ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ‘ਤੇ News ਐਪ ਨਾਲ ਸ਼ੁਰੂ ਕਰੋ

News ਐਪ ਤੁਹਾਡੇ ਸਭ ਤੋਂ ਵੱਧ ਦਿਲਚਸਪੀ ਵਾਲੇ ਵਿਸ਼ਿਆਂ ਦੇ ਸੰਬੰਧ ਵਿੱਚ ਤੁਹਾਡੇ ਮਨਪਸੰਦ ਸਰੋਤਾਂ ਤੋਂ ਉਹ ਸਾਰੀਆਂ ਸਟੋਰੀਆਂ ਨੂੰ ਇਕੱਠਾ ਕਰਦੀ ਹੈ ਜੋ ਤੁਸੀਂ ਪੜ੍ਹਨਾ ਚਾਹੁੰਦੇ ਹੋ। Apple News+ ਦੇ ਸਬਸਕ੍ਰਾਈਬਰ ਬੁਝਾਰਤਾਂ ਅਤੇ ਰੈਸਿਪੀਆਂ ਵਰਗੇ ਫ਼ੀਚਰਾਂ ਨੂੰ ਵੀ ਐਕਸੈੱਸ ਕਰ ਸਕਦੇ ਹਨ।

News ਐਪ ਵਿੱਚ “ਅੱਜ ਦੀ ਫ਼ੀਡ” ਤੋਂ ਇੱਕ ਸਟੋਰੀ।

ਤਾਜ਼ਾ ਖ਼ਬਰਾਂ ਨੂੰ ਦੇਖਣਾ

ਬ੍ਰੇਕਿੰਗ ਨਿਊਜ਼ ਤੋਂ ਲੈ ਕੇ ਵਿਗਿਆਨ ਅਤੇ ਮਨੋਰੰਜਨ ਤੱਕ—ਸਟੋਰੀਆਂ ਬ੍ਰਾਊਜ਼ ਕਰਨ ਲਈ News ਐਪ ਖੋਲ੍ਹੋ। ਤੁਸੀਂ ਜਿੰਨਾ ਜ਼ਿਆਦਾ ਪੜ੍ਹਦੇ ਹੋ, ਤੁਹਾਡੀਆਂ ਮਨਪਸੰਦ ਸਟੋਰੀਆਂ ਦੇ ਸੁਝਾਅ ਦੇਣ ਲਈ Siri ਨੂੰ ਤੁਹਾਡੇ ਲਈ ਮਹੱਤਵਪੂਰਨ ਚੀਜ਼ਾਂ ਨੂੰ ਸਮਝਣਾ ਓਨਾਂ ਹੀ ਬਿਹਤਰ ਹੋਵੇਗਾ।

ਫ਼ੌਲੋ ਕੀਤੇ ਜਾਣ ਵਾਲੇ ਚੈਨਲ ਅਤੇ ਵਿਸ਼ੇ ਲੇਖ ਦੇ ਉੱਪਰ “News” ਸਾਈਡਬਾਰ ਵਿੱਚ ਦਿਖਾਈ ਦਿੰਦੇ ਹਨ।

ਆਪਣੀ ਫ਼ੀਡ ਨੂੰ ਵਿਉਂਤਣਾ

ਆਪਣੀ ਦਿਲਚਸਪੀ ਵਾਲੇ ਕਿਸੇ ਖ਼ਾਸ ਚੈਨਲ ਜਾਂ ਵਿਸ਼ੇ ਨੂੰ ਲੱਭਣ ਲਈ “ਖੋਜੋ” ਬਟਨ ’ਤੇ ਟੈਪ ਕਰੋ, ਫਿਰ ਇਸ ਨੂੰ ਫ਼ੌਲੋ ਕਰਨ ਲਈ “ਫ਼ੌਲੋ ਕਰੋ” ਬਟਨ ’ਤੇ ਟੈਪ ਕਰੋ। ਤੁਹਾਡੇ ਵੱਲੋਂ ਫ਼ੌਲੋ ਕੀਤੇ ਜਾਣ ਵਾਲੇ ਚੈਨਲ ਅਤੇ ਵਿਸ਼ੇ “ਅੱਜ ਦੀ ਫ਼ੀਡ” ਵਿੱਚ ਦਿਖਾਈ ਦਿੰਦੇ ਹਨ। ਜੇਕਰ ਤੁਸੀਂ ਕਿਸੇ ਚੈਨਲ ਜਾਂ ਵਿਸ਼ਾ ਨੂੰ “ਅੱਜ” ਫ਼ੀਡ ਵਿੱਚ ਦੇਖਣਾ ਨਹੀਂ ਚਾਹੁੰਦੇ ਹੋ, ਤਾਂ ਉਸ ਨੂੰ ਟੱਚ ਕਰ ਕੇ ਰੱਖੋ, ਫਿਰ “ਚੈਨਲ ਨੂੰ ਬਲੌਕ ਕਰੋ”, “ਵਿਸ਼ਾ ਬਲੌਕ ਕਰੋ” ਜਾਂ “ਸੁਝਾਅ ਦੇਣਾ ਬੰਦ ਕਰੋ” ਨੂੰ ਚੁਣੋ।

Apple News+ ਵਿੱਚ “ਪੜਚੋਲ ਕਰੋ” ਪੰਨਾ। ਟੈਬ ਬਾਰ ਵਿੱਚ, News+ ਨੂੰ ਚੁਣਿਆ ਹੋਇਆ ਹੈ ਅਤੇ ਉਸਦੇ ਹੇਠਾਂ “News+ ਦੇ ਬੈਸਟ” ਸ਼੍ਰੇਣੀ ਨੂੰ ਚੁਣਿਆ ਹੋਇਆ ਹੈ।

Apple News+ ਨੂੰ ਸਬਸਕ੍ਰਾਈਬ ਕਰੋ

ਜਦੋਂ ਤੁਸੀਂ Apple News+ ਨੂੰ ਸਬਸਕ੍ਰਾਈਬ ਕਰਦੇ ਹੋ, ਤਾਂ ਤੁਸੀਂ ਬੁਝਾਰਤਾਂ, ਰੈਸਿਪੀਆਂ ਅਤੇ ਆਡੀਓ ਸਟੋਰੀਆਂ ਦੇ ਨਾਲ ਸੈਂਕੜੇ ਰਸਾਲਿਆਂ ਅਤੇ ਅਖ਼ਬਾਰਾਂ ਨੂੰ ਐਕਸੈੱਸ ਕਰ ਸਕਦੇ ਹੋ। ਤੁਸੀਂ ਹੋਰਾਂ ਨਾਲ ਅੰਕ ਸਾਂਝੇ ਕਰ ਸਕਦੇ ਹੋ ਜਾਂ ਉਹਨਾਂ ਨੂੰ ਔਫ਼ਲਾਈਨ ਪੜ੍ਹਨ ਲਈ ਡਾਊਨਲੋਡ ਕਰ ਸਕਦੇ ਹੋ। ਪੁੱਛੇ ਜਾਣ ’ਤੇ, ਸਬਸਕ੍ਰਿਪਸ਼ਨ ਬਟਨ ’ਤੇ ਟੈਪ ਕਰੋ, ਫਿਰ ਸਕਰੀਨ ’ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

News ਐਪ ਵਿੱਚ ਬੁਝਾਰਤ ਫ਼ੀਡ।

ਆਪਣੀ ਬੁੱਧੀ ਦੀ ਜਾਂਚ ਕਰਨ ਲਈ ਬਰੇਕ ਲੈਣਾ

Apple News+ ਸਬਸਕ੍ਰਾਈਬਰ ਰੋਜ਼ਾਨਾ ਦੀਆਂ ਬੁਝਾਰਤਾਂ ਨੂੰ ਹੱਲ ਕਰ ਸਕਦੇ ਹਨ—ਜਿਵੇਂ ਕਿ ਕ੍ਰੌਸਵਰਡਸ, ਕੁਆਰਟਾਈਲ, ਸੁਡੋਕੂ ਅਤੇ ਇਮੋਜੀ ਗੇਮ। ਸਾਈਡਬਾਰ ਵਿੱਚ “ਬੁਝਾਰਤਾਂ” ’ਤੇ ਟੈਪ ਕਰੋ, ਫਿਰ ਕੋਈ ਬੁਝਾਰਤ ਖੋਲ੍ਹਣ ਲਈ ਟੈਪ ਕਰੋ। ਕੁਝ ਬੁਝਾਰਤਾਂ ਵਿੱਚ ਇੱਕ ਟਿਊਟੋਰਿਅਲ ਸ਼ਾਮਲ ਹੁੰਦਾ ਹੈ—ਉਦਾਹਰਨ ਵਜੋਂ, ਕੁਆਰਟਾਈਲ ਵਿੱਚ, “ਹੋਰ” ਬਟਨ ’ਤੇ ਟੈਪ ਕਰੋ, ਫਿਰ “ਕਿਵੇਂ ਖੇਡਣਾ ਹੈ” ’ਤੇ ਟੈਪ ਕਰੋ।

News ਐਪ ਵਿੱਚ ਰੈਸਿਪੀ ਕੈਟਾਲੌਗ।

ਦਾਅਵਤ ਦਾ ਖਾਣਾ ਬਣਾਉਣਾ

Apple News+ ਦੇ ਸਬਸਕ੍ਰਾਈਬਰਾਂ ਨੂੰ ਹਜ਼ਾਰਾਂ ਤਿਆਰ ਕੀਤੀਆਂ ਅਤੇ ਵਿਅਕਤੀਗਤ ਰੈਸਿਪੀਆਂ ਦਾ ਵੀ ਐਕਸੈੱਸ ਹੁੰਦਾ ਹੈ। ਸਾਈਡਬਾਰ ਵਿੱਚ “ਭੋਜਨ” ’ਤੇ ਟੈਪ ਕਰੋ, ਫਿਰ “ਰੈਸਿਪੀ ਕੈਟਾਲੌਗ” ਬਟਨ ਜਾਂ ਰੈਸਿਪੀ ਕੈਟਾਲੌਗ ’ਤੇ ਟੈਪ ਕਰੋ।

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.