ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਸਿਹਤ ਐਪ ਡੇਟਾ ਨਾਲ ਜਾਣ-ਪਛਾਣ

“ਸਿਹਤ” ਐਪ iPhone, iPad, ਅਤੇ Apple Watch ਦੇ ਨਾਲ-ਨਾਲ ਤੀਜੀ-ਧਿਰ ਅਨੁਕੂਲ ਐਪਾਂ ਅਤੇ ਕਨੈਕਟ ਕੀਤੇ ਡਿਵਾਈਸਾਂ ਤੋਂ ਤੁਹਾਡੀ ਸਿਹਤ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਦੀ ਹੈ। ਤੁਸੀਂ ਸਰੀਰ ਦੇ ਮਾਪ, ਲੱਛਣਾਂ, ਮਾਹਵਾਰੀ ਦੇ ਚੱਕਰ ਦੀ ਜਾਣਕਾਰੀ, ਅਤੇ ਹੋਰ ਬਹੁਤ ਕੁਝ ਲਈ ਡੇਟਾ ਮੈਨੂਅਲੀ ਵੀ ਭਰ ਸਕਦੇ ਹੋ।

Siri: ਸਮਰਥਿਤ ਮਾਡਲਾਂ ’ਤੇ, Siri ਤੋਂ ਕੁਝ ਇਸ ਤਰ੍ਹਾਂ ਪੁੱਛੋ, “What’s my heart rate?” ਜਾਂ “How far have I walked today?” ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। Siri ਦੀ ਵਰਤੋਂ ਕਰਨ ਦਾ ਤਰੀਕਾ ਸਿੱਖੋ

ਸਿਹਤ ਐਪ ਵਿੱਚ “ਸੰਖੇਪ” ਸਕਰੀਨ। ਗਤੀਵਿਧੀ, ਦਵਾਈਆਂ, ਵਾਈਟਲਸ, ਮਨੋਸਥਿਤੀ, ਨੀਂਦ, ਦਿਲ ਦੀ ਗਤੀ ਅਤੇ ਵਰਕਆਊਟ ਬਾਰੇ ਜਾਣਕਾਰੀ “ਪਿੰਨ ਕੀਤੇ” ਦੇ ਹੇਠਾਂ ਦਿਖਾਈ ਦਿੰਦੀ ਹੈ।

iPad ਤੋਂ ਸਿਹਤ ਐਪ ਡੇਟਾ

iPad ਵੱਲੋਂ ਉਪਯੋਗੀ ਸਿਹਤ ਡੇਟਾ ਨੂੰ ਆਟੋਮੈਟਿਕਲੀ ਸਟੋਰ ਕੀਤਾ ਅਤੇ ਇਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਜਿਸ ਵਿੱਚ ਹੇਠ ਲਿਖੇ ਵੀ ਸ਼ਾਮਲ ਹਨ:

  • ਹੈਡਫ਼ੋਨ ਆਡੀਓ ਪੱਧਰ: ਕਨੈਕਟ ਕੀਤੇ AirPods, EarPods ਜਾਂ ਹੋਰ ਅਨੁਕੂਲ ਹੈੱਡਫ਼ੋਨ ਤੋਂ ਆਡੀਓ ਪੱਧਰ ਮਾਪ ਆਟੋਮੈਟਿਕਲੀ “ਸਿਹਤ” ਐਪ ਵਿੱਚ ਸਟੋਰ ਕੀਤੇ ਜਾਂਦੇ ਹਨ। ਹੈੱਡਫ਼ੋਨ ’ਤੇ ਸੁਣਨ ਸੰਬੰਧੀ ਤੁਹਾਡੀਆਂ ਸੁਣਨ ਸ਼ਕਤੀ ਦੀਆਂ ਆਦਤਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ, ਤੁਸੀਂ ਸੁਣਨ ਸ਼ਕਤੀ ਸ਼੍ਰੇਣੀ ਵਿੱਚ ਇਸ ਡੇਟਾ ਦੀ ਸਮੀਖਿਆ ਕਰ ਸਕਦੇ ਹੋ।

  • ਨੀਂਦ ਦੀ ਹਿਸਟਰੀ: ਜੇਕਰ ਤੁਸੀਂ iPhone ’ਤੇ ਸਿਹਤ ਐਪ ਵਿੱਚ ਸਲੀਪ ਸ਼ੈਡਿਊਲ ਸੈੱਟ ਅੱਪ ਕਰਦੇ ਹੋ, ਤਾਂ iPhone ਵੱਲੋਂ ਉਸ ਸਮੇਂ ਸਾ ਅਨੁਮਾਨ ਲਗਾਇਆ ਜਾਂਦਾ ਹੈ ਜਦੋਂ ਤੁਸੀਂ ਸੌਣ ਦੇ ਇਰਾਦੇ ਨਾਲ ਬੈੱਡ ’ਤੇ ਲੇਟਦੇ ਹੋ। ਤੁਸੀਂ ਆਪਣੇ ਨੀਂਦ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਸਲੀਪ ਸ਼੍ਰੇਣੀ ਵਿੱਚ ਇਸ ਡੇਟਾ ਦੀ ਸਮੀਖਿਆ ਕਰ ਸਕਦੇ ਹੋ।

  • ਤੁਹਾਡੇ ਸਿਹਤ-ਸੰਭਾਲ ਪ੍ਰਦਾਤਿਆਂ ਦੇ ਸਿਹਤ ਰਿਕਾਰਡ: ਜੇਕਰ ਤੁਸੀਂ iPhone ’ਤੇ ਸਿਹਤ ਸੰਬੰਧੀ ਰਿਕਾਰਡ ਡਾਊਨਲੋਡ ਕਰਦੇ ਹੋ, ਤਾਂ ਤੁਸੀਂ iPad ’ਤੇ ਸਹਾਇਕ ਸਿਹਤ-ਸੰਭਾਲ ਸੰਸਥਾਵਾਂ ਤੋਂ ਆਪਣੀਆਂ ਐਲਰਜੀਆਂ, ਮੈਡੀਕਲ ਹਾਲਤਾਂ, ਦਵਾਈਆਂ, ਅਤੇ ਹੋਰ ਬਹੁਤ ਕੁਝ ਦੇ ਸਿਹਤ ਸੰਬੰਧੀ ਰਿਕਾਰਡ ਬ੍ਰਾਊਜ਼ ਕਰ ਸਕਦੇ ਹੋ (ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ)।

ਹੋਰ ਐਪਾਂ ਅਤੇ ਡਿਵਾਈਸਾਂ ਤੋਂ “ਸਿਹਤ” ਐਪ ਡੇਟਾ

ਜਦੋਂ ਤੁਸੀਂ ਸਿਹਤ ਅਤੇ ਤੰਦਰੁਸਤੀ ਐਪਾਂ ਨੂੰ ਸੈੱਟ ਅੱਪ ਕਰਦੇ ਹੋ ਜੋ ਤੁਸੀਂ App Store ਤੋਂ ਡਾਊਨਲੋਡ ਕਰਦੇ ਹੋ, ਉਹਨਾਂ ਨੂੰ “ਸਿਹਤ” ਐਪ ਨਾਲ ਡੇਟਾ ਸਾਂਝਾ ਕਰਨ ਦੀ ਆਗਿਆ ਦੇਣ ਲਈ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਬਲੱਡ ਪ੍ਰੈਸ਼ਰ ਮੋਨੀਟਰ ਅਤੇ ਵਜ਼ਨ ਸਕੇਲਾਂ ਵਰਗੇ ਡਿਵਾਈਸਾਂ ਤੋਂ ਡੇਟਾ ਸਟੋਰ ਕਰਨ ਲਈ, ਉਹਨਾਂ ਦੇ ਸੈੱਟ ਅੱਪ ਨਿਰਦੇਸ਼ਾਂ ਦੀ ਪਾਲਣਾ ਕਰੋ। Bluetooth® ਡਿਵਾਈਸਾਂ ਨੂੰ iPad ਨਾਲ ਪੇਅਰ ਕਰਨ ਦੀ ਲੋੜ ਹੈ।

ਨੋਟ: ਤੁਸੀਂ ਕਿਸੇ ਵੀ ਸਮੇਂ ਐਪਾਂ ਅਤੇ ਡਿਵਾਈਸਾਂ ਲਈ ਸਿਹਤ ਡੇਟਾ ਇਜਾਜ਼ਤਾਂ ਨੂੰ ਬਦਲ ਸਕਦੇ ਹੋ।

ਉਹ ਡੇਟਾ ਜੋ ਤੁਸੀਂ ਮੈਨੂਅਲੀ ਸ਼ਾਮਲ ਕਰਦੇ ਹੋ

ਤੁਸੀਂ ਆਪਣੇ ਮਾਹਵਾਰੀ ਚੱਕਰ, ਦਵਾਈਆਂ, ਸਰੀਰ ਦੇ ਮਾਪ ਆਦਿ ਬਾਰੇ ਡੇਟਾ ਮੈਨੂਅਲੀ ਭਰ ਸਕਦੇ ਹੋ।

  • ਆਪਣੇ ਮਾਹਵਾਰੀ ਚੱਕਰ ਬਾਰੇ ਜਾਣਕਾਰੀ ਜੋੜੋ: ਮਾਹਵਾਰੀ ਸੰਬੰਧੀ ਜਾਣਕਾਰੀ ਲੌਗ ਕਰਕੇ ਤੁਸੀਂ ਪੀਰੀਅਡ ਅਤੇ ਫ਼ਰਟਾਈਲ ਵਿੰਡੋ ਦੇ ਪੂਰਵ-ਅਨੁਮਾਨ ਪ੍ਰਾਪਤ ਕਰ ਸਕਦੇ ਹੋ। ਸਿਹਤ ਐਪ ਵਿੱਚ ਮਾਹਵਾਰੀ ਚੱਕਰ ਦੀ ਜਾਣਕਾਰੀ ਨੂੰ ਲੌਗ ਕਰਨਾ ਨੂੰ ਦੇਖੋ।

  • ਆਪਣੀਆਂ ਦਵਾਈਆਂ, ਵਿਟਾਮਿਨ ਅਤੇ ਸਪਲੀਮੈਂਟ ਜੋੜੋ: ਇਹਨਾਂ ਆਈਟਮਾਂ ਨੂੰ ਸ਼ਾਮਲ ਕਰ ਕੇ ਤੁਸੀਂ ਉਹਨਾਂ ਨੂੰ ਲੈਣ ਅਤੇ ਉਹਨਾਂ ਬਾਰੇ ਹੋਰ ਜਾਣਨ ਲਈ ਰਿਮਾਈਂਡਰ ਪ੍ਰਾਪਤ ਕਰ ਸਕਦੇ ਹੋ। ਸਿਹਤ ਐਪ ਵਿੱਚ ਆਪਣੀਆਂ ਦਵਾਈਆਂ ਨੂੰ ਟ੍ਰੈਕ ਕਰਨਾ ਨੂੰ ਦੇਖੋ।

  • “ਸਿਹਤ” ਐਪ ਦੀਆਂ ਹੋਰ ਸ਼੍ਰੇਣੀਆਂ ਵਿੱਚ ਜਾਣਕਾਰੀ ਜੋੜੋ: “ਖੋਜੋ” ਬਟਨ ’ਤੇ ਟੈਪ ਕਰੋ, ਕਿਸੇ ਸ਼੍ਰੇਣੀ ’ਤੇ ਟੈਪ ਕਰੋ, ਜਿਸ ਡੇਟਾ ਨੂੰ ਤੁਸੀਂ ਅੱਪਡੇਟ ਕਰਨਾ ਚਾਹੁੰਦੇ ਹੋ ਉਸ ਲਈ “ਵੇਰਵੇ” ਬਟਨ ’ਤੇ ਟੈਪ ਕਰੋ, ਫਿਰ ਉੱਪਰ ਸੱਜੇ ਪਾਸੇ “ਡੇਟਾ ਜੋੜੋ” ’ਤੇ ਟੈਪ ਕਰੋ।

ਮਹੱਤਵਪੂਰਨ: iPhone, iPad ਅਤੇ Apple Watch ਮੈਡੀਕਲ ਡਿਵਾਈਸਾਂ ਨਹੀਂ ਹਨ। iPad ਲਈ ਮਹੱਤਵਪੂਰਨ ਸੁਰੱਖਿਆ ਜਾਣਕਾਰੀ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.