ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ‘ਤੇ ਅਨੁਮਾਨਿਤ ਟੈਕਸਟ ਦੀ ਵਰਤੋਂ ਕਰਨਾ

ਅਨੁਮਾਨਿਤ ਟੈਕਸਟ ਦੀ ਵਰਤੋਂ ਕਰ ਕੇ ਤੁਸੀਂ ਸਿਰਫ਼ ਕੁਝ ਟੈਪਾਂ ਦੇ ਨਾਲ ਪੂਰਾ ਵਾਕ ਲਿਖ ਸਕਦੇ ਹੋ ਅਤੇ ਵਾਕ ਨੂੰ ਪੂਰਾ ਕਰ ਸਕਦੇ ਹੋ। ਜਿਵੇਂ-ਜਿਵੇਂ ਤੁਸੀਂ iPad ਦੇ ਕੀਬੋਰਡ ‘ਤੇ ਟੈਕਸਟ ਟਾਈਪ ਕਰਦੇ ਜਾਂਦੇ ਹੋ, ਤਾਂ ਤੁਹਾਨੂੰ ਸ਼ਬਦਾਂ ਲਈ ਚੋਣ, ਇਮੋਜੀ ਅਤੇ ਉਹ ਜਾਣਕਾਰੀ ਜੋ ਤੁਸੀਂ ਸ਼ਾਇਦ ਅੱਗੇ ਟਾਈਪ ਕਰੋਗੇ, (ਸਾਰੀਆਂ ਭਾਸ਼ਾਵਾਂ ਲਈ ਉਪਲਬਧ ਨਹੀਂ) ਦਿਖਾਈ ਦੇਵੇਗੀ। ਸੁਨੇਹੇ ਐਪ ਵਿੱਚ, ਉਦਾਹਰਨ ਲਈ, ਜਦੋਂ ਤੁਸੀਂ ਇਸ ਤਰ੍ਹਾਂ ਕੁਝ ਟਾਈਪ ਕਰਦੇ ਹੋ:

  • “ਮੈਂ ਇੱਥੇ ਹਾਂ” ਤੋਂ ਬਾਅਦ ਸਪੇਸ ਪਾਉਣ ‘ਤੇ ਤੁਹਾਡਾ ਮੌਜੂਦਾ ਟਿਕਾਣਾ ਵਿਕਲਪ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ

  • “ਮੇਰਾ ਨੰਬਰ ਹੈ” ਤੋਂ ਬਾਅਦ ਸਪੇਸ ਪਾਉਣ ‘ਤੇ ਤੁਹਾਡਾ ਫ਼ੋਨ ਨੰਬਰ ਇੱਕ ਵਿਕਲਪ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ

ਤੁਸੀਂ ਪੂਰਵ-ਅਨੁਮਾਨਾਂ ਨੂੰ ਇਨਲਾਈਨ ਵੀ ਦੇਖ ਸਕਦੇ ਹੋ ਜੋ ਉਸ ਸ਼ਬਦ ਜਾਂ ਵਾਕੰਸ਼ ਨੂੰ ਪੂਰਾ ਕਰਦੇ ਹਨ ਜੋ ਤੁਸੀਂ ਹੁਣੇ ਟਾਈਪ ਕਰ ਰਹੇ ਹੋ।

ਇਨਲਾਈਨ ਟੈਕਸਟ ਪੂਰਵ-ਅਨੁਮਾਨ ਲਾਗੂ ਕਰੋ

ਜਿਵੇਂ ਹੀ ਤੁਸੀਂ ਟਾਈਪ ਕਰਦੇ ਹੋ, ਤੁਹਾਡੇ ਵੱਲੋਂ ਟਾਈਪ ਕੀਤੇ ਜਾ ਰਹੇ ਸ਼ਬਦ ਜਾਂ ਵਾਕਾਂਸ਼ ਨੂੰ ਪੂਰਾ ਕਰਨ ਵਾਲੇ ਪੂਰਵ-ਅਨੁਮਾਨ ਗ੍ਰੇ ਟੈਕਸਟ ਵਿੱਚ ਇਨਲਾਈਨ ਦਿਖਾਈ ਦਿੰਦੇ ਹਨ। ਸ਼ਬਦ ਜਾਂ ਵਾਕਾਂਸ਼ ਦੇ ਪੂਰਵ-ਅਨੁਮਾਨ ਨੂੰ ਸਵੀਕਾਰ ਕਰਨ ਲਈ “ਸਪੇਸ ਬਾਰ” ‘ਤੇ ਟੈਪ ਕਰੋ; ਇਸ ਨੂੰ ਅਸਵੀਕਾਰ ਕਰਨ ਲਈ ਟਾਈਪ ਕਰਨਾ ਜਾਰੀ ਰੱਖੋ।

ਜੇਕਰ ਤੁਸੀਂ ਕਿਸੇ ਇਨਲਾਈਨ ਪੂਰਵ-ਅਨੁਮਾਨ ਨੂੰ ਸਵੀਕਾਰ ਕਰਦੇ ਹੋ ਅਤੇ ਫਿਰ ਆਪਣਾ ਮਨ ਬਦਲਦੇ ਹੋ, ਤਾਂ “ਡਿਲੀਟ ਕਰੋ” ਬਟਨ ‘ਤੇ ਟੈਪ ਕਰੋ, ਫਿਰ ਉਸ ਸ਼ਬਦ ‘ਤੇ ਟੈਪ ਕਰੋ ਜੋ ਤੁਸੀਂ ਟਾਈਪ ਕਰ ਰਹੇ ਸੀ।

ਨੋਟ: ਹੋ ਸਕਦਾ ਹੈ ਕਿ ਇਨਲਾਈਨ ਅਨੁਮਾਨਿਤ ਟੈਕਸਟ ਤੁਹਾਡੀ ਭਾਸ਼ਾ ਵਿੱਚ ਸਮਰਥਿਤ ਨਾ ਹੋਵੇ। iOS ਅਤੇ iPadOS ਫ਼ੀਚਰ ਉਪਲਬਧਤਾ ਨੂੰ ਦੇਖੋ।

ਅਨੁਮਾਨਿਤ ਟੈਕਸਟ ਲਾਗੂ ਕਰੋ

ਜਿਵੇਂ-ਜਿਵੇਂ ਤੁਸੀਂ ਟਾਈਪ ਕਰਦੇ ਹੋ, ਸੁਝਾਏ ਗਏ ਸ਼ਬਦ, ਇਮੋਜੀ ਅਤੇ ਜਾਣਕਾਰੀ ਸਕਰੀਨ 'ਤੇ ਦਿੱਤੇ ਕੀਬੋਰਡ ਦੇ ਉੱਪਰ ਦਿਖਾਈ ਦਿੰਦੇ ਹਨ; ਇਸ ਨੂੰ ਲਾਗੂ ਕਰਨ ਲਈ ਸੁਝਾਅ ‘ਤੇ ਟੈਪ ਕਰੋ।

ਸਕਰੀਨ ਉੱਪਰ ਦਿੱਤਾ ਕੀਬੋਰਡ “ਨੋਟਸ” ਐਪ ਵਿੱਚ ਖੁੱਲ੍ਹਾ ਹੈ। ਟੈਕਸਟ ਫ਼ੀਲਡ ਵਿੱਚ ਟੈਕਸਟ ਦਾਖ਼ਲ ਕੀਤਾ ਜਾਂਦਾ ਹੈ ਅਤੇ ਅਗਲੇ ਸ਼ਬਦ ਲਈ ਪੂਰਵ-ਅਨੁਮਾਨ ਕਰਨ ਵਾਲੇ ਟੈਕਸਟ ਸੁਝਾਅ ਕੀਬੋਰਡ ਦੇ ਉੱਪਰ ਦਿਖਾਈ ਦਿੰਦੇ ਹਨ।

ਨੋਟ: ਜਦੋਂ ਤੁਸੀਂ ਕਿਸੇ ਸੁਝਾਏ ਗਏ ਸ਼ਬਦ ਨੂੰ ਸਵੀਕਾਰ ਕਰਦੇ ਹੋ, ਤਾਂ ਸੁਝਾਅ ਤੋਂ ਬਾਅਦ ਸਪੇਸ ਆਟੋਮੈਟਿਕਲੀ ਦਾਖ਼ਲ ਕੀਤੀ ਜਾਂਦੀ ਹੈ। ਜੇਕਰ ਤੁਸੀਂ ਕੌਮਾ, ਡੰਡੀ ਜਾਂ ਹੋਰ ਵਿਰਾਮ ਚਿੰਨ੍ਹ ਦਰਜ ਕਰਦੇ ਹੋ, ਤਾਂ ਉਹ ਸਪੇਸ ਆਟੋਮੈਟਿਕਲੀ ਡਿਲੀਟ ਹੋ ਜਾਂਦੀ ਹੈ।

ਸੁਝਾਵਾਂ ਨੂੰ ਅਸਵੀਕਾਰ ਕਰਨ ਲਈ ਆਪਣੇ ਮੂਲ ਸ਼ਬਦ (ਹਵਾਲਾ ਚਿੰਨ੍ਹ ਦੇ ਅੰਦਰ ਵਿਕਲਪ ਵਜੋਂ ਦਿਖਾਇਆ ਗਿਆ) ‘ਤੇ ਟੈਪ ਕਰੋ ਜਾਂ ਟਾਈਪ ਕਰਨਾ ਜਾਰੀ ਰੱਖੋ।

ਅਨੁਮਾਨਿਤ ਟੈਕਸਟ ਨੂੰ ਬੰਦ ਕਰੋ ਜਾਂ ਚਾਲੂ ਕਰੋ

  • ਸਕਰੀਨ ‘ਤੇ ਦਿੱਤੇ ਕੀਬੋਰਡ ਦੇ ਨਾਲ: “ਇਮੋਜੀ” ਬਟਨ ਜਾਂ “ਕੀਬੋਰਡ ਸਵਿੱਚ ਕਰੋ” ਬਟਨ ਨੂੰ ਟੱਚ ਕਰ ਕੇ ਰੱਖੋ, ਕੀਬੋਰਡ ਸੈਟਿੰਗਾਂ ’ਤੇ ਟੈਪ ਕਰੋ, ਫਿਰ ਅਨੁਮਾਨਿਤ ਟੈਕਸਟ ਨੂੰ ਬੰਦ ਕਰੋ ਜਾਂ ਚਾਲੂ ਕਰੋ।

  • ਬਾਹਰੀ ਕੀਬੋਰਡ ਦੇ ਨਾਲ: ਸੈਟਿੰਗਾਂ  > ਆਮ > ਕੀਬੋਰਡ ‘ਤੇ ਜਾਓ, ਫਿਰ ਅਨੁਮਾਨਿਤ ਟੈਕਸਟ ਨੂੰ ਬੰਦ ਕਰੋ।

ਜਦੋਂ ਤੁਸੀਂ “ਅਨੁਮਾਨਿਤ ਟੈਕਸਟ” ਨੂੰ ਬੰਦ ਕਰ ਦਿੰਦੇ ਹੋ, ਤਾਂ iPad ਵੱਲੋਂ ਹਾਲੇ ਵੀ ਗ਼ਲਤ ਟਾਈਪ ਕੀਤੇ ਸ਼ਬਦਾਂ ਲਈ ਠੀਕ ਸ਼ਬਦਾਂ ਦਾ ਸੁਝਾਅ ਦਿੱਤਾ ਜਾ ਸਕਦਾ ਹੈ। ਸੁਧਾਰ ਨੂੰ ਸਵੀਕਾਰ ਕਰਨ ਲਈ, ਸਪੇਸ ਜਾਂ ਵਿਰਾਮ ਚਿੰਨ੍ਹ ਭਰੋ ਜਾਂ “ਵਾਪਸ ਜਾਓ” ’ਤੇ ਟੈਪ ਕਰੋ। ਸੁਧਾਰ ਨੂੰ ਅਸਵੀਕਾਰ ਕਰਨ ਲਈ, “x” ‘ਤੇ ਟੈਪ ਕਰੋ। ਜੇਕਰ ਤੁਸੀਂ ਇਸੇ ਸੁਝਾਅ ਨੂੰ ਕਈ ਵਾਰ ਅਸਵੀਕਾਰ ਕਰਦੇ ਹੋ, ਤਾਂ iPad ਇਸ ਦਾ ਸੁਝਾਅ ਦੇਣਾ ਬੰਦ ਕਰ ਦਿੰਦਾ ਹੈ।

ਨੋਟ: ਅਨੁਮਾਨਿਤ ਟੈਕਸਟ ਸੈਟਿੰਗ ਨੂੰ ਬੰਦ ਕਰਨ ਨਾਲ ਅਨੁਮਾਨਿਤ ਟੈਕਸਟ ਅਤੇ ਇਨਲਾਈਨ ਟੈਕਸਟ ਪੂਰਵ-ਅਨੁਮਾਨ ਦੋਵੇਂ ਬੰਦ ਹੋ ਜਾਂਦੇ ਹਨ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.