ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ VoiceOver ਜੈਸਚਰਾਂ ਦੀ ਵਰਤੋਂ ਕਰੋ

VoiceOver ਚਾਲੂ ਹੋਣ ’ਤੇ, ਸਟੈਂਡਰਡ ਟੱਚ ਸਕਰੀਨ ਜੈਸਚਰਾਂ ਦੇ ਪ੍ਰਭਾਵ ਵੱਖੋ-ਵੱਖਰੇ ਹੁੰਦੇ ਹਨ ਅਤੇ ਵਧੇਰੇ ਜੈਸਚਰ ਤੁਹਾਨੂੰ ਸਕਰੀਨ ਦੇ ਦੁਆਲੇ ਘੁੰਮਣ ਅਤੇ ਵੱਖ-ਵੱਖ ਆਈਟਮਾਂ ਨੂੰ ਕੰਟਰੋਲ ਕਰਨ ਦੀ ਆਗਿਆ ਦਿੰਦੇ ਹਨ। VoiceOver ਜੈਸਚਰਾਂ ਵਿੱਚ ਦੋ, ਤਿੰਨ, ਅਤੇ ਚਾਰ ਉਂਗਲਾਂ ਟੈਪ ਅਤੇ ਸਵਾਈਪ ਸ਼ਾਮਲ ਹਨ।

VoiceOver ਜੈਸਚਰ ਕਰਨ ਲਈ ਤੁਸੀਂ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਇੱਕ ਹੱਥ ਦੀਆਂ ਦੋ ਉਂਗਲਾਂ, ਦੋਵਾਂ ਹੱਥਾਂ ਦੀ ਇੱਕ-ਇੱਕ ਉਂਗਲ ਜਾਂ ਆਪਣੇ ਅੰਗੂਠੇ ਦੀ ਵਰਤੋਂ ਕਰ ਕੇ ਦੋ-ਉਂਗਲਾਂ ਵਾਲਾ ਟੈਪ ਕਰ ਸਕਦੇ ਹੋ। ਕਿਸੇ ਆਈਟਮ ਨੂੰ ਚੁਣਨ ਅਤੇ ਦੋ ਵਾਰ ਟੈਪ ਕਰਨ ਦੀ ਬਜਾਏ, ਤੁਸੀਂ ਸਪਲਿਟ-ਟੈਪ ਜੈਸਚਰ ਦੀ ਵਰਤੋਂ ਕਰ ਸਕਦੇ ਹੋ—ਕਿਸੇ ਆਈਟਮ ਨੂੰ ਇੱਕ ਉਂਗਲ ਨਾਲ ਟੱਚ ਕਰ ਕੇ ਰੱਖੋ, ਫਿਰ ਕਿਸੇ ਹੋਰ ਉਂਗਲ ਨਾਲ ਸਕਰੀਨ ’ਤੇ ਟੈਪ ਕਰੋ।

ਸਕਰੀਨ ’ਤੇ ਦਿੱਤੀਆਂ ਆਈਟਮਾਂ ਦੀ ਪੜਚੋਲ ਕਰੋ ਅਤੇ ਬੋਲੋ

ਸਕਰੀਨ ਦੀ ਪੜਚੋਲ ਕਰਨ ਲਈ, ਇਸ ’ਤੇ ਆਪਣੀ ਉਂਗਲ ਡ੍ਰੈਗ ਕਰੋ। ਤੁਸੀਂ ਜਿਸ ਵੀ ਆਈਟਮ ਨੂੰ ਟੱਚ ਕਰਦੇ ਹੋ VoiceOver ਵੱਲੋਂ ਉਸ ਦਾ ਨਾਮ ਬੋਲਿਆ ਜਾਂਦਾ ਹੈ।

ਸਕਰੀਨ ਨੂੰ ਉੱਪਰ ਤੋਂ ਹੇਠਾਂ ਅਤੇ ਖੱਬੇ ਤੋਂ ਸੱਜੇ ਕ੍ਰਮ ਵਿੱਚ ਪੜਚੋਲ ਕਰਨ ਲਈ ਤੁਸੀਂ VoiceOver ਜੈਸਚਰਾਂ ਦੀ ਵਰਤੋਂ ਵੀ ਕਰ ਸਕਦੇ ਹੋ।

ਕਾਰਵਾਈ

ਜੈਸਚਰ

ਕੋਈ ਆਈਟਮ ਚੁਣਨ ਅਤੇ ਸੁਣਨ ਲਈ

ਆਈਟਮ ’ਤੇ ਟੈਪ ਜਾਂ ਟੱਚ ਕਰੋ

ਅਗਲੀ ਆਈਟਮ ਚੁਣਨ ਲਈ

ਸੱਜੇ ਪਾਸੇ ਸਵਾਈਪ ਕਰੋ

ਪਿਛਲੀ ਆਈਟਮ ਚੁਣਨ ਲਈ

ਖੱਬੇ ਪਾਸੇ ਸਵਾਈਪ ਕਰੋ

ਆਈਟਮਾਂ ਦੇ ਗਰੁੱਪ ਵਿੱਚ ਜਾਣ ਲਈ

ਦੋ-ਉਂਗਲਾਂ ਨਾਲ ਸੱਜੇ ਪਾਸੇ ਸਵਾਈਪ ਕਰੋ

ਆਈਟਮਾਂ ਦੇ ਗਰੁੱਪ ਵਿੱਚੋਂ ਬਾਹਰ ਜਾਣ ਲਈ

ਦੋ-ਉਂਗਲਾਂ ਨਾਲ ਖੱਬੇ ਪਾਸੇ ਸਵਾਈਪ ਕਰੋ

ਸਕਰੀਨ ’ਤੇ ਦਿੱਤੀ ਪਹਿਲੀ ਆਈਟਮ ਚੁਣਨ ਲਈ

ਸਕਰੀਨ ਦੇ ਸਿਖਰ ਦੇ ਨੇੜੇ ਚਾਰ-ਉਂਗਲਾਂ ਨਾਲ ਟੈਪ ਕਰੋ

ਸਕਰੀਨ ’ਤੇ ਦਿੱਤੀ ਆਖ਼ਰੀ ਆਈਟਮ ਚੁਣਨ ਲਈ

ਸਕਰੀਨ ਦੇ ਹੇਠਲੇ ਹਿੱਸੇ ਦੇ ਨੇੜੇ ਚਾਰ-ਉਂਗਲਾਂ ਨਾਲ ਟੈਪ ਕਰੋ

ਸਿਖਰ ਤੋਂ ਪੂਰੀ ਸਕਰੀਨ ਦਾ ਕੰਟੈਂਟ ਸੁਣਨ ਲਈ

ਦੋ ਉਂਗਲਾਂ ਨਾਲ ਉੱਪਰ ਵੱਲ ਸਵਾਈਪ ਕਰੋ

ਚੁਣੀਆਂ ਗਈਆਂ ਆਈਟਮਾਂ ਤੋਂ ਸਿਖਰ ਤੋਂ ਪੂਰੀ ਸਕਰੀਨ ਦਾ ਕੰਟੈਂਟ ਸੁਣਨ ਲਈ

ਦੋ ਉਂਗਲਾਂ ਨਾਲ ਥੱਲੇ ਵੱਲ ਸਵਾਈਪ ਕਰੋ

ਰੁਕਣ ਜਾਂ ਬੋਲਣਾ ਜਾਰੀ ਰੱਖਣ ਲਈ

ਦੋ ਉਂਗਲਾਂ ਨਾਲ ਟੈਪ ਕਰੋ

ਸੂਚੀ ਵਿਚਲੀ ਸਥਿਤੀ ਜਾਂ ਕੀ ਟੈਕਸਟ ਚੁਣਿਆ ਗਿਆ ਹੈ ਵਰਗੀ ਵਧੇਰੇ ਜਾਣਕਾਰੀ ਸੁਣਨ ਲਈ

ਤਿੰਨ ਉਂਗਲਾਂ ਨਾਲ ਟੈਪ ਕਰੋ

ਨੈਵੀਗੇਸ਼ਨ ਸਟਾਇਲ ਸੰਬੰਧੀ ਵਧੇਰੇ ਜਾਣਕਾਰੀ ਲਈ, ਸਮਤਲ ਜਾਂ ਸਮੂਹਬੱਧ ਨੈਵੀਗੇਸ਼ਨ ਦੀ ਵਰਤੋਂ ਕਰੋ ਨੂੰ ਦੇਖੋ।

ਉੱਪਰ, ਹੇਠਾਂ, ਖੱਬੇ ਅਤੇ ਸੱਜੇ ਪਾਸੇ ਸਕ੍ਰੌਲ ਕਰੋ

ਕਿਸੇ ਹੋਰ ਪੰਨੇ ’ਤੇ ਜਾਣ ਲਈ VoiceOver ਜੈਸਚਰਾਂ ਦੀ ਵਰਤੋਂ ਕਰੋ।

ਕਾਰਵਾਈ

ਜੈਸਚਰ

ਇੱਕ ਪੰਨਾ ਉੱਪਰ ਵੱਲ ਸਕ੍ਰੌਲ ਕਰਨ ਲਈ

ਤਿੰਨ-ਉਂਗਲਾਂ ਨਾਲ ਹੇਠਾਂ ਵੱਲ ਸਵਾਈਪ ਕਰੋ

ਇੱਕ ਪੰਨਾ ਹੇਠਾਂ ਵੱਲ ਸਕ੍ਰੌਲ ਕਰਨ ਲਈ

ਤਿੰਨ-ਉਂਗਲਾਂ ਨਾਲ ਉੱਪਰ ਵੱਲ ਸਵਾਈਪ ਕਰੋ

ਇੱਕ ਪੰਨਾ ਖੱਬੇ ਵੱਲ ਸਕ੍ਰੌਲ ਕਰਨ ਲਈ

ਤਿੰਨ-ਉਂਗਲਾਂ ਨਾਲ ਸੱਜੇ ਪਾਸੇ ਸਵਾਈਪ ਕਰੋ

ਇੱਕ ਪੰਨਾ ਸੱਜੇ ਪਾਸੇ ਸਕ੍ਰੌਲ ਕਰਨ ਲਈ

ਤਿੰਨ-ਉਂਗਲਾਂ ਨਾਲ ਖੱਬੇ ਪਾਸੇ ਸਵਾਈਪ ਕਰੋ

ਕਿਸੇ ਆਈਟਮ ’ਤੇ ਕਾਰਵਾਈ ਕਰੋ

ਕਿਸੇ ਆਈਟਮ ’ਤੇ ਕਾਰਵਾਈਆਂ ਕਰਨ ਲਈ VoiceOver ਜੈਸਚਰਾਂ ਦੀ ਵਰਤੋਂ ਕਰੋ।

ਕਾਰਵਾਈ

ਜੈਸਚਰ

ਕੋਈ ਆਈਟਮ ਚੁਣਨ ਲਈ

ਟੈਪ ਕਰੋ

ਚੁਣੀ ਆਈਟਮ ਨੂੰ ਕਿਰਿਆਸ਼ੀਲ ਕਰਨ ਲਈ

ਦੋ ਵਾਰ ਟੈਪ ਕਰੋ

ਆਈਟਮ ਨੂੰ ਟੱਚ ਕਰ ਕੇ ਰੱਖਣ (ਲੰਬੇ ਸਮੇਂ ਤੱਕ ਦਬਾਉਣ) ਲਈ

ਤਿੰਨ ਵਾਰ ਟੈਪ ਕਰੋ

ਸਲਾਈਡਰ ਡ੍ਰੈਗ ਕਰਨ ਲਈ

ਸਲਾਈਡਰ ਨੂੰ ਚੁਣਨ ਲਈ ਇਸ ‘ਤੇ ਟੈਪ ਕਰੋ, ਫਿਰ ਇੱਕ ਉਂਗਲ ਨਾਲ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ; ਜਾਂ ਦੋ ਵਾਰ ਟੈਪ ਕਰ ਕੇ ਸਲਾਈਡਰ ਨੂੰ ਉਦੋਂ ਤੱਕ ਫੜ ਕੇ ਰੱਖੋ ਜਦੋਂ ਤੱਕ ਤੁਹਾਨੂੰ ਤਿੰਨ ਵਧਦੀਆਂ ਹੋਈਆਂ ਟੋਨਾਂ ਸੁਣਾਈ ਨਹੀਂ ਦਿੰਦੀਆਂ, ਫਿਰ ਸਲਾਈਡਰ ਨੂੰ ਡ੍ਰੈਗ ਕਰੋ

ਮੌਜੂਦਾ ਐਕਸ਼ਨ ਨੂੰ ਸ਼ੁਰੂ ਕਰਨਾ ਜਾਂ ਰੋਕਣਾ (ਉਦਾਹਰਨ ਲਈ, ਸੰਗੀਤ ਜਾਂ ਵੀਡੀਓ ਨੂੰ ਚਲਾਉਣਾ ਜਾਂ ਰੋਕਣਾ, ਕੈਮਰੇ ਵਿੱਚ ਤਸਵੀਰ ਖਿੱਚਣਾ, ਰਿਕਾਰਡਿੰਗ ਨੂੰ ਸ਼ੁਰੂ ਕਰਨਾ ਜਾਂ ਰੋਕਣਾ, ਸਟੌਪਵਾਚ ਨੂੰ ਸ਼ੁਰੂ ਕਰਨਾ ਜਾਂ ਰੋਕਣਾ)

ਦੋ ਉਂਗਲਾਂ ਨਾਲ ਦੋ ਵਾਰ ਟੈਪ

ਪਿਛਲੀ ਸਕਰੀਨ ’ਤੇ ਵਾਪਸ ਜਾਣ ਲਈ ਅਲਰਟ ਨੂੰ ਖ਼ਾਰਜ ਕਰੋ

ਦੋ-ਉਂਗਲਾਂ ਨਾਲ ਸਕ੍ਰੱਬ ਕਰੋ (ਦੋ ਉਂਗਲਾਂ ਨੂੰ ਤਿੰਨ ਵਾਰ ਤੇਜ਼ੀ ਨਾਲ ਅੱਗੇ-ਪਿੱਛੇ ਹਿਲਾ ਕੇ “z” ਬਣਾਓ)

ਆਈਟਮ ਦੇ ਲੇਬਲ ਨੂੰ ਲੱਭਣਾ ਆਸਾਨ ਬਣਾਉਣ ਲਈ ਇਸ ਵਿੱਚ ਸੋਧ ਕਰੋ

ਦੋ-ਉਂਗਲਾਂ ਨਾਲ ਦੋ ਵਾਰ ਟੈਪ ਕਰ ਕੇ ਰੱਖੋ

ਸਲਾਹ: ਕਿਸੇ ਆਈਟਮ ਨੂੰ ਚੁਣਨ ਅਤੇ ਇਸ ਨੂੰ ਕਿਰਿਆਸ਼ੀਲ ਕਰਨ ਲਈ ਦੋ ਵਾਰ ਟੈਪ ਕਰਨ ਦੇ ਬਦਲ ਵਜੋਂ, ਕਿਸੇ ਆਈਟਮ ਨੂੰ ਇੱਕ ਉਂਗਲ ਨਾਲ ਟੱਚ ਕਰ ਕੇ ਰੱਖੋ, ਫਿਰ ਕਿਸੇ ਹੋਰ ਉਂਗਲ ਨਾਲ ਸਕਰੀਨ ’ਤੇ ਟੈਪ ਕਰੋ।

VoiceOver ਨੂੰ ਕੰਟਰੋਲ ਕਰਨ ਲਈ ਜੈਸਚਰਾਂ ਦੀ ਵਰਤੋਂ ਕਰੋ

VoiceOver ਨੂੰ ਕੰਟਰੋਲ ਕਰਨ ਲਈ ਇਹਨਾਂ ਜੈਸਚਰਾਂ ਦੀ ਵਰਤੋਂ ਕਰੋ।

ਕਾਰਵਾਈ

ਜੈਸਚਰ

VoiceOver ਨੂੰ ਮਿਊਟ ਜਾਂ ਅਨਮਿਊਟ ਕਰੋ

ਤਿੰਨ-ਉਂਗਲਾਂ ਨਾਲ ਦੋ ਵਾਰ ਟੈਪ।

ਜੇਕਰ VoiceOver ਅਤੇ ਜ਼ੂਮ ਫ਼ੀਚਰ ਦੋਵੇਂ ਚਾਲੂ ਹਨ, ਤਾਂ ਤਿੰਨ ਉਂਗਲਾਂ ਨਾਲ ਤਿੰਨ ਵਾਰ ਟੈਪ ਜੈਸਚਰ ਦੀ ਵਰਤੋਂ ਕਰੋ।

ਸਕਰੀਨ ਪਰਦੇ ਨੂੰ ਚਾਲੂ ਜਾਂ ਬੰਦ ਕਰੋ

(ਜਦੋਂ ਪਰਦਾ ਪਰਦਾ ਚਾਲੂ ਹੁੰਦਾ ਹੈ, ਤਾਂ ਡਿਸਪਲੇ ਕਾਲੀ ਹੋਣ ਅਤੇ ਬੰਦ ਲੱਗਣ ਦੇ ਬਾਵਜੂਦ ਸਕਰੀਨ ਦੇ ਕੰਟੈਂਟ ਕਿਰਿਆਸ਼ੀਲ ਰਹਿੰਦੇ ਹਨ।)

ਤਿੰਨ-ਉਂਗਲਾਂ ਨਾਲ ਤਿੰਨ ਵਾਰ ਟੈਪ।

ਜੇਕਰ VoiceOver ਅਤੇ ਜ਼ੂਮ ਫ਼ੀਚਰ ਦੋਵੇਂ ਚਾਲੂ ਹਨ, ਤਾਂ ਤਿੰਨ ਉਂਗਲਾਂ ਨਾਲ ਚਾਰ ਵਾਰ ਟੈਪ ਜੈਸਚਰ ਦੀ ਵਰਤੋਂ ਕਰੋ।

ਸਟੈਂਡਰਡ ਜੈਸਚਰ ਦੀ ਵਰਤੋਂ ਕਰੋ

ਆਪਣੀ ਉਂਗਲ ਨਾਲ ਸਕਰੀਨ ‘ਤੇ ਦੋ ਵਾਰ ਉਦੋਂ ਤੱਕ ਟੈਪ ਕਰ ਕੇ ਰੱਖੋ ਜਦੋਂ ਤੱਕ ਤੁਹਾਨੂੰ ਤਿੰਨ ਵਧਦੀਆਂ ਹੋਈਆਂ ਟੋਨਾਂ ਸੁਣਾਈ ਨਹੀਂ ਦਿੰਦੀਆਂ, ਫਿਰ ਜੈਸਚਰ ਕਰੋ। ਜਦੋਂ ਤੁਸੀਂ ਆਪਣੀ ਉਂਗਲ ਚੁੱਕਦੇ ਹੋ, ਤਾਂ VoiceOver ਜੈਸਚਰ ਮੁੜ ਸ਼ੁਰੂ ਹੋ ਜਾਂਦੇ ਹਨ।

ਉਦਾਹਰਨ ਲਈ, ਉੱਪਰ ਅਤੇ ਹੇਠਾਂ ਵੱਲ ਸਵਾਈਪ ਕਰਨ ਦੀ ਬਜਾਏ ਆਪਣੀ ਉਂਗਲ ਨਾਲ ਆਵਾਜ਼ ਸਲਾਈਡਰ ਨੂੰ ਡ੍ਰੈਗ ਕਰੋ, ਸਲਾਈਡਰ ਦੀ ਚੋਣ ਕਰੋ, ਦੋ ਵਾਰ ਟੈਪ ਕਰ ਕੇ ਰੱਖੋ, ਤਿੰਨ ਟੋਨਾਂ ਦੀ ਉਡੀਕ ਕਰੋ, ਫਿਰ ਖੱਬੇ ਜਾਂ ਸੱਜੇ ਪਾਸੇ ਸਲਾਈਡ ਕਰੋ।

ਆਈਟਮ ਚੋਣਕਾਰ ਨੂੰ ਖੋਲ੍ਹੋ

ਦੋ ਉਂਗਲਾਂ ਨਾਲ ਤਿੰਨ ਵਾਰ ਟੈਪ।

ਆਈਟਮਾਂ ਦੀ ਸੂਚੀ ਅੰਦਰ ਤੇਜ਼ੀ ਨਾਲ ਮੂਵ ਕਰਨ ਲਈ, ਖੋਜ ਖੇਤਰ ਵਿੱਚ ਕੋਈ ਨਾਮ ਟਾਈਪ ਕਰੋ, ਸੂਚੀ ਅੰਦਰ ਵਰਣਮਾਲਾ ਮੁਤਾਬਕ ਮੂਵ ਕਰਨ ਲਈ ਸੱਜੇ ਜਾਂ ਖੱਬੇ ਪਾਸੇ ਸਵਾਈਪ ਕਰੋ ਜਾਂ ਸੂਚੀ ਦੇ ਸੱਜੇ ਪਾਸੇ ਦਿੱਤੇ ਟੇਬਲ ਇੰਡੈਕਸ ’ਤੇ ਟੈਪ ਕਰੋ ਅਤੇ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ। ਤੁਸੀਂ ਕਿਸੇ ਆਈਟਮ ਦਾ ਨਾਮ ਲਿਖ ਕੇ ਉਸ ਨੂੰ ਚੁਣਨ ਲਈ ਹੱਥ-ਲਿਖਤ ਦੀ ਵਰਤੋਂ ਵੀ ਕਰ ਸਕਦੇ ਹੋ। ਜੇਕਰ ਤੁਸੀਂ ਸਕਰੀਨ ’ਤੇ ਬ੍ਰੇਲ ਟਾਈਪ ਕਰਨ ਲਈ ’ਤੇ ਸਿੱਧਾ ਬ੍ਰੇਲ ਸਕਰੀਨ ਇਨਪੁੱਟ ਦੀ ਵਰਤੋਂ ਕਰਦੇ ਹੋ, ਤਾਂ ਜਦੋਂ ਤੁਸੀਂ ਟੈਕਸਟ ਭਰ ਨਹੀਂ ਹੁੰਦੇ, ਤਾਂ ਤੁਸੀਂ ਕਿਸੇ ਆਈਟਮ ਦੀ ਖੋਜ ਕਰਨ ਲਈ ਟਾਈਪ ਕਰ ਸਕਦੇ ਹੋ।

ਬਿਨਾਂ ਕੋਈ ਚੋਣ ਕੀਤੇ ਆਈਟਮ ਚੋਣਕਾਰ ਨੂੰ ਖ਼ਾਰਜ ਕਰਨ ਲਈ ਦੋ-ਉਂਗਲਾਂ ਨਾਲ ਸਕ੍ਰੱਬ ਕਰੋ (ਦੋ ਉਂਗਲਾਂ ਨੂੰ ਤਿੰਨ ਵਾਰ ਤੇਜ਼ੀ ਨਾਲ ਅੱਗੇ-ਪਿੱਛੇ ਹਿਲਾ ਕੇ “z” ਬਣਾਓ)।

VoiceOver ਕੁਇੱਕ ਸੈਟਿੰਗਾਂ ਨੂੰ ਖੋਲ੍ਹੋ

ਦੋ ਉਂਗਲਾਂ ਨਾਲ ਚਾਰ ਵਾਰ ਟੈਪ।

ਲਾਈਵ ਪਛਾਣ ਨੂੰ ਸ਼ੁਰੂ ਕਰੋ ਜਾਂ ਰੋਕੋ

ਚਾਰ ਉਂਗਲਾਂ ਨਾਲ ਤਿੰਨ ਵਾਰ ਟੈਪ। VoiceOver ਨਾਲ ਆਪਣੇ ਆਲੇ-ਦੁਆਲੇ ਦੇ ਲਾਈਵ ਵਰਣਨ ਪ੍ਰਾਪਤ ਕਰਨਾ ਨੂੰ ਦੇਖੋ।

VoiceOver ਰੋਟਰ ਦੀ ਵਰਤੋਂ ਕਰੋ

ਤੁਸੀਂ ਸਕਰੀਨ ’ਤੇ ਦਿੱਤੇ ਰੋਟਰ ਦੀ ਵਰਤੋਂ VoiceOver ਸੈਟਿੰਗਾਂ ਬਦਲ ਸਕਦੇ ਹੋ, ਸਕਰੀਨ ’ਤੇ ਇੱਕ ਆਈਟਮ ਤੋਂ ਦੂਜੀ ਆਈਟਮ ’ਤੇ ਜਾ ਸਕਦੇ ਹੋ, ਬ੍ਰੇਲ ਸਕਰੀਨ ਇਨਪੁੱਟ ਜਾਂ ਹੱਥ-ਲਿਖਤ ਵਰਗੀਆਂ ਵਿਸ਼ੇਸ਼ ਇਨਪੁੱਟ ਵਿਧੀਆਂ ਦੀ ਚੋਣ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ। ਰੋਟਰ ਦੀ ਵਰਤੋਂ ਕਰਦੇ ਹੋਏ VoiceOver ਨੂੰ ਕੰਟਰੋਲ ਕਰਨਾ ਨੂੰ ਦੇਖੋ।

ਤੁਸੀਂ ਰੋਟਰ ਨਾਲ ਇਹਨਾਂ ਜੈਸਚਰਾਂ ਦੀ ਵਰਤੋਂ ਕਰ ਸਕਦੇ ਹੋ।

ਕਾਰਵਾਈ

ਜੈਸਚਰ

ਰੋਟਰ ਸੈਟਿੰਗ ਚੁਣੋ

ਦੋ-ਉਂਗਲ ਨਾਲ ਘੁੰਮਾਉਣਾ

ਪਿਛਲੀ ਆਈਟਮ ’ਤੇ ਮੂਵ ਕਰੋ ਜਾਂ ਵਧਾਓ (ਰੋਟਰ ਸੈਟਿੰਗ ’ਤੇ ਨਿਰਭਰ ਕਰਦਾ ਹੈ)

ਉੱਤੇ ਵੱਲ ਸਵਾਈਪ ਕਰੋ

ਅਗਲੀ ਆਈਟਮ ’ਤੇ ਮੂਵ ਕਰੋ ਜਾਂ ਘਟਾਓ (ਰੋਟਰ ਸੈਟਿੰਗ ’ਤੇ ਨਿਰਭਰ ਕਰਦਾ ਹੈ)

ਥੱਲੇ ਵੱਲ ਸਵਾਈਪ ਕਰੋ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.