ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ‘ਤੇ ਆਪਣੀਆਂ VoiceOver ਸੈਟਿੰਗਾਂ ਨੂੰ ਬਦਲੋ

ਤੁਸੀਂ VoiceOver ਲਈ ਸੈਟਿੰਗਾਂ ਜਿਵੇਂ ਕਿ ਆਡੀਓ ਵਿਕਲਪ, ਭਾਸ਼ਾ, ਵੌਇਸ, ਬੋਲਣ ਦੀ ਰਫ਼ਤਾਰ ਅਤੇ ਸ਼ਬਦ ਅਡੰਬਰ ਨੂੰ ਵਿਉਂਤ ਸਕਦੇ ਹੋ।

VoiceOver ਬੋਲ ਅਤੇ ਧੁਨੀਆਂ ਦੀ ਆਵਾਜ਼ ਘੱਟ-ਵੱਧ ਕਰੋ

  • VoiceOver ਬੋਲ ਅਤੇ ਧੁਨੀਆਂ ਦੀ ਆਵਾਜ਼ ਦੇ ਨਾਲ-ਨਾਲ iPad ਦੀਆਂ ਹੋਰ ਸਾਰੀਆਂ ਆਡੀਓ ਸਮੇਤ ਆਪਣੇ iPad ਦੀ ਆਡੀਓ ਨੂੰ ਘੱਟ-ਵੱਧ ਕਰਨ ਲਈ, iPad ਦੇ ਆਵਾਜ਼ ਬਟਨਾਂ ਨੂੰ ਦਬਾਓ।

  • VoiceOver ਦੇ ਬੋਲਣ ਦੌਰਾਨ ਹੋਰ iPad ਆਡੀਓ ਦੀ ਆਵਾਜ਼ ਨੂੰ ਅਸਥਾਈ ਤੌਰ ’ਤੇ ਘੱਟ ਕਰਨ ਲਈ, ਸੈਟਿੰਗਾਂ  > ਐਕਸੈੱਸਬਿਲਟੀ > VoiceOver > ਆਡੀਓ ’ਤੇ ਜਾਓ, “ਆਡੀਓ ਡੱਕਿੰਗ” ’ਤੇ ਟੈਪ ਕਰੋ, ਫਿਰ “ਬੋਲਦੇ ਸਮੇਂ” ਨੂੰ ਚੁਣੋ। VoiceOver ਦੇ ਬੋਲਣ ਦੌਰਾਨ, ਹੋਰ iPad ਆਡੀਓ ਜਿਵੇਂ ਕਿ ਮੀਡੀਆ ਅਤੇ ਕਾਲਾਂ ਲਈ ਆਵਾਜ਼ ਕਿੰਨੀ ਘੱਟ ਹੋ ਜਾਂਦੀ ਹੈ, ਇਸ ਨੂੰ ਸੈੱਟ ਕਰਨ ਲਈ ਡੱਕਿੰਗ ਸੰਖਿਆ ਸਲਾਈਡਰ ਨੂੰ ਡ੍ਰੈਗ ਕਰੋ।

  • ਹੋਰ ਆਡੀਓ ਵਿਕਲਪ ਸੈੱਟ ਕਰਨ ਲਈ, ਸੈਟਿੰਗਾਂ  > ਐਕਸੈੱਸਬਿਲਟੀ > VoiceOver > ਆਡੀਓ ’ਤੇ ਜਾਓ ਅਤੇ ਫਿਰ ਹੇਠ ਲਿਖੇ ਵਰਗੇ ਵਿਕਲਪ ਸੈੱਟ ਕਰੋ:

    • ਧੁਨੀਆਂ: ਧੁਨੀ ਪ੍ਰਭਾਵ ਵੱਧ-ਘੱਟ ਕਰੋ ਅਤੇ ਪੂਰਵ-ਝਲਕ ਪ੍ਰਾਪਤ ਕਰੋ।

    • HDMI ‘ਤੇ ਭੇਜੋ: ਬਾਹਰੀ ਤੌਰ ’ਤੇ ਕਨੈਕਟ ਕੀਤੇ ਗਏ ਡਿਵਾਈਸਾਂ ਜਿਵੇਂ ਕਿ ਉਪਕਰਨ ਐਂਪਲੀਫ਼ਾਇਰ ਜਾਂ DJ ਮਿਕਸਰ ‘ਤੇ ਆਡੀਓ ਰੂਟ ਕਰੋ।

VoiceOver ਭਾਸ਼ਾ ਸੈੱਟ ਕਰੋ

  • ਮੁੱਢਲੀ ਭਾਸ਼ਾ ਬਦਲੋ: VoiceOver ਵੱਲੋਂ ਉਹੀ ਭਾਸ਼ਾ ਵਰਤੀ ਜਾਂਦੀ ਹੈ ਜੋ ਤੁਸੀਂ ਆਪਣੇ iPad ਲਈ ਚੁਣੀ ਹੈ। ਕੋਈ ਵੱਖਰੀ ਮੁੱਢਲੀ ਭਾਸ਼ਾ ਚੁਣਨ ਲਈ ਸੈਟਿੰਗਾਂ  > ਆਮ > ਭਾਸ਼ਾ ਅਤੇ ਖੇਤਰ ’ਤੇ ਜਾਓ ਅਤੇ ਫਿਰ “ਭਾਸ਼ਾ ਜੋੜੋ” ’ਤੇ ਟੈਪ ਕਰੋ।

  • ਰੋਟਰ ਦੀ ਵਰਤੋਂ ਕਰ ਕੇ ਭਾਸ਼ਾਵਾਂ ਸਵਿੱਚ ਕਰੋ: ਕਿਸੇ ਹੋਰ ਭਾਸ਼ਾ ਦੀ ਆਵਾਜ਼ ’ਤੇ ਸਵਿੱਚ ਕਰਨ ਲਈ ਰੋਟਰ ਦੀ ਵਰਤੋਂ ਕਰੋ

  • ਭਾਸ਼ਾਵਾਂ ਨੂੰ ਆਟੋਮੈਟਿਕਲੀ ਸਵਿੱਚ ਕਰੋ: VoiceOver ਵੱਲੋਂ ਕਿਸੇ ਹੋਰ ਭਾਸ਼ਾ ਵਿੱਚ ਟੈਕਸਟ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਉਸ ਭਾਸ਼ਾ ਦੀ ਵੌਇਸ ’ਤੇ ਆਟੋਮੈਟਿਕਲੀ ਸਵਿੱਚ ਕੀਤਾ ਜਾ ਸਕਦਾ ਹੈ। ਸੈਟਿੰਗਾਂ > ਐਕਸੈੱਸਬਿਲਟੀ > VoiceOver > ਸਪੀਚ ’ਤੇ ਜਾਓ, ਫਿਰ “ਭਾਸ਼ਾਵਾਂ ਦਾ ਪਤਾ ਲਗਾਓ” ਨੂੰ ਚਾਲੂ ਕਰੋ।

ਨੋਟ: VoiceOver ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਨਹੀਂ ਹੈ। Apple ਸਹਾਇਤਾ ਲੇਖ VoiceOver ਵੱਲੋਂ ਸਮਰਥਿਤ ਭਾਸ਼ਾਵਾਂ ਨੂੰ ਦੇਖੋ।

ਬੋਲਣ ਵਾਲੀ ਆਵਾਜ਼ ਬਦਲੋ

ਤੁਸੀਂ VoiceOver ਦੀ ਬੋਲਣ ਵਾਲੀ ਆਵਾਜ਼ ਨੂੰ ਬਦਲ ਸਕਦੇ ਹੋ, ਜਾਂ ਕੋਈ ਹੋਰ ਅਵਾਜ਼ ਸ਼ਾਮਲ ਕਰ ਸਕਦੇ ਹੋ ਅਤੇ ਲੋੜ ਅਨੁਸਾਰ ਅਵਾਜ਼ਾਂ ਵਿਚਕਾਰ ਸਵਿੱਚ ਕਰਨ ਲਈ ਰੋਟਰ ਦੀ ਵਰਤੋਂ ਕਰ ਸਕਦੇ ਹੋ।

  1. ਸੈਟਿੰਗਾਂ  > ਐਕਸੈੱਸਬਿਲਟੀ > VoiceOver ’ਤੇ ਜਾਓ।

  2. “ਸਪੀਚ” ‘ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਮੁੱਢਲੀ ਵੌਇਸ ਬਦਲੋ: ਮੌਜੂਦਾ ਮੁੱਢਲੀ ਵੌਇਸ ਦੇ ਨਾਮ ’ਤੇ ਟੈਪ ਕਰੋ, ਫਿਰ ਵੌਇਸ ’ਤੇ ਟੈਪ ਕਰੋ।

    • ਕੋਈ ਹੋਰ ਵੌਇਸ ਜੋੜੋ: “ਰੋਟਰ ਵੌਇਸ ਜੋੜੋ” ’ਤੇ ਟੈਪ ਕਰੋ।

  3. ਕੋਈ ਵੌਇਸ ਚੁਣੋ। ਬਿਹਤਰ ਵੌਇਸ ਦੀ ਚੋਣ ਕਰਨ ਲਈ, ਪਹਿਲਾਂ “ਡਾਊਨਲੋਡ ਕਰੋ” ਬਟਨ ’ਤੇ ਟੈਪ ਕਰੋ।

ਬੋਲਣ ਵਾਲੀ ਵੌਇਸ ਨੂੰ ਵੱਧ-ਘੱਟ ਕਰੋ

ਸੈਟਿੰਗਾਂ  > ਐਕਸੈੱਸਬਿਲਟੀ > VoiceOver ’ਤੇ ਜਾਓ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • ਬੋਲਣ ਦੀ ਰਫ਼ਤਾਰ ਨੂੰ ਵੱਧ-ਘੱਟ ਕਰੋ: “ਬੋਲਣ ਦੀ ਰਫ਼ਤਾਰ” ਸਲਾਈਡਰ ਨੂੰ ਡ੍ਰੈਗ ਕਰੋ।

  • ਪਿੱਚ ਨੂੰ ਅਡਜਸਟ ਕਰੋ: ਸਪੀਚ ’ਤੇ ਟੈਪ ਕਰੋ, ਵੌਇਸ ਨੂੰ ਟੈਪ ਕਰੋ, ਫਿਰ ਸਲਾਈਡਰ ਨੂੰ ਡ੍ਰੈਗ ਕਰੋ। ਤੁਸੀਂ ਕਿਸੇ ਗਰੁੱਪ ਦੀ ਪਹਿਲੀ ਆਈਟਮ (ਜਿਵੇਂ ਕਿ ਸੂਚੀ ਜਾਂ ਟੇਬਲ) ਨੂੰ ਬੋਲਦੇ ਸਮੇਂ ਉੱਚੀ ਪਿੱਚ ਅਤੇ ਗਰੁੱਪ ਦੀ ਆਖ਼ਰੀ ਆਈਟਮ ਨੂੰ ਬੋਲਦੇ ਸਮੇਂ ਹੇਠਲੀ ਪਿੱਚ ਦੀ ਵਰਤੋਂ ਕਰਨ ਲਈ VoiceOver ਲਈ “ਪਿੱਚ ਤਬਦੀਲੀ” ਨੂੰ ਵੀ ਚਾਲੂ ਕਰ ਸਕਦੇ ਹੋ।

  • ਕੁਝ ਸ਼ਬਦਾਂ ਦਾ ਉਚਾਰਨ ਨਿਰਧਾਰਤ ਕਰੋ: ਬੋਲ > ਉਚਾਰਨ ’ਤੇ ਟੈਪ ਕਰੋ, “ਜੋੜੋ” ਬਟਨ ‘ਤੇ ਟੈਪ ਕਰੋ, ਕੋਈ ਵਾਕੰਸ਼ ਭਰੋ, ਫਿਰ ਡਿਕਟੇਟ ਕਰੋ ਜਾਂ ਸ਼ਬਦ-ਜੋੜ ਲਿਖ ਕੇ ਦੱਸੋ ਕਿ ਵਾਕੰਸ਼ ਕਿਵੇਂ ਬੋਲੇ ਜਾਣ।

    ਨੋਟ: ਜੇਕਰ ਤੁਸੀਂ ਸੈਟਿੰਗਾਂ > ਆਮ > ਕੀਬੋਰਡ ਵਿੱਚ “ਡਿਕਟੇਸ਼ਨ ਨੂੰ ਸਮਰੱਥ ਕਰੋ” ਨੂੰ ਚਾਲੂ ਕੀਤਾ ਹੈ, ਤਾਂ ਤੁਸੀਂ ਸਿਰਫ਼ ਡਿਕਟੇਟ ਕਰ ਸਕਦੇ ਹੋ।

ਇਹ ਸੈੱਟ ਕਰੋ ਕਿ VoiceOver ਵੱਲੋਂ ਤੁਹਾਨੂੰ ਕਿੰਨਾ ਕੁਝ ਦੱਸਿਆ ਜਾਂਦਾ ਹੈ

ਸੈਟਿੰਗਾਂ  > ਐਕਸੈੱਸਬਿਲਟੀ > VoiceOver > ਸ਼ਬਦ ਅਡੰਬਰ ’ਤੇ ਜਾਓ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • ਬਦਲੋ ਕਿ VoiceOver ਵੱਲੋਂ ਵਿਰਾਮ ਚਿੰਨ੍ਹ ਕਿਵੇਂ ਬੋਲੇ ਜਾਂਦੇ ਹਨ: ਵਿਰਾਮ ਚਿੰਨ੍ਹ ’ਤੇ ਟੈਪ ਕਰੋ, ਫਿਰ ਕੋਈ ਗਰੁੱਪ ਚੁਣੋ। ਤੁਸੀਂ ਨਵੇਂ ਗਰੁੱਪ ਵੀ ਬਣਾ ਸਕਦੇ ਹੋ—ਉਦਾਹਰਨ ਲਈ, ਇੱਕ ਪ੍ਰੋਗਰਾਮਿੰਗ ਗਰੁੱਪ ਜਿਸ ਵਿੱਚ “[” ਨੂੰ “ਖੱਬੀ ਬਰੈਕਟ” ਵਜੋਂ ਬੋਲਿਆ ਜਾਂਦਾ ਹੈ।

  • VoiceOver ਵੱਲੋਂ ਸੂਚਨਾਵਾਂ ਨੂੰ ਪੜ੍ਹਨ ਦਾ ਤਰੀਕਾ ਬਦਲੋ: ਸਿਸਟਮ ਸੂਚਨਾਵਾਂ ‘ਤੇ ਟੈਪ ਕਰੋ। ਜਿਵੇਂ ਹੀ ਇਨਕਮਿੰਗ ਸੁਨੇਹੇ ਜਾਂ ਹੋਏ ਸੂਚਨਾਵਾਂ ਪ੍ਰਾਪਤ ਹੁੰਦੀਆਂ ਹਨ, ਡਿਫ਼ੌਲਟ ਤੌਰ ‘ਤੇ, VoiceOver ਵੱਲੋਂ ਉਹਨਾਂ ਨੂੰ ਪੜ੍ਹਿਆ ਜਾਂਦਾ ਹੈ, ਭਾਵੇਂ iPad ਲੌਕ ਹੀ ਹੋਵੇ। ਜਦੋਂ ਤੁਸੀਂ iPad ਨੂੰ ਅਨਲੌਕ ਕਰਦੇ ਹੋ, ਤਾਂ ਅਸਵੀਕਾਰ ਕੀਤੀਆਂ ਸੂਚਨਾਵਾਂ ਦੁਹਰਾਈਆਂ ਜਾਂਦੀਆਂ ਹਨ।

  • ਵਧੇਰੇ ਵਿਕਲਪ ਚੁਣੋ: VoiceOver ਨੂੰ ਬੋਲਣ ਦੇ ਸੰਕੇਤ, ਅੱਪਰ-ਕੇਸ, ਇਮਬੈੱਡ ਕੀਤੇ ਲਿੰਕ ਅਤੇ ਹੋਰ ਚੀਜ਼ਾਂ ਬੋਲਣ ਲਈ ਕਹੋ। VoiceOver ਵੱਲੋਂ ਰੋਟਰ ਕਰਵਾਈਆਂ ਦੀ ਪੁਸ਼ਟੀ ਵੀ ਕੀਤੀ ਜਾ ਸਕਦੀ ਹੈ ਅਤੇ ਫ਼ਲੈਸ਼ਲਾਈਟ ਚਾਲੂ ਹੋਣ ’ਤੇ ਤੁਹਾਨੂੰ ਦੱਸਿਆ ਜਾ ਸਕਦਾ ਹੈ।

ਕਿਸੇ ਗਤੀਵਿਧੀ ਲਈ VoiceOver ਸੈਟਿੰਗਾਂ ਨੂੰ ਵਿਉਂਤੋ

ਤੁਸੀਂ ਪ੍ਰੋਗਰਾਮਿੰਗ ਵਰਗੀ ਗਤੀਵਿਧੀ ਲਈ VoiceOver ਸੈਟਿੰਗਾਂ ਦੇ ਗਰੁੱਪ ਨੂੰ ਵਿਉਂਤ ਸਕਦੇ ਹੋ। ਫਿਰ, ਜਦੋਂ ਤੁਸੀਂ ਕੁਝ ਐਪਾਂ ਨੂੰ ਖੋਲ੍ਹਦੇ ਹੋ ਜਾਂ ਰੋਟਰ ਨੂੰ ਅਡਜਸਟ ਕਰਦੇ ਹੋ, ਤਾਂ ਬੋਲ, ਆਡੀਓ, ਸ਼ਬਦ ਅਡੰਬਰ, ਟਾਈਪਿੰਗ, ਨੈਵੀਗੇਸ਼ਨ ਅਤੇ ਬ੍ਰੇਲ ਲਈ ਸੈਟਿੰਗਾਂ ਆਟੋਮੈਟਿਕਲੀ ਲਾਗੂ ਹੋ ਜਾਂਦੀਆਂ ਹਨ।

  1. ਸੈਟਿੰਗਾਂ  > ਐਕਸੈੱਸਬਿਲਟੀ > VoiceOver > ਗਤੀਵਿਧੀ ‘ਤੇ ਜਾਓ।

  2. ਕੋਈ ਮੌਜੂਦਾ ਗਤੀਵਿਧੀ ਚੁਣੋ ਜਾਂ “ਗਤੀਵਿਧੀ ਜੋੜੋ” ’ਤੇ ਟੈਪ ਕਰੋ।

  3. ਸੈਟਿੰਗਾਂ ਨੂੰ ਅਡਜਸਟ ਕਰੋ, ਫਿਰ ਆਟੋਮੈਟਿਕ ਸਵਿੱਚਿੰਗ ਦੇ ਹੇਠਾਂ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕੁਝ ਐਪਾਂ ਲਈ ਸੈਟਿੰਗਾਂ ਲਾਗੂ ਕਰਨ ਦੀ ਵਿਧੀ: ਐਪਾਂ ’ਤੇ ਟੈਪ ਕਰੋ, ਫਿਰ ਉਹਨਾਂ ਨੂੰ ਚੁਣੋ ਜਿਨ੍ਹਾਂ ’ਤੇ ਤੁਸੀਂ ਇਹ ਸੈਟਿੰਗ ਲਾਗੂ ਕਰਨੀ ਚਾਹੁੰਦੇ ਹੋ।

    • ਕੁਝ ਸੰਦਰਭਾਂ ਲਈ ਸੈਟਿੰਗਾਂ ਲਾਗੂ ਕਰੋ: “ਸੰਦਰਭ” ’ਤੇ ਟੈਪ ਕਰੋ, ਫਿਰ ਇੱਕ ਜਾਂ ਇੱਕ ਤੋਂ ਵੱਧ ਸੰਦਰਭਾਂ ਨੂੰ ਚੁਣੋ, ਜਿਵੇਂ ਕਿ ਵਰਡ ਪ੍ਰੋਸੈੱਸਿੰਗ, ਮੈਸੇਜਿੰਗ ਜਾਂ ਕੰਸੋਲ।

ਸਮਤਲ ਜਾਂ ਸਮੂਹਬੱਧ ਨੈਵੀਗੇਸ਼ਨ ਦੀ ਵਰਤੋਂ ਕਰੋ

ਸੈਟਿੰਗਾਂ  > ਐਕਸੈੱਸਬਿਲਟੀ > VoiceOver > ਨੈਵੀਗੇਸ਼ਨ ਸਟਾਇਲ ’ਤੇ ਜਾਓ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਚੁਣੋ:

  • ਸਮਤਲ: ਜਦੋਂ ਤੁਸੀਂ ਅਗਲੀਆਂ ਅਤੇ ਪਿਛਲੀਆਂ ਮੂਵ ਕਮਾਂਡਾਂ ਦੀ ਵਰਤੋਂ ਕਰਦੇ ਹੋ, ਤਾਂ VoiceOver ਵੱਲੋਂ ਸਕਰੀਨ ’ਤੇ ਹਰੇਕ ਆਈਟਮ ਵਿੱਚ ਕ੍ਰਮਵਾਰ ਮੂਵ ਕੀਤਾ ਜਾਂਦਾ ਹੈ।

  • ਸਮੂਹਬੱਧ: VoiceOver ਵੱਲੋਂ ਸਕਰੀਨ ’ਤੇ ਆਈਟਮਾਂ ਅਤੇ ਆਈਟਮਾਂ ਦੇ ਗਰੁੱਪ ਵਿੱਚੋਂ ਮੂਵ ਕੀਤਾ ਜਾਂਦਾ ਹੈ। ਕਿਸੇ ਗਰੁੱਪ ਵਿੱਚ ਜਾਣ ਲਈ, ਦੋ-ਉਂਗਲਾਂ ਨਾਲ ਸੱਜੇ ਪਾਸੇ ਸਵਾਈਪ ਦੀ ਵਰਤੋਂ ਕਰੋ। ਕਿਸੇ ਗਰੁੱਪ ਤੋਂ ਬਾਹਰ ਜਾਣ ਲਈ, ਦੋ-ਉਂਗਲਾਂ ਨਾਲ ਖੱਬੇ ਪਾਸੇ ਸਵਾਈਪ ਦੀ ਵਰਤੋਂ ਕਰੋ।

ਸਕਰੀਨ ਨੂੰ ਟੱਚ ਕਰਨ ਅਤੇ ਆਈਟਮ ਦੀ ਚੋਣ ਕਰਨ ਦੇ ਵਿਚਕਾਰ ਦੇਰੀ ਸੈੱਟ ਕਰੋ

ਤੁਸੀਂ ਸਕਰੀਨ ਨੂੰ ਟੱਚ ਕਰਨ ਅਤੇ VoiceOver ਵੱਲੋਂ ਤੁਹਾਡੀ ਟੱਚ ਕੀਤੀ ਆਈਟਮ ਦੀ ਚੋਣ ਕਰਨ ਦੇ ਵਿਚਕਾਰ ਦੇ ਸਮੇਂ ਨੂੰ ਕੰਟਰੋਲ ਕਰ ਸਕਦੇ ਹੋ। ਇਸ ਮੁੱਲ ਨੂੰ ਵਧਾਉਣ ਨਾਲ ਐਕਸੀਡੈਂਟਲ ਟੱਚ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਸੈਟਿੰਗਾਂ  ਐਕਸੈੱਸਬਿਲਟੀ > VoiceOver ’ਤੇ ਜਾਓ, ਚੋਣ ਤੋਂ ਪਹਿਲਾਂ ਦੇਰੀ ’ਤੇ ਟੈਪ ਕਰੋ, ਫਿਰ ਦੇਰੀ ਨੂੰ ਵੱਧ ਜਾਂ ਘੱਟ ਕਰਨ ਲਈ “ਵਧਾਓ” ਬਟਨ ਜਾਂ “ਘਟਾਓ” ਬਟਨ ’ਤੇ ਟੈਪ ਕਰੋ।

VoiceOver ਵਿਜ਼ੂਅਲ ਅਡਜਸਟ ਕਰੋ

ਸੈਟਿੰਗਾਂ  > ਐਕਸੈੱਸਬਿਲਟੀ > VoiceOver ’ਤੇ ਜਾਓ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਚਾਲੂ ਕਰੋ:

  • ਵੱਡਾ ਕਰਸਰ: ਜੇਕਰ ਤੁਹਾਨੂੰ ਚੁਣੀ ਹੋਈ ਆਈਟਮ ਦੇ ਆਲੇ-ਦੁਆਲੇ ਦੀ ਆਊਟਲਾਈਨ ਦੇਖਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਤੁਸੀਂ ਆਊਟਲਾਈਨ ਨੂੰ ਵੱਡਾ ਅਤੇ ਮੋਟਾ ਕਰ ਸਕਦੇ ਹੋ।

  • ਕੈਪਸ਼ਨ ਪੈਨਲ: VoiceOver ਵੱਲੋਂ ਬੋਲਿਆ ਟੈਕਸਟ ਸਕਰੀਨ ਦੇ ਹੇਠਲੇ ਹਿੱਸੇ ਵਿੱਚ ਦਿਖਾਇਆ ਜਾਂਦਾ ਹੈ।

iPad ਰਾਹੀਂ ਕਿਸੇ ਵੀ ਥਾਂ ਤੋਂ VoiceOver ਨੂੰ ਅਡਜਸਟ ਕਰਨ ਲਈ ਕੁਇੱਕ ਸੈਟਿੰਗਾਂ ਦੀ ਵਰਤੋਂ ਕਰੋ

VoiceOver ਚਾਲੂ ਹੋਣ ’ਤੇ ਤੁਸੀਂ ਦੋ-ਉਂਗਲਾਂ ਚਾਰ-ਵਾਰ ਟੈਪ ਕਰ ਕੇ ਕੁਇੱਕ ਸੈਟਿੰਗਾਂ ਨੂੰ ਐਕਸੈੱਸ ਕਰ ਸਕਦੇ ਹੋ।

ਕੁਇੱਕ ਸੈਟਿੰਗਾਂ ਐਡਜਸਟ ਕਰਨ ਲਈ ਹੇਠ ਲਿਖੇ ਕੰਮ ਕਰੋ:

  1. ਸੈਟਿੰਗਾਂ  > ਐਕਸੈੱਸਬਿਲਟੀ > VoiceOver > ਕੁਇੱਕ ਸੈਟਿੰਗਾਂ ‘ਤੇ ਜਾਓ।

  2. ਉਹ ਸੈਟਿੰਗਾਂ ਚੁਣੋ ਜੋ ਤੁਸੀਂ ਚਾਹੁੰਦੇ ਹੋ, ਜਾਂ ਸੈਟਿੰਗਾਂ ਨੂੰ ਮੁੜ-ਕ੍ਰਮਬੱਧ ਕਰਨ ਲਈ “ਮੁੜ ਕ੍ਰਮਬੱਧ ਕਰੋ” ਬਟਨ ਨੂੰ ਡ੍ਰੈਗ ਕਰੋ।

VoiceOver ਦੀਆਂ ਸੈਟਿੰਗਾਂ ਨੂੰ ਰੀਸੈੱਟ ਕਰਨਾ

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਐਕਸੈੱਸਬਿਲਟੀ ’ਤੇ ਟੈਪ ਕਰੋ, ਫਿਰ VoiceOver ’ਤੇ ਟੈਪ ਕਰੋ।

  3. “VoiceOver ਸੈਟਿੰਗਾਂ ਰੀਸੈੱਟ ਕਰੋ“ ’ਤੇ ਟੈਪ ਕਰੋ। (ਤੁਹਾਨੂੰ ਹੇਠਾਂ ਵੱਲ ਸਕ੍ਰੌਲ ਕਰਨਾ ਪੈ ਸਕਦਾ ਹੈ।)

VoiceOver ਕਮਾਂਡਾਂ ਨੂੰ ਰੀਸੈੱਟ ਕਰਨਾ

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਐਕਸੈੱਸਬਿਲਟੀ ’ਤੇ ਟੈਪ ਕਰੋ, VoiceOver ’ਤੇ ਟੈਪ ਕਰੋ, ਫਿਰ ਕਮਾਂਡਾਂ ’ਤੇ ਟੈਪ ਕਰੋ।

  3. “VoiceOver ਕਮਾਂਡਾਂ ਰੀਸੈੱਟ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.