ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਆਪਣੀ ਆਵਾਜ਼ ਰਿਕਾਰਡ ਕਰਨੀ

ਜੇਕਰ ਤੁਸੀਂ ਬੋਲ ਨਾ ਸਕਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹੋ ਜਾਂ ਬੋਲਣ ਵਿੱਚ ਅਸਮਰੱਥ ਹੋ, ਤਾਂ ਤੁਸੀਂ iPad ‘ਤੇ “ਆਪਣੀ ਆਵਾਜ਼” ਦੀ ਵਰਤੋਂ ਕਰ ਕੇ ਤੁਹਾਡੀ ਆਵਾਜ਼ ਵਰਗੀ ਸਿੰਥੇਸਾਈਜ਼ ਕੀਤੀ ਆਵਾਜ਼ ਬਣਾ ਸਕਦੇ ਹੋ। ਤੁਸੀਂ ਲਾਈਵ ਸਪੀਚ ਨਾਲ “ਆਪਣੀ ਆਵਾਜ਼” ਦੀ ਵਰਤੋਂ ਕਰ ਸਕਦੇ ਹੋ ਅਤੇ ਵਿਅਕਤੀਗਤ ਗੱਲਬਾਤ ਦੌਰਾਨ, ਫ਼ੋਨ ਅਤੇ FaceTime ਕਾਲਾਂ ਵਿੱਚ ਅਤੇ ਸਹਾਇਕ ਸੰਚਾਰ ਐਪਾਂ ਵਿੱਚ iPad ‘ਤੇ ਤੁਹਾਡੇ ਵੱਲੋਂ ਟਾਈਪ ਕੀਤੇ ਟੈਕਸਟ ਨੂੰ ਉੱਚੀ ਆਵਾਜ਼ ਵਿੱਚ ਬੋਲ ਸਕਦੇ ਹੋ

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਐਕਸੈੱਸਬਿਲਟੀ ’ਤੇ ਟੈਪ ਕਰੋ, ਫਿਰ ਆਪਣੀ ਆਵਾਜ਼ ’ਤੇ ਟੈਪ ਕਰੋ।

  3. “ਆਪਣੀ ਆਵਾਜ਼” ’ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

    (ਜੇਕਰ ਤੁਹਾਨੂੰ ਆਪਣਾ ਰਿਕਾਰਡਿੰਗ ਸੈਸ਼ਨ ਰੋਣਾ ਹੈ, ਤਾਂ “ਹੋ ਗਿਆ” ‘ਤੇ ਟੈਪ ਕਰੋ। ਇੱਥੋਂ ਮੁੜ ਸ਼ੁਰੂ ਕਰਨ ਲਈ ਰਿਕਾਰਡਿੰਗ ਜਾਰੀ ਰੱਖਣ ਰੱਖੋ ’ਤੇ ਟੈਪ ਕਰੋ।)

    ਤੁਹਾਡੀ ਆਪਣੀ ਆਵਾਜ਼ ਨੂੰ iCloud ਵਾਲੇ ਆਪਣੇ ਸਾਰੇ ਡਿਵਾਈਸਾਂ ’ਤੇ ਵਰਤਣ ਦੀ ਆਗਿਆ ਦੇਣ ਲਈ, “ਸਾਰੇ ਡਿਵਾਈਸਾਂ ਵਿੱਚ ਸਾਂਝਾ ਕਰੋ” ਨੂੰ ਚਾਲੂ ਕਰੋ। ਐਪਾਂ ਨੂੰ ਤੁਹਾਡੀ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਬੇਨਤੀ ਕਰਨ ਦੀ ਆਗਿਆ ਦੇਣ ਲਈ, “ਐਪਾਂ ਨੂੰ ਵਰਤੋਂ ਕਰਨ ਦੀ ਬੇਨਤੀ ਕਰਨ ਦੀ ਆਗਿਆ ਦਿਓ” ਨੂੰ ਚਾਲੂ ਕਰੋ।

ਨੋਟ: ਤੁਹਾਡਾ “ਆਪਣੀ ਆਵਾਜ਼” ਬਣਾਉਣ ਦਾ ਵਿਕਲਪ ਦੇਖਣ ਲਈ, ਤੁਹਾਨੂੰ ਪਹਿਲਾਂ ਪਾਸਕੋਡ ਸੈੱਟ ਕਰਨਾ ਪਵੇਗਾ। "ਆਪਣੀ ਆਵਾਜ਼” ਸਮਰਥਿਤ iPad ਮਾਡਲਾਂ ’ਤੇ ਉਪਲਬਧ ਹੈ ਅਤੇ ਇਹ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਨਹੀਂ ਹੈ। ਆਪਣੀ ਆਵਾਜ਼ ਨਾਲ ਲਾਈਵ ਸਪੀਚ ਦੀ ਵਰਤੋਂ ਕਰਨਾ ਸਿੱਖਣ ਲਈ Apple ਸਹਾਇਤਾ ਲੇਖ ਆਪਣੇ iPhone, iPad, Mac ਜਾਂ Apple Watch ’ਤੇ ਲਾਈਵ ਸਪੀਚ ਦੀ ਵਰਤੋਂ ਕਰਨੀ ਨੂੰ ਦੇਖੋ।

ਤੁਹਾਡੀ “ਆਪਣੀ ਆਵਾਜ਼” ਨੂੰ ਤੁਹਾਡੇ iPad ’ਤੇ ਸੁਰੱਖਿਅਤ ਰੂਪ ਵਿੱਚ ਸੰਭਾਲ ਲਿਆ ਜਾਂਦਾ ਹੈ, ਜਿਸ ਦੀ ਵਰਤੋਂ ਤੁਸੀਂ ਫ਼ੋਨ ਅਤੇ FaceTime ਕਾਲਾਂ, ਵਿਅਕਤੀਗਤ ਗੱਲਬਾਤ ਅਤੇ ਤੀਸਰੀ-ਧਿਰ ਦੀਆਂ ਵਿਕਲਪਿਕ ਅਤੇ ਔਗਮੈਂਟੇਟਿਵ ਸੰਚਾਰ (AAC) ਐਪਾਂ ਦੌਰਾਨ ਕਰ ਸਕਦੇ ਹੋ।

ਮਹੱਤਵਪੂਰਨ: “ਆਪਣੀ ਆਵਾਜ਼” ਦੀ ਵਰਤੋਂ ਸਿਰਫ਼ ਲਾਈਵ ਸਪੀਚ ਅਤੇ ਤੀਜੀ-ਧਿਰ ਦੀਆਂ ਉਹਨਾਂ ਐਪਾਂ ਨਾਲ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਤੁਸੀਂ ਆਗਿਆ ਦਿੰਦੇ ਹੋ, ਜਿਵੇਂ ਕਿ ਔਗਮੈਂਟੇਟਿਵ ਅਤੇ ਵਿਕਲਪਿਕ ਸੰਚਾਰ (AAC) ਐਪਾਂ। ਤੁਸੀਂ ਆਪਣੇ ਡਿਵਾਈਸ ’ਤੇ “ਆਪਣੀ ਆਵਾਜ਼” ਦੀ ਵਰਤੋਂ ਕਰ ਕੇ ਸਿਰਫ਼ ਅਜਿਹੀ ਆਵਾਜ਼ ਬਣਾ ਸਕਦੇ ਹੋ ਜੋ ਤੁਹਾਡੀ ਆਵਾਜ਼ ਵਰਗੀ ਲੱਗੇ ਅਤੇ ਇਹ ਤੁਹਾਡੀ ਨਿੱਜੀ, ਗ਼ੈਰ-ਵਪਾਰਕ ਵਰਤੋਂ ਲਈ ਹੋਵੇ। ਆਪਣੀ ਆਵਾਜ਼ ਬਣਾਉਣ ਦਾ ਤਰੀਕਾ ਸਿੱਖਣ ਲਈ Apple ਸਹਾਇਤਾ ਲੇਖ ਆਪਣੇ iPhone, iPad, ਜਾਂ Mac ’ਤੇ ਆਪਣੀ ਆਵਾਜ਼ ਬਣਾਉਣੀ ਨੂੰ ਦੇਖੋ। ਤੁਹਾਡੇ ਵਾਰਿਸ ਸੰਪਰਕ ਤੁਹਾਡੀ “ਆਪਣੀ ਆਵਾਜ਼” ਨੂੰ ਐਕਸੈੱਸ ਨਹੀਂ ਕਰ ਸਕਣਗੇ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.