ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਕੈਲੰਡਰ ਨਾਲ ਸ਼ੁਰੂ ਕਰਨਾ

ਮੀਟਿੰਗਾਂ, ਮੁਲਾਕਤਾਂ ਅਤੇ ਰਿਮਾਈਂਡਰਾਂ ਨੂੰ ਇੱਕੋ ਥਾਂ ’ਤੇ ਟ੍ਰੈਕ ਕਰਨ ਲਈ ਕੈਲੰਡਰ ਐਪ ਦੀ ਵਰਤੋਂ ਕਰੋ।

ਵੱਖ-ਵੱਖ ਕੈਲੰਡਰ ਪ੍ਰਦਾਤਾਵਾਂ ਨੂੰ ਦਿਖਾਉਂਦੀਆਂ ਕੈਲੰਡਰ ਖਾਤਾ ਜੋੜੋ ਸੈਟਿੰਗਾਂ।

ਤੁਹਾਡੇ ਸਾਰੇ ਇਵੈਂਟ ਇੱਕੋ ਥਾਂ ‘ਤੇ

ਕੈਲੰਡਰ ਨਾਲ, ਤੁਸੀਂ iCloud, Google ਜਾਂ Microsoft Exchange ਵਰਗੇ ਪ੍ਰਦਾਤਾਵਾਂ ਤੋਂ ਇੱਕ ਤੋਂ ਵੱਧ ਕੈਲੰਡਰ ਖਾਤੇ ਜੋੜ ਸਕਦੇ ਹੋ। ਕੋਈ ਖਾਤਾ ਜੋੜਨ ਲਈ, ਸੈਟਿੰਗਾਂ  > ਐਪਾਂ > ਕੈਲੰਡਰ ’ਤੇ ਜਾਓ। “ਕੈਲੰਡਰ ਖਾਤੇ” ’ਤੇ ਟੈਪ ਕਰੋ, ਫਿਰ “ਖਾਤਾ ਜੋੜੋ” ’ਤੇ ਟੈਪ ਕਰੋ।

ਹਫ਼ਤੇ ਦੇ ਦ੍ਰਿਸ਼ ਵਿੱਚ “ਇਵੈਂਟ ਬਣਾਓ” ਵਿੰਡੋ ਨੂੰ ਦਰਸਾਉਂਦਾ ਕੈਲੰਡਰ।

ਇਵੈਂਟ ਬਣਾਉਣੇ

ਕੰਮ ਦੀਆਂ ਮੀਟਿੰਗਾਂ ਤੋਂ ਲੈ ਕੇ ਪਰਿਵਾਰਕ ਮੌਜ-ਮਸਤੀ ਤੱਕ, ਹਰ ਚੀਜ਼ ਦਾ ਧਿਆਨ ਰੱਖਣ ਲਈ ਇਵੈਂਟ ਬਣਾਓ। ਸਕਰੀਨ ਦੇ ਉੱਪਰਲੇ ਪਾਸੇ “ਜੋੜੋ” ਬਟਨ ’ਤੇ ਟੈਪ ਕਰੋ, ਆਪਣੇ ਵੇਰਵੇ ਭਰੋ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

ਹਫ਼ਤੇ ਦੇ ਦ੍ਰਿਸ਼ ਵਿੱਚ “ਰਿਮਾਈਂਡਰ ਬਣਾਓ” ਵਿੰਡੋ ਨੂੰ ਦਰਸਾਉਂਦਾ ਕੈਲੰਡਰ।

ਕੁਇੱਕ ਰਿਮਾਈਂਡਰ ਜੋੜਨਾ

ਆਪਣੇ ਇਵੈਂਟਾਂ ਦੇ ਨਾਲ ਰਿਮਾਈਂਡਰ ਜੋੜ ਕੇ ਸੰਗਠਿਤ ਰਹੋ। ਸਕਰੀਨ ਦੇ ਉੱਪਰਲੇ ਪਾਸੇ “ਜੋੜੋ” ਬਟਨ ’ਤੇ ਟੈਪ ਕਰੋ, ਫਿਰ ਰਿਮਾਈਂਡਰ ’ਤੇ ਟੈਪ ਕਰੋ ਅਤੇ ਕੋਈ ਸਿਰਲੇਖ ਭਰੋ। ਰਿਮਾਈਂਡਰ ਲਈ ਕੋਈ ਮਿਤੀ ਚੁਣਨ ਵਾਸਤੇ ਮਿਤੀ ’ਤੇ ਟੈਪ ਕਰੋ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

iPad ’ਤੇ ਹਫ਼ਤੇ ਦੇ ਦ੍ਰਿਸ਼ ਵਿੱਚ ਕੈਲੰਡਰ ਅਤੇ ਉਹੀ ਕੈਲੰਡਰ iPhone ’ਤੇ ਦਿਨ ਦੇ ਦ੍ਰਿਸ਼ ਵਿੱਚ।

ਡਿਵਾਈਸਾਂ ਵਿੱਚ ਆਪਣੇ ਕੈਲੰਡਰ ਨੂੰ ਸਿੰਕ ਕਰਨਾ

ਤੁਸੀਂ ਆਪਣੀ ਕੈਲੰਡਰ ਜਾਣਕਾਰੀ ਨੂੰ ਉਨ੍ਹਾਂ ਸਾਰੇ ਡਿਵਾਈਸਾਂ ‘ਤੇ ਅੱਪ ਟੂ ਡੇਟ ਰੱਖਣ ਲਈ iCloud ਦੀ ਵਰਤੋਂ ਕਰ ਸਕਦੇ ਹੋ, ਜਿਨ੍ਹਾਂ ‘ਤੇ ਤੁਸੀਂ ਇੱਕੋ Apple ਖਾਤੇ ਨਾਲ ਸਾਈਨ ਇਨ ਕੀਤਾ ਹੋਇਆ ਹੈ। ਸੈਟਿੰਗਾਂ  > [ਤੁਹਾਡਾ ਨਾਮ] > iCloud ‘ਤੇ ਜਾਓ। “iCloud ’ਤੇ ਸੰਭਾਲੇ ਗਏ” ਦੇ ਅੱਗੇ “ਸਭ ਦੇਖੋ” ’ਤੇ ਟੈਪ ਕਰੋ, ਫਿਰ ਕੈਲੰਡਰ ਐਪ ਨੂੰ ਚਾਲੂ ਕਰੋ।

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.