ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ‘ਤੇ App Store ਵਿੱਚ ਐਪਾਂ ਪ੍ਰਾਪਤ ਕਰਨਾ

App Store ਐਪ ਵਿੱਚ ਤੁਸੀਂ ਨਵੀਆਂ ਐਪਾਂ, ਸੁਝਾਈਆਂ ਗਈਆਂ ਕਹਾਣੀਆਂ, ਸਲਾਹਾਂ ਅਤੇ ਤਰਕੀਬਾਂ, ਇਨ-ਐਪ ਇਵੈਂਟਾਂ ਅਤੇ ਪੇਸ਼ਕਸ਼ਾਂ ਨੂੰ ਖੋਜ ਸਕਦੇ ਹੋ।

App Store ਵਿੱਚ ਕਿਸੇ ਐਪ ਲਈ ਜਾਣਕਾਰੀ ਪੰਨਾ। ਇਹ ਪੰਨਾ “ਪ੍ਰਾਪਤ ਕਰੋ” ਬਟਨ, ਰੇਟਿੰਗਾਂ, ਉਮਰ ਰੇਟਿੰਗਾਂ, ਡਿਵੈਲਪਰ, ਸਕਰੀਨਸ਼ੌਟ ਅਤੇ ਹੋਰ ਬਹੁਤ ਕੁਝ ਦਿਖਾਉਂਦਾ ਹੈ। ਉੱਪਰਲੇ ਪਾਸੇ ਵਿਚਕਾਰ ਖੱਬੇ ਤੋਂ ਸੱਜੇ, ਹੇਠ ਲਿਖੇ ਬਟਨ ਹਨ: ਅੱਜ, ਗੇਮਾਂ, ਐਪਾਂ, Arcade ਅਤੇ ਖੋਜੋ।

ਨੋਟ: App Store ਦੀ ਵਰਤੋਂ ਕਰਨ ਲਈ ਤੁਹਾਨੂੰ ਇੰਟਰਨੈੱਟ ਕਨੈਕਸ਼ਨ ਅਤੇ Apple ਖਾਤੇ ਦੀ ਲੋੜ ਹੈ। App Store ਅਤੇ Apple Arcade ਦੀ ਉਪਲਬਧਤਾ ਦੇਸ਼ ਜਾਂ ਖੇਤਰ ਅਨੁਸਾਰ ਬਦਲਦੀ ਰਹਿੰਦੀ ਹੈ। Apple ਸਹਾਇਤਾ ਲੇਖ Apple ਮੀਡੀਆ ਸੇਵਾਵਾਂ ਦੀ ਉਪਲਬਧਤਾ ਦੇਖੋ।

ਐਪਾਂ ਦੀ ਪੜਚੋਲ ਕਰਨੀ ਅਤੇ ਲੱਭਣੀਆਂ

  1. ਆਪਣੇ iPad ‘ਤੇ App Store ਐਪ ‘ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ‘ਤੇ ਟੈਪ ਕਰੋ:

    • ਅੱਜ: ਸੁਝਾਈਆਂ ਗਈਆਂ ਸਟੋਰੀਆਂ, ਐਪਾਂ ਅਤੇ ਇਨ-ਐਪ ਇਵੈਂਟਾਂ ਨੂੰ ਬ੍ਰਾਊਜ਼ ਕਰੋ।

    • ਗੇਮਾਂ: ਐਕਸ਼ਨ, ਐਡਵੈਂਚਰ, ਰੇਸਿੰਗ, ਬੁਝਾਰਤਾਂ ਅਤੇ ਹੋਰ ਬਹੁਤ ਸਾਰੀਆਂ ਸ਼੍ਰੇਣੀਆਂ ਵਿੱਚ ਆਪਣੀ ਅਗਲੀ ਗੇਮ ਲੱਭੋ।

    • ਐਪਾਂ: ਨਵੀਆਂ ਰਿਲੀਜ਼ਾਂ ਦੀ ਪੜਚੋਲ ਕਰੋ, ਪ੍ਰਮੁੱਖ ਚਾਰਟ ਦੇਖੋ ਜਾਂ ਸ਼੍ਰੇਣੀ ਅਨੁਸਾਰ ਬ੍ਰਾਊਜ਼ ਕਰੋ।

    • Arcade: Apple Arcade (ਸਬਸਕ੍ਰਿਪਸ਼ਨ ਲੋੜੀਂਦੀ ਹੈ) ਤੋਂ ਪ੍ਰੀਮੀਅਮ ਗੇਮਾਂ ਦੇ ਚੁਣੇ ਹੋਏ ਸੰਗ੍ਰਹਿ ਦਾ ਬਿਨਾਂ ਵਿਗਿਆਪਨ ਜਾਂ ਇਨ-ਐਪ ਖ਼ਰੀਦਾਂ ਦਾ ਆਨੰਦ ਮਾਣੋ।

    • ਖੋਜਣ ਲਈ: “ਖੋਜੋ” ਬਟਨ ’ਤੇ ਟੈਪ ਕਰੋ, ਫਿਰ ਉਹ ਦਾਖ਼ਲ ਕਰੋ ਜੋ ਤੁਸੀਂ ਲੱਭ ਰਹੇ ਹੋ। ਤੁਸੀਂ ਐਪ ਦੇ ਨਾਮ, ਸ਼੍ਰੇਣੀ, ਡਿਵੈਲਪਰ ਆਦਿ ਅਨੁਸਾਰ ਖੋਜ ਕਰ ਸਕਦੇ ਹੋ। ਤੁਸੀਂ ਵੱਖ-ਵੱਖ ਸ਼੍ਰੇਣੀਆਂ ਦੀ ਪੜਚੋਲ ਕਰ ਸਕਦੇ ਹੋ ਜਾਂ ਸੁਝਾਈਆਂ ਗਈਆਂ ਐਪਾਂ ਨੂੰ ਬ੍ਰਾਊਜ਼ ਕਰ ਸਕਦੇ ਹੋ।

ਕਿਸੇ ਐਪ ਬਾਰੇ ਜਾਣਕਾਰੀ ਪ੍ਰਾਪਤ ਕਰਨੀ

  1. ਆਪਣੇ iPad ‘ਤੇ App Store ਐਪ ‘ਤੇ ਜਾਓ।

  2. ਹੇਠ ਲਿਖੇ ਵੇਰਵੇ ਦੇਖਣ ਲਈ ਕਿਸੇ ਐਪ ਦੇ ਨਾਮ ਜਾਂ ਆਈਕਨ ’ਤੇ ਟੈਪ ਕਰੋ:

    • ਸਕਰੀਨਸ਼ੌਟ ਜਾਂ ਪੂਰਵ-ਝਲਕਾਂ

    • ਰੇਟਿੰਗਾਂ ਅਤੇ ਸਮੀਖਿਆਵਾਂ

    • ਇਨ-ਐਪ ਇਵੈਂਟ ਅਤੇ ਪੇਸ਼ਕਸ਼ਾਂ

    • ਡਿਵੈਲਪਰ

    • ਫ਼ਾਈਲ ਦਾ ਆਕਾਰ

    • ਹੋਰ Apple ਡਿਵਾਈਸਾਂ ਦੇ ਨਾਲ ਅਨੁਕੂਲਤਾ

    • ਸਮਰਥਿਤ ਭਾਸ਼ਾਵਾਂ

    • ਉਮਰ ਰੇਟਿੰਗ

    • Game Center ਅਤੇ ਪਰਿਵਾਰਕ ਸਾਂਝਾਕਰਨ ਦਾ ਸਮਰਥਨ

    • ਸਮਰਥਿਤ ਐਕਸੈੱਸਬਿਲਟੀ ਫ਼ੀਚਰ

    • ਪਰਦੇਦਾਰੀ ਬਾਰੇ ਜਾਣਕਾਰੀ

ਕੋਈ ਐਪ ਖ਼ਰੀਦਣਾ ਅਤੇ ਡਾਊਨਲੋਡ ਕਰਨਾ

  1. ਆਪਣੇ iPad ‘ਤੇ App Store ਐਪ ‘ਤੇ ਜਾਓ।

  2. ਉਸ ਐਪ ‘ਤੇ ਨੈਵੀਗੇਟ ਕਰੋ ਜੋ ਤੁਹਾਨੂੰ ਚਾਹੀਦੀ ਹੈ, ਫਿਰ “ਪ੍ਰਾਪਤ ਕਰੋ” (ਜੇਕਰ ਐਪ ਮੁਫ਼ਤ ਹੈ) ਜਾਂ “ਕੀਮਤ” ’ਤੇ ਟੈਪ ਕਰੋ।

    ਜੇਕਰ ਤੁਸੀਂ “ਪ੍ਰਾਪਤ ਕਰੋ” ਜਾਂ ਕੀਮਤ ਦੀ ਬਜਾਏ “ਮੁੜ ਤੋਂ ਡਾਊਨਲੋਡ ਕਰੋ” ਬਟਨ ਦੇਖਦੇ ਹੋ, ਤਾਂ ਤੁਸੀਂ ਇਸ ਐਪ ਨੂੰ ਪਹਿਲਾਂ ਹੀ ਖ਼ਰੀਦ ਲਿਆ ਹੈ। ਮੁਫ਼ਤ ਵਿੱਚ ਦੁਬਾਰਾ ਡਾਊਨਲੋਡ ਕਰਨ ਲਈ “ਮੁੜ ਤੋਂ ਡਾਊਨਲੋਡ ਕਰੋ” ਬਟਨ ‘ਤੇ ਟੈਪ ਕਰੋ।

  3. ਲੋੜ ਪੈਣ ’ਤੇ, ਆਪਣੀ ਖ਼ਰੀਦ ਨੂੰ ਪੂਰਾ ਕਰਨ ਲਈ Face ID, Touch ID, ਜਾਂ ਆਪਣੇ ਪਾਸਕੋਡ ਨਾਲ ਪ੍ਰਮਾਣਿਤ ਕਰੋ।

    ਖ਼ਰੀਦਦਾਰੀਆਂ ਤੁਹਾਡੇ Apple ਖਾਤੇ ਨਾਲ ਸੰਬੰਧਿਤ ਭੁਗਤਾਨ ਵਿਧੀ ਨਾਲ ਕੀਤੀਆਂ ਜਾਂਦੀਆਂ ਹਨ।

ਤੁਸੀਂ ਐਪ ਲਾਇਬ੍ਰੇਰੀ ਵਿੱਚ ਵਿੱਚ ਐਪ ਨੂੰ ਹਾਲ ਹੀ ਵਿੱਚ ਜੋੜੀ ਗਈ ਸ਼੍ਰੇਣੀ ਵਿੱਚ ਲੱਭ ਸਕਦੇ ਹੋ। ਐਪ ਦੇ ਡਾਊਨਲੋਡ ਹੋਣ ਦੌਰਾਨ, ਐਪ ਆਈਕਨ ‘ਤੇ ਪ੍ਰਗਤੀ ਸੂਚਕ ਦਿਖਾਈ ਦਿੰਦਾ ਹੈ। ਐਪ ਲਾਇਬ੍ਰੇਰੀ ਵਿੱਚ ਆਪਣੀਆਂ ਐਪਾਂ ਨੂੰ ਲੱਭਣਾ ਅਤੇ ਉਹਨਾਂ ਦੀ ਵਰਤੋਂ ਕਰਨੀ ਅਤੇ ਨਵੀਆਂ ਐਪਾਂ ਡਾਊਨਲੋਡ ਕਰਨ ਦੀ ਥਾਂ ਬਦਲੋ ਨੂੰ ਦੇਖੋ।

ਪਰਿਵਾਰਕ ਸਾਂਝਾਕਰਨ ਨਾਲ ਖ਼ਰੀਦਾਂ ਨੂੰ ਸਾਂਝਾ ਕਰਨਾ ਅਤੇ ਪ੍ਰਵਾਨਗੀ ਦੇਣਾ

ਜੇਕਰ ਤੁਸੀਂ ਕਿਸੇ ਪਰਿਵਾਰ ਸਾਂਝਾਕਰਨ ਗਰੁੱਪ ਵਿੱਚ ਹੋ, ਤਾਂ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਖ਼ਰੀਦੀਆਂ ਯੋਗ ਐਪਾਂ ਨੂੰ ਦੇਖ ਸਕਦੇ ਹੋ ਅਤੇ ਡਾਊਨਲੋਡ ਕਰ ਸਕਦੇ ਹੋ।

ਨੋਟ: ਤੁਸੀਂ ਪਰਿਵਾਰਕ ਮੈਂਬਰਾਂ ਵੱਲੋਂ ਕੀਤੀਆਂ ਗਈਆਂ ਖ਼ਰੀਦਾਂ ਨੂੰ ਤਾਂ ਹੀ ਦੇਖ ਸਕਦੇ ਹੋ ਜੇਕਰ ਉਹ ਆਪਣੀਆਂ ਖ਼ਰੀਦਾਂ ਨੂੰ ਸਾਂਝਾਂ ਕਰਨ ਦੀ ਚੋਣ ਕਰਦੇ ਹਨ। ਪਰਿਵਾਰਕ ਮੈਂਬਰ ਵੱਲੋਂ ਪਰਿਵਾਰਕ ਸਾਂਝਾਕਰਨ ਨਾਲ ਕੀਤੀਆਂ ਖ਼ਰੀਦਦਾਰੀਆਂ ਨੂੰ ਪਰਿਵਾਰਕ ਗਰੁੱਪ ਛੱਡਣ ਤੋਂ ਬਾਅਦ ਐਕਸੈੱਸ ਨਹੀਂ ਕੀਤਾ ਜਾ ਸਕਦਾ।

ਪਰਿਵਾਰ ਪ੍ਰਬੰਧਕ ਵੱਲੋਂ ਕਿਸੇ ਖ਼ਾਸ ਉਮਰ ਤੋਂ ਘੱਟ ਉਮਰ ਦੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਕੀਤੀਆਂ ਖ਼ਰੀਦਾਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ ਅਤੇ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਦੇਖੋ: ਬੱਚੇ ਲਈ “ਖ਼ਰੀਦਣ ਲਈ ਪੁੱਛੋ” ਨੂੰ ਚਾਲੂ ਕਰਨਾ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.