ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਪਾਸਵਰਡ ਅਤੇ ਪਾਸਕੁੰਜੀਆਂ ਨੂੰ ਉਹਨਾਂ ਲੋਕਾਂ ਨਾਲ ਸਾਂਝਾ ਕਰਨਾ ਜਿਨ੍ਹਾਂ ’ਤੇ ਤੁਸੀਂ ਭਰੋਸਾ ਕਰਦੇ ਹੋ

ਤੁਹਾਡੇ ਪਰਿਵਾਰ ਅਤੇ ਭਰੋਸੇਯੋਗ ਸੰਪਰਕਾਂ ਨਾਲ ਪਾਸਵਰਡ ਅਤੇ ਪਾਸਕੁੰਜੀਆਂ ਨੂੰ ਸਾਂਝਾ ਕਰਨ ਲਈ ਸਾਂਝਾ ਕੀਤੇ ਗਏ ਪਾਸਵਰਡ ਗਰੁੱਪ ਇੱਕ ਅਸਾਨ ਅਤੇ ਸੁਰੱਖਿਅਤ ਤਰੀਕਾ ਹੈ।

ਗਰੁੱਪ ਵਿੱਚ ਕੋਈ ਵੀ ਵਿਅਕਤੀ ਪਾਸਵਰਡ ਅਤੇ ਪਾਸਕੁੰਜੀਆਂ ਸ਼ਾਮਲ ਕਰ ਸਕਦਾ ਹੈ। ਜਦੋਂ ਕਈ ਸਾਂਝਾ ਕੀਤਾ ਪਾਸਵਰਡ ਬਦਲਦਾ ਹੈ, ਤਾਂ ਇਹ ਹਰ ਕਿਸੇ ਦੇ ਡਿਵਾਈਸ ‘ਤੇ ਬਦਲ ਜਾਂਦਾ ਹੈ।

ਗਰੁੱਪ ਬਣਾਉਣਾ

ਨੋਟ: ਸਾਂਝਾ ਕੀਤਾ ਪਾਸਵਰਡ ਗਰੁੱਪ ਬਣਾਉਣ ਲਈ, ਇਹ ਲਾਜ਼ਮੀ ਹੈ ਕਿ ਤੁਸੀਂ ਆਪਣੇ Apple ਖਾਤੇ ਵਿੱਚ ਸਾਈਨ ਇਨ ਹੋਵੋ।

  1. ਆਪਣੇ iPad ‘ਤੇ ਪਾਸਵਰਡ ਐਪ ‘ਤੇ ਜਾਓ।

  2. “ਨਵਾਂ ਸਾਂਝਾ ਗਰੁੱਪ” ਬਟਨ ’ਤੇ ਟੈਪ ਕਰੋ।

  3. ਗਰੁੱਪ ਲਈ ਨਾਮ ਭਰੋ, ਫਿਰ “ਲੋਕ ਜੋੜੋ” ‘ਤੇ ਟੈਪ ਕਰੋ।

  4. ਉਸ ਵਿਅਕਤੀ ਦਾ ਨਾਮ, ਈਮੇਲ ਪਤਾ ਜਾਂ ਫ਼ੋਨ ਨੰਬਰ ਟਾਈਪ ਕਰੋ ਜਿਨ੍ਹਾਂ ਨੂੰ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ, ਫਿਰ “ਸ਼ਾਮਲ ਕਰੋ” ‘ਤੇ ਟੈਪ ਕਰੋ।

    ਨੋਟ: ਤੁਹਾਡੇ ਗਰੁੱਪ ਵਿੱਚ ਕਿਸੇ ਨੂੰ ਸ਼ਾਮਲ ਕਰਨ ਲਈ, ਉਹਨਾਂ ਦਾ ਤੁਹਾਡੇ ਸੰਪਰਕਾਂ ਵਿੱਚ ਹੋਣਾ ਅਤੇ ਉਹਨਾਂ ਕੋਲ iPhone, iPad ਜਾਂ iOS 17, iPadOS 17, macOS 14 ਜਾਂ ਇਸ ਤੋਂ ਬਾਅਦ ਵਾਲੇ ਸੰਸਕਰਨ ਦਾ Mac ਹੋਣਾ ਲਾਜ਼ਮੀ ਹੈ। ਜੇਕਰ ਉਹਨਾਂ ਨੂੰ ਗਰੁੱਪ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਤਾਂ ਉਹਨਾਂ ਦੀ ਸੰਪਰਕ ਜਾਣਕਾਰੀ ਨੀਲੇ ਰੰਗ ਵਿੱਚ ਦਿਖਾਈ ਦਿੰਦੀ ਹੈ। ਜੇਕਰ ਇਹ ਜਾਣਕਾਰੀ ਸਲੇਟੀ ਰੰਗ ਵਿੱਚ ਦਿਖਾਈ ਦਿੰਦੀ ਹੈ, ਤਾਂ ਹੋ ਸਕਦਾ ਹੈ ਕਿ ਉਹਨਾਂ ਦਾ iPad, iPhone, ਜਾਂ Mac ਸਾਂਝੇ ਕੀਤੇ ਪਾਸਵਰਡ ਗਰੁੱਪਾਂ ਦਾ ਸਮਰਥਨ ਨਾ ਕਰਦੇ ਹੋਣ।

  5. “ਬਣਾਓ” ਬਟਨ ’ਤੇ ਟੈਪ ਕਰੋ।

  6. ਉਹ ਪਾਸਵਰਡ ਚੁਣੋ ਜੋ ਤੁਸੀਂ ਗਰੁੱਪ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਫਿਰ ਉੱਪਰ ਸੱਜੇ ਕੋਨੇ ਵਿੱਚ “ਮੂਵ ਕਰੋ” ‘ਤੇ ਟੈਪ ਕਰੋ।

    ਜੇਕਰ ਤੁਸੀਂ ਹਾਲੇ ਤੱਕ ਕੋਈ ਪਾਸਵਰਡ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ, ਤਾਂ ਉਪਰਲੇ ਖੱਬੇ ਕੋਨੇ ਵਿੱਚ “ਹਾਲੇ ਨਹੀਂ” ‘ਤੇ ਟੈਪ ਕਰੋ।

    ਤੁਸੀਂ ਉਹਨਾਂ ਲੋਕਾਂ ਨੂੰ ਸੂਚਿਤ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਗਰੁੱਪ ਵਿੱਚ ਸੱਦਾ ਦਿੱਤਾ ਹੈ ਅਤੇ ਉਹ ਪਾਸਵਰਡ > ਗਰੁੱਪ ਸੱਦੇ ਵਿੱਚ ਵੀ ਸੱਦਾ ਦੇਖ ਸਕਦੇ ਹਨ।

ਤੁਹਾਡੇ ਸਾਂਝੇ ਕੀਤੇ ਪਾਸਵਰਡਾਂ ਨੂੰ iCloud ਕੀਚੇਨ ਵਿੱਚ ਸੁਰੱਖਿਅਤ ਕੀਤਾ ਜਾਂਦਾ ਹੈ ਅਤੇ ਤੁਸੀਂ ਉਹਨਾਂ ਦੀ ਵਰਤੋਂ ਕਿਸੇ ਹੋਰ ਸੁਰੱਖਿਅਤ ਕੀਤੇ ਗਏ ਪਾਸਵਰਡ ਵਾਂਗ ਕਰ ਸਕਦੇ ਹੋ।

ਜਦੋਂ ਵੀ ਕਿਸੇ ਹੋਰ ਨੂੰ ਗਰੁੱਪ ਵਿੱਚ ਸੱਦਾ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਇੱਕ ਸੂਚਨਾ ਪ੍ਰਾਪਤ ਹੁੰਦੀ ਹੈ।

ਗਰੁੱਪ ਨੂੰ ਪ੍ਰਬੰਧਿਤ ਕਰਨਾ

ਜੇਕਰ ਤੁਸੀਂ ਗਰੁੱਪ ਬਣਾਉਂਦੇ ਹੋ, ਤਾਂ ਤੁਸੀਂ ਹੋਰ ਮੈਂਬਰਾਂ ਨੂੰ ਸ਼ਾਮਲ ਜਾਂ ਹਟਾ ਸਕਦੇ ਹੋ, ਜਾਂ ਗਰੁੱਪ ਨੂੰ ਡਿਲੀਟ ਕਰ ਸਕਦੇ ਹੋ। ਗਰੁੱਪ ਦੇ ਹੋਰ ਮੈਂਬਰਾਂ ਕੋਲ ਇਹ ਵਿਕਲਪ ਨਹੀਂ ਹਨ, ਪਰ ਉਹ ਕਿਸੇ ਵੀ ਸਮੇਂ ਗਰੁੱਪ ਛੱਡਣ ਦੀ ਚੋਣ ਕਰ ਸਕਦੇ ਹਨ।

  1. ਆਪਣੇ iPad ‘ਤੇ ਪਾਸਵਰਡ ਐਪ ‘ਤੇ ਜਾਓ।

  2. ਆਪਣੇ ਗਰੁੱਪ ਦੇ ਨਾਮ ‘ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕਿਸੇ ਮੈਂਬਰ ਨੂੰ ਗਰੁੱਪ ਵਿੱਚ ਸ਼ਾਮਲ ਕਰਨ ਲਈ: ਆਪਣੇ ਨਾਮ ’ਤੇ ਟੈਪ ਕਰੋ, ਫਿਰ “ਲੋਕ ਜੋੜੋ” ’ਤੇ ਟੈਪ ਕਰੋ।

    • ਮੈਂਬਰ ਨੂੰ ਗਰੁੱਪ ਵਿੱਚੋਂ ਹਟਾਉਣ ਲਈ: ਮੈਂਬਰ ਦੇ ਨਾਮ ’ਤੇ ਟੈਪ ਕਰੋ, ਫਿਰ “ਗਰੁੱਪ ਤੋਂ ਹਟਾਓ” ’ਤੇ ਟੈਪ ਕਰੋ।

    • ਗਰੁੱਪ ਵਿੱਚੋਂ ਸਾਂਝਾ ਕੀਤਾ ਪਾਸਵਰਡ ਜਾਂ ਪਾਸਕੁੰਜੀ ਹਟਾਉਣ ਲਈ: “ਚੁਣੋ” ’ਤੇ ਟੈਪ ਕਰੋ, ਸਾਂਝੇ ਕੀਤੇ ਪਾਸਵਰਡ ਜਾਂ ਪਾਸਕੁੰਜੀ ਨਾਲ ਸਾਂਝਾ ਖਾਤਾ ਚੁਣੋ, ਫਿਰ “ਡਿਲੀਟ ਕਰੋ” ਬਟਨ ’ਤੇ ਟੈਪ ਕਰੋ।

    • ਗਰੁੱਪ ਨੂੰ ਡਿਲੀਟ ਕਰੋ: ਆਪਣੇ ਨਾਮ ’ਤੇ ਟੈਪ ਕਰੋ, ਫਿਰ “ਗਰੁੱਪ ਡਿਲੀਟ ਕਰੋ” ’ਤੇ ਟੈਪ ਕਰੋ।

  4. ਜਦੋਂ ਤੁਸੀਂ ਤਬਦੀਲੀਆਂ ਕਰਨ ਦਾ ਕੰਮ ਪੂਰਾ ਕਰ ਲੈਂਦੇ ਹੋ, ਤਾਂ “ਹੋ ਗਿਆ” ਬਟਨ ’ਤੇ ਟੈਪ ਕਰੋ।

ਗਰੁੱਪ ਵਿੱਚ ਸ਼ਾਮਲ ਹੋਣ ਦੇ ਸੱਦੇ ‘ਤੇ ਪ੍ਰਤੀਕਿਰਿਆ ਦੇਣਾ

  1. ਆਪਣੇ iPad ‘ਤੇ ਪਾਸਵਰਡ ਐਪ ‘ਤੇ ਜਾਓ।

  2. ਸੱਦੇ ‘ਤੇ ਟੈਪ ਕਰੋ, ਫਿਰ ਗਰੁੱਪ ਵਿੱਚ ਸ਼ਾਮਲ ਹੋਣ ਲਈ “ਸਵੀਕਾਰ ਕਰੋ” ‘ਤੇ ਟੈਪ ਕਰੋ। ਤੁਸੀਂ ਇਸ ਸੱਦੇ ਨੂੰ ਅਸਵੀਕਾਰ ਵੀ ਕਰ ਸਕਦੇ ਹੋ।

ਮਹੱਤਵਪੂਰਨ: ਜੇਕਰ ਤੁਸੀਂ ਭੇਜਣ ਵਾਲੇ ਨੂੰ ਨਹੀਂ ਪਛਾਣਦੇ ਤਾਂ ਸੱਦਾ ਸਵੀਕਾਰ ਨਾ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.