ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਫ਼ਾਈਲਾਂ ਐਪ ਵਿੱਚ ਫ਼ਾਈਲਾਂ ਅਤੇ ਫ਼ੋਲਡਰ ਨੂੰ ਲੱਭਣਾ ਅਤੇ ਦੇਖਣਾ

“ਫ਼ਾਈਲਾਂ” ਐਪ ਵਿੱਚ ਤੁਸੀਂ ਆਪਣੇ ਦਸਤਾਵੇਜ਼ਾਂ, ਤਸਵੀਰਾਂ ਅਤੇ ਹੋਰ ਫ਼ਾਈਲਾਂ ਨੂੰ ਲੱਭ ਸਕਦੇ ਹੋ ਅਤੇ ਦੇਖ ਸਕਦੇ ਹੋ।

ਕੋਈ ਖ਼ਾਸ ਫ਼ਾਈਲ ਜਾਂ ਫ਼ੋਲਡਰ ਲੱਭੋ

  1. ਆਪਣੇ iPad ‘ਤੇ ਫ਼ਾਈਲਾਂ ਐਪ ‘ਤੇ ਜਾਓ।

  2. “ਖੋਜੋ” ਬਟਨ ’ਤੇ ਟੈਪ ਕਰੋ ਅਤੇ ਫਿਰ ਖੋਜ ਖੇਤਰ ਵਿੱਚ ਫ਼ਾਈਲ ਦਾ ਨਾਮ, ਫ਼ੋਲਡਰ ਦਾ ਨਾਮ ਜਾਂ ਦਸਤਾਵੇਜ਼ ਦੀ ਕਿਸਮ ਭਰੋ।

    ਜਦੋਂ ਤੁਸੀਂ ਖੋਜ ਕਰਦੇ ਹੋ, ਤਾਂ ਤੁਹਾਡੇ ਕੋਲ ਇਹ ਵਿਕਲਪ ਹੁੰਦੇ ਹਨ:

    • ਆਪਣੀ ਖੋਜ ਦੇ ਸਕੋਪ 'ਤੇ ਫ਼ੋਕਸ ਕਰੋ: ਖੋਜ ਖੇਤਰ ਦੇ ਹੇਠਾਂ “ਹਾਲੀਆ” ਜਾਂ ਟਿਕਾਣੇ ਦੇ ਨਾਮ ਜਾਂ ਟੈਗ ’ਤੇ ਟੈਪ ਕਰੋ।

    • ਕੀਬੋਰਡ ਨੂੰ ਲੁਕਾਓ ਅਤੇ ਸਕਰੀਨ ’ਤੇ ਹੋਰ ਨਤੀਜੇ ਦੇਖੋ: ਕੀਬੋਰਡ ’ਤੇ ਖੋਜ ਕੁੰਜੀ “ਖੋਜੋ” ਬਟਨ ’ਤੇ ਟੈਪ ਕਰੋ।

    • ਨਵੀਂ ਖੋਜ ਸ਼ੁਰੂ ਕਰੋ: ਖੋਜ ਖੇਤਰ ਵਿੱਚ “ਟੈਕਸਟ ਸਾਫ਼ ਕਰੋ” ਬਟਨ ’ਤੇ ਟੈਪ ਕਰੋ।

    • ਨਤੀਜਾ ਖੋਲ੍ਹੋ: ਇਸ ‘ਤੇ ਟੈਪ ਕਰੋ।

ਫ਼ਾਈਲ ਖੋਲ੍ਹਣ ਲਈ ਕਿਸੇ ਐਪ ਦੀ ਚੋਣ ਕਰਨੀ

ਕੋਈ ਫ਼ਾਈਲ ਖੋਲ੍ਹਣ ਵੇਲੇ ਤੁਸੀਂ ਉਸ ਐਪ ਨੂੰ ਨਿਰਧਾਰਤ ਕਰ ਸਕਦੇ ਹੋ ਜਿਸ ਨਾਲ ਇਸ ਨੂੰ ਖੋਲ੍ਹਣਾ ਚਾਹੁੰਦੇ ਹੋ।

  1. ਆਪਣੇ iPad ‘ਤੇ ਫ਼ਾਈਲਾਂ ਐਪ ‘ਤੇ ਜਾਓ।

  2. ਉਸ ਫ਼ਾਈਲ ਨੂੰ ਟੱਚ ਕਰ ਕੇ ਰੱਖੋ ਜਿਸ ਨੂੰ ਤੁਸੀਂ ਖੋਲ੍ਹਣਾ ਚਾਹੁੰਦੇ ਹੋ।

  3. ਮੀਨੂ ਵਿੱਚੋਂ “ਇਸ ਨਾਲ ਖੋਲ੍ਹੋ” ਚੁਣੋ, ਫਿਰ ਕੋਈ ਵਿਕਲਪ ਚੁਣੋ।

ਹਮੇਸ਼ਾਂ ਫ਼ਾਈਲ ਖੋਲ੍ਹਣ ਲਈ ਡਿਫ਼ੌਲਟ ਐਪ ਨੂੰ ਚੁਣਨਾ

  1. ਆਪਣੇ iPad ‘ਤੇ ਫ਼ਾਈਲਾਂ ਐਪ ‘ਤੇ ਜਾਓ।

  2. ਫ਼ਾਈਲ ਨੂੰ ਟੱਚ ਕਰ ਕੇ ਰੱਖੋ, ਫਿਰ “ਜਾਣਕਾਰੀ ਪ੍ਰਾਪਤ ਕਰੋ” ਨੂੰ ਚੁਣੋ।

  3. ਪੂਰਵ-ਝਲਕ ਦੇ ਹੇਠਾਂ, “ਹਮੇਸ਼ਾਂ ਇਸ ਨਾਲ ਖੋਲ੍ਹੋ” ਦੇ ਅੱਗੇ ਦਿੱਤੇ ਪੌਪ-ਅੱਪ ਮੈਨਿਊ ’ਤੇ ਟੈਪ ਕਰੋ, ਫਿਰ ਕੋਈ ਐਪ ਚੁਣੋ।

    ਜਦੋਂ ਤੁਸੀਂ ਫ਼ਾਈਲ ਖੋਲ੍ਹਣ ਲਈ ਨਵੀਂ ਡਿਫ਼ੌਲਟ ਐਪ ਦੀ ਚੋਣ ਕਰਦੇ ਹੋ, ਤਾਂ ਤਸਦੀਕ ਕਰਨ ਲਈ ਇੱਕ ਪ੍ਰੋਂਪਟ ਦਿਖਾਈ ਦਿੰਦਾ ਹੈ ਕਿ ਤੁਸੀਂ ਉਸ ਫ਼ਾਈਲ ਜਾਂ ਫ਼ਾਈਲ ਕਿਸਮ ਲਈ ਡਿਫ਼ੌਲਟ ਐਪ ਬਦਲਣਾ ਚਾਹੁੰਦੇ ਹੋ।

ਫ਼ੌਰੀ ਝਾਤ ਵਿੱਚ ਫ਼ਾਈਲ ਨੂੰ ਖੋਲ੍ਹਣਾ

ਤੁਸੀਂ ਫ਼ੌਰੀ ਝਾਤ ਵਿੱਚ ਕਿਸੇ ਚਿੱਤਰ ਫ਼ਾਈਲ ਜਾਂ PDF ਦੀ ਪੂਰਵ-ਝਲਕ ਦੇਖ ਸਕਦੇ ਹੋ।

  1. ਆਪਣੇ iPad ‘ਤੇ ਫ਼ਾਈਲਾਂ ਐਪ ‘ਤੇ ਜਾਓ।

  2. ਫ਼ਾਈਲ ਨੂੰ ਟੱਚ ਕਰ ਕੇ ਰੱਖੋ, ਫਿਰ “ਫ਼ੌਰੀ ਝਾਤ” ’ਤੇ ਟੈਪ ਕਰੋ।

    ਸਲਾਹ: ਫ਼ੌਰੀ ਝਾਤ ਵਿੱਚ ਕਿਸੇ ਖ਼ਾਸ ਕਿਸਮ ਦੀ ਫ਼ਾਈਲ ਨੂੰ ਖੋਲ੍ਹਣ ਲਈ, ਫ਼ਾਈਲ ਨੂੰ ਟੱਚ ਕਰ ਕੇ ਰੱਖੋ, “ਇਸ ਨਾਲ ਖੋਲ੍ਹੋ” ’ਤੇ ਟੈਪ ਕਰੋ, ਫਿਰ “ਫ਼ੌਰੀ ਝਾਤ ਨਾਲ ਪੂਰਵ-ਝਲਕ” ’ਤੇ ਟੈਪ ਕਰੋ।

ਫ਼ਾਈਲਾਂ ਅਤੇ ਫ਼ੋਲਡਰ ਨੂੰ ਬ੍ਰਾਊਜ਼ ਕਰੋ

  1. ਆਪਣੇ iPad ‘ਤੇ ਫ਼ਾਈਲਾਂ ਐਪ ‘ਤੇ ਜਾਓ।

  2. ਸਕਰੀਨ ਦੇ ਸਿਖਰ ’ਤੇ “ਬ੍ਰਾਊਜ਼ ਕਰੋ” ’ਤੇ ਟੈਪ ਕਰੋ, ਫਿਰ “ਬ੍ਰਾਊਜ਼ ਸਕਰੀਨ” ’ਤੇ ਕਿਸੇ ਦਸਤਾਵੇਜ਼ ‘ਤੇ ਟੈਪ ਕਰੋ।

    ਜੇਕਰ ਤੁਹਾਨੂੰ “ਬ੍ਰਾਊਜ਼ ਕਰੋ” ਸਕਰੀਨ ਦਿਖਾਈ ਨਹੀਂ ਦਿੰਦੀ, ਤਾਂ ਦੁਬਾਰਾ “ਬ੍ਰਾਊਜ਼ ਕਰੋ” ‘ਤੇ ਟੈਪ ਕਰੋ।

  3. ਹਾਲੀਆ ਖੋਲ੍ਹੀਆਂ ਗਈਆਂ ਫ਼ਾਈਲਾਂ ਦੇਖਣ ਲਈ, ਸਕਰੀਨ ਦੇ ਸਿਖਰ ’ਤੇ ਦਿੱਤੇ “ਹਾਲੀਆ” ਬਟਨ ’ਤੇ ਟੈਪ ਕਰੋ।

  4. ਫ਼ਾਈਲ, ਟਿਕਾਣਾ ਜਾਂ ਫ਼ੋਲਡਰ ਖੋਲ੍ਹਣ ਲਈ ਇਸ ’ਤੇ ਟੈਪ ਕਰੋ।

    ਨੋਟ: ਜੇਕਰ ਤੁਸੀਂ ਫ਼ਾਈਲ ਬਣਾਉਣ ਵਾਲੀ ਐਪ ਨੂੰ ਇੰਸਟਾਲ ਨਹੀਂ ਕੀਤਾ ਹੈ, ਤਾਂ ਫ਼ਾਈਲ ਦੀ ਪੂਰਵ-ਝਲਕ "ਫ਼ੌਰੀ ਝਾਤ" ਵਿੱਚ ਖੁੱਲ੍ਹਦੀ ਹੈ।

ਫ਼ੋਲਡਰਾਂ ਨੂੰ ਮਨਪਸੰਦ ਵਜੋਂ ਚਿੰਨ੍ਹਿਤ ਕਰਨ ਜਾਂ ਟੈਗ ਸ਼ਾਮਲ ਕਰਨ ਬਾਰੇ ਜਾਣਕਾਰੀ ਲਈ, ਫ਼ਾਈਲ ਜਾਂ ਫ਼ੋਲਡਰ ਨੂੰ ਟੈਗ ਕਰੋ ਨੂੰ ਦੇਖੋ।

ਫ਼ਾਈਲਾਂ ਅਤੇ ਫ਼ੋਲਡਰਾਂ ਨੂੰ ਕ੍ਰਮਬੱਧ ਕਰਨ ਦੇ ਤਰੀਕੇ ਨੂੰ ਬਦਲੋ

  1. ਆਪਣੇ iPad ‘ਤੇ ਫ਼ਾਈਲਾਂ ਐਪ ‘ਤੇ ਜਾਓ।

  2. ਕਿਸੇ ਖੁੱਲ੍ਹੇ ਟਿਕਾਣੇ ਜਾਂ ਫ਼ੋਲਡਰ ਤੋਂ, ਪੋਰਟ੍ਰੇਟ ਓਰੀਐਂਟੇਸ਼ਨ ਵਿੱਚ “ਹੋਰ” ਬਟਨ ਜਾਂ ਲੈਂਡਸਕੇਪ ਓਰੀਐਂਟੇਸ਼ਨ ਵਿੱਚ “ਆਈਕਨ” ਬਟਨ ’ਤੇ ਟੈਪ ਕਰੋ।

  3. ਕੋਈ ਵਿਕਲਪ ਚੁਣੋ: ਨਾਮ, ਕਿਸਮ, ਮਿਤੀ, ਆਕਾਰ ਜਾਂ ਟੈਗ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.