ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਆਪਣੇ ਵਰਕਫ਼ਲੋ ਨੂੰ ਸੁਚਾਰੂ ਬਣਾਉਣਾ

ਜਾਣੋ ਕਿ ਐਪਾਂ ਵਿਚਕਾਰ ਤੇਜ਼ੀ ਨਾਲ ਸਵਿੱਚ ਕਿਵੇਂ ਕਰਨਾ ਹੈ, ਆਪਣੀ ਸਕਰੀਨ ’ਤੇ ਇੱਕ ਤੋਂ ਵੱਧ ਐਪ ਵਿੰਡੋ ਦਾ ਆਕਾਰ ਕਿਵੇਂ ਬਦਲਣਾ ਹੈ ਅਤੇ ਪ੍ਰਬੰਧ ਕਿਵੇਂ ਕਰਨਾ ਹੈ, ਮੈਨਿਊ ਬਾਰ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਹੋਰ ਬਹੁਤ ਕੁਝ।

ਐਪ ਸਵਿੱਚਰ ਜਿਸ ਵਿੱਚ ਹਾਲ ਹੀ ਵਿੱਚ ਵਰਤੀਆਂ ਗਈਆਂ ਕਈ ਐਪਾਂ ਦਿਖਾਈ ਦੇ ਰਹੀਆਂ ਹਨ।

iPad ’ਤੇ ਐਪਾਂ ਵਿਚਕਾਰ ਸਵਿੱਚ ਕਰੋ

ਆਪਣੀਆਂ ਸਾਰੀਆਂ ਖੁੱਲ੍ਹੀਆਂ ਵਿੰਡੋ ਅਤੇ ਐਪਾਂ ਦੇਖਣ ਲਈ, ਸਕਰੀਨ ਦੇ ਹੇਠਲੇ ਹਿੱਸੇ ਤੋਂ ਉੱਪਰ ਵੱਲ ਸਵਾਈਪ ਕਰੋ, ਫਿਰ ਵਿਚਕਾਰਲੇ ਹਿੱਸੇ ਵਿੱਚ ਰੁਕੋ। ਕਿਸੇ ਵਿੰਡੋ ਨੂੰ ਅੱਗੇ ਲਿਆਉਣ ਲਈ ਉਸ ’ਤੇ ਟੈਪ ਕਰੋ। ਜਾਂ, Dock ਦਿਖਾਉਣ ਲਈ ਸਕਰੀਨ ਦੇ ਹੇਠਲੇ ਪਾਸੇ ਤੋਂ ਕਾਫ਼ੀ ਉੱਪਰ ਵੱਲ ਸਵਾਈਪ ਕਰੋ, ਫਿਰ ਉਸ ਐਪ ’ਤੇ ਟੈਪ ਕਰੋ, ਜਿਸ ਨੂੰ ਤੁਸੀਂ ਵਰਤਣਾ ਚਾਹੁੰਦੇ ਹੋ।

ਖੁੱਲ੍ਹੀਆਂ ਐਪਾਂ ਵਿਚਕਾਰ ਤੇਜ਼ੀ ਨਾਲ ਸਵਿੱਚ ਕਰਨ ਲਈ, ਸਕਰੀਨ ਦੇ ਹੇਠਲੇ ਕਿਨਾਰੇ ਦੇ ਨਾਲ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ।

ਇੱਕ iPad ਸਕਰੀਨ, ਜਿਸ ’ਤੇ ਤਿੰਨ ਐਪਾਂ ਖੁੱਲ੍ਹੀਆਂ ਹਨ ਅਤੇ ਇੱਕ ਚੁਣਿਆ ਹੋਇਆ ਵਿੰਡੋ ਲੇਆਊਟ ਜੋ ਉਹਨਾਂ ਨੂੰ ਸਕਰੀਨ ’ਤੇ ਤੀਜੇ ਹਿੱਸਿਆਂ ਵਿੱਚ ਵਿਵਸਥਿਤ ਕਰਦਾ ਹੈ।

ਇੱਕੋ ਸਮੇਂ ਕਈ ਐਪਾਂ ਦੀ ਵਰਤੋਂ ਕਰਨੀ

ਪਹਿਲਾਂ, ਸੈਟਿੰਗਾਂ ਐਪ ’ਤੇ ਜਾਓ, ਮਲਟੀਟਾਸਕਿੰਗ ਅਤੇ ਜੈਸਚਰ ’ਤੇ ਟੈਪ ਕਰੋ, ਫਿਰ ਵਿੰਡੋ ਵਾਲੀਆਂ ਐਪਾਂ ਚੁਣੋ।

ਐਪ ਵਿੰਡੋ ਦਾ ਆਕਾਰ ਬਦਲਣ ਲਈ, ਹੇਠਲੇ ਕੋਨਿਆਂ ਵਿੱਚੋਂ ਕਿਸੇ ਇੱਕ ਤੋਂ ਡ੍ਰੈਗ ਕਰੋ। ਜਾਂ ਮਲਟੀਟਾਸਕਿੰਗ ਮੈਨਿਊ ਨੂੰ ਟੱਚ ਕਰ ਕੇ ਰੱਖੋ, ਫਿਰ ਵਿੰਡੋ ਲੇਆਊਟਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰੋ। ਕਿਸੇ ਹੋਰ ਐਪ ਵਿੰਡੋ ਨੂੰ ਖੋਲ੍ਹਣ ਲਈ, Dock ਦੀ ਵਰਤੋਂ ਕਰੋ। ਜਾਂ ਆਪਣੀਆਂ ਖੁੱਲ੍ਹੀਆਂ ਵਿੰਡੋ ਨੂੰ ਇੱਕ ਪਾਸੇ ਕਰਨ ਲਈ ਸਕਰੀਨ ਦੇ ਹੇਠਲੇ ਹਿੱਸੇ ਤੋਂ ਉੱਪਰ ਵੱਲ ਸਵਾਈਪ ਕਰੋ ਤਾਂ ਜੋ ਤੁਸੀਂ ਹੋਮ ਸਕਰੀਨ ਐਕਸੈੱਸ ਕਰ ਸਕੋ।

ਸਕਰੀਨ ਦੇ ਉੱਪਰਲੇ ਪਾਸੇ ਮੈਨਿਊ ਬਾਰ ਦਿਖਾਉਂਦੀ ਹੋਈ Pages ਐਪ ਖੁੱਲ੍ਹੀ ਹੈ। ਮੈਨਿਊ ਬਾਰ ’ਤੇ “ਸੋਧ ਕਰੋ“ ਮੈਨਿਊ ਖੁੱਲ੍ਹਾ ਹੈ, ਜਿਸ ਵਿੱਚ ਤੁਹਾਡੇ ਵੱਲੋਂ ਕੀਤੀਆਂ ਜਾ ਸਕਣ ਵਾਲੀਆਂ ਕਾਰਵਾਈਆਂ ਦੀ ਸੂਚੀ ਦਿਖਾਈ ਜਾ ਰਹੀ ਹੈ—ਜਿਸ ਵਿੱਚ ਸਭ ਚੁਣੋ, ਖੋਜੋ, ਡੁਪਲੀਕੇਟ ਬਣਾਓ ਅਤੇ ਹੋਰ ਕਾਰਵਾਈਆਂ ਸ਼ਾਮਲ ਹਨ।

ਮੈਨਿਊ ਬਾਰ ਵਿੱਚ ਕਮਾਂਡਾਂ ਨੂੰ ਲੱਭਣਾ

iPad ’ਤੇ, ਐਪਾਂ ਵਿੱਚ ਇੱਕ ਮੈਨਿਊ ਬਾਰ ਹੁੰਦੀ ਹੈ ਜਿਸ ਦੀ ਵਰਤੋਂ ਤੁਸੀਂ ਫੌਰਨ ਕਾਰਵਾਈ ਕਰਨ ਲਈ ਕਰ ਸਕਦੇ ਹੋ। ਮੈਨਿਊ ਬਾਰ ਦੇਖਣ ਲਈ, ਖੁੱਲ੍ਹੀ ਐਪ ਤੋਂ ਇੱਕ ਵਿੰਡੋ ’ਤੇ ਟੈਪ ਕਰੋ, ਫ਼ਿਰ iPad ਦੀ ਸਕਰੀਨ ਦੇ ਸਿਖਰਲੇ ਕਿਨਾਰੇ ਤੋਂ ਹੇਠਾਂ ਵੱਲ ਸਵਾਈਪ ਕਰੋ।

iPad ਦੀ ਹੋਮ ਸਕਰੀਨ Dock ਤੋਂ ਖੋਲ੍ਹੀਆਂ ਜਾ ਸਕਣ ਵਾਲੀਆਂ ਫ਼ਾਈਲਾਂ ਦਿਖਾ ਰਹੀ ਹੈ।

ਆਪਣੇ ਫ਼ੋਲਡਰਾਂ ਨੂੰ Dock ਤੋਂ ਐਕਸੈੱਸ ਕਰਨਾ

ਤੁਸੀਂ ਅਕਸਰ ਐਕਸੈੱਸ ਕੀਤੇ ਜਾਣ ਵਾਲੇ ਫ਼ੋਲਡਰਾਂ ਨੂੰ Dock ’ਤੇ ਜੋੜ ਸਕਦੇ ਹੋ ਤਾਂ ਜੋ ਉਹਨਾਂ ਨੂੰ ਲੱਭਣਾ ਅਤੇ ਖੋਲ੍ਹਣਾ ਆਸਾਨ ਹੋਵੇ। ਫ਼ਾਈਲਾਂ ਐਪ ਵਿੱਚ, ਉਸ ਫ਼ੋਲਡਰ ਨੂੰ ਛੋਹ ਕੇ ਹੋਲਡ ਕਰੋ ਜਿਸਨੂੰ ਤੁਸੀਂ ਮੂਵ ਕਰਨਾ ਚਾਹੁੰਦੇ ਹੋ। ਜਦੋਂ ਕੋਈ ਮੈਨਿਊ ਖੁੱਲ੍ਹਦਾ ਹੈ, ਤਾਂ “ਇਸ ਵਿੱਚ ਜੋੜੋ” ਨੂੰ ਚੁਣੋ, ਫਿਰ Dock ’ਤੇ ਟੈਪ ਕਰੋ।

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

ਸਾਰੇ ਫ਼ੀਚਰ iPad ਸਾਰੇ ਮਾਡਲਾਂ ਲਈ ਉਪਲਬਧ ਨਹੀਂ ਹਨ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.