iPad ’ਤੇ ਪੂਰਵ-ਝਲਕ ਐਪ ਵਿੱਚ ਕਿਸੇ ਚਿੱਤਰ ਵਿੱਚ ਸੋਧ ਕਰਨੀ

ਤੁਸੀਂ ਪੂਰਵ-ਝਲਕ ਵਿੱਚ ਕਿਸੇ ਚਿੱਤਰ ਨੂੰ ਕ੍ਰੌਪ ਕਰ ਸਕਦੇ ਹੋ, ਘੁਮਾ ਸਕਦੇ ਹੋ ਜਾਂ ਫ਼ਲਿੱਪ ਕਰ ਸਕਦੇ ਹੋ। ਤੁਸੀਂ ਬੈਕਗ੍ਰਾਊਂਡ ਨੂੰ ਵੀ ਹਟਾ ਸਕਦੇ ਹੋ ਜਾਂ ਚਿੱਤਰ ਦਾ ਆਕਾਰ ਅਡਜਸਟ ਕਰ ਸਕਦੇ ਹੋ।

  1. ਆਪਣੇ iPad ’ਤੇ ਦੀ ਪੂਰਵ-ਝਲਕ ਐਪ ’ਤੇ ਜਾਓ।

  2. ਕੋਈ ਚਿੱਤਰ ਖੋਲ੍ਹੋ

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਚਿੱਤਰ ਨੂੰ ਕ੍ਰੌਪ ਕਰੋ: “ਕ੍ਰੌਪ ਕਰੋ” ਬਟਨ ’ਤੇ ਟੈਪ ਕਰੋ। ਖੇਤਰ ਦੀ ਚੋਣ ਕਰਨ ਲਈ ਨੀਲੇ ਹੈਂਡਲ ਡ੍ਰੈਗ ਕਰੋ, ਚੁਣੇ ਗਏ ਖੇਤਰ ਦੇ ਅੰਦਰ ਟੈਪ ਕਰੋ, ਫਿਰ “ਕ੍ਰੌਪ ਕਰੋ” ’ਤੇ ਟੈਪ ਕਰੋ।

    • ਚਿੱਤਰ ਨੂੰ ਘੁਮਾਓ: “ਖੱਬੇ ਪਾਸੇ ਘੁਮਾਓ” ਬਟਨ ’ਤੇ ਟੈਪ ਕਰੋ। ਤੁਸੀਂ “ਹੋਰ” ਬਟਨ ’ਤੇ ਵੀ ਟੈਪ ਕਰ ਸਕਦੇ ਹੋ, ਫਿਰ ”ਖੱਬੇ ਪਾਸੇ ਘੁਮਾਓ” ਜਾਂ ”ਸੱਜੇ ਪਾਸੇ ਘੁਮਾਓ” ਦੀ ਚੋਣ ਕਰੋ।

    • ਚਿੱਤਰ ਫ਼ਲਿੱਪ ਕਰੋ: “ਹੋਰ” ਬਟਨ ’ਤੇ ਟੈਪ ਕਰੋ, ਫਿਰ ”ਲੇਟਵੇਂ ਰੂਪ ਵਿੱਚ ਫ਼ਲਿੱਪ ਕਰੋ” ਜਾਂ ”ਖੜ੍ਹਵੇਂ ਰੂਪ ਵਿੱਚ ਫ਼ਲਿੱਪ ਕਰੋ” ਦੀ ਚੋਣ ਕਰੋ।

    • ਬੈਕਗ੍ਰਾਊਂਡ ਹਟਾਉਣ ਲਈ: “ਹੋਰ” ਬਟਨ ’ਤੇ ਟੈਪ ਕਰੋ, ਫਿਰ “ਬੈਕਗ੍ਰਾਊਂਡ ਹਟਾਓ” ’ਤੇ ਟੈਪ ਕਰੋ।

    • ਚਿੱਤਰ ਦਾ ਆਕਾਰ ਅਡਜਸਟ ਕਰਨ ਲਈ: “ਹੋਰ” ਬਟਨ ’ਤੇ ਟੈਪ ਕਰੋ, ਫਿਰ “ਆਕਾਰ ਅਡਜਸਟ ਕਰੋ” ’ਤੇ ਟੈਪ ਕਰੋ। ਵਿਕਲਪ ਚੁਣੋ, ਫਿਰ “ਹੋ ਗਿਆ” ’ਤੇ ਟੈਪ ਕਰੋ।

ਤਬਦੀਲੀ ਨੂੰ ਪਹਿਲਾਂ ਵਰਗਾ ਕਰਨ ਲਈ, “ਹੋਰ” ਬਟਨ ’ਤੇ ਟੈਪ ਕਰੋ, ਫਿਰ “ਪਹਿਲਾਂ ਵਰਗਾ ਕਰੋ” ਨੂੰ ਚੁਣੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.