ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ Safari ਵਿੱਚ ਡਿਜੀਟਲ ਸਰਟੀਫ਼ਿਕੇਟ ਅਤੇ ਇਨਕ੍ਰਿਪਟ ਕੀਤੀਆਂ ਵੈੱਬਸਾਈਟਾਂ

ਇੱਕ ਸਰਟੀਫ਼ਿਕੇਟ, ਜਿਸ ਨੂੰ “ਡਿਜੀਟਲ ਸਰਟੀਫ਼ਿਕੇਟ” ਜਾਂ “ਪਬਲਿਕ ਕੁੰਜੀ ਸਰਟੀਫ਼ਿਕੇਟ” ਵੀ ਕਿਹਾ ਜਾਂਦਾ ਹੈ, ਇੱਕ ਅਜਿਹੀ ਫ਼ਾਈਲ ਹੁੰਦੀ ਹੈ ਜੋ ਵੈੱਬ ਸੰਚਾਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀ ਹੈ।

VeriSign, Inc. ਜਾਂ RSA Security, Inc ਵਰਗੀਆਂ ਭਰੋਸੇਯੋਗ ਸੰਸਥਾਵਾਂ ਵੱਲੋਂ ਸਰਟੀਫ਼ਿਕੇਟ ਜਾਰੀ ਕੀਤੇ ਜਾਂਦੇ ਹਨ। ਜਦੋਂ ਤੁਸੀਂ ਕਿਸੇ ਇਨਕ੍ਰਿਪਟ ਕੀਤੀ ਵੈੱਬਸਾਈਟ ’ਤੇ ਜਾਂਦੇ ਹੋ—ਉਦਾਹਰਨ ਲਈ, ਔਨਲਾਈਨ ਬੈਂਕਿੰਗ ਕਰਨ ਲਈ— ਤਾਂ Safari ਵੱਲੋਂ ਇਹ ਚੈੱਕ ਕੀਤਾ ਜਾਂਦਾ ਹੈ ਕਿ ਸਾਈਟ ਦਾ ਸਰਟੀਫ਼ਿਕੇਟ ਜਾਇਜ਼ ਹੈ ਜਾਂ ਨਹੀਂ। ਜੇਕਰ ਅਜਿਹਾ ਨਹੀਂ ਹੈ, ਤਾਂ Safari ਵੱਲੋਂ ਤੁਹਾਨੂੰ ਚੇਤਾਵਨੀ ਦਿੱਤੀ ਜਾਂਦੀ ਹੈ।

ਕਿਸੇ ਸਾਈਟ ਨਾਲ ਤੁਹਾਡੇ ਵੱਲੋਂ ਅਦਾਨ-ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਇਨਕ੍ਰਿਪਟ ਕਰਨ ਲਈ, ਇੱਕ ਇਨਕ੍ਰਿਪਟ ਕੀਤੀ ਵੈੱਬਸਾਈਟ ਅਤੇ Safari ਮਿਲ ਕੇ ਕੰਮ ਕਰਦੇ ਹਨ। ਇਨਕ੍ਰਿਪਸ਼ਨ ਲਈ ਵਰਤੀ ਜਾਣ ਵਾਲੀ ਕੁੰਜੀ ਸਾਈਟ ਦੇ ਸੁਰੱਖਿਆ ਸਰਟੀਫ਼ਿਕੇਟ ਵਿੱਚ ਸ਼ਾਮਲ ਹੈ। ਇਸ ਵੱਲੋਂ ਤੁਹਾਡੀ ਸਾਈਨ-ਇਨ ਜਾਣਕਾਰੀ, ਕ੍ਰੈਡਿਟ ਕਾਰਡ ਨੰਬਰ, ਪਤੇ ਅਤੇ ਹੋਰ ਸੁਰੱਖਿਅਤ ਡੇਟਾ ਦੀ ਰੱਖਿਆ ਕੀਤੀ ਜਾਂਦੀ ਹੈ।

ਜੇਕਰ ਤੁਹਾਨੂੰ ਕਿਸੇ ਅਜਿਹੀ ਵੈੱਬਸਾਈਟ ਨਾਲ ਕਨੈਕਟ ਕਰਨ ਦੀ ਲੋੜ ਪੈਂਦੀ ਹੈ, ਜਿਸ ਲਈ ਨਿੱਜੀ ਸਰਟੀਫ਼ਿਕੇਟ ਲੋੜੀਂਦਾ ਹੈ, ਤਾਂ ਤੁਹਾਨੂੰ ਇਸ ਨੂੰ ਇੰਸਟਾਲ ਕਰਨ ਲਈ ਸਰਟੀਫ਼ਿਕੇਟ ਅਤੇ ਨਿਰਦੇਸ਼ ਦਿੱਤੇ ਜਾਣਗੇ। ਇਸ ਨੂੰ ਇੰਸਟਾਲ ਕਰਨ ਤੋਂ ਬਾਅਦ, ਤੁਹਾਨੂੰ ਆਟੋਮੈਟਿਕਲੀ ਵੈੱਬਸਾਈਟ ਦਾ ਪ੍ਰਮਾਣਿਤ ਐਕਸੈੱਸ ਪ੍ਰਾਪਤ ਹੋ ਜਾਂਦਾ ਹੋ। ਜੇਕਰ ਤੁਸੀਂ ਇਸ ਨੂੰ ਐਕਸੈੱਸ ਕਰਨ ਵਿੱਚ ਅਸਮਰੱਥ ਹੋ, ਤਾਂ ਵੈੱਬਸਾਈਟ ਪ੍ਰਸ਼ਾਸਕ ਨਾਲ ਸੰਪਰਕ ਕਰੋ।

ਮਹੱਤਵਪੂਰਨ: ਜੇਕਰ ਕੋਈ ਵੈੱਬਸਾਈਟ HTTPS ਪ੍ਰੋਟੋਕੋਲ ਦੀ ਵਰਤੋਂ ਨਹੀਂ ਕਰਦੀ, ਉਸ ਕੋਲ ਡਿਜੀਟਲ ਪਛਾਣ ਸਰਟੀਫ਼ਿਕੇਟ ਨਹੀਂ ਹੈ ਜਾਂ ਜਾਣਕਾਰੀ ਨੂੰ ਇਨਕ੍ਰਿਪਟ ਨਹੀਂ ਕਰਦੀ, ਤਾਂ “ਸੁਰੱਖਿਅਤ ਨਹੀਂ” ਸ਼ਬਦ ਖੋਜ ਖੇਤਰ ਵਿੱਚ ਦਿਖਾਈ ਦਿੰਦਾ ਹੈ। ਜੇਕਰ ਕੋਈ ਵੈੱਬਸਾਈਟ ਇਨਕ੍ਰਿਪਟ ਨਹੀਂ ਹੈ ਤਾਂ ਉਸ ਵਿੱਚ ਨਿੱਜੀ ਜਾਂ ਵਿੱਤੀ ਜਾਣਕਾਰੀ ਨਾ ਭਰੋ। ਤੁਸੀਂ ਜਿਸ ਵੈੱਬਸਾਈਟ ’ਤੇ ਜਾ ਰਹੇ ਹੋ, ਹੋ ਸਕਦਾ ਹੈ ਕਿ ਉਹ ਵੈੱਬਸਾਈਟ ਨਾ ਹੋਵੇ, ਜਿਸ ’ਤੇ ਤੁਸੀਂ ਜਾਣਾ ਚਾਹੁੰਦੇ ਹੋ ਅਤੇ ਤੁਹਾਡੇ ਵੱਲੋਂ ਭਰੀ ਗਈ ਜਾਣਕਾਰੀ ਚੋਰੀ ਹੋਣ ਦਾ ਖ਼ਤਰਾ ਹੈ। ਇਸ ਦੀ ਬਜਾਏ, ਉਸ ਵੈੱਬਪੰਨੇ ’ਤੇ ਵਾਪਸ ਜਾਓ, ਜਿੱਥੇ ਤੁਸੀਂ ਸਾਈਨ ਇਨ ਕੀਤਾ ਹੈ ਅਤੇ ਇਨਕ੍ਰਿਪਟ ਕੀਤੀ ਸਾਈਟ ਦੇ ਕਿਸੇ ਹੋਰ ਸੰਸਕਰਨ ਦੇ ਲਿੰਕ ਨੂੰ ਚੈੱਕ ਕਰੋ—ਉਦਾਹਰਨ ਲਈ, “ਸਾਡੀ ਸੁਰੱਖਿਅਤ ਸਾਈਟ ਦੀ ਵਰਤੋਂ ਕਰੋ”। ਜੇਕਰ ਉਪਲਬਧ ਹੋਵੇ, ਤਾਂ ਇਸ ਦੀ ਵਰਤੋਂ ਕਰੋ, ਭਾਵੇਂ ਤੁਸੀਂ ਨਿੱਜੀ ਜਾਣਕਾਰੀ ਨੂੰ ਦੇਖਣਾ ਜਾਂ ਪ੍ਰਦਾਨ ਨਾ ਕਰਨਾ ਹੋਵੇ।

ਇਨਕ੍ਰਿਪਸ਼ਨ ਇਹ ਯਕੀਨੀ ਬਣਾਉਂਦੀ ਹੈ ਕਿ ਵੈੱਬਸਾਈਟ ਨਾਲ ਤੁਹਾਡਾ ਕਨੈਕਸ਼ਨ ਸੁਰੱਖਿਅਤ ਹੈ ਪਰ ਇਨਕ੍ਰਿਪਸ਼ਨ ਇਸ ਗੱਲ ਦੀ ਗਰੰਟੀ ਨਹੀਂ ਦਿੰਦੀ ਕਿ ਵੈੱਬਸਾਈਟ ਭਰੋਸੇਯੋਗ ਹੈ। ਸਹੀ ਹੋਣ ਦੀ ਪੁਸ਼ਟੀ ਕਰਨ ਲਈ Safari ਟੂਲਬਾਰ ਵਿੱਚ ਹਮੇਸ਼ਾਂ ਪਤੇ ਦੀ ਤਸਦੀਕ ਕਰੋ। ਕੁਝ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਕਿਸੇ ਵੈੱਬਸਾਈਟ ਦੇ ਪਤੇ ਦੇ ਇੱਕ ਜਾਂ ਦੋ ਅੱਖਰ ਬਦਲ ਕੇ ਭਰੋਸੇਯੋਗ ਵੈੱਬਸਾਈਟਾਂ ਵਜੋਂ ਦਿਖਾਈ ਦਿੰਦੀਆਂ ਹਨ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.