ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਤਸਵੀਰ ਲਾਇਬ੍ਰੇਰੀ ਨੂੰ ਕ੍ਰਮਬੱਧ ਕਰ ਕੇ ਫ਼ਿਲਟਰ ਕਰਨਾ

ਕੁਝ ਆਈਟਮਾਂ ਨੂੰ ਕ੍ਰਮਬੱਧ ਕਰ ਕੇ, ਫ਼ਿਲਟਰ ਕਰ ਕੇ ਜਾਂ ਲੁਕਾ ਕੇ ਆਪਣੀ ਤਸਵੀਰ ਲਾਇਬ੍ਰੇਰੀ ਵਿੱਚ ਤਸਵੀਰਾਂ ਅਤੇ ਵੀਡੀਓ ਤੇਜ਼ੀ ਨਾਲ ਲੱਭੋ।

ਲਾਇਬ੍ਰੇਰੀ ਨੂੰ ਕ੍ਰਮਬੱਧ ਕਰਨਾ

ਤੁਸੀਂ ਆਪਣੀ ਤਸਵੀਰ ਲਾਇਬ੍ਰੇਰੀ ਵਿੱਚ ਆਈਟਮਾਂ ਨੂੰ ਉਹਨਾਂ ਦੇ ਸ਼ਾਮਲ ਕੀਤੇ ਜਾਣ ਦੀ ਮਿਤੀ ਜਾਂ ਉਹਨਾਂ ਨੂੰ ਲਏ ਜਾਣ ਦੀ ਮਿਤੀ ਅਨੁਸਾਰ ਕ੍ਰਮਬੱਧ ਕਰ ਸਕਦੇ ਹੋ।

  1. ਆਪਣੇ iPad ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਲਾਇਬ੍ਰੇਰੀ ’ਤੇ ਟੈਪ ਕਰੋ।

  3. “ਕ੍ਰਮਬੱਧ ਕਰੋ” ਅਤੇ “ਫ਼ਿਲਟਰ ਕਰੋ” ਬਟਨ ’ਤੇ ਟੈਪ ਕਰੋ, ਫਿਰ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕੋਈ ਇੱਕ ਚੁਣੋ:

    • ਹਾਲ ਹੀ ਵਿੱਚ ਸ਼ਾਮਲ ਕੀਤੇ ਅਨੁਸਾਰ ਕ੍ਰਮਬੱਧ: ਤੁਹਾਡੇ ਵੱਲੋਂ ਹਾਲ ਹੀ ਵਿੱਚ ਸ਼ਾਮਲ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਲਾਇਬ੍ਰੇਰੀ ਦੇ ਹੇਠਾਂ ਦਿਖਾਈ ਦਿੰਦੀਆਂ ਹਨ।

    • ਕੈਪਚਰ ਕੀਤੀ ਮਿਤੀ ਅਨੁਸਾਰ ਕ੍ਰਮਬੱਧ: ਤਸਵੀਰਾਂ ਅਤੇ ਵੀਡੀਓ ਨੂੰ ਲਾਇਬ੍ਰੇਰੀ ਵਿੱਚ ਸ਼ਾਮਲ ਕੀਤੇ ਜਾਣ ਦੀ ਮਿਤੀ ਦੀ ਬਜਾਏ, ਉਹਨਾਂ ਨੂੰ ਖਿੱਚਣ/ਰਿਕਾਰਡ ਕਰਨ ਦੀ ਮਿਤੀ ਅਨੁਸਾਰ ਕ੍ਰਮਬੱਧ ਕੀਤਾ ਜਾਂਦਾ ਹੈ।

ਲਾਇਬ੍ਰੇਰੀ ਨੂੰ ਫ਼ਿਲਟਰ ਕਰਨਾ

ਤੁਸੀਂ ਸਿਰਫ਼ ਖ਼ਾਸ ਆਈਟਮਾਂ ਜਿਵੇਂ ਕਿ ਵੀਡੀਓ, ਮਨਪਸੰਦ ਜਾਂ ਜਿਹੜੀਆਂ ਆਈਟਮਾਂ ਐਲਬਮ ਵਿੱਚ ਨਹੀਂ ਹਨ, ਉਹਨਾਂ ਨੂੰ ਦਿਖਾਉਣ ਲਈ ਆਪਣੀ ਤਸਵੀਰ ਲਾਇਬ੍ਰੇਰੀ ਵਿੱਚ ਫ਼ਿਲਟਰ ਲਗਾ ਸਕਦੇ ਹੋ ਅਤੇ ਬਾਕੀ ਸਭ ਕੁਝ ਆਰਜ਼ੀ ਤੌਰ ’ਤੇ ਲੁਕਾ ਸਕਦੇ ਹੋ।

  1. ਆਪਣੇ iPad ‘ਤੇ ਤਸਵੀਰਾਂ ਐਪ ‘ਤੇ ਜਾਓ।

    ਤਸਵੀਰਾਂ ਐਪ ਖੁੱਲ੍ਹੀ ਹੈ ਅਤੇ ਸਾਈਡਬਾਰ ਵਿੱਚ ਲਾਇਬ੍ਰੇਰੀ ਟੈਬ ਨੂੰ ਚੁਣਿਆ ਗਿਆ ਹੈ। ਸਕਰੀਨ ਦੇ ਸਿਖਰ ’ਤੇ “ਕ੍ਰਮਬੱਧ ਕਰੋ” ਅਤੇ “ਫ਼ਿਲਟਰ ਕਰੋ” ਬਟਨ ਨੂੰ ਚੁਣਿਆ ਗਿਆ ਹੈ ਜੋ ਲਾਇਬ੍ਰੇਰੀ ਦੇ ਕੰਟੈਂਟ ਦੇਖਣ ਲਈ “ਕ੍ਰਮਬੱਧ ਕਰੋ” ਅਤੇ “ਫ਼ਿਲਟਰ ਕਰੋ” ਦੇ ਵਿਕਲਪ ਦਿਖਾ ਰਹੇ ਹਨ।
  2. ਲਾਇਬ੍ਰੇਰੀ ’ਤੇ ਟੈਪ ਕਰੋ।

  3. “ਕ੍ਰਮਬੱਧ ਕਰੋ” ਅਤੇ “ਫ਼ਿਲਟਰ ਕਰੋ” ਬਟਨ ’ਤੇ ਟੈਪ ਕਰੋ, ਫਿਰ “ਫ਼ਿਲਟਰ ਕਰੋ” ’ਤੇ ਟੈਪ ਕਰੋ।

  4. ਉਸ ਫ਼ਿਲਟਰ ’ਤੇ ਟੈਪ ਕਰੋ ਜੋ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ।

    ਸਲਾਹ: ਤੁਸੀਂ ਇੱਕੋ ਸਮੇਂ ਕਈ ਫ਼ਿਲਟਰ ਲਾਗੂ ਕਰ ਸਕਦੇ ਹੋ। ਉਦਾਹਰਨ ਲਈ, ਸਿਰਫ਼ ਤੁਹਾਡੇ ਵੱਲੋਂ ਸੋਧ ਕੀਤੀਆਂ ਤਸਵੀਰਾਂ ਨੂੰ ਦੇਖਣ ਲਈ ਤਸਵੀਰਾਂ ਅਤੇ ਸੋਧ ਕੀਤੀਆਂ ’ਤੇ ਟੈਪ ਕਰੋ।

  5. ਫ਼ਿਲਟਰਾਂ ਨੂੰ ਹਟਾਉਣ ਅਤੇ ਪੂਰੀ ਲਾਇਬ੍ਰੇਰੀ ‘ਤੇ ਵਾਪਸ ਜਾਣ ਲਈ ਸਾਰੀਆਂ ਆਈਟਮਾਂ ‘ਤੇ ਟੈਪ ਕਰੋ।

ਆਪਣੇ Mac ਵਿੱਚੋਂ ਸਕਰੀਨਸ਼ੌਟ, ਆਈਟਮਾਂ ਅਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆਈਟਮਾਂ ਨੂੰ ਲੁਕਾਉਣਾ

ਡਿਫੌਲਟ ਤੌਰ ’ਤੇ, ਤੁਹਾਡੇ Mac ਤੋਂ ਸਿੰਕ ਕੀਤੇ ਸਕਰੀਨਸ਼ੌਟ, ਤਸਵੀਰਾਂ ਤੇ ਵੀਡੀਓ ਅਤੇ ਸੁਨੇਹੇ ਐਪ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ ਆਟੋਮੈਟਿਕਲੀ ਤੁਹਾਡੀ ਤਸਵੀਰ ਲਾਇਬ੍ਰੇਰੀ ਵਿੱਚ ਦਿਖਾਈ ਦਿੰਦੀਆਂ ਹਨ। ਤੁਸੀੰ ਖਲਾਰਾ ਘਟਾਉਣ ਲਈ ਇਹਨਾਂ ਆਈਟਮਾਂ ਨੂੰ ਲੁਕਾ ਸਕਦੇ ਹੋ।

  1. ਆਪਣੇ iPad ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਲਾਇਬ੍ਰੇਰੀ ’ਤੇ ਟੈਪ ਕਰੋ।

  3. “ਕ੍ਰਮਬੱਧ ਕਰੋ” ਅਤੇ “ਫ਼ਿਲਟਰ ਕਰੋ” ਬਟਨ ’ਤੇ ਟੈਪ ਕਰੋ, ਫਿਰ “ਵਿਕਲਪ ਦੇਖੋ” ’ਤੇ ਟੈਪ ਕਰੋ।

  4. ਇਹਨਾਂ ਆਈਟਮਾਂ ਨੂੰ ਆਪਣੀ ਲਾਇਬ੍ਰੇਰੀ ਵਿੱਚ ਲੁਕਾਉਣ ਲਈ “ਸਕਰੀਨਸ਼ੌਟ”, “ਮੇਰੇ Mac ਤੋਂ” ਜਾਂ “ਤੁਹਾਡੇ ਨਾਲ ਸਾਂਝਾ ਕੀਤਾ” ’ਤੇ ਟੈਪ ਕਰੋ। ਉਹਨਾਂ ਨੂੰ ਲੁਕਾਉਣ ਤੋਂ ਰੋਕਣ ਲਈ, ਇਸ ਵਿਕਲਪ ’ਤੇ ਦੁਬਾਰਾ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.