ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਐਲਬਮਾਂ ਵਿੱਚ ਤਸਵੀਰਾਂ ਅਤੇ ਵੀਡੀਓ ਜੋੜਨਾ, ਡਿਲੀਟ ਕਰਨਾ ਅਤੇ ਲੱਭਣਾ

ਤੁਸੀਂ ਤਸਵੀਰਾਂ ਐਪ ਵਿੱਚ ਆਪਣੇ ਵੱਲੋਂ ਬਣਾਈਆਂ ਐਲਬਮਾਂ ਵਿੱਚ ਤਸਵੀਰਾਂ ਅਤੇ ਵੀਡੀਓ ਸ਼ਾਮਲ ਕਰ ਸਕਦੇ ਹੋ ਅਤੇ ਡਿਲੀਟ ਕਰ ਸਕਦੇ ਹੋ। ਤੁਸੀਂ ਖ਼ਾਸ ਤਸਵੀਰਾਂ ਅਤੇ ਵੀਡੀਓ ਨੂੰ ਤੇਜ਼ੀ ਨਾਲ ਲੱਭਣ ਲਈ ਐਲਬਮ ਵਿੱਚ ਵੀ ਖੋਜ ਸਕਦੇ ਹੋ।

ਮੌਜੂਦਾ ਐਲਬਮ ਵਿੱਚ ਤਸਵੀਰਾਂ ਅਤੇ ਵੀਡੀਓ ਨੂੰ ਜੋੜਨਾ

  1. ਆਪਣੇ iPad ‘ਤੇ ਤਸਵੀਰਾਂ ਐਪ ‘ਤੇ ਜਾਓ।

  2. “ਸੰਗ੍ਰਹਿ” ’ਤੇ ਟੈਪ ਕਰੋ, ਫਿਰ “ਐਲਬਮਾਂ” ’ਤੇ ਟੈਪ ਕਰੋ।

  3. ਕਿਸੇ ਐਲਬਮ ਨੂੰ ਖੋਲ੍ਹਣ ਲਈ ਇਸ ’ਤੇ ਟੈਪ ਕਰੋ।

  4. ਐਲਬਮ ਦੇ ਤਸਵੀਰ ਗ੍ਰਿੱਡ ਵਿੱਚ ਆਖ਼ਰੀ ਤਸਵੀਰ ਤੋਂ ਬਾਅਦ “ਜੋੜੋ” ਬਟਨ ‘ਤੇ ਟੈਪ ਕਰੋ।

  5. ਉਹ ਤਸਵੀਰਾਂ ਜਾਂ ਵੀਡੀਓ ਚੁਣੋ ਜਿਹਨਾਂ ਨੂੰ ਤੁਸੀਂ ਐਲਬਮ ਵਿੱਚ ਜੋੜਨਾ ਚਾਹੁੰਦੇ ਹੋ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

    ਸਲਾਹ: ਕਿਸੇ ਖ਼ਾਸ ਸਮੇਂ ਜਾਂ ਥਾਂ ਦੀਆਂ ਤਸਵੀਰਾਂ ਲੱਭਣ ਲਈ “ਖੋਜੋ” ਬਟਨ ’ਤੇ ਟੈਪ ਕਰੋ।

ਤੁਸੀਂ ਵਿਅਕਤੀਗਤ ਤਸਵੀਰਾਂ ਅਤੇ ਵੀਡੀਓ ਨੂੰ ਸਿੱਧਾ ਐਲਬਮ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਤਸਵੀਰ ਜਾਂ ਵੀਡੀਓ ਨੂੰ ਪੂਰੀ ਸਕਰੀਨ ਵਿੱਚ ਦੇਖਣ ਲਈ ਇਸ ’ਤੇ ਟੈਪ ਕਰੋ, “ਹੋਰ” ਬਟਨ ’ਤੇ ਟੈਪ ਕਰੋ, “ਐਲਬਮ ਵਿੱਚ ਜੋੜੋ” ’ਤੇ ਟੈਪ ਕਰੋ, ਫਿਰ ਉਸ ਐਲਬਮ ’ਤੇ ਟੈਪ ਕਰੋ ਜਿਸ ਵਿੱਚ ਤੁਸੀਂ ਇਸ ਨੂੰ ਜੋੜਨਾ ਚਾਹੁੰਦੇ ਹੋ।

ਆਪਣੀ ਲਾਇਬ੍ਰੇਰੀ ਦੇਖਣ ਵੇਲੇ, ਤੁਸੀਂ ਇੱਕੋ ਸਮੇਂ ਐਲਬਮ ਵਿੱਚ ਕਈ ਆਈਟਮਾਂ ਨੂੰ ਜੋੜ ਸਕਦੇ ਹੋ। ਚੁਣੋ ’ਤੇ ਟੈਪ ਕਰੋ, ਫਿਰ ਉਨ੍ਹਾਂ ਆਈਟਮਾਂ ‘ਤੇ ਟੈਪ ਕਰੋ ਜਿਹਨਾਂ ਨੂੰ ਤੁਸੀਂ ਜੋੜਨਾ ਚਾਹੁੰਦੇ ਹੋ। “ਸਾਂਝਾ ਕਰੋ” ਬਟਨ ’ਤੇ ਟੈਪ ਕਰੋ, ਐਲਬਮ ਵਿੱਚ ਜੋੜੋ ’ਤੇ ਟੈਪ ਕਰੋ, ਫਿਰ ਉਸ ਐਲਬਮ ’ਤੇ ਟੈਪ ਕਰੋ ਜਿਸ ਵਿੱਚ ਤੁਸੀਂ ਆਈਟਮਾਂ ਨੂੰ ਜੋੜਨਾ ਚਾਹੁੰਦੇ ਹੋ।

ਐਲਬਮ ਵਿੱਚੋਂ ਤਸਵੀਰਾਂ ਅਤੇ ਵੀਡੀਓ ਹਟਾਉਣਾ

  1. ਆਪਣੇ iPad ‘ਤੇ ਤਸਵੀਰਾਂ ਐਪ ‘ਤੇ ਜਾਓ।

  2. “ਸੰਗ੍ਰਹਿ” ’ਤੇ ਟੈਪ ਕਰੋ, ਫਿਰ “ਐਲਬਮਾਂ” ’ਤੇ ਟੈਪ ਕਰੋ।

  3. ਕਿਸੇ ਐਲਬਮ ਨੂੰ ਖੋਲ੍ਹਣ ਲਈ ਇਸ ’ਤੇ ਟੈਪ ਕਰੋ।

  4. ਉਸ ਤਸਵੀਰ ਨੂੰ ਟੱਚ ਕਰ ਕੇ ਰੱਖੋ ਜਿਸ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ, ਫਿਰ “ਐਲਬਮ ਵਿੱਚੋਂ ਹਟਾਓ” ’ਤੇ ਟੈਪ ਕਰੋ।

ਐਲਬਮ ਵਿੱਚੋਂ ਕਈ ਤਸਵੀਰਾਂ ਜਾਂ ਵੀਡੀਓ ਹਟਾਉਣ ਲਈ “ਚੁਣੋ” ’ਤੇ ਟੈਪ ਕਰੋ, ਫਿਰ ਉਹ ਆਈਟਮਾਂ ਚੁਣੋ ਜਿਨ੍ਹਾਂ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ। “ਹੋਰ” ਬਟਨ ’ਤੇ ਟੈਪ ਕਰੋ, ਫਿਰ “ਐਲਬਮ ਤੋਂ ਹਟਾਓ” ’ਤੇ ਟੈਪ ਕਰੋ।

ਐਲਬਮ ਵਿੱਚ ਤਸਵੀਰਾਂ ਅਤੇ ਵੀਡੀਓ ਨੂੰ ਖੋਜਣਾ

  1. ਆਪਣੇ iPad ‘ਤੇ ਤਸਵੀਰਾਂ ਐਪ ‘ਤੇ ਜਾਓ।

  2. “ਸੰਗ੍ਰਹਿ” ’ਤੇ ਟੈਪ ਕਰੋ, ਫਿਰ “ਐਲਬਮਾਂ” ’ਤੇ ਟੈਪ ਕਰੋ।

  3. ਕਿਸੇ ਐਲਬਮ ਨੂੰ ਖੋਲ੍ਹਣ ਲਈ ਇਸ ’ਤੇ ਟੈਪ ਕਰੋ।

  4. “ਖੋਜੋ” ਬਟਨ ’ਤੇ ਟੈਪ ਕਰੋ, ਉਸ ਵਿਅਕਤੀ, ਵਸਤੂ ਜਾਂ ਥਾਂ ਦਾ ਨਾਮ ਭਰੋ ਜਿਸ ਨੂੰ ਤੁਸੀਂ ਲੱਭ ਰਹੇ ਹੋ, ਫਿਰ “ਖੋਜੋ” ਬਟਨ ’ਤੇ ਟੈਪ ਕਰੋ।

  5. ਖੋਜ ਨਤੀਜੇ ਬੰਦ ਕਰਨ ਲਈ “ਬੰਦ ਕਰੋ” ਬਟਨ ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.