ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਆਪਣਾ Apple ਖਾਤਾ ਸੁਰੱਖਿਅਤ ਰੱਖਣਾ

ਤੁਹਾਡਾ Apple ਖਾਤਾ ਉਹ ਖਾਤਾ ਹੁੰਦਾ ਹੈ ਜਿਸ ਦੀ ਵਰਤੋਂ ਕਰ ਕੇ ਤੁਸੀਂ App Store, Apple Music, iCloud, iMessage, ਅਤੇ FaceTime ਵਰਗੀਆਂ Apple ਸੇਵਾਵਾਂ ਨੂੰ ਐਕਸੈੱਸ ਕਰਦੇ ਹੋ। ਤੁਹਾਡੇ ਖਾਤੇ ਵਿੱਚ ਤੁਹਾਡੇ ਵੱਲੋਂ ਸਾਈਨ ਇਨ ਕਰਨ ਲਈ ਵਰਤੇ ਜਾਣ ਵਾਲੇ ਈਮੇਲ ਪਤੇ ਅਤੇ ਪਾਸਵਰਡ ਦੇ ਨਾਲ-ਨਾਲ ਸੰਪਰਕ, ਭੁਗਤਾਨ ਅਤੇ ਸੁਰੱਖਿਆ ਵੇਰਵੇ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੀਆਂ ਸਾਰੀਆਂ Apple ਸੇਵਾਵਾਂ ਲਈ ਕਰਦੇ ਹੋ। Apple ਵੱਲੋਂ ਤੁਹਾਡੇ Apple ਖਾਤੇ ਦੀ ਸੁਰੱਖਿਆ ਲਈ ਉਦਯੋਗ-ਮਿਆਰੀ ਅਭਿਆਸਾਂ ਦੀ ਪਾਲਣਾ ਕੀਤੀ ਜਾਂਦੀ ਹੈ।

ਤੁਹਾਡੇ Apple ਖਾਤੇ ਦੀ ਸੁਰੱਖਿਆ ਨੂੰ ਵੱਧ ਤੋਂ ਵੱਧ ਕਰਨ ਲਈ ਸਭ ਤੋਂ ਵਧੀਆ ਅਭਿਆਸ

  • ਹੋਰਾਂ ਨੂੰ ਤੁਹਾਡੇ Apple ਖਾਤੇ ਦੀ ਵਰਤੋਂ ਨਾ ਕਰਨ ਦਿਓ, ਭਾਵੇਂ ਉਹ ਪਰਿਵਾਰ ਦੇ ਮੈਂਬਰ ਹੋ ਹੋਣ।

    Apple ਖਾਤਾ ਸਾਂਝਾ ਕੀਤੇ ਬਿਨਾਂ ਖ਼ਰੀਦਦਾਰੀਆਂ, ਸਬਸਕ੍ਰਿਪਸ਼ਨਾਂ, ਪਰਿਵਾਰਕ ਕੈਲੰਡਰ ਅਤੇ ਹੋਰ ਬਹੁਤ ਕੁਝ ਸਾਂਝਾ ਕਰਨ ਲਈ, ਪਰਿਵਾਰਕ ਸਾਂਝਾਕਰਨ ਸੈੱਟ ਅੱਪ ਕਰੋ

  • ਦੋ-ਪੱਧਰੀ ਪ੍ਰਮਾਣੀਕਰਨ ਦੀ ਵਰਤੋਂ ਕਰੋ। ਜੇਕਰ ਤੁਸੀਂ iOS 13.4, iPadOS 13.4, macOS 10.15.4 ਜਾਂ ਇਸ ਤੋਂ ਬਾਅਦ ਦੇ ਸੰਸਕਰਨਾਂ ਵਾਲੇ ਡਿਵਾਈਸ ’ਤੇ ਆਪਣਾ Apple ਖਾਤਾ ਬਣਾਇਆ ਹੈ, ਤਾਂ ਤੁਹਾਡੇ ਖਾਤੇ ਵੱਲੋਂ ਆਟੋਮੈਟਿਕਲੀ ਦੋ-ਪੱਧਰੀ ਪ੍ਰਮਾਣੀਕਰਨ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਪਹਿਲਾਂ ਦੋ-ਪੱਧਰੀ ਪ੍ਰਮਾਣੀਕਰਨ ਤੋਂ ਬਿਨਾਂ Apple ਖਾਤਾ ਬਣਾਇਆ ਹੈ, ਤਾਂ ਹੁਣੇ ਦੋ-ਪੱਧਰੀ ਪ੍ਰਮਾਣੀਕਰਨ ਚਾਲੂ ਕਰੋ

  • ਕਦੇ ਵੀ ਅਤੇ ਕਿਸੇ ਨੂੰ ਵੀ ਆਪਣਾ ਪਾਸਵਰਡ, ਸੁਰੱਖਿਆ ਸਵਾਲ, ਤਸਦੀਕੀ ਕੋਡ, ਰਿਕਵਰੀ ਕੁੰਜੀ ਜਾਂ ਖਾਤਾ ਸੁਰੱਖਿਆ ਸੰਬੰਧੀ ਹੋਰ ਕੋਈ ਵੀ ਜਾਣਕਾਰੀ ਪ੍ਰਦਾਨ ਨਾ ਕਰੋ। Apple ਵੱਲੋਂ ਤੁਹਾਡੇ ਤੋਂ ਇਹ ਜਾਣਕਾਰੀ ਕਦੇ ਵੀ ਨਹੀਂ ਪੁੱਛੀ ਜਾਵੇਗੀ।

  • Safari ਜਾਂ ਕਿਸੇ ਹੋਰ ਵੈੱਬ ਬ੍ਰਾਊਜ਼ਰ ਵਿੱਚ ਆਪਣੇ Apple ਖਾਤੇ ਦੇ ਪੰਨਿਆਂ ਨੂੰ ਐਕਸੈੱਸ ਕਰਨ ਦੌਰਾਨ, ਇਹ ਤਸਦੀਕ ਕਰਨ ਲਈ ਕੀ ਤੁਹਾਡਾ ਸੈਸ਼ਨ ਇਨਕ੍ਰਿਪਟ ਅਤੇ ਸੁਰੱਖਿਅਤ ਹੈ, ਪਤਾ ਖੇਤਰ ਵਿੱਚ “ਲੌਕ ਕਰੋ” ਆਈਕਨ ਲੱਭੋ।

  • ਜਨਤਕ ਕੰਪਿਊਟਰ ਦੀ ਵਰਤੋਂ ਕਰਦੇ ਸਮੇਂ, ਹੋਰਾਂ ਲੋਕਾਂ ਨੂੰ ਤੁਹਾਡੇ ਖਾਤੇ ਨੂੰ ਐਕਸੈੱਸ ਕਰਨ ਤੋਂ ਰੋਕਣ ਲਈ ਆਪਣਾ ਸੈਸ਼ਨ ਪੂਰਾ ਹੋਣ ਤੋਂ ਬਾਅਦ ਹਮੇਸ਼ਾਂ ਸਾਈਨ ਆਊਟ ਕਰੋ।

  • ਫ਼ਿਸ਼ਿੰਗ ਸਕੈਮਾਂ ਤੋਂ ਬਚੋ। ਸ਼ੱਕੀ ਈਮੇਲ ਜਾਂ SMS ਵਿਚਲੇ ਲਿੰਕਾਂ ‘ਤੇ ਕਲਿੱਕ ਨਾ ਕਰੋ ਅਤੇ ਤੁਹਾਨੂੰ ਜਿਹੜੀ ਵੈੱਬਸਾਈਟ ਵੈਧ ਨਹੀਂ ਲੱਗ ਰਹੀ ਉਸ ਨੂੰ ਕਦੇ ਵੀ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਨਾ ਕਰੋ। Apple ਸਹਾਇਤਾ ਲੇਖ ਫ਼ਿਸ਼ਿੰਗ ਸੁਨੇਹੇ, ਨਕਲੀ ਸਹਾਇਤਾ ਕਾਲਾਂ ਅਤੇ ਹੋਰ ਸਕੈਮਾਂ ਸਮੇਤ ਸੋਸ਼ਲ ਇੰਜੀਨੀਅਰਿੰਗ ਸਕੀਮਾਂ ਨੂੰ ਪਛਾਣਨਾ ਅਤੇ ਉਹਨਾਂ ਤੋਂ ਬਚਣਾ ਨੂੰ ਦੇਖੋ।

  • ਹੋਰ ਔਨਲਾਈਨ ਖਾਤਿਆਂ ਲਈ ਆਪਣੇ ਪਾਸਵਰਡ ਦੀ ਵਰਤੋਂ ਨਾ ਕਰੋ।

  • ਜੇਕਰ ਤੁਹਾਡਾ ਕੋਈ ਡਿਵਾਈਸ ਗੁਆਚ ਗਿਆ ਜਾਂ ਚੋਰੀ ਹੋ ਗਿਆ ਹੈ, ਤਾਂ, ਜਿੰਨੀ ਜਲਦੀ ਹੋ ਸਕੇ ਉਸ ਡਿਵਾਈਸ ਲਈ “ਗੁਆਚਿਆ ਮੋਡ” ਨੂੰ ਚਾਲੂ ਕਰ ਦਿਓ। (ਤੁਸੀਂ ਇਹ ਕਿਸੇ ਦੋਸਤ ਦੇ ਡਿਵਾਈਸ ’ਤੇ ਕਰ ਸਕਦੇ ਹੋ ਅਤੇ ਤੁਹਾਨੂੰ ਆਪਣੇ ਡਿਵਾਈਸ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੈ।)

“ਖਾਤਾ ਰਿਕਵਰੀ ਸੰਪਰਕ” ਜੋੜੋ

ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਜਾਂਦੇ ਹੋ ਜਾਂ ਤੁਹਾਡਾ ਡਿਵਾਈਸ ਲੌਕ ਹੋ ਜਾਂਦਾ ਹੈ, ਤਾਂ ਆਪਣੇ Apple ਖਾਤੇ ਦਾ ਪਾਸਵਰਡ ਰੀਸੈੱਟ ਕਰਨ ਅਤੇ ਆਪਣੇ ਖਾਤੇ ਦਾ ਐਕਸੈੱਸ ਮੁੜ-ਪ੍ਰਾਪਤ ਕਰਨ ਲਈ ਆਪਣੇ ਭਰੋਸੇ ਵਾਲੇ ਇੱਕ ਜਾਂ ਜ਼ਿਆਦਾ ਲੋਕਾਂ ਨੂੰ ਆਪਣੇ “ਖਾਤਾ ਰਿਕਵਰੀ ਸੰਪਰਕਾਂ” ਵਜੋਂ ਚੁਣੋ।

ਸੈਟਿੰਗਾਂ  > [ਤੁਹਾਡਾ ਨਾਮ] > ਸਾਈਨ-ਇਨ ਅਤੇ ਸੁਰੱਖਿਆ > ਰਿਕਵਰੀ ਸੰਪਰਕ ‘ਤੇ ਜਾਓ, ਰਿਕਵਰੀ ਸੰਪਰਕ ਸ਼ਾਮਲ ਕਰੋ ‘ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਫ਼ੀਚਰ ਬਾਰੇ ਜਾਣਕਾਰੀ ਦੇ ਨਾਲ “ਖਾਤਾ ਰਿਕਵਰੀ ਸੰਪਰਕ” ਸਕਰੀਨ। “ਰਿਕਵਰੀ ਸੰਪਰਕ ਸ਼ਾਮਲ ਕਰੋ” ਬਟਨ ਹੇਠਾਂ ਹੈ

ਵਧੇਰੇ ਜਾਣਕਾਰੀ ਲਈ, ਸੈਟਿੰਗਾਂ  > [ਤੁਹਾਡਾ ਨਾਮ] > ਸਾਈਨ-ਇਨ ਅਤੇ ਸੁਰੱਖਿਆ ‘ਤੇ ਜਾਓ, ਫਿਰ “ਰਿਕਵਰੀ ਸੰਪਰਕ ਜੋੜੋ” ਦੇ ਹੇਠਾਂ “ਹੋਰ ਜਾਣੋ” ‘ਤੇ ਟੈਪ ਕਰੋ।

ਵਾਰਿਸ ਸੰਪਰਕ ਜੋੜੋ

ਡਿਜੀਟਲ ਵਸੀਅਤ ਪ੍ਰੋਗਰਾਮ ਨਾਲ ਤੁਸੀਂ ਲੋਕਾਂ ਨੂੰ “ਵਾਰਿਸ ਸੰਪਰਕ” ਵਜੋਂ ਸੈੱਟ ਕਰ ਸਕਦੇ ਹੋ ਤਾਂ ਜੋ ਉਹ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ Apple ਖਾਤੇ ਨੂੰ ਐਕਸੈੱਸ ਕਰ ਸਕਣ।

ਸੈਟਿੰਗਾਂ  > [ਤੁਹਾਡਾ ਨਾਮ] > ਸਾਈਨ-ਇਨ ਅਤੇ ਸੁਰੱਖਿਆ > ਵਾਰਿਸ ਸੰਪਰਕ ‘ਤੇ ਜਾਓ, ਵਾਰਿਸ ਸੰਪਰਕ ਜੋੜੋ ‘ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਕਿਸੇ ਵਾਰਿਸ ਸੰਪਰਕ ਨਾਲ ਐਕਸੈੱਸ ਕੁੰਜੀ ਕਿਵੇਂ ਸਾਂਝੀ ਕਰਨੀ ਹੈ, ਕਿਸੇ ਵਾਰਿਸ ਸੰਪਰਕ ਨੂੰ ਕਿਵੇਂ ਹਟਾਉਣਾ ਹੈ ਅਤੇ ਤੁਹਾਡਾ ਵਾਰਿਸ ਸੰਪਰਕ ਤੁਹਾਡੇ ਖਾਤੇ ਨੂੰ ਐਕਸੈੱਸ ਕਰਨ ਦੀ ਬੇਨਤੀ ਕਿਵੇਂ ਕਰ ਸਕਦਾ ਹੈ, ਸੰਬੰਧੀ ਵਧੇਰੇ ਜਾਣਕਾਰੀ ਲਈ Apple ਸਹਾਇਤਾ ਲੇਖ ਆਪਣੇ Apple ਖਾਤੇ ਲਈ “ਵਾਰਿਸ ਸੰਪਰਕ” ਕਿਵੇਂ ਸ਼ਾਮਲ ਕਰਨਾ ਹੈ ਦੇਖੋ। Apple ਸਹਾਇਤਾ ਲੇਖ ਵਾਰਿਸ ਸੰਪਰਕ ਵੱਲੋਂ ਐਕਸੈੱਸ ਕੀਤਾ ਜਾਣ ਵਾਲਾ ਡੇਟਾ ਵੀ ਦੇਖੋ।

ਫ਼ੀਚਰ ਬਾਰੇ ਜਾਣਕਾਰੀ ਦੇ ਨਾਲ “ਵਾਰਿਸ ਸੰਪਰਕ” ਸਕਰੀਨ। “ਵਾਰਿਸ ਸੰਪਰਕ ਸ਼ਾਮਲ ਕਰੋ” ਬਟਨ ਹੇਠਾਂ ਹੈ।

ਆਪਣੇ ਖਾਤੇ ਲਈ ਰਿਕਵਰੀ ਕੁੰਜੀ ਸਿਰਜੋ

ਤੁਹਾਡੇ ਖਾਤੇ ਦੀ ਸੁਰੱਖਿਆ ‘ਤੇ ਵਧੇਰੇ ਕੰਟਰੋਲ ਲਈ, ਤੁਸੀਂ ਇੱਕ ਰਿਕਵਰੀ ਕੁੰਜੀ ਜਨਰੇਟ ਕਰ ਸਕਦੇ ਹੋ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਖਾਤੇ ਦਾ ਪਾਸਵਰਡ ਰੀਸੈੱਟ ਕਰ ਸਕਦੇ ਹੋ ਜਾਂ ਆਪਣੇ Apple ਖਾਤੇ ਦਾ ਐਕਸੈੱਸ ਮੁੜ-ਪ੍ਰਾਪਤ ਕਰ ਸਕਦੇ ਹੋ। ਰਿਕਵਰੀ ਕੁੰਜੀ ਬੇਤਰਤੀਬੇ ਢੰਗ ਨਾਲ ਸਿਰਜਿਆ 28-ਅੱਖਰਾਂ ਦਾ ਕੋਡ ਹੁੰਦਾ ਹੈ ਜਿਸ ਨੂੰ ਤੁਹਾਨੂੰ ਸੁਰੱਖਿਅਤ ਥਾਂ ’ਤੇ ਰੱਖਣਾ ਚਾਹੀਦਾ ਹੈ। ਤੁਸੀਂ ਜਾਂ ਤਾਂ ਆਪਣੀ ਰਿਕਵਰੀ ਕੁੰਜੀ ਦਾਖ਼ਲ ਕਰ ਕੇ ਆਪਣੇ ਖਾਤੇ ਦਾ ਪਾਸਵਰਡ ਰੀਸੈੱਟ ਕਰ ਸਕਦੇ ਹੋ ਜਾਂ ਕਿਸੇ ਹੋਰ ਡਿਵਾਈਸ ਦੀ ਵਰਤੋਂ ਕਰ ਸਕਦੇ ਹੋ ਜਿਸ ‘ਤੇ ਤੁਸੀਂ ਪਹਿਲਾਂ ਹੀ ਆਪਣੇ Apple ਖਾਤੇ ਨਾਲ ਸਾਈਨ ਇਨ ਕੀਤਾ ਹੋਇਆ ਹੈ। ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਕੋਲ ਆਪਣੇ ਖਾਤੇ ਦਾ ਐਕਸੈੱਸ ਹੈ, ਰਿਕਵਰੀ ਕੁੰਜੀ ਅਤੇ ਤੁਹਾਡੇ ਭਰੋਸੇਮੰਦ ਡਿਵਾਈਸਾਂ ਦੇ ਐਕਸੈੱਸ ਨੂੰ ਬਰਕਰਾਰ ਰੱਖਣ ਲਈ ਤੁਸੀਂ ਨਿੱਜੀ ਤੌਰ ‘ਤੇ ਜ਼ਿੰਮੇਵਾਰ ਹੋ।

Apple ਸਹਾਇਤਾ ਲੇਖ ਆਪਣੇ Apple ਖਾਤੇ ਲਈ ਰਿਕਵਰੀ ਕੁੰਜੀ ਸੈੱਟ ਅੱਪ ਕਰਨਾ ਨੂੰ ਦੇਖੋ।

ਸਭ ਤੋਂ ਵਧੀਆ ਅਭਿਆਸਾਂ ਲਈ, Apple ਸਹਾਇਤਾ ਲੇਖਸੁਰੱਖਿਆ ਅਤੇ ਤੁਹਾਡਾ Apple ਖਾਤਾ ਦੇਖੋ।

ਆਪਣੇ Apple ਖਾਤੇ ਦਾ ਸੈੱਟ ਅੱਪ ਕਰਨ ਅਤੇ ਪ੍ਰਬੰਧਨ ਕਰਨ ਲਈ, Apple ਖਾਤਾ ਵੈੱਬਸਾਈਟ ‘ਤੇ ਜਾਓ।

ਜੇਕਰ ਤੁਸੀਂ ਆਪਣੇ Apple ਖਾਤੇ ਦਾ ਪਾਸਵਰਡ ਭੁੱਲ ਗਏ ਹੋ, ਤਾਂ ਆਪਣਾ Apple ਖਾਤਾ ਰਿਕਵਰ ਕਰੋ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.