ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਸੁਨੇਹੇ ਐਪ ਵਿੱਚ Memoji ਬਣਾਉਣੇ ਅਤੇ ਭੇਜਣੇ

ਤੁਸੀਂ ਆਪਣਾ ਖੁਦ ਦਾ ਵਿਅਕਤੀਗਤ ਬਣਾਇਆ ਹੋਇਆ Memoji ਡਿਜ਼ਾਈਨ ਕਰ ਸਕਦੇ ਹੋ-ਸਕਿਨ ਟੋਨ, ਐਨਕਾਂ, ਸਰੀਰ ਅਤੇ ਹੋਰ ਬਹੁਤ ਕੁਝ ਚੁਣੋ। ਤੁਸੀਂ ਵੱਖ-ਵੱਖ ਪ੍ਰਸੰਗਾਂ ਵਿੱਚ ਵਰਤਣ ਲਈ ਕਈ Memoji ਬਣਾ ਸਕਦੇ ਹੋ। ਹਰੇਕ Memoji -ਇੱਥੋਂ ਤੱਕ ਕਿ ਜੋ ਤੁਸੀਂ ਬਣਾਉਂਦੇ ਹੋ-ਆਟੋਮੈਟਿਕਲੀ ਪੋਜ਼ ਅਤੇ ਪ੍ਰਗਟਾਵੇ ਦੀ ਰੇਂਜ ਨੂੰ ਸਿਰਜਦਾ ਹੈ। ਸਮਰਥਿਤ ਮਾਡਲਾਂ ’ਤੇ, ਤੁਸੀਂ ਐਨੀਮੇਟਡ Memoji ਸੁਨੇਹੇ ਭੇਜ ਸਕਦੇ ਹੋ ਜੋ ਤੁਹਾਡੀ ਆਵਾਜ਼ ਨੂੰ ਰਿਕਾਰਡ ਕਰਦੇ ਹਨ ਅਤੇ ਤੁਹਾਡੇ ਚਿਹਰੇ ਦੇ ਭਾਵਾਂ ਨੂੰ ਪ੍ਰਤਿਬਿੰਬਤ ਕਰਦੇ ਹਨ।

ਸੁਨੇਹੇ ਦੀ ਗੱਲਬਾਤ ਵਿੱਚ ਕੋਈ ਮੈਨਿਊ ਖੁੱਲ੍ਹਾ ਹੈ ਜੋ ਕਈ ਵੱਖ-ਵੱਖ ਪੋਜ਼ ਵਿੱਚ ਕੋਈ Memoji ਦਿਖਾ ਰਿਹਾ ਹੈ।

Memoji ਬਣਾਓ

  1. ਆਪਣੇ iPad ‘ਤੇ ਸੁਨੇਹੇ ਐਪ ‘ਤੇ ਜਾਓ।

  2. ਕਿਸੇ ਗੱਲਬਾਤ ਵਿੱਚ, “ਜੋੜੋ” ਬਟਨ ’ਤੇ ਟੈਪ ਕਰੋ।

  3. Memoji ’ਤੇ ਟੈਪ ਕਰੋ। (ਤੁਹਾਨੂੰ ਉੱਪਰ ਨੂੰ ਸਵਾਈਪ ਕਰਨਾ ਪੈ ਸਕਦਾ ਹੈ।)

  4. “Memoji ਜੋੜੋ” ਬਟਨ ’ਤੇ ਟੈਪ ਕਰੋ।

    ਸਲਾਹ: ਨਵਾਂ Memoji ਬਣਾਉਣ ਲਈ, ਜਿਸ ਦਾ ਪਹਿਰਾਵਾ ਜਾਂ ਦਿੱਖ ਤੁਹਾਡੇ ਕੋਲ ਪਹਿਲਾਂ ਤੋਂ ਮੌਜੂਦ ਪਹਿਰਾਵੇ ਜਾਂ ਦਿੱਖ ਨਾਲੋਂ ਥੋੜ੍ਹੇ ਵੱਖਰੇ ਹੋਣ, ਇਸ ਨੂੰ ਚੁਣਨ ਲਈ ਟੈਪ ਕਰੋ, “ਸੋਧ ਕਰੋ” ਬਟਨ ’ਤੇ ਟੈਪ ਕਰੋ, ਫਿਰ “ਡੁਪਲੀਕੇਟ ਬਣਾਓ” ’ਤੇ ਟੈਪ ਕਰੋ।

  5. ਹਰੇਕ ਫ਼ੀਚਰ (ਸੱਜੇ ਪਾਸੇ ਸਕਿਨ, ਹੇਅਰ ਸਟਾਇਲ ਅਤੇ ਹੋਰ) ’ਤੇ ਟੈਪ ਕਰੋ ਅਤੇ ਆਪਣੇ ਵਿਕਲਪ ਚੁਣੋ ਜੋ ਤੁਸੀਂ ਚਾਹੁੰਦੇ ਹੋ।

  6. Memoji ਨੂੰ ਆਪਣੇ ਸੰਗ੍ਰਹਿ ਵਿੱਚ ਸੰਭਾਲਣ ਲਈ “ਹੋ ਗਿਆ” ਬਟਨ ’ਤੇ ਟੈਪ ਕਰੋ।

ਐਨੀਮੇਟਡ Memoji ਜਾਂ Memoji ਰਿਕਾਰਡਿੰਗਾਂ ਭੇਜੋ

ਸਮਰਥਿਤ ਮਾਡਲਾਂ ’ਤੇ, ਤੁਸੀਂ Memoji ਸੁਨੇਹੇ ਭੇਜ ਸਕਦੇ ਹੋ ਜੋ ਤੁਹਾਡੀ ਆਵਾਜ਼ ਨੂੰ ਰਿਕਾਰਡ ਕਰਦੇ ਹਨ ਅਤੇ ਤੁਹਾਡੇ ਚਿਹਰੇ ਦੇ ਭਾਵ ਦਰਸਾਉਂਦੇ ਹਨ।

  1. ਆਪਣੇ iPad ‘ਤੇ ਸੁਨੇਹੇ ਐਪ ‘ਤੇ ਜਾਓ।

  2. ਕਿਸੇ ਗੱਲਬਾਤ ਵਿੱਚ, “ਜੋੜੋ” ਬਟਨ ’ਤੇ ਟੈਪ ਕਰੋ।

  3. Memoji ’ਤੇ ਟੈਪ ਕਰੋ, ਫਿਰ ਕੋਈ Memoji ਚੁਣਨ ਲਈ ਸਵਾਈਪ ਕਰ ਕੇ ਟੈਪ ਕਰੋ।

  4. ਆਪਣੇ ਚਿਹਰੇ ਦੇ ਭਾਵਾਂ ਅਤੇ ਆਵਾਜ਼ ਨੂੰ ਰਿਕਾਰਡ ਕਰਨ ਲਈ “ਰਿਕਾਰਡ ਕਰੋ” ਬਟਨ ‘ਤੇ ਟੈਪ ਕਰੋ, ਫਿਰ ਬੰਦ ਕਰਨ ਲਈ “ਰਿਕਾਰਡਿੰਗ” ਬਟਨ ‘ਤੇ ਟੈਪ ਕਰੋ।

    ਆਪਣੇ ਸੁਨੇਹੇ ਦੀ ਸਮੀਖਿਆ ਕਰਨ ਲਈ ਮੁੜ-ਚਲਾਓ ‘ਤੇ ਟੈਪ ਕਰੋ।

  5. ਆਪਣਾ ਸੁਨੇਹਾ ਭੇਜਣ “ਰਿਕਾਰਡਿੰਗ ਭੇਜੋ” ਬਟਨ ਜਾਂ ਰੱਦ ਕਰਨ ਲਈ “ਰਿਕਾਰਡਿੰਗ ਖ਼ਾਰਜ ਕਰੋ” ਬਟਨ ‘ਤੇ ਟੈਪ ਕਰੋ।

ਜਦੋਂ ਤੁਸੀਂ FaceTime ਗੱਲਬਾਤ ਵਿੱਚ Memoji ਬਣਦੇ ਹੋ, ਤਾਂ ਤੁਸੀਂ ਆਪਣੀਆਂ ਹਰਕਤਾਂ, ਚਿਹਰੇ ਦੇ ਹਾਵ-ਭਾਵ ਅਤੇ ਆਵਾਜ਼ ਨੂੰ ਵੀ Memoji ਵਿੱਚ ਕੈਪਚਰ ਕਰ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.