ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ FaceTime ਕਾਲਾਂ ਪ੍ਰਾਪਤ ਕਰੋ

FaceTime ਐਪ ਵਿੱਚ, ਤੁਸੀਂ ਵੀਡੀਓ ਅਤੇ ਆਡੀਓ ਕਾਲਾਂ ਦਾ ਜਵਾਬ ਦੇ ਸਕਦੇ ਹੋ, ਕਾਲਾਂ ਨੂੰ ਅਸਵੀਕਾਰ ਕਰ ਸਕਦੇ ਹੋ, ਵੀਡੀਓ ਸੁਨੇਹੇ ਦੇਖ ਸਕਦੇ ਹੋ ਜਾਂ ਵੌਇਸਮੇਲਾਂ ਨੂੰ ਸੁਣ ਸਕਦੇ ਹੋ ਅਤੇ ਆਪਣੀ ਕਾਲ ਹਿਸਟਰੀ ਵਿੱਚੋਂ ਕਾਲਾਂ ਡਿਲੀਟ ਕਰ ਸਕਦੇ ਹੋ।

ਨੋਟ: “ਲਾਈਵ ਵੌਇਸਮੇਲ” ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ।

FaceTime ਕਾਲ ਦਾ ਜਵਾਬ ਦਿਓ

FaceTime ਕਾਲ ਆਉਣ ਉੱਤੇ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਜ਼ਰੂਰ ਕਰੋ:

  • ਕਾਲ ਸਵੀਕਾਰ ਕਰੋ: ਵੀਡੀਓ ਕਾਲ ਦਾ ਜਵਾਬ ਦੇਣ ਲਈ, “ਵੀਡੀਓ” ਬਟਨ ’ਤੇ ਟੈਪ ਕਰੋ ਅਤੇ ਫਿਰ ਜੁੜੋ ’ਤੇ ਟੈਪ ਕਰੋ। ਆਡੀਓ ਕਾਲ ਦਾ ਜਵਾਬ ਦੇਣ ਲਈ, “ਆਡੀਓ” ਬਟਨ ’ਤੇ ਟੈਪ ਕਰੋ।

    ਜੇਕਰ ਕੋਈ ਸਲਾਈਡਰ ਦਿਖਾਈ ਦਿੰਦਾ ਹੈ, ਤਾਂ ਤੁਸੀਂ ਇਸ ਨੂੰ ਸੱਜੇ ਪਾਸੇ ਡ੍ਰੈਗ ਕਰ ਕੇ ਜਵਾਬ ਦੇ ਸਕਦੇ ਹੋ।

  • ਕਾਲ ਨੂੰ ਅਸਵੀਕਾਰ ਕਰੋ: “ਵੀਡੀਓ ਕਾਲ ਅਸਵੀਕਾਰ ਕਰੋ” ਬਟਨ (ਵੀਡੀਓ ਕਾਲ ਲਈ) ਜਾਂ “ਆਡੀਓ ਕਾਲ ਅਸਵੀਕਾਰ ਕਰੋ” ਬਟਨ (ਆਡੀਓ ਕਾਲ ਲਈ) ’ਤੇ ਟੈਪ ਕਰੋ।

    FaceTime ਆਡੀਓ ਕਾਲਾਂ ਲਈ, SMS ਭੇਜਣ ਲਈ “ਸੁਨੇਹਾ” ’ਤੇ ਟੈਪ ਕਰੋ ਜਾਂ ਕਾਲਰ ਨੂੰ ਵੌਇਸਮੇਲ ’ਤੇ ਭੇਜਣ ਲਈ “ਵੌਇਸਮੇਲ” ’ਤੇ ਟੈਪ ਕਰੋ। (ਇਹਨਾਂ ਵਿਕਲਪਾਂ ਨੂੰ ਦੇਖਣ ਲਈ ਤੁਹਾਨੂੰ ਇਨਕਮਿੰਗ ਕਾਲ ਬੈਨਰ ਨੂੰ ਟੈਪ ਕਰਨਾ ਪੈ ਸਕਦਾ ਹੈ।)

  • ਮੌਜੂਦਾ ਕਾਲ ਨੂੰ ਹੋਲਡ ’ਤੇ ਰੱਖੋ: “ਹੋਲਡ ਕਰੋ ਅਤੇ ਸਵੀਕਾਰ ਕਰੋ” ’ਤੇ ਟੈਪ ਕਰੋ।

    ਨੋਟ: ਇਹ ਵਿਕਲਪ ਸਿਰਫ਼ ਤਾਂ ਹੀ ਉਪਲਬਧ ਹੁੰਦਾ ਹੈ ਜੇ ਤੁਸੀਂ FaceTime ਆਡੀਓ ਕਾਲ ‘ਤੇ ਹੁੰਦੇ ਹੋ ਅਤੇ ਤੁਹਾਨੂੰ ਇੱਕ ਹੋਰ ਇਨਕਮਿੰਗ FaceTime ਆਡੀਓ ਕਾਲ ਪ੍ਰਾਪਤ ਹੁੰਦੀ ਹੈ। ਨਹੀਂ ਤਾਂ, ਤੁਸੀਂ ਮੌਜੂਦਾ ਕਾਲ ਨੂੰ ਬੰਦ ਕਰਨ ਅਤੇ ਇਨਕਮਿੰਗ ਕਾਲ ਦਾ ਉੱਤਰ ਦੇਣ ਲਈ “ਬੰਦ ਕਰੋ ਅਤੇ ਸਵੀਕਾਰ ਕਰੋ” ’ਤੇ ਟੈਪ ਕਰ ਸਕਦੇ ਹੋ।

ਸਲਾਹ: ਤੁਸੀਂ ਇਹ ਸੈੱਟ ਕਰ ਸਕਦੇ ਹੋ ਕਿ Siri ਵੱਲੋਂ ਇਨਕਮਿੰਗ ਕਾਲਾਂ ਬਾਰੇ ਦੱਸਿਆ ਜਾਵੇ, ਜਿਨ੍ਹਾਂ ਨੂੰ ਤੁਸੀਂ ਆਪਣੀ ਆਵਾਜ਼ ਦੀ ਵਰਤੋਂ ਕਰ ਕੇ ਸਵੀਕਾਰ ਜਾਂ ਅਸਵੀਕਾਰ ਕਰ ਸਕਦੇ ਹੋ।

ਵੀਡੀਓ ਸੁਨੇਹਾ ਦੇਖਣਾ ਜਾਂ ਵੌਇਸਮੇਲ ਸੁਣਨਾ

ਜੇ ਤੁਸੀਂ ਕੋਈ ਇਨਕਮਿੰਗ ਵੀਡੀਓ ਕਾਲ ਨੂੰ ਮਿਸ ਕਰ ਦਿੰਦੇ ਹੋ ਅਤੇ ਕਾਲਰ ਵੀਡੀਓ ਸੁਨੇਹਾ ਭੇਜਦਾ ਹੈ, ਤਾਂ ਤੁਹਾਨੂੰ ਵੀਡੀਓ ਸੁਨੇਹੇ ਬਾਰੇ ਇੱਕ ਸੂਚਨਾ ਪ੍ਰਾਪਤ ਹੁੰਦੀ ਹੈ। ਵੀਡੀਓ ਤੋਂ ਇੱਕ ਥੰਬਨੇਲ ਚਿੱਤਰ ਵੀ ਤੁਹਾਡੀ FaceTime ਕਾਲ ਹਿਸਟਰੀ ਵਿੱਚ ਦਿਖਾਈ ਦਿੰਦਾ ਹੈ। ਤੁਸੀਂ ਵੀਡੀਓ ਸੁਨੇਹਾ ਦੇਖਣ ਲਈ ਸੂਚਨਾ ਜਾਂ ਚਿੱਤਰ ’ਤੇ ਟੈਪ ਕਰ ਸਕਦੇ ਹੋ।

ਨੋਟ: ਤੁਹਾਨੂੰ ਸਿਰਫ਼ ਸੁਰੱਖਿਅਤ ਕੀਤੇ ਸੰਪਰਕਾਂ, ਤੁਹਾਡੇ ਵੱਲੋਂ ਕਾਲ ਕੀਤੇ ਗਏ ਵਿਅਕਤੀਆਂ ਅਤੇ Siri ਦੁਆਰਾ ਸੁਝਾਏ ਗਏ ਵਿਅਕਤੀਆਂ ਦੇ ਵੀਡੀਓ ਸੁਨੇਹੇ ਪ੍ਰਾਪਤ ਹੋ ਸਕਦੇ ਹਨ।

ਜੇਕਰ ਤੁਸੀਂ ਕਿਸੇ ਇਨਕਮਿੰਗ ਆਡੀਓ ਕਾਲ ਨੂੰ ਮਿਸ ਕਰ ਦਿੰਦੇ ਹੋ ਅਤੇ ਜੇਕਰ ਤੁਸੀਂ ਸੈਟਿੰਗਾਂ  > ਐਪਾਂ > ਫ਼ੋਨ ਵਿੱਚ ਜਾ ਕੇ ਲਾਈਵ ਵੌਇਸਮੇਲ ਨੂੰ ਚਾਲੂ ਕੀਤਾ ਹੈ ਅਤੇ ਤੁਹਾਡਾ iPhone ਅਤੇ iPad, FaceTime ਲਈ ਇੱਕੋ ਹੀ Apple ਖਾਤੇ ਵਿੱਚ ਸਾਈਨ ਇਨ ਹਨ, ਤਾਂ ਕਾਲਰ ਵੱਲੋਂ ਵੌਇਸਮੇਲ ਭੇਜਿਆ ਜਾ ਸਕਦਾ ਹੈ।

ਗਰੁੱਪ FaceTime ਕਾਲ, ਆਡੀਓ ਕਾਲ, ਵੀਡੀਓ ਸੁਨੇਹਾ, ਆਡੀਓ ਸੁਨੇਹਾ ਅਤੇ FaceTime ਕਾਲ ਦੇ ਲਿੰਕ ਨੂੰ ਦਿਖਾਉਂਦੀ ਹੋਈ FaceTime ਕਾਲ ਹਿਸਟਰੀ।

ਆਪਣੀ ਕਾਲ ਹਿਸਟਰੀ ਤੋਂ ਕਾਲ ਡਿਲੀਟ ਕਰੋ

  1. ਆਪਣੇ iPad ’ਤੇ FaceTime ਐਪ  ’ਤੇ ਜਾਓ।

  2. ਆਪਣੀ ਕਾਲ ਹਿਸਟਰੀ ਵਿੱਚ ਕਾਲ ਨੂੰ ਟੱਚ ਕਰ ਕੇ ਰੱਖੋ, ਫਿਰ “ਡਿਲੀਟ ਕਰੋ” ’ਤੇ ਟੈਪ ਕਰੋ।

ਸਲਾਹ: ਕਿਸੇ ਖ਼ਾਸ ਸੰਪਰਕ ਦੀਆਂ ਸਾਰੀਆਂ ਵੀਡੀਓ ਸੁਨੇਹੇ ਜਾਂ ਵੌਇਸਮੇਲ ਤੇਜ਼ੀ ਨਾਲ ਐਕਸੈੱਸ ਕਰਨ ਲਈ, ਕਾਲ ਹਿਸਟਰੀ ਵਿੱਚ ਉਸ ਦੇ ਨਾਮ ’ਤੇ ਟੈਪ ਕਰੋ, ਫਿਰ ਵੌਇਸਮੇਲ ਬਟਨ ਜਾਂ ਵੀਡੀਓ ਬਟਨ ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.