ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ਤੋਂ HomePod ਅਤੇ ਹੋਰ ਵਾਇਰਲੈੱਸ ਸਪੀਕਰਾਂ ’ਤੇ ਆਡੀਓ ਚਲਾਓ

ਤੁਸੀਂ iPad ਤੋਂ HomePod, Apple TV 4K, AirPlay 2 ਸਮਰਥਿਤ ਸਮਾਰਟ TV ਅਤੇ Bluetooth® ਹੈੱਡਫ਼ੋਨ ਤੇ ਸਪੀਕਰਾਂ ਵਰਗੇ ਵਾਇਰਲੈੱਸ ਡਿਵਾਈਸਾਂ ’ਤੇ ਆਡੀਓ ਚਲਾ ਸਕਦੇ ਹੋ।

iPad ਤੋਂ ਕਿਸੇ ਵਾਇਰਲੈੱਸ ਡਿਵਾਈਸ ’ਤੇ ਆਡੀਓ ਚਲਾਓ

  1. ਤੁਹਾਡੇ iPad ’ਤੇ, ਪੌਡਕਾਸਟ ਜਾਂ ਸੰਗੀਤ ਵਰਗੀ ਕੋਈ ਆਡੀਓ ਐਪ ਖੋਲ੍ਹੋ, ਫਿਰ ਚਲਾਉਣ ਲਈ ਕੋਈ ਆਈਟਮ ਚੁਣੋ।

  2. “ਨਿਰਧਾਰਤ ਪਲੇਬੈਕ ਡਿਵਾਈਸ” ਬਟਨ ’ਤੇ ਟੈਪ ਕਰੋ, ਫਿਰ ਕੋਈ ਨਿਰਧਾਰਤ ਪਲੇਬੈਕ ਡਿਵਾਈਸ ਚੁਣੋ।

    ਨੋਟ: ਜੇਕਰ ਤੁਹਾਡੇ AirPlay 2-ਸਮਰਥਿਤ ਡਿਵਾਈਸ ਨਿਰਧਾਰਤ ਪਲੇਬੈਕ ਡਿਵਾਈਸ ਦੀ ਸੂਚੀ ਵਿੱਚ ਦਿਖਾਈ ਨਹੀਂ ਦਿੰਦੇ ਹਨ, ਤਾਂ ਯਕੀਨੀ ਬਣਾਓ ਕਿ ਉਹ ਸਮਾਨ Wi-Fi ਨੈੱਟਵਰਕ ’ਤੇ ਹਨ। ਜੇਕਰ ਤੁਸੀਂ ਡਿਵਾਈਸ ਨੂੰ Bluetooth ਸੀਮਾ ਤੋਂ ਬਾਹਰ ਲੈ ਜਾਂਦੇ ਹੋ, ਤਾਂ iPad ਨਿਰਧਾਰਤ ਪਲੇਬੈਕ ਡਿਵਾਈਸ ਬਣ ਜਾਂਦਾ ਹੈ।

ਨਿਰਧਾਰਤ ਪਲੇਬੈਕ ਡਿਵਾਈਸ ਦੀ ਚੋਣ ਕਰਨ ਲਈ, ਤੁਸੀਂ ਲੌਕ ਸਕਰੀਨ ‘ਤੇ ਜਾਂ ਕੰਟਰੋਲ ਸੈਂਟਰ ਵਿੱਚ “ਨਿਰਧਾਰਤ ਪਲੇਬੈਕ ਡਿਵਾਈਸ” ਬਟਨ ’ਤੇ ਵੀ ਟੈਪ ਕਰ ਸਕਦੇ ਹੋ।

ਨੋਟ: Bluetooth ਆਡੀਓ ਡਿਵਾਈਸ ਸੈੱਟ ਅੱਪ ਕਰਨ ਬਾਰੇ ਜਾਣਕਾਰੀ ਪ੍ਰਾਪਤ ਲਈ, ਆਪਣੇ iPad ਨੂੰ Bluetooth ਐਕਸੈਸਰੀ ਨਾਲ ਪੇਅਰ ਕਰੋ ਨੂੰ ਦੇਖੋ।

ਕਈ AirPlay 2-ਸਮਰੱਥ ਡਿਵਾਈਸਾਂ ’ਤੇ ਆਡੀਓ ਚਲਾਓ

AirPlay 2 ਅਤੇ iPad ਨਾਲ, ਤੁਸੀਂ ਇੱਕੋ Wi-Fi ਨੈੱਟਵਰਕ ਨਾਲ ਕਨੈਕਟ ਕੀਤੇ ਕਈ AirPlay 2-ਸਮਰੱਥ ਡਿਵਾਈਸਾਂ ’ਤੇ ਆਡੀਓ ਚਲਾ ਸਕਦੇ ਹੋ। ਉਦਾਹਰਨ ਲਈ, ਤੁਸੀਂ ਲਿਵਿੰਗ ਰੂਮ ਅਤੇ ਰਸੋਈ ਵਿੱਚ HomePod ਸਪੀਕਰਾਂ ’ਤੇ, ਬੈੱਡਰੂਮ ਵਿੱਚ Apple TV 4K ’ਤੇ ਅਤੇ ਡੇਨ ਵਿੱਚ AirPlay 2-ਸਮਰੱਥ ਸਮਾਰਟ TV ’ਤੇ ਪਾਰਟੀ ਪਲੇਲਿਸਟ ਚਲਾ ਸਕਦੇ ਹੋ।

Siri: Siri ਨੂੰ ਕੁਝ ਇਸ ਤਰ੍ਹਾਂ ਪੁੱਛੋ:

  • “Stop playing music everywhere”

  • “Set the dining room volume to 10 percent”

  • “What’s playing in the kitchen?”

  • “Play a song I like in the kitchen”

  • “Add the living room speaker”

  • “Remove the music from the kitchen”

  • “Move the music to the den”

ਤੁਸੀਂ iPad ਸਕਰੀਨ ਤੋਂ ਵੀ ਨਿਰਧਾਰਤ ਪਲੇਬੈਕ ਡਿਵਾਈਸ ਚੁਣ ਸਕਦੇ ਹੋ।

  1. ਕੰਟਰੋਲ ਸੈਂਟਰ ਵਿੱਚ, ਲੌਕ ਸਕਰੀਨ ‘ਤੇ ਜਾਂ ਜਿਸ ਐਪ ‘ਤੇ ਤੁਸੀਂ ਸੁਣ ਰਹੇ ਹੋ ਉਸ ਦੀ “ਹੁਣ ਚੱਲ ਰਿਹਾ ਹੈ“ ਸਕਰੀਨ ’ਤੇ, “ਨਿਰਧਾਰਤ ਪਲੇਬੈਕ ਡਿਵਾਈਸ” ਬਟਨ ’ਤੇ ਟੈਪ ਕਰੋ।

  2. ਹਰੇਕ ਡਿਵਾਈਸ ਚੁਣੋ ਜਿਸ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ।

ਨੋਟ: ਸਟੀਰੀਓ ਪੇਅਰ ਵਿੱਚ ਵਿਵਸਥਿਤ ਕੀਤੇ ਡਿਵਾਈਸਾਂ ਨੂੰ ਇੱਕੋ ਆਡੀਓ ਡਿਵਾਈਸ ਮੰਨਿਆ ਜਾਂਦਾ ਹੈ।

HomePod ਸਪੀਕਰ ਅਤੇ Apple TV 4K ਦੀ ਵਰਤੋਂ ਕਰਨ ਬਾਰੇ ਵਧਰੇ ਜਾਣਕਾਰੀ ਲਈ HomePod ਵਰਤੋਂਕਾਰ ਗਾਈਡ ਅਤੇ Apple TV 4K ਵਰਤੋਂਕਾਰ ਗਾਈਡ ਨੂੰ ਦੇਖੋ।

AirPlay 2-ਸਮਰੱਥ ਕੀਤੇ ਗਏ Smart TV ਦੀ ਸੂਚੀ ਲਈ ਹੋਮ ਐਕਸੈਸਰੀ ਵੈੱਬਸਾਈਟ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.