ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਸਧਾਰਨ ਕੈਲਕੁਲੇਟਰ ਦੀ ਵਰਤੋਂ ਕਰਨਾ

ਤੁਸੀਂ ਬੁਨਿਆਦੀ ਕੈਲਕੁਲੇਟਰ ਨਾਲ ਗਣਿਤਿਕ ਗਣਨਾ ਕਰ ਸਕਦੇ ਹੋ।

Siri: Siri ਨੂੰ ਕੁਝ ਇਸ ਤਰ੍ਹਾਂ ਪੁੱਛੋ, “What’s 18 percent of 225?” Siri ਦੀ ਵਰਤੋਂ ਕਰਨੀ ਸਿੱਖੋ

iPad ’ਤੇ ਮੁੱਢਲਾ ਕੈਲਕੁਲੇਟਰ।

ਸਧਾਰਨ ਕੈਲਕੁਲੇਟਰ ’ਤੇ ਸਵਿੱਚ ਕਰੋ

  1. ਆਪਣੇ iPad ’ਤੇ ਕੈਲਕੁਲੇਟਰ ਐਪ ’ਤੇ ਜਾਓ।

  2. “ਮੋਡ ਬਦਲੋ” ਬਟਨ ’ਤੇ ਟੈਪ ਕਰੋ, ਫਿਰ “ਸਧਾਰਨ” ’ਤੇ ਟੈਪ ਕਰੋ।

ਅੰਕ, ਨੰਬਰ ਜਾਂ ਡਿਸਪਲੇ ਨੂੰ ਸਾਫ਼ ਕਰਨਾ

  1. ਆਪਣੇ iPad ’ਤੇ ਕੈਲਕੁਲੇਟਰ ਐਪ ’ਤੇ ਜਾਓ।

  2. ਅੰਕ ਜਾਂ ਗਣਨਾ ਭਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਅੰਤਿਮ ਅੰਕ ਨੂੰ ਡਿਲੀਟ ਕਰੋ: ਜੇਕਰ ਤੁਸੀਂ ਕੋਈ ਨੰਬਰ ਭਰਨ ’ਤੇ ਕੋਈ ਗ਼ਲਤੀ ਕਰਦੇ ਹੋ, ਤਾਂ “ਡਿਲੀਟ ਕਰੋ” ਬਟਨ’ਤੇ ਟੈਪ ਕਰੋ।

    • ਤੁਹਾਡੇ ਵੱਲੋਂ ਆਖ਼ਰੀ ਵਾਰ ਦਾਖ਼ਲ ਕੀਤਾ ਪੂਰਾ ਨੰਬਰ ਡਿਲੀਟ ਕਰੋ: “ਸਾਫ਼ ਕਰੋ” (C) ਕੁੰਜੀ ’ਤੇ ਟੈਪ ਕਰੋ।

    • ਸਮੀਕਰਨ ਡਿਲੀਟ ਕਰੋ: “ਸਭ ਸਾਫ਼ ਕਰੋ” (AC) ਕੁੰਜੀ ’ਤੇ ਟੈਪ ਕਰੋ ਜਾਂ “ਡਿਲੀਟ ਕਰੋ” ਬਟਨ ਜਾਂ “ਸਾਫ਼ ਕਰੋ” (C) ਕੁੰਜੀ ਨੂੰ ਟੱਚ ਕਰ ਕੇ ਰੱਖੋ।

ਕਿਸੇ ਹੋਰ ਮੋਡ ਵਿੱਚ ਸਵਿੱਚ ਕਰੋ

  1. ਆਪਣੇ iPad ’ਤੇ ਕੈਲਕੁਲੇਟਰ ਐਪ ’ਤੇ ਜਾਓ।

  2. “ਮੋਡ ਬਦਲੋ” ਬਟਨ ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

ਨੋਟ: ਕੈਲਕੁਲੇਟਰ ਲਿਖਤੀ ਗਣਿਤ ਅਤੇ ਵੇਰੀਏਬਲ ਨਾਂਵਾਂ ਲਈ ਖ਼ਾਸ ਸੰਖਿਆਤਮਕ ਸਿਸਟਮਾਂ ਦੀ ਵਰਤੋਂ ਕਰਦਾ ਹੈ। iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ।

ਗਣਨਾ ਦੇ ਨਤੀਜੇ ਨੂੰ ਕਾਪੀ ਕਰੋ

  1. ਆਪਣੇ iPad ’ਤੇ ਕੈਲਕੁਲੇਟਰ ਐਪ ’ਤੇ ਜਾਓ।

  2. ਗਣਨਾ ਭਰੋ, ਡਿਸਪਲੇ ਵਿੱਚ ਗਣਨਾ ਦੇ ਨਤੀਜੇ ਨੂੰ ਟੱਚ ਕਰ ਕੇ ਰੱਖੋ, ਫਿਰ ਕਾਪੀ ਕਰੋ ’ਤੇ ਟੈਪ ਕਰੋ।

  3. ਨਤੀਜਾ ਕਿਤੇ ਹੋਰ ਪੇਸਟ ਕਰੋ, ਜਿਵੇਂ ਕਿ ਨੋਟ ਜਾਂ ਸੁਨੇਹੇ ਵਿੱਚ।

ਤੁਸੀਂ ਪਿਛਲੀਆਂ ਗਣਨਾਵਾਂ ਨੂੰ ਵੀ ਕਾਪੀ ਕਰ ਸਕਦੇ ਹੋ।

ਵੱਡੀਆਂ ਸੰਖਿਆਵਾਂ ਵਿੱਚ ਕੌਮੇ ਦਿਖਾਓ

  1. ਆਪਣੇ iPad ’ਤੇ ਕੈਲਕੁਲੇਟਰ ਐਪ ’ਤੇ ਜਾਓ।

  2. ਮੈਨਿਊ ਬਾਰ ਵਿੱਚ, “ਦੇਖੋ” ’ਤੇ ਟੈਪ ਕਰੋ, ਫਿਰ “ਹਜ਼ਾਰਾਂ ਦਾ ਵਿਭਾਜਕ ਚਿੰਨ੍ਹ ਦਿਖਾਓ” ਚੁਣੋ।

ਆਖ਼ਰੀ ਓਪਰੇਸ਼ਨ ਨੂੰ ਦੁਹਰਾਓ

ਕੋਈ ਓਪਰੇਸ਼ਨ ਪੂਰਾ ਹੋਣ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

  • ਪਿਛਲੇ ਓਪਰੇਸ਼ਨ ਨੂੰ ਮੌਜੂਦਾ ਨਤੀਜੇ ’ਤੇ ਲਾਗੂ ਕਰੋ: ਬਰਾਬਰ ਦੇ ਚਿੰਨ੍ਹ ’ਤੇ ਟੈਪ ਕਰੋ।

    ਉਦਾਹਰਨ ਲਈ, ਜੇਕਰ ਤੁਸੀਂ “1 × 2 =” ਭਰਦੇ ਹੋ, ਤਾਂ ਤੁਹਾਡਾ ਨਤੀਜਾ “2” ਹੋਵੇਗਾ। ਹਰ ਵਾਰ ਜਦੋਂ ਤੁਸੀਂ ਬਰਾਬਰ ਦੇ ਚਿੰਨ੍ਹ ’ਤੇ ਟੈਪ ਕਰਦੇ ਹੋ, ਤਾਂ ਮੌਜੂਦਾ ਦਿਖਾਏ ਗਏ ਜਵਾਬ ਨੂੰ 2 ਨਾਲ ਗੁਣਾ ਕੀਤਾ ਜਾਂਦਾ ਹੈ, ਜਿਸ ਨਾਲ ਇਹ ਨਤੀਜੇ ਪ੍ਰਾਪਤ ਹੁੰਦੇ ਹਨ: 4, 8, 16, 32 ਅਤੇ ਕ੍ਰਮ ਚੱਲਦਾ ਰਹਿੰਦਾ ਹੈ।

  • ਪਿਛਲੇ ਓਪਰੇਸ਼ਨ ਨੂੰ ਨਵੇਂ ਨੰਬਰ ’ਤੇ ਲਾਗੂ ਕਰੋ: ਨਵਾਂ ਨੰਬਰ ਭਰੋ, ਫਿਰ ਬਰਾਬਰ ਦੇ ਚਿੰਨ੍ਹ ’ਤੇ ਟੈਪ ਕਰੋ।

    ਉਦਾਹਰਨ ਲਈ, ਜੇਕਰ ਤੁਸੀਂ “100 + 15% =” ਭਰਦੇ ਹੋ, ਤਾਂ ਨਤੀਜਾ 115 ਹੋਵੇਗਾ। ਫਿਰ, ਜੇਕਰ ਤੁਸੀਂ “150 =” ਭਰਦੇ ਹੋ, ਤਾਂ ਨਤੀਜਾ 150 + 15% ਜਾਂ 172.5 ਹੋਵੇਗਾ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.