iPad ’ਤੇ ਐਕਸੈੱਸਬਿਲਟੀ ਰੀਡਰ ਵਾਲੀਆਂ ਐਪਾਂ ਵਿੱਚ ਟੈਕਸਟ ਪੜ੍ਹਨਾ ਜਾਂ ਸੁਣਨਾ

iPad ’ਤੇ ਐਕਸੈੱਸਬਿਲਟੀ ਰੀਡਰ ਨਾਲ, ਤੁਸੀਂ ਪੂਰੀ-ਸਕਰੀਨ ਦ੍ਰਿਸ਼ ਵਿੱਚ ਟੈਕਸਟ ਨੂੰ ਪੜ੍ਹ ਜਾਂ ਸੁਣ ਸਕਦੇ ਹੋ ਅਤੇ ਫੌਂਟ, ਲੇਆਊਟ ਅਤੇ ਬੈਕਗ੍ਰਾਊਂਡ ਰੰਗਾਂ ਨੂੰ ਵਿਉਂਤ ਸਕਦੇ ਹੋ। ਤੁਸੀਂ ਆਪਣੇ iPad ’ਤੇ ਕਿਸੇ ਵੀ ਐਪ ਨਾਲ ਐਕਸੈੱਸਬਿਲਟੀ ਰੀਡਰ ਦੀ ਵਰਤੋਂ ਕਰ ਸਕਦੇ ਹੋ। ਐਕਸੈੱਸਬਿਲਟੀ ਰੀਡਰ ਨੂੰ ਵੱਡਦਰਸ਼ੀ ਐਪ ਵਿੱਚ ਵੀ ਬਣਾਇਆ ਗਿਆ ਹੈ, ਤਾਂ ਜੋ ਤੁਸੀਂ ਆਪਣੇ ਆਲੇ-ਦੁਆਲੇ ਦੇ ਟੈਕਸਟ ਨੂੰ ਵਿਉਂਤ ਸਕੋ—ਜਿਵੇਂ ਰੈਸਟਰਾਂ ਮੈਨਿਊ ਜਾਂ ਕਿਤਾਬਾਂ ਵਿੱਚ। ਆਪਣੇ ਕੈਪਚਰ ਕੀਤੇ ਟੈਕਸਟ ਨੂੰ ਆਸਾਨੀ ਨਾਲ ਪੜ੍ਹਨ ਲਈ ਫ਼ਾਰਮੈਟ ਵਿੱਚ ਦੇਖਣਾ ਅਤੇ ਆਪਣੇ ਕੈਪਚਰ ਕੀਤੇ ਟੈਕਸਟ ਨੂੰ ਸੁਣਨਾ ਨੂੰ ਦੇਖੋ।

ਐਕਸੈੱਸਬਿਲਟੀ ਰੀਡਰ ਸਕਰੀਨ ਜੋ ਕਾਲੇ ਬੈਕਗ੍ਰਾਊਂਡ ’ਤੇ ਵੱਡੇ ਟੈਕਸਟ ਵਿੱਚ ਦਿਖਾਈ ਦੇਣ ਵਾਲੀਆਂ ਫ਼ਾਈਲਾਂ ਵਿੱਚੋਂ ਟੈਕਸਟ ਦਿਖਾ ਰਹੀ ਹੈ।

ਐਕਸੈੱਸਬਿਲਟੀ ਰੀਡਰ ਨੂੰ ਚਾਲੂ ਕਰਨਾ ਅਤੇ ਵਰਤੋਂ ਕਰਨੀ

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਐਕਸੈੱਸਬਿਲਟੀ ’ਤੇ ਟੈਪ ਕਰੋ, ਫਿਰ “ਪੜ੍ਹ ਕੇ ਸੁਣਾਓ” ’ਤੇ ਟੈਪ ਕਰੋ।

  3. ਐਕਸੈੱਸਬਿਲਟੀ ਰੀਡਰ ’ਤੇ ਟੈਪ ਕਰੋ, ਫਿਰ ਐਕਸੈੱਸਬਿਲਟੀ ਰੀਡਰ ਨੂੰ ਚਾਲੂ ਕਰੋ।

    ਜੇਕਰ ਤੁਸੀਂ ਚਾਹੁੰਦੇ ਹੋ ਕਿ ਐਕਸੈੱਸਬਿਲਟੀ ਰੀਡਰ ਟੈਕਸਟ ਨੂੰ ਆਟੋਮੈਟਿਕਲੀ ਉੱਚੀ ਆਵਾਜ਼ ਵਿੱਚ ਪੜ੍ਹੇ ਤਾਂ Autoplay ਨੂੰ ਚਾਲੂ ਕਰੋ।

  4. ਐਕਸੈੱਸਬਿਲਟੀ ਰੀਡਰ ਦੀ ਵਰਤੋਂ ਸ਼ੁਰੂ ਕਰਨ ਲਈ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਐਕਸੈੱਸਬਿਲਟੀ ਸ਼ੌਰਟਕੱਟ ਦੀ ਵਰਤੋਂ ਕਰਨ ਲਈ: ਕੋਈ ਐਪ ਖੋਲ੍ਹੋ, ਆਪਣੇ iPad ’ਤੇ ਸਾਈਡ ਬਟਨ ’ਤੇ ਤਿੰਨ ਵਾਰ ਕਲਿੱਕ ਕਰੋ, ਫਿਰ ਐਕਸੈੱਸਬਿਲਟੀ ਰੀਡਰ ’ਤੇ ਟੈਪ ਕਰੋ।

      ਨੋਟ: ਆਪਣੇ ਐਕਸੈੱਸਬਿਲਟੀ ਸ਼ੌਰਟਕੱਟ ਵਿੱਚ ਐਕਸੈੱਸਬਿਲਟੀ ਰੀਡਰ ਨੂੰ ਜੋੜਨ ਦਾ ਤਰੀਕਾ ਜਾਣਨ ਲਈ, ਐਕਸੈੱਸਬਿਲਟੀ ਸ਼ੌਰਟਕੱਟ ਦੀ ਵਰਤੋਂ ਕਰੋ ਨੂੰ ਦੇਖੋ।

    • ਕੰਟਰੋਲ ਸੈਂਟਰ ਦੀ ਵਰਤੋਂ ਕਰਨ ਲਈ: ਕੋਈ ਐਪ ਖੋਲ੍ਹੋ, ਕੰਟਰੋਲ ਸੈਂਟਰ ਖੋਲ੍ਹੋ, ਫਿਰ “ਐਕਸੈੱਸਬਿਲਟੀ ਰੀਡਰ” ’ਤੇ ਟੈਪ ਕਰੋ।

      ਨੋਟ: ਆਪਣੇ ਕੰਟਰੋਲ ਸੈਂਟਰ ਵਿੱਚ ਐਕਸੈੱਸਬਿਲਟੀ ਰੀਡਰ ਨੂੰ ਜੋੜਨ ਦਾ ਤਰੀਕਾ ਜਾਣਨ ਲਈ, ਕੰਟਰੋਲਾਂ ਨੂੰ ਵਿਉਂਤੋ ਨੂੰ ਦੇਖੋ।

ਟੈਕਸਟ ਰੰਗ, ਫ਼ੌਂਟ ਅਤੇ ਐਪਾਂ ਵਿੱਚ ਦੂਰੀ ਨੂੰ ਵਿਉਂਤਣਾ

  1. ਆਪਣੇ iPad ’ਤੇ ਕੋਈ ਵੀ ਐਪ ਖੋਲ੍ਹੋ, ਫਿਰ “ਐਕਸੈੱਸਬਿਲਟੀ ਰੀਡਰ” ਨੂੰ ਖੋਲ੍ਹੋ।

    ਐਕਸੈੱਸਬਿਲਟੀ ਰੀਡਰ ਨੂੰ ਚਾਲੂ ਕਰਨਾ ਅਤੇ ਵਰਤੋਂ ਕਰਨੀ ਨੂੰ ਦੇਖੋ।

    ਨੋਟ: ਜੇਕਰ ਕੋਈ ਟੈਕਸਟ ਨਹੀਂ ਮਿਲਿਆ ਤਾਂ ਐਕਸੈੱਸਬਿਲਟੀ ਰੀਡਰ ਤੁਹਾਨੂੰ ਅਲਰਟ ਕਰਦਾ ਹੈ।

  2. “ਹੋਰ” ਬਟਨ ’ਤੇ ਟੈਪ ਕਰੋ, ਫਿਰ “ਰੀਡਰ ਨੂੰ ਵਿਉਂਤੋ” ਬਟਨ ’ਤੇ ਟੈਪ ਕਰੋ।

  3. ਕੋਈ ਥੀਮ ਚੁਣੋ, ਫਿਰ “ਸੋਧ ਕਰੋ” ’ਤੇ ਟੈਪ ਕਰੋ।

  4. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਟੈਕਸਟ ਰੰਗ: ਕੋਈ ਰੰਗ ਚੁਣੋ ਜਾਂ “ਵਿਉਂਤਬੱਧ ਰੰਗ” ’ਤੇ ਟੈਪ ਕਰੋ।

    • ਬੈਕਗ੍ਰਾਊਂਡ ਰੰਗ: ਕੋਈ ਰੰਗ ਚੁਣੋ ਜਾਂ ਵਿਉਂਤਬੱਧ ਰੰਗ ’ਤੇ ਟੈਪ ਕਰੋ।

    • ਟੈਕਸਟ ਦਾ ਆਕਾਰ: ਟੈਕਸਟ ਦਾ ਆਕਾਰ ਛੋਟਾ ਜਾਂ ਵੱਡਾ ਕਰਨ ਲਈ ਸਲਾਈਡਰ ਨੂੰ ਖੱਬੇ ਜਾਂ ਸੱਜੇ ਪਾਸੇ ਡ੍ਰੈਗ ਕਰੋ।

    • ਫ਼ੌਂਟ: ਕੋਈ ਫ਼ੌਂਟ ਚੁਣੋ।

    • ਉੱਚ ਸਪਸ਼ਟਤਾ ਅੱਖਰ: ਸਿਸਟਮ ਫ਼ੌਂਟ ਲਈ “ਉੱਚ ਸਪਸ਼ਟਤਾ ਅੱਖਰ” ਨੂੰ ਚਾਲੂ ਕਰੋ।

      ਨੋਟ: ਇਹ ਵਿਕਲਪ ਸਿਰਫ਼ “ਸਿਸਟਮ ਫ਼ੌਂਟ” ਦੀ ਵਰਤੋਂ ਕਰਨ ’ਤੇ ਹੀ ਉਪਲਬਧ ਹੁੰਦਾ ਹੈ।

    • ਗੂੜ੍ਹਾ ਟੈਕਸਟ: “ਗੂੜ੍ਹਾ ਟੈਕਸਟ” ਚਾਲੂ ਕਰੋ।

    • ਲਾਈਨ ਸਪੇਸਿੰਗ: ਲਾਈਨਾਂ ਦੇ ਵਿਚਕਾਰ ਸਪੇਸ ਨੂੰ ਵਿਉਂਤਣ ਲਈ “ਡਿਫ਼ੌਲਟ” ਬਟਨ, “ਖਿੰਡਵਾਂ” ਬਟਨ ਜਾਂ “ਖੋਲ੍ਹੋ” ਬਟਨ ਨੂੰ ਚੁਣੋ।

    • ਸ਼ਬਦ ਸਪੇਸਿੰਗ: ਸ਼ਬਦਾਂ ਦੇ ਵਿਚਕਾਰ ਸਪੇਸ ਨੂੰ ਵਿਉਂਤਣ ਲਈ “ਡਿਫ਼ੌਲਟ” ਬਟਨ, “ਖਿੰਡਵਾਂ” ਬਟਨ ਜਾਂ“ਖੋਲ੍ਹੋ” ਬਟਨ ਨੂੰ ਚੁਣੋ।

    • ਅੱਖਰਾਂ ਵਿਚਲੀ ਦੂਰੀ: ਅੱਖਰਾਂ ਦੇ ਵਿਚਕਾਰ ਸਪੇਸ ਨੂੰ ਵਿਉਂਤਣ ਲਈ “ਡਿਫ਼ੌਲਟ” ਬਟਨ, “ਖਿੰਡਵਾਂ” ਬਟਨ ਜਾਂ “ਖੋਲ੍ਹੋ” ਬਟਨ ਨੂੰ ਚੁਣੋ।

    • ਪੜ੍ਹਨਯੋਗ ਕੰਟੈਂਟ ਦੀ ਚੌੜਾਈ: ਟੈਕਸਟ ਦੀ ਚੌੜਾਈ ਨੂੰ ਵਿਉਂਤਣ ਲਈ “ਡਿਫ਼ੌਲਟ” ਬਟਨ, “ਖਿੰਡਵਾਂ” ਬਟਨ ਜਾਂ “ਖੋਲ੍ਹੋ” ਬਟਨ ਨੂੰ ਚੁਣੋ।

    • ਹਾਈਪਰਲਿੰਕ: “ਲਿੰਕ ਦਿਖਾਓ” ਨੂੰ ਚਾਲੂ ਜਾਂ ਬੰਦ ਕਰੋ। ਜਦੋਂ ਤੁਸੀਂ “ਲਿੰਕ ਦਿਖਾਓ” ਨੂੰ ਚਾਲੂ ਕਰਦੇ ਹੋ, ਤਾਂ ਤੁਸੀਂ ਰੰਗ ਨੂੰ ਵਿਉਂਤ ਸਕਦੇ ਹੋ।

    • ਪਲੇਬੈਕ: “ਹਾਈਲਾਈਟ ਕਰਨਾ” ਨੂੰ ਚਾਲੂ ਜਾਂ ਬੰਦ ਕਰੋ। ਜਦੋਂ ਤੁਸੀਂ “ਹਾਈਲਾਈਟ ਕਰਨਾ” ਚਾਲੂ ਕਰਦੇ ਹੋ, ਤਾਂ ਤੁਸੀਂ ਸਟਾਈਲ ਨੂੰ ਵਿਉਂਤ ਸਕਦੇ ਹੋ ਜਾਂ ਰੰਗ ਨੂੰ ਹਾਈਲਾਈਟ ਕਰ ਸਕਦੇ ਹੋ।

    • ਨਾਮ ਬਦਲਣ ਲਈ: ਤੁਹਾਡੇ ਵੱਲੋਂ ਚੁਣੀਆਂ ਗਈਆਂ ਸੈਟਿੰਗਾਂ ਲਈ ਨਾਮ ਭਰੋ।

    • ਡਿਫ਼ੌਲਟ ’ਤੇ ਰੀਸੈੱਟ ਕਰਨ ਲਈ: ਸਾਰੇ ਥੀਮਾਂ ਨੂੰ ਉਹਨਾਂ ਦੀਆਂ ਡਿਫ਼ੌਲਟ ਸੈਟਿੰਗਾਂ ’ਤੇ ਰੀਸੈੱਟ ਕਰੋ।

    ਸਲਾਹ: ਆਪਣੀਆਂ ਵਿਉਂਤਬੱਧ ਸੈਟਿੰਗਾਂ ਨਾਲ ਥੀਮ ਦਾ ਨਾਮ ਬਦਲੋ ਤਾਂ ਜੋ ਤੁਸੀਂ ਇਸ ਨੂੰ ਆਸਾਨੀ ਨਾਲ ਲੱਭ ਸਕੋ ਅਤੇ ਬਾਅਦ ਵਿੱਚ ਇਸ ਦੀ ਮੁੜ ਵਰਤੋਂ ਕਰ ਸਕੋ।

ਐਪਾਂ ਵਿੱਚ ਬੋਲੇ ਜਾਣ ਵਾਲੇ ਟੈਕਸਟ ਨੂੰ ਸੁਣੋ

  1. ਆਪਣੇ iPad ’ਤੇ ਕੋਈ ਵੀ ਐਪ ਖੋਲ੍ਹੋ, ਫਿਰ “ਐਕਸੈੱਸਬਿਲਟੀ ਰੀਡਰ” ਨੂੰ ਖੋਲ੍ਹੋ।

    ਐਕਸੈੱਸਬਿਲਟੀ ਰੀਡਰ ਨੂੰ ਚਾਲੂ ਕਰਨਾ ਅਤੇ ਵਰਤੋਂ ਕਰਨੀ ਨੂੰ ਦੇਖੋ।

    ਨੋਟ: ਜੇਕਰ ਕੋਈ ਟੈਕਸਟ ਨਹੀਂ ਮਿਲਿਆ ਤਾਂ ਐਕਸੈੱਸਬਿਲਟੀ ਰੀਡਰ ਤੁਹਾਨੂੰ ਅਲਰਟ ਕਰਦਾ ਹੈ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਟੈਕਸਟ ਨੂੰ ਸੁਣਨ ਲਈ: “ਚਲਾਓ” ਬਟਨ ’ਤੇ ਟੈਪ ਕਰੋ।

    • ਟੈਕਸਟ ਨੂੰ ਰੋਕਣ ਲਈ: “ਰੋਕੋ” ਬਟਨ ’ਤੇ ਟੈਪ ਕਰੋ।

    • ਸਕਿੱਪ ਕਰਕੇ ਪਿੱਛੇ ਜਾਂ ਅੱਗੇ ਜਾਣ ਲਈ: “ਰਿਵਾਈਂਡ ਕਰੋ” ਬਟਨ ਜਾਂ “ਅੱਗੇ ਭੇਜੋ” ਬਟਨ ’ਤੇ ਟੈਪ ਕਰੋ।

    • ਗਤੀ ਵਧਾਉਣ ਜਾਂ ਘਟਾਉਣ ਲਈ: “ਇੱਕ ਵਾਰ ਬੋਲਣ ਦੀ ਦਰ” ਬਟਨ ’ਤੇ ਟੈਪ ਕਰੋ, ਫਿਰ ਕੋਈ ਗਤੀ ਚੁਣੋ।

    • ਖਾਸ ਸਮੇਂ ‘ਤੇ ਜਾਓ: ਸਲਾਈਡਰ ਨੂੰ ਖੱਬੇ ਜਾਂ ਸੱਜੇ ਪਾਸੇ ਡ੍ਰੈਗ ਕਰੋ।

    ਨੋਟ: ਤੁਸੀਂ ਐਕਸੈੱਸਬਿਲਟੀ ਰੀਡਰ ਵਿੱਚ ਆਡੀਓ ਕੰਟਰੋਲ ਲੁਕਾ ਸਕਦੇ ਹੋ ਜਾਂ ਦਿਖਾ ਸਕਦੇ ਹੋ: “ਹੋਰ” ਬਟਨ ’ਤੇ ਟੈਪ ਕਰੋ, ਫਿਰ “ਆਡੀਓ ਕੰਟਰੋਲ ਲੁਕਾਓ” ਜਾਂ “ਆਡੀਓ ਕੰਟਰੋਲ ਦਿਖਾਓ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.