ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ 3D ਨਕਸ਼ੇ ਦੇਖੋ

ਨਕਸ਼ੇ ’ਤੇ ਕਿਸੇ ਵੀ ਟਿਕਾਣੇ ਦੀ ਪੜਚੋਲ ਕਰਦੇ ਸਮੇਂ, ਤੁਸੀਂ ਵਾਧੂ ਆਯਾਮਾਂ ਵਾਲੇ ਖੇਤਰ ਦੇਖਣ ਲਈ ਨਕਸ਼ੇ ਨੂੰ ਘੁਮਾ ਸਕਦੇ ਹੋ।

ਸਮਰਥਿਤ ਮਾਡਲਾਂ ਅਤੇ ਚੁਣਵੇਂ ਸ਼ਹਿਰਾਂ ਵਿੱਚ, ਨਕਸ਼ੇ ਐਪ ਵੱਲੋਂ ਉਚਾਈ, ਸੜਕਾਂ, ਰੁੱਖਾਂ, ਇਮਾਰਤਾਂ, ਲੈਂਡਮਾਰਕ ਅਤੇ ਹੋਰ ਚੀਜ਼ਾਂ ਸੰਬੰਧੀ ਬਿਹਤਰ ਵੇਰਵੇ ਪ੍ਰਦਾਨ ਕੀਤੇ ਜਾਂਦੇ ਹਨ।

ਨੋਟ: ਸਾਰੇ ਫ਼ੀਚਰ ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹਨ। ਉਪਲਬਧਤਾ ਲਈ, iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ’ਤੇ “ਵੇਰਵੇ-ਸਹਿਤ ਸ਼ਹਿਰ ਅਨੁਭਵ” ਨੂੰ ਦੇਖੋ।

ਨਕਸ਼ੇ ਜਾਂ ਗਲੋਬ ਨੂੰ ਮੂਵ ਕਰੋ, ਜ਼ੂਮ ਕਰੋ ਜਾਂ ਘੁਮਾਓ

  1. ਆਪਣੇ iPad ’ਤੇ ਨਕਸ਼ੇ ਐਪ ’ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਨਕਸ਼ੇ ਵਿੱਚ ਘੁੰਮੋ: ਨਕਸ਼ੇ ਨੂੰ ਡ੍ਰੈਗ ਕਰੋ।

    • ਜ਼ੂਮ ਇਨ ਜਾਂ ਆਊਟ ਕਰੋ: ਦੋ ਵਾਰ ਟੈਪ ਕਰੋ, ਫਿਰ ਜ਼ੂਮ ਇਨ ਕਰਨ ਲਈ ਉੱਪਰ ਵੱਲ ਡ੍ਰੈਗ ਕਰੋ ਜਾਂ ਜ਼ੂਮ ਆਊਟ ਕਰਨ ਲਈ ਹੇਠਾਂ ਵੱਲ ਡ੍ਰੈਗ ਕਰੋ। ਜਾਂ ਨਕਸ਼ੇ ’ਤੇ ਚੂੰਢੀ ਭਰੋ ਜਾਂ ਖੋਲ੍ਹੋ।

    • ਨਕਸ਼ੇ ਨੂੰ ਘੁਮਾਓ: ਦੋ ਉਂਗਲਾਂ ਨਾਲ ਨਕਸ਼ੇ ਨੂੰ ਟੱਚ ਕਰ ਕੇ ਰੱਖੋ, ਫਿਰ ਆਪਣੀਆਂ ਉਂਗਲਾਂ ਨੂੰ ਘੁਮਾਓ।

      ਨਕਸ਼ੇ ਨੂੰ ਘੁਮਾਉਣ ਤੋਂ ਬਾਅਦ ਸਕਰੀਨ ਦੇ ਸਿਖਰ ’ਤੇ ਉੱਤਰ ਦਿਸ਼ਾ ਦਿਖਾਉਣ ਲਈ “ਦਿਸ਼ਾਸੂਚਕ” ਬਟਨ ’ਤੇ ਟੈਪ ਕਰੋ।

3D ਨਕਸ਼ਾ ਦੇਖੋ

  1. ਆਪਣੇ iPad ’ਤੇ ਨਕਸ਼ੇ ਐਪ ’ਤੇ ਜਾਓ।

  2. 2D ਨਕਸ਼ੇ ਨੂੰ 3D ਨਕਸ਼ੇ ਵਿੱਚ ਬਦਲਣ ਲਈ, ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

  3. 3D ਨਕਸ਼ੇ ਨੂੰ ਦੇਖਦੇ ਸਮੇਂ, ਤੁਸੀਂ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰ ਸਕਦੇ ਹੋ:

    • ਕੋਣ ਨੂੰ ਵਿਵਸਥਿਤ ਕਰੋ: ਦੋ ਉਂਗਲਾਂ ਉੱਪਰ ਜਾਂ ਹੇਠਾਂ ਨੂੰ ਡ੍ਰੈਗ ਕਰੋ।

    • ਇਮਾਰਤਾਂ ਅਤੇ ਹੋਰ ਛੋਟੀਆਂ ਥਾਵਾਂ ਨੂੰ 3D ਵਿੱਚ ਵੇਖੋ: ਜ਼ੂਮ ਇਨ ਕਰੋ।

    • ਧਰਤੀ ਨੂੰ ਦੇਖੋ: ਨਕਸ਼ੇ ਦੇ ਗਲੋਬ ਵਿੱਚ ਬਦਲਣ ਤੱਕ ਜ਼ੂਮ ਆਊਟ ਕਰੋ। ਗਲੋਬ ਨੂੰ ਘੁਮਾਉਣ ਲਈ ਡ੍ਰੈਗ ਕਰੋ ਜਾਂ ਪਹਾੜਾਂ, ਰੇਗਿਸਤਾਨਾਂ, ਸਮੁੰਦਰਾਂ ਅਤੇ ਹੋਰ ਖੇਤਰਾਂ ਦੇ ਵੇਰਵਿਆਂ ਦੀ ਪੜਚੋਲ ਕਰਨ ਲਈ ਜ਼ੂਮ ਇਨ ਜਾਂ ਆਊਟ ਅਤੇ ਹੋਰ ਬਹੁਤ ਕੁਝ (ਸਮਰਥਿਤ ਮਾਡਲਾਂ ’ਤੇ) ਕਰੋ।

    • 2D ਨਕਸ਼ੇ ’ਤੇ ਵਾਪਸ ਜਾਓ: ਸਿਖਰ ’ਤੇ ਸੱਜੇ ਪਾਸੇ ਦੇ ਨੇੜੇ 2D ’ਤੇ ਟੈਪ ਕਰੋ।

ਨਕਸ਼ੇ ਐਪ ਵਿੱਚ 3D ਨਕਸ਼ਾ, ਜਿਸ ਵਿੱਚ ਪੁਲ ਅਤੇ ਪਾਰਕ ਦਿਖਾਈ ਦੇ ਰਹੇ ਹਨ।

ਤੁਸੀਂ ਆਲੇ-ਦੁਆਲੇ ਦੀਆਂ ਥਾਵਾਂ ਵੀ ਦੇਖ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.