੰਟੈਂਟ ਸੁਣੋ” ’ਤੇ ਟੈਪ ਕਰੋ, ਫਿਰ iPad ਵੱਲੋਂ ਸਕਰੀਨ ’ਤੇ ਮੌਜੂਦ ਸਾਰੇ ਟੈਕਸਟ ਨੂੰ ਪੜ੍ਹਨ ਲਈ “ਸਕਰੀਨ ਦਾ ਕੰਟੈਂਟ ਸੁਣੋ” ਨੂੰ ਚਾਲੂ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

      ਹਾਈਲਾਈਟ ਕਰਨ ਲਈ: ਉੱਚੀ ਆਵਾਜ਼ ਵਿੱਚ ਬੋਲੇ ਜਾਣ ਵਾਲੇ ਇਨ-ਐਪ ਟੈਕਸਟ ਲਈ ਹਾਈਲਾਈਟ ਕਰਨ ਦੀ ਸ਼ੈਲੀ, ਰੰਗ ਅਤੇ ਚੋਣ ਨੂੰ ਵਿਉਂਤੋ।

      ਕੰਟਰੋਲਰ ਦਿਖਾਓ: “ਸਕਰੀਨ ਦਾ ਕੰਟੈਂਟ ਸੁਣੋ” ਕੰਟਰੋਲ ਨੂੰ ਸਕਰੀਨ ’ਤੇ ਦਿਖਾਉਣ ਲਈ ਸਪੀਚ ਕੰਟਰੋਲਰ ਨੂੰ ਚਾਲੂ ਕਰੋ।

      ਕੰਟਰੋਲਰ ਐਕਸ਼ਨ: ਚੁਣੋ ਕਿ ਜਦੋਂ ਤੁਸੀਂ ਸਕਰੀਨ ਨੂੰ ਲੰਬੇ ਸਮੇਂ ਤੱਕ ਦਬਾਉਂਦੇ ਹੋ ਜਾਂ ਦੋ-ਵਾਰ ਟੈਪ ਕਰਦੇ ਹੋ ਤਾਂ ਕੀ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਸਪੀਚ ਕੰਟਰੋਲਰ ਦੀ ਵਰਤੋਂ ਨਹੀਂ ਕਰ ਰਹੇ ਹੋ, ਤਾਂ ਤੁਸੀਂ ਇਸ ਦਾ ਆਕਾਰ ਵੀ ਘਟਾ ਸਕਦੇ ਹੋ।

    • ਚੁਣੇ ਗਏ ਨੂੰ ਸੁਣੋ: ਤੁਹਾਡੇ ਵੱਲੋਂ ਚੁਣੇ ਗਏ ਟੈਕਸਟ ਨੂੰ iPad ਦੁਆਰਾ ਬੋਲੇ ਜਾਣ ਲਈ “ਚੁਣੇ ਗਏ ਨੂੰ ਸੁਣੋ” ਨੂੰ ਚਾਲੂ ਕਰੋ। ਉੱਚੀ ਆਵਾਜ਼ ਵਿੱਚ ਬੋਲੇ ਜਾਣ ਵਾਲੇ ਇਨ-ਐਪ ਟੈਕਸਟ ਲਈ ਹਾਈਲਾਈਟ ਕਰਨ ਦੀ ਸ਼ੈਲੀ, ਰੰਗ ਅਤੇ ਚੋਣ ਨੂੰ ਵਿਉਂਤੋ।

  4. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਚੁਣੇ ਹੋਏ ਟੈਕਸਟ ਨੂੰ ਸੁਣੋ (ਜੇਕਰ ਤੁਸੀਂ “ਚੁਣੇ ਗਏ ਨੂੰ ਸੁਣੋ” ਨੂੰ ਚਾਲੂ ਕੀਤਾ ਹੈ): ਉਹ ਟੈਕਸਟ ਚੁਣੋ ਜੋ ਤੁਸੀਂ ਸੁਣਨਾ ਚਾਹੁੰਦੇ ਹੋ, ਫਿਰ “ਬੋਲੋ” ‘ਤੇ ਟੈਪ ਕਰੋ।

    • ਸਕਰੀਨ ਦਾ ਸਾਰਾ ਟੈਕਸਟ ਸੁਣੋ (ਜੇਕਰ ਤੁਸੀਂ “ਸਕਰੀਨ ਦਾ ਕੰਟੈਂਟ ਸੁਣੋ” ਨੂੰ ਚਾਲੂ ਕੀਤਾ ਹੋਇਆ ਹੈ): ਸਕਰੀਨ ਦੇ ਸਿਖਰ ਤੋਂ ਦੋ ਉਂਗਲਾਂ ਨਾਲ ਹੇਠਾਂ ਵੱਲ ਸਵਾਈਪ ਕਰੋ।

      ਉਹਨਾਂ ਕੰਟਰੋਲਾਂ ਦੀ ਵਰਤੋਂ ਕਰੋ ਜੋ ਬੋਲਣਾ ਰੋਕਣ, ਬੋਲਣ ਦੀ ਦਰ ਨੂੰ ਅਡਜਸਟ ਕਰਨ, ਜਿਸ ਕੰਟੈਂਟ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਉਸ ’ਤੇ ਅੱਗੇ ਜਾਂ ਪਿੱਛੇ ਨੈਵੀਗੇਟ ਕਰਨ ਜਾਂ ਟੱਚ ਕਰਨ ‘ਤੇ ਬੋਲੋ (ਉਸ ਟੈਕਸਟ ’ਤੇ ਟੈਪ ਕਰੋ ਜਿਸ ਨੂੰ ਤੁਸੀਂ iPad ਨੂੰ ਪੜ੍ਹਨ ਲਈ ਕਹਿਣਾ ਹੋਵੇ) ਦੀ ਵਰਤੋਂ ਕਰਨ ‘ਤੇ ਦਿਖਾਈ ਦਿੰਦੇ ਹਨ।

Siri: Siri ਤੋਂ ਕੁਝ ਇਸ ਤਰ੍ਹਾਂ ਪੁੱਛੋ, “Speak screen.” Siri ਦੀ ਵਰਤੋਂ ਕਰਨੀ ਸਿੱਖੋ

“ਬੋਲਿਆ ਜਾਣ ਵਾਲਾ ਕੰਟੈਂਟ” ਦੇ ਬੋਲਣ ਦਾ ਤਰੀਕਾ ਬਦਲਣਾ

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਕਸੈੱਸਬਿਲਟੀ ’ਤੇ ਟੈਪ ਕਰੋ, ਫਿਰ “ਪੜ੍ਹ ਕੇ ਸੁਣਾਓ” ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਅਡਜਸਟ ਕਰੋ:

    • ਵੌਇਸ: ਵੌਇਸ ਅਤੇ ਬੋਲੀ ਚੁਣੋ।

    • ਡਿਫ਼ੌਲਟ ਭਾਸ਼ਾ: ਕੋਈ ਡਿਫ਼ੌਲਟ ਭਾਸ਼ਾ ਚੁਣੋ ਜਿਸ ਵਿੱਚ iPad ਬੋਲੇਗਾ।

    • ਭਾਸ਼ਾਵਾਂ ਦਾ ਪਤਾ ਲਗਾਉਣ ਲਈ: iPad ਵੱਲੋਂ ਆਟੋਮੈਟਿਕਲੀ ਕਈ ਭਾਸ਼ਾਵਾਂ ਦਾ ਪਤਾ ਲਗਾਉਣ ਅਤੇ ਬੋਲਣ ਲਈ “ਭਾਸ਼ਾਵਾਂ ਦਾ ਪਤਾ ਲਗਾਓ” ਨੂੰ ਚਾਲੂ ਕਰੋ।

    • ਬੋਲਣ ਦੀ ਰਫ਼ਤਾਰ: ਸਲਾਈਡਰ ਨੂੰ ਡ੍ਰੈਗ ਕਰੋ।

    • ਉਚਾਰਨ: ਡਿਕਟੇਟ ਕਰੋ ਜਾਂ ਸ਼ਬਦ-ਜੋੜ ਲਿਖ ਕੇ ਦੱਸੋ ਕਿ ਖ਼ਾਸ ਵਾਕੰਸ਼ ਕਿਵੇਂ ਬੋਲੇ ਜਾਣ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.