iPad ’ਤੇ ਪੌਡਕਾਸਟ ਦੀ ਰੇਟਿੰਗ ਜਾਂ ਸਮੀਖਿਆ ਕਰਨੀ

ਤੁਸੀਂ ਕਿਸੇ ਸ਼ੋਅ ਨੂੰ ਰੇਟਿੰਗ ਦੇ ਸਕਦੇ ਹੋ ਅਤੇ ਸਮੀਖਿਆ ਕਰ ਸਕਦੇ ਹੋ, ਹੋਰ ਸਰੋਤਿਆਂ ਦੀਆਂ ਸਮੀਖਿਆਵਾਂ ਨੂੰ ਪੜ੍ਹ ਸਕਦੇ ਹੋ ਅਤੇ ਇਰਾਦਾ ਬਦਲਣ ’ਤੇ ਆਪਣੇ ਵੱਲੋਂ ਲਿਖੀ ਸਮੀਖਿਆ ਨੂੰ ਡਿਲੀਟ ਕਰ ਸਕਦੇ ਹੋ।

ਕਿਸੇ ਸ਼ੋਅ ਦੀ ਰੇਟਿੰਗ ਜਾਂ ਸਮੀਖਿਆ ਕਰਨੀ

  1. ਆਪਣੇ iPad ’ਤੇ ਪੌਡਕਾਸਟ ਐਪ ’ਤੇ ਜਾਓ।

  2. ਕੋਈ ਸ਼ੋਅ ਲੱਭਣ ਲਈ, ਖੋਜੋ ਜਾਂ ਬ੍ਰਾਊਜ਼ ਕਰੋ ਜਾਂ ਸਾਈਡਬਾਰ ਵਿੱਚ “ਸ਼ੋਅ” ’ਤੇ ਟੈਪ ਕਰੋ।

  3. ਉਸ ਸ਼ੋਅ ਨੂੰ ਟੈਪ ਕਰੋ, ਜਿਸ ਨੂੰ ਤੁਸੀਂ ਰੇਟਿੰਗ ਦੇਣਾ ਜਾਂ ਸਮੀਖਿਆ ਕਰਨਾ ਚਾਹੁੰਦੇ ਹੋ, ਫਿਰ ਹੇਠਾਂ “ਰੇਟਿੰਗ ਅਤੇ ਸਮੀਖਿਆ” ’ਤੇ ਸਕ੍ਰੌਲ ਕਰੋ।

  4. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕਿਸੇ ਸ਼ੋਅ ਨੂੰ ਰੇਟਿੰਗ ਦੇਣ ਲਈ: ਸ਼ੋਅ ਨੂੰ 1 ਤੋਂ 5 ਤੱਕ ਰੇਟਿੰਗ ਦੇਣ ਲਈ ਕਿਸੇ ਸਟਾਰ ’ਤੇ ਟੈਪ ਕਰੋ।

    • ਸ਼ੋਅ ਦੀ ਸਮੀਖਿਆ ਕਰਨ ਲਈ: “ਸਮੀਖਿਆ ਲਿਖੋ” ’ਤੇ ਟੈਪ ਕਰੋ। ਸ਼ੋਅ ਨੂੰ ਰੇਟਿੰਗ ਦੇਣ ਲਈ ਕਿਸੇ ਸਟਾਰ ’ਤੇ ਟੈਪ ਕਰੋ, ਆਪਣੀ ਸਮੀਖਿਆ ਲਿਖੋ ਅਤੇ ਫਿਰ “ਭੇਜੋ” ਬਟਨ ’ਤੇ ਟੈਪ ਕਰੋ।

    • ਸਮੀਖਿਆ ਵਿੱਚ ਸੋਧ ਕਰਨ ਲਈ: “ਸਮੀਖਿਆ ਲਿਖੋ” ’ਤੇ ਟੈਪ ਕਰੋ, ਕੋਈ ਵੀ ਤਬਦੀਲੀ ਕਰੋ, ਫਿਰ “ਭੇਜੋ” ਬਟਨ ’ਤੇ ਟੈਪ ਕਰੋ।

ਰੇਟਿੰਗ ਜਾਂ ਸਮੀਖਿਆ ਡਿਲੀਟ ਕਰਨ ਲਈ

  1. ਆਪਣੇ iPad ’ਤੇ ਪੌਡਕਾਸਟ ਐਪ ’ਤੇ ਜਾਓ।

  2. ਮੈਨਿਊ ਬਾਰ ਵਿੱਚ ਖਾਤਾ > ਖਾਤਾ ਸੈਟਿੰਗਾਂ ਨੂੰ ਚੁਣੋ।

  3. ਆਪਣੇ ਨਾਮ ’ਤੇ ਟੈਪ ਕਰੋ (ਤੁਹਾਨੂੰ ਸਾਈਨ ਇਨ ਕਰਨ ਦੀ ਲੋੜ ਪੈ ਸਕਦੀ ਹੈ), ਫਿਰ “ਰੇਟਿੰਗਾਂ ਅਤੇ ਸਮੀਖਿਆ“ ’ਤੇ ਟੈਪ ਕਰੋ।

  4. “ਰੇਟਿੰਗਾਂ ਅਤੇ ਸਮੀਖਿਆਵਾਂ” ’ਤੇ ਟੈਪ ਕਰੋ, ਫਿਰ “ਸੋਧ ਕਰੋ” ’ਤੇ ਟੈਪ ਕਰੋ।

  5. ਜਿਸ ਰੇਟਿੰਗ ਜਾਂ ਸਮੀਖਿਆ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ, ਉਸ ਦੇ ਅੱਗੇ “ਹਟਾਓ” ਬਟਨ ’ਤੇ ਟੈਪ ਕਰੋ।

  6. “ਹੋ ਗਿਆ” ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.