ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ iCloud ਦੀ ਵਰਤੋਂ ਕਰਨਾ

iCloud ਤੁਹਾਡੀਆਂ ਤਸਵੀਰਾਂ, ਵੀਡੀਓ, ਦਸਤਾਵੇਜ਼ਾਂ, ਬੈਕਅੱਪ ਅਤੇ ਹੋਰ ਬਹੁਤ ਕੁਝ ਨੂੰ ਸੁਰੱਖਿਅਤ ਰੂਪ ਵਿੱਚ ਸਟੋਰ ਕਰਦਾ ਹੈ ਅਤੇ ਉਹਨਾਂ ਨੂੰ ਤੁਹਾਡੇ ਸਾਰੇ ਡਿਵਾਈਸਾਂ ‘ਤੇ ਆਟੋਮੈਟਿਕਲੀ ਅੱਪਡੇਟ ਕਰਦਾ ਰਹਿੰਦਾ ਹੈ। iCloud ਨਾਲ ਤੁਸੀਂ ਦੋਸਤਾਂ ਅਤੇ ਪਰਿਵਾਰ ਨਾਲ ਤਸਵੀਰਾਂ, ਕੈਲੰਡਰ, ਨੋਟਸ, ਫ਼ੋਲਡਰ ਅਤੇ ਫ਼ਾਈਲਾਂ ਵੀ ਸਾਂਝੀਆਂ ਕਰ ਸਕਦੇ ਹੋ। iCloud ਤੁਹਾਨੂੰ ਆਪਣੇ ਡਾਟਾ ਲਈ ਇੱਕ ਈਮੇਲ ਖਾਤਾ ਅਤੇ 5 GB ਦੀ ਮੁਫ਼ਤ ਸਟੋਰੇਜ ਪ੍ਰਦਾਨ ਕਰਦਾ ਹੈ। ਵਾਧੂ ਸਟੋਰੇਜ ਅਤੇ ਹੋਰ ਫ਼ੀਚਰਾਂ ਲਈ, ਤੁਸੀਂ iCloud+ ਨੂੰ ਸਬਸਕ੍ਰਾਈਬ ਕਰ ਸਕਦੇ ਹੋ।

ਨੋਟ: ਕੁਝ iCloud ਫ਼ੀਚਰਾਂ ਵਿੱਚ ਸਿਸਟਮ ਦੀਆਂ ਨਿਊਨਤਮ ਲੋੜਾਂ ਹੁੰਦੀਆਂ ਹਨ। iCloud ਅਤੇ ਇਸ ਦੇ ਫ਼ੀਚਰਾਂ ਦੀ ਉਪਲਬਧਤਾ ਦੇਸ਼ ਜਾਂ ਖੇਤਰ ਅਨੁਸਾਰ ਬਦਲਦੀ ਰਹਿੰਦੀ ਹੈ।

iCloud ਦਾ ਸੈੱਟ ਅੱਪ ਕਰੋ

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਆਪਣੇ ਨਾਮ ’ਤੇ ਟੈਪ ਕਰੋ।

    ਜੇਕਰ ਤੁਹਾਨੂੰ ਆਪਣਾ ਨਾਮ ਦਿਖਾਈ ਨਹੀਂ ਦਿੰਦਾ, ਤਾਂ Apple ਖਾਤੇ ’ਤੇ ਟੈਪ ਕਰੋ, ਫਿਰ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰੋ।

  3. iCloud ’ਤੇ ਟੈਪ ਕਰੋ, “ਸਭ ਦੇਖੋ” ’ਤੇ ਟੈਪ ਕਰੋ, ਫਿਰ ਉਹਨਾਂ ਐਪਾਂ ਅਤੇ ਫ਼ੀਚਰਾਂ ਨੂੰ ਚਾਲੂ ਕਰੋ ਜਿਨ੍ਹਾਂ ਨੂੰ ਤੁਸੀਂ iCloud ਨਾਲ ਸਿੰਕ ਕਰਨਾ ਚਾਹੁੰਦੇ ਹੋ।

    ਉਦਾਹਰਨ ਲਈ, ਆਪਣੀਆਂ ਫ਼ਾਈਲਾਂ ਨੂੰ iCloud Drive ਵਿੱਚ ਆਪਣੇ ਹੋਰ ਡਿਵਾਈਸਾਂ ‘ਤੇ ਉਪਲਬਧ ਕਰਾਉਣ ਲਈ iCloud Drive ਨੂੰ ਚਾਲੂ ਕਰੋ।

    iCloud ਸੈਟਿੰਗ ਸਕਰੀਨ ਵਿੱਚ ਸਟੋਰੇਜ ਮੀਟਰ ਅਤੇ ਫ਼ੋਟੋਆਂ, iCloud Drive ਅਤੇ iCloud ਬੈਕਅੱਪ ਸਮੇਤ ਫ਼ੀਚਰਾਂ ਦੀ ਸੂਚੀ ਦਿਖਾਈ ਜਾ ਰਹੀ ਹੈ ਜਿਨ੍ਹਾਂ ਦੀ ਵਰਤੋਂ iCloud ਵਿੱਚ ਕੀਤੀ ਜਾ ਸਕਦੀ ਹੈ।

ਆਪਣੇ ਦੂਜੇ ਡਿਵਾਈਸਾਂ ’ਤੇ iCloud ਫ਼ੀਚਰਾਂ ਨੂੰ ਵਿਉਂਤਬੱਧ ਕਰਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, iCloud ਸੈੱਟ ਅੱਪ ਕਰੋ ਅਤੇ iCloud ਵਰਤੋਂਕਾਰ ਗਾਈਡ ਵਿੱਚ ਆਪਣੇ ਸਾਰੇ ਡਿਵਾਈਸਾਂ ’ਤੇ ਸੈਟਿੰਗਾਂ ਨੂੰ ਬਦਲੋ ਦੇਖੋ।

iPad ’ਤੇ iCloud ਦੀ ਵਰਤੋਂ ਕਰਨ ਦੇ ਤਰੀਕੇ

iCloud ਤੁਹਾਡੇ iPad ਦਾ ਬੈਕਅੱਪ ਆਟੋਮੈਟਿਕਲੀ ਰੱਖ ਸਕਦਾ ਹੈ। iPad ਦਾ ਬੈਕ ਅੱਪ ਲਓ ਨੂੰ ਦੇਖੋ।

ਤੁਸੀਂ ਹੇਠ ਲਿਖੀ ਜਾਣਕਾਰੀ iCloud ਵਿੱਚ ਸਟੋਰ ਕਰ ਕੇ ਰੱਖ ਸਕਦੇ ਹੋ ਅਤੇ ਆਪਣੇ iPad ਅਤੇ ਹੋਰ Apple ਡਿਵਾਈਸਾਂ ’ਤੇ ਅੱਪ ਟੂ ਡੇਟ ਰੱਖ ਸਕਦੇ ਹੋ:

ਤੁਸੀਂ ਹੇਠ ਲਿਖੇ ਕੰਮ ਵੀ ਕਰ ਸਕਦੇ ਹੋ:

ਵਧੇਰੇ ਸਟੋਰੇਜ ਅਤੇ iCloud ਪ੍ਰਾਈਵੇਟ ਰਿਲੇ, ਮੇਰੀ ਈਮੇਲ ਲੁਕਾਓ ਅਤੇ HomeKit ਸੁਰੱਖਿਅਤ ਵੀਡੀਓ ਸਹਾਇਤਾ ਤੱਕ ਐਕਸੈੱਸ ਪ੍ਰਾਪਤ ਕਰਨ ਲਈ, ਤੁਸੀਂ iCloud+ ਨੂੰ ਸਬਸਕ੍ਰਾਈਬ ਕਰ ਸਕਦੇ ਹੋ।

ਤੁਸੀਂ iPad, Apple Watch, Mac, Apple Vision Pro, Apple TV 4K, Windows ਡਿਵਾਈਸ ਅਤੇ iCloud.com ’ਤੇ ਵੀ ਆਪਣਾ iCloud ਡੇਟਾ ਐਕਸੈੱਸ ਕਰ ਸਕਦੇ ਹੋ। ਉਪਲਬਧ ਫ਼ੀਚਰਾਂ ਅਤੇ ਤੁਹਾਡੇ ਸਾਰੇ ਡਿਵਾਈਸਾਂ ‘ਤੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਹੋਰ ਜਾਣਨ ਲਈ, iCloud ਵਰਤੋਂਕਾਰ ਗਾਈਡ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.