ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਨੋਟਸ ਵਿੱਚ ਆਡੀਓ ਨੂੰ ਰਿਕਾਰਡ ਅਤੇ ਟ੍ਰਾਂਸਕ੍ਰਾਈਬ ਕਰਨਾ

ਨੋਟਸ ਐਪ ਵਿੱਚ ਤੁਸੀਂ ਆਡੀਓ ਰਿਕਾਰਡ ਕਰ ਸਕਦੇ ਹੋ ਅਤੇ ਬੋਲੇ ਗਏ ਸ਼ਬਦਾਂ ਨੂੰ ਟੈਕਸਟ ਵਿੱਚ ਟ੍ਰਾਂਸਕ੍ਰਾਈਬ ਕਰ ਸਕਦੇ ਹੋ। ਤੁਸੀਂ ਟ੍ਰਾਂਸਕ੍ਰਿਪਟ ਖੋਜ ਸਕਦੇ ਹੋ, ਨੋਟ ਵਿੱਚ ਟੈਕਸਟ ਜੋੜ ਸਕਦੇ ਹੋ ਜਾਂ ਕਿਸੇ ਹੋਰ ਦਸਤਾਵੇਜ਼ ਵਿੱਚ ਟੈਕਸਟ ਕਾਪੀ ਕਰ ਸਕਦੇ ਹੋ।

ਨੋਟ: ਆਡੀਓ ਟ੍ਰਾਂਸਕ੍ਰਿਪਸ਼ਨ ਸਮਰਥਿਤ iPad ਮਾਡਲਾਂ ’ਤੇ ਉਦੋਂ ਉਪਲਬਧ ਹੁੰਦੀ ਹੈ ਜਦੋਂ ਡਿਵਾਈਸ ਦੀ ਭਾਸ਼ਾ ਅੰਗਰੇਜ਼ੀ, ਸਪੇਨੀ, ਪੁਰਤਗਾਲੀ, ਇਤਾਲਵੀ, ਫ਼ਰਾਂਸੀਸੀ, ਜਰਮਨ, ਜਪਾਨੀ, ਕੋਰੀਆਈ, ਸਰਲ ਚੀਨੀ ਅਤੇ ਰਵਾਇਤੀ ਚੀਨੀ ਵਿੱਚ ਸੈੱਟ ਕੀਤੀ ਹੋਵੇ।

ਲਾਈਵ ਆਡੀਓ ਰਿਕਾਰਡ ਕਰੋ ਅਤੇ ਟ੍ਰਾਂਸਕ੍ਰਿਪਟ ਦੇਖੋ

ਤੁਸੀਂ ਆਡੀਓ ਰਿਕਾਰਡ ਕਰ ਸਕਦੇ ਹੋ ਅਤੇ ਬੋਲੇ ਗਏ ਸ਼ਬਦਾਂ ਨੂੰ ਨੋਟ ਵਿੱਚ ਟ੍ਰਾਂਸਕ੍ਰਾਈਬ ਕਰ ਸਕਦੇ ਹੋ।

  1. ਆਪਣੇ iPad ’ਤੇ ਨੋਟਸ ਐਪ ’ਤੇ ਜਾਓ।

  2. ਨੋਟ ਵਿੱਚ “ਅਟੈਚਮੈਂਟ” ਬਟਨ ‘ਤੇ ਟੈਪ ਕਰੋ, ਫਿਰ “’ਆਡੀਓ ਰਿਕਾਰਡ ਕਰੋ” ‘ਤੇ ਟੈਪ ਕਰੋ।

  3. ਰਿਕਾਰਡਿੰਗ ਸ਼ੁਰੂ ਕਰਨ ਲਈ “ਰਿਕਾਰਡ ਕਰੋ” ਬਟਨ ‘ਤੇ ਟੈਪ ਕਰੋ।

  4. ਰਿਕਾਰਡਿੰਗ ਦੌਰਾਨ ਨੋਟਸ ਲੈਣ ਲਈ ਸਕਰੀਨ ਦੇ ਸਿਖਰ ਤੋਂ ਹੇਠਾਂ ਸਵਾਈਪ ਕਰੋ।

  5. ਆਪਣਾ ਕੰਮ ਪੂਰਾ ਹੋਣ ’ਤੇ, “ਰੋਕੋ” ਬਟਨ ’ਤੇ ਟੈਪ ਕਰੋ।

  6. ਟ੍ਰਾਂਸਕ੍ਰਿਪਟ ਦੇਖਣ ਲਈ “ਟ੍ਰਾਂਸਕ੍ਰਿਪਸ਼ਨ” ਬਟਨ ‘ਤੇ ਟੈਪ ਕਰੋ।

    ਨੋਟ: ਸਮਰਥਿਤ ਭਾਸ਼ਾਵਾਂ ਵਿੱਚ ਬੋਲੇ ਗਏ ਸ਼ਬਦਾਂ ਨੂੰ ਆਟੋਮੈਟਿਕਲੀ ਟ੍ਰਾਂਸਕ੍ਰਿਪਟ ਕੀਤਾ ਜਾਂਦਾ ਹੈ। ਜੇਕਰ ਤੁਹਾਨੂੰ “ਟ੍ਰਾਂਸਕ੍ਰਿਪਸ਼ਨ” ਬਟਨ ਦਿਖਾਈ ਨਹੀਂ ਦੇ ਰਿਹਾ, ਤਾਂ ਤੁਹਾਡਾ iPad ਜਾਂ ਤਾਂ ਘੱਟੋ-ਘੱਟ ਲੋੜਾਂ ਪੂਰੀਆਂ ਨਹੀਂ ਕਰਦਾ ਜਾਂ ਕਿਸੇ ਸਮਰਥਿਤ ਭਾਸ਼ਾ ਦਾ ਪਤਾ ਨਹੀਂ ਲਗਾ ਪਾਉਂਦਾ।

ਆਡੀਓ ਰਿਕਾਰਡਿੰਗ ਚਲਾਓ ਅਤੇ ਟ੍ਰਾਂਸਕ੍ਰਿਪਟ ਦੀ ਸਮੀਖਿਆ ਕਰੋ

  1. ਆਪਣੇ iPad ’ਤੇ ਨੋਟਸ ਐਪ ’ਤੇ ਜਾਓ।

  2. ਆਡੀਓ ਰਿਕਾਰਡਿੰਗ ਵਾਲਾ ਨੋਟ ਦੇਖੋ।

  3. ਆਡੀਓ ਰਿਕਾਰਡਿੰਗ ਚਲਾਉਣ ਲਈ “ਚਲਾਓ” ਬਟਨ ‘ਤੇ ਟੈਪ ਕਰੋ।

  4. ਟ੍ਰਾਂਸਕ੍ਰਿਪਟ ਦੀ ਸਮੀਖਿਆ ਕਰਨ ਲਈ, ਆਡੀਓ ਰਿਕਾਰਡਿੰਗ ‘ਤੇ ਟੈਪ ਕਰੋ।

    ਨੋਟ: ਸਮਰਥਿਤ ਭਾਸ਼ਾਵਾਂ ਵਿੱਚ ਬੋਲੇ ਗਏ ਸ਼ਬਦਾਂ ਨੂੰ ਆਟੋਮੈਟਿਕਲੀ ਟ੍ਰਾਂਸਕ੍ਰਿਪਟ ਕੀਤਾ ਜਾਂਦਾ ਹੈ। ਜੇਕਰ ਤੁਹਾਨੂੰ “ਟ੍ਰਾਂਸਕ੍ਰਿਪਸ਼ਨ” ਬਟਨ ਦਿਖਾਈ ਨਹੀਂ ਦੇ ਰਿਹਾ, ਤਾਂ ਤੁਹਾਡਾ iPad ਘੱਟੋ-ਘੱਟ ਲੋੜਾਂ ਪੂਰੀਆਂ ਨਹੀਂ ਕਰਦਾ ਜਾਂ ਕਿਸੇ ਸਮਰਥਿਤ ਭਾਸ਼ਾ ਦਾ ਪਤਾ ਨਹੀਂ ਲਗਾ ਪਾਉਂਦਾ।

  5. ਟ੍ਰਾਂਸਕ੍ਰਿਪਟ ਦੇਖਣ ਵੇਲੇ ਤੁਸੀਂ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰ ਸਕਦੇ ਹੋ:

    • ਕਿਸੇ ਵਿਸ਼ੇਸ਼ ਬਿੰਦੂ ‘ਤੇ ਆਡੀਓ ਚਲਾਓ: ਉਸ ਟੈਕਸਟ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ।

    • ਰਿਕਾਰਡਿੰਗ ਦਾ ਨਾਮ ਬਦਲਣ ਲਈ: “ਹੋਰ” ਬਟਨ ’ਤੇ ਟੈਪ ਕਰੋ, ਫਿਰ “ਨਾਮ ਬਦਲੋ” ’ਤੇ ਟੈਪ ਕਰੋ।

    • ਟ੍ਰਾਂਸਕ੍ਰਿਪਟ ਖੋਜੋ: “ਹੋਰ” ਬਟਨ ‘ਤੇ ਟੈਪ ਕਰੋ, ਫਿਰ ”ਟ੍ਰਾਂਸਕ੍ਰਿਪਟ ਵਿੱਚ ਲੱਭੋ” ’ਤੇ ਟੈਪ ਕਰੋ।

    • ਟ੍ਰਾਂਸਕ੍ਰਿਪਟ ਕਾਪੀ ਕਰੋ: “ਹੋਰ” ਬਟਨ ’ਤੇ ਟੈਪ ਕਰੋ, ਫਿਰ “ਨੋਟ ਵਿੱਚ ਟ੍ਰਾਂਸਕ੍ਰਿਪਟ ਸ਼ਾਮਲ ਕਰੋ” ਜਾਂ “ਟ੍ਰਾਂਸਕ੍ਰਿਪਟ ਕਾਪੀ ਕਰੋ” ਨੂੰ ਚੁਣੋ।

    • ਆਡੀਓ ਰਿਕਾਰਡਿੰਗ ਨੂੰ ਸੰਭਾਲੋ ਜਾਂ ਡਿਲੀਟ ਕਰੋ: “ਹੋਰ” ਬਟਨ ’ਤੇ ਟੈਪ ਕਰੋ, ਫਿਰ ਕੋਈ ਵਿਕਲਪ ਚੁਣੋ।

      ਨੋਟ: ਆਡੀਓ ਰਿਕਾਰਡਿੰਗ ਡਿਲੀਟ ਕਰਨ ਨਾਲ ਟ੍ਰਾਂਸਕ੍ਰਿਪਟ ਵੀ ਡਿਲੀਟ ਹੋ ਜਾਂਦੀ ਹੈ।

ਜੇਕਰ Apple Intelligence* ਚਾਲੂ ਹੈ, ਤਾਂ ਤੁਸੀਂ ਆਡੀਓ ਰਿਕਾਰਡਿੰਗ ਦਾ ਸੰਖੇਪ ਬਣਾ ਸਕਦੇ ਹੋ। iPad ’ਤੇ ਨੋਟਸ ਐਪ ਵਿੱਚ Apple Intelligence ਦੀ ਵਰਤੋਂ ਕਰਨੀ ਨੂੰ ਦੇਖੋ।

*Apple Intelligence ਹੇਠ ਲਿਖੀਆਂ ਭਾਸ਼ਾਵਾਂ ਲਈ ਸਮਰਥਨ ਨਾਲ ਬੀਟਾ ਵਿੱਚ ਉਪਲਬਧ ਹੈ: ਅੰਗਰੇਜ਼ੀ, ਡੈਨਿਸ਼, ਡੱਚ, ਫ਼ਰਾਂਸੀਸੀ, ਜਰਮਨ, ਇਤਾਲਵੀ, ਨਾਰਵੇਈ, ਪੁਰਤਗਾਲੀ, ਸਪੇਨੀ, ਸਵੀਡਿਸ਼, ਤੁਰਕੀ, ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ, ਕੋਰੀਆਈ ਅਤੇ ਵੀਅਤਨਾਮੀ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ। ਭਾਸ਼ਾ ਤੇ ਫ਼ੀਚਰ ਦੀ ਉਪਲਬਧਤਾ ਅਤੇ ਸਿਸਟਮ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Intelligence ਨੂੰ ਕਿਵੇਂ ਪ੍ਰਾਪਤ ਕਰੀਏ ਨੂੰ ਦੇਖੋ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.