ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ Image Playground ਨਾਲ ਅਸਲੀ ਚਿੱਤਰ ਬਣਾਓ

Image Playground ਐਪ ਵਿੱਚ, ਤੁਸੀਂ Apple Intelligence* ਦੀ ਵਰਤੋਂ ਕਰ ਕੇ ਸੰਕਲਪਾਂ, ਟੈਕਸਟ ਵਰਣਨਾਂ ਅਤੇ ਆਪਣੀ ਤਸਵੀਰ ਲਾਇਬ੍ਰੇਰੀ ਵਿੱਚੋਂ ਲੋਕਾਂ ਦਾ ਸੁਮੇਲ ਕਰ ਕੇ ਕੁਝ ਹੀ ਸਕਿੰਟਾਂ ਵਿੱਚ ਚਿੱਤਰ ਬਣਾ ਸਕਦੇ ਹੋ। ਤੁਸੀਂ ਸੁਨੇਹੇ, Freeform ਅਤੇ ਹੋਰ ਵਿੱਚ ਚਿੱਤਰ ਬਣਾਉਣ ਲਈ Image Playground ਦੀ ਵਰਤੋਂ ਵੀ ਕਰ ਸਕਦੇ ਹੋ।

ਨੋਟ: Apple Intelligence iPad ਦੇ ਸਾਰੇ ਮਾਡਲਾਂ ’ਤੇ ਜਾਂ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। ** ਸਭ ਤੋਂ ਹਾਲੀਆ ਉਪਲਬਧ ਫ਼ੀਚਰਾਂ ਨੂੰ ਐਕਸੈੱਸ ਕਰਨ ਲਈ, ਯਕੀਨੀ ਬਣਾਓ ਕਿ ਤੁਸੀਂ iPadOS ਦੇ ਨਵੀਨਤਮ ਸੰਸਕਰਨ ਦੀ ਵਰਤੋਂ ਕਰ ਰਹੇ ਹੋ ਅਤੇ Apple Intelligence ਨੂੰ ਚਾਲੂ ਕੀਤਾ ਹੋਇਆ ਹੈ

Image Playground ਐਪ ਵਿੰਡੋ ਵੱਲੋਂ ਸੁਪਰਹੀਰੋ ਦੇ ਕੱਪੜਿਆਂ ਵਾਲੇ ਵਿਅਕਤੀ ਦੇ ਬਣਾਏ ਚਿੱਤਰ ਨੂੰ ਦਿਖਾਇਆ ਜਾਂਦਾ ਹੈ।

ਕੋਈ ਚਿੱਤਰ ਬਣਾਉਣਾ ਜਾਂ ਉਸ ਵਿੱਚ ਸੋਧ ਕਰਨੀ

  1. ਆਪਣੇ iPad ’ਤੇ Image Playground ਐਪ ’ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਨਵਾਂ ਚਿੱਤਰ ਬਣਾਓ: “ਨਵੇਂ ਚਿੱਤਰ” ’ਤੇ ਟੈਪ ਕਰੋ।

    • ਮੌਜੂਦਾ ਚਿੱਤਰ ਵਿੱਚ ਸੋਧ ਕਰਨ ਲਈ: ਕਿਸੇ ਚਿੱਤਰ ’ਤੇ ਟੈਪ ਕਰੋ, ਫਿਰ “ਸੰਪਾਦਿਤ ਕਰੋ” ਬਟਨ ’ਤੇ ਟੈਪ ਕਰੋ।

  3. ਆਪਣੇ ਚਿੱਤਰ ਵਿੱਚ ਆਪਣੀ ਮਰਜ਼ੀ ਦਾ ਕੁਝ ਵੀ ਜੋੜੋ। ਤੁਸੀਂ ਅਸਲੀ ਚਿੱਤਰ ਬਣਾਉਣ ਲਈ ਵੱਧ ਤੋਂ ਵੱਧ ਸੱਤ ਐਲੀਮੈਂਟ ਜੋੜ ਸਕਦੇ ਹੋ।

    • ਸੰਕਲਪ: ਥੀਮ, ਹਾਵ-ਭਾਵ, ਪੁਸ਼ਾਕ, ਐਕਸੈਸਰੀਆਂ ਜਾਂ ਸਥਾਨ ਵਰਗੇ ਵਿਚਾਰਾਂ ਨੂੰ ਬ੍ਰਾਊਜ਼ ਕਰਨ ਲਈ ਖੱਬੇ ਪਾਸੇ ਸਵਾਈਪ ਕਰੋ—ਫਿਰ ਕਿਸੇ ਵਿਕਲਪ ’ਤੇ ਟੈਪ ਕਰੋ।

    • ਵੇਰਵਾ: “ਕਿਸੇ ਚਿੱਤਰ ਦਾ ਵਰਣਨ ਕਰੋ” ’ਤੇ ਟੈਪ ਕਰੋ, ਕੋਈ ਵਰਣਨ ਭਰੋ, ਫਿਰ “ਭੇਜੋ” ਬਟਨ ’ਤੇ ਟੈਪ ਕਰੋ।

    • ਵਿਅਕਤੀ: “ਵਿਅਕਤੀ” ’ਤੇ ਟੈਪ ਕਰੋ, ਆਪਣੀ ਤਸਵੀਰ ਲਾਇਬ੍ਰੇਰੀ ਵਿੱਚੋਂ ਕਿਸੇ ਵਿਅਕਤੀ ਨੂੰ ਚੁਣੋ, ਫਿਰ ਕੋਈ ਸ਼ੁਰੂਆਤੀ ਬਿੰਦੂ ਚੁਣੋ।

      ਤਸਵੀਰਾਂ ਐਪ ਵਿੱਚੋਂ ਕਿਸੇ ਵਿਅਕਤੀ ਨੂੰ ਜੋੜਨ ਲਈ, ਤੁਹਾਨੂੰ ਤਸਵੀਰਾਂ ਐਪ ਵਿੱਚ ਉਹਨਾਂ ਦਾ ਨਾਮ ਰੱਖਣਾ ਪਵੇਗਾ। ਜੇਕਰ ਤੁਸੀਂ ਪਹਿਲਾਂ ਹੀ ਕਿਸੇ ਵਿਅਕਤੀ ਨੂੰ ਜੋੜ ਲਿਆ ਹੈ ਅਤੇ ਤੁਸੀਂ ਉਹਨਾਂ ਦੀ ਦਿੱਖ ਨੂੰ ਬਦਲਣਾ ਚਾਹੁੰਦੇ ਹੋ, ਤਾਂ “ਵਿਅਕਤੀ ਚੁਣੋ” ਬਟਨ ’ਤੇ ਟੈਪ ਕਰੋ, “ਸੋਧ ਕਰੋ” ’ਤੇ ਟੈਪ ਕਰੋ, ਕੋਈ ਨਵਾਂ ਸ਼ੁਰੂਆਤੀ ਬਿੰਦੂ ਚੁਣੋ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ। ਕਿਸੇ ਵਿਅਕਤੀ ਦੀ ਦਿੱਖ ਨੂੰ ਵਿਉਂਤਣਾ ਨੂੰ ਦੇਖੋ।

      ਜੇਕਰ ਤੁਸੀਂ ਕੋਈ ਵੇਰਵਾ ਪ੍ਰਦਾਨ ਕਰਦੇ ਹੋ ਜੋ ਤੁਹਾਡੇ ਵੱਲੋਂ ਵਰਤੇ ਗਏ ਚਿੱਤਰ ਤੋਂ ਵੱਖਰਾ ਹੈ—ਉਦਾਹਰਨ ਲਈ, ਤਸਵੀਰਾਂ ਵਿਚਲਾ ਨਾਮ ਤੁਹਾਡੇ ਵਰਣਨ ਵਿਚਲੇ ਨਾਮ ਨਾਲ ਮੇਲ ਨਹੀਂ ਖਾਂਦਾ—ਤਾਂ ਤੁਹਾਡਾ ਚਿੱਤਰ ਟੈਕਸਟ ਵਰਣਨ ਦੀ ਬਜਾਏ ਤੁਹਾਡੇ ਵੱਲੋਂ ਚੁਣੀ ਗਈ ਤਸਵੀਰ ਦੇ ਅਧਾਰ ’ਤੇ ਤੁਹਾਡੇ ਮੁਤਾਬਕ ਬਣਾਇਆ ਗਿਆ ਹੈ।

      ਸਲਾਹ: ਤੁਸੀਂ ਆਪਣੀ ਲਾਇਬ੍ਰੇਰੀ ਤੋਂ ਤਸਵੀਰ ਦੀ ਵਰਤੋਂ ਕੀਤੇ ਬਿਨਾਂ ਵੀ ਕਿਸੇ ਵਿਅਕਤੀ ਦਾ ਚਿੱਤਰ ਬਣਾ ਸਕਦੇ ਹੋ। “ਵਿਅਕਤੀ“ ’ਤੇ ਟੈਪ ਕਰੋ, “ਦਿੱਖ” ’ਤੇ ਟੈਪ ਕਰੋ, ਕੋਈ ਸਕਿਨ ਟੋਨ ਅਤੇ ਦਿੱਖ ਚੁਣੋ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

    • ਕਿਸੇ ਚੀਜ਼ ਜਿਵੇਂ ਕਿ ਪਾਲਤੂ ਜਾਨਵਰ, ਕੁਦਰਤੀ ਦ੍ਰਿਸ਼ ਜਾਂ ਭੋਜਨ ਦੀ ਤਸਵੀਰ: “ਤਸਵੀਰ ਬ੍ਰਾਊਜ਼ਰ” ਬਟਨ ’ਤੇ ਟੈਪ ਕਰੋ, ਫਿਰ ਕੋਈ ਵਿਕਲਪ ਚੁਣੋ।

  4. “ਸਟਾਈਲ” ’ਤੇ ਟੈਪ ਕਰੋ, ਫਿਰ ਕੋਈ ਸਟਾਈਲ ਚੁਣੋ।

    • Apple Intelligence ਦੇ ਸਟਾਈਲ: ਐਨੀਮੇਸ਼ਨ, ਆਕ੍ਰਿਤੀ ਜਾਂ ਸਕੈੱਚ ਚੁਣੋ ਜਾਂ Genmoji ਬਣਾਓ। ਜਦੋਂ ਤੁਸੀਂ Genmoji ਬਣਾਉਂਦੇ ਹੋ, ਤਾਂ ਉਹ ਤੁਹਾਡੇ ਸਟਿੱਕਰਾਂ ਨਾਲ ਸੰਭਾਲੇ ਜਾਂਦੇ ਹਨ।

    • ChatGPT ਸਟਾਈਲ:*** ChatGPT ’ਤੇ ਟੈਪ ਕਰੋ, ਫਿਰ ਕੋਈ ਸਟਾਈਲ ਚੁਣੋ ਜਾਂ ਆਪਣੀ ਪਸੰਦ ਦਾ ਵਰਣਨ ਕਰਨ ਲਈ ਕੋਈ ਵੀ ਸਟਾਈਲ ਚੁਣੋ। ਉਦਾਹਰਨ ਵਜੋਂ, ਤੁਸੀਂ ਬੇਬੀ ਸ਼ਾਵਰ ਦੇ ਸੱਦੇ ਲਈ “a realistic image of a stork” ਭਰ ਸਕਦੇ ਹੋ।

    ਨੋਟ: ਚਿੱਤਰ ਸ਼ੈਲੀ ਨੂੰ ਬਦਲਣ ਨਾਲ ਪੂਰਵ-ਝਲਕ ਦਾ ਨਵਾਂ ਸੈੱਟ ਬਣ ਜਾਂਦਾ ਹੈ।

  5. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰ ਕੇ ਆਪਣੇ ਚਿੱਤਰ ਨੂੰ ਬਿਹਤਰ ਬਣਾਓ:

    • ਭਿੰਨਤਾਵਾਂ ਦੇਖਣ ਲਈ: “ਪੂਰਵ-ਝਲਕ ਬਬਲ” ’ਤੇ ਟੈਪ ਕਰੋ, ਫਿਰ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ।

    • ਕੰਸੈਪਟ ਨੂੰ ਹਟਾਓ: “ਡਿਲੀਟ ਕਰੋ” ਬਟਨ ’ਤੇ ਟੈਪ ਕਰੋ।

  6. ਜਦੋਂ ਤੁਸੀਂ ਆਪਣੇ ਚਿੱਤਰ ਤੋਂ ਖੁਸ਼ ਹੋ ਜਾਂਦੇ ਹੋ, ਤਾਂ ਇਸ ਨੂੰ ਆਪਣੀ ਗੈਲਰੀ ਵਿੱਚ ਸੰਭਾਲਣ ਲਈ ਸਿਖਰ ‘ਤੇ ਸੱਜੇ ਕੋਨੇ ਵਿੱਚ “ਸੰਭਾਲੋ” ’ਤੇ ਟੈਪ ਕਰੋ। ਜੇਕਰ ਤੁਸੀਂ ਕੋਈ Genmoji ਬਣਾਇਆ ਹੈ, ਤਾਂ ਇਸ ਨੂੰ ਆਪਣੇ ਸਟਿੱਕਰ ਨਾਲ ਜੋੜਨ ਲਈ “ਇਮੋਜੀ ਜੋੜੋ” ’ਤੇ ਟੈਪ ਕਰੋ।

    ਜੇਕਰ ਤੁਸੀਂ ਪਹਿਲਾਂ ਤੋਂ ਸੰਭਾਲੀ ਗਈ ਤਸਵੀਰ ਵਿੱਚ ਸੋਧ ਕਰ ਰਹੇ ਹੋ, ਤਾਂ “ਹੋ ਗਿਆ” ’ਤੇ ਟੈਪ ਕਰੋ—ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਇਸ ਨੂੰ ਅੱਪਡੇਟ ਕਰਨਾ ਚਾਹੁੰਦੇ ਹੋ ਜਾਂ ਕੋਈ ਨਵੀਂ ਤਸਵੀਰ ਵਜੋਂ ਸੰਭਾਲਣਾ ਚਾਹੁੰਦੇ ਹੋ।

ਆਪਣੀ ਗੈਲਰੀ ਵਿੱਚ ਚਿੱਤਰ ਦੇਖਣ ਲਈ “ਬਾਹਰ ਜਾਓ” ਬਟਨ ’ਤੇ ਟੈਪ ਕਰੋ।

Image Playground ਐਪ ਦੀ ਵਰਤੋਂ ਕਰਨ ਤੋਂ ਇਲਾਵਾ ਤੁਸੀਂ Freeform ਅਤੇ ਸੁਨੇਹੇ ਵਰਗੀਆਂ ਐਪਾਂ ਵਿੱਚ ਅਸਲੀ ਚਿੱਤਰ ਬਣਾਉਣ ਲਈ Image Playground ਫ਼ੀਚਰ ਦੀ ਵਰਤੋਂ ਵੀ ਕਰ ਸਕਦੇ ਹੋ। ਸੁਨੇਹੇ ਐਪ ਵਿੱਚ ਅਸਲੀ ਚਿੱਤਰ ਬਣਾਓ ਅਤੇ ਭੇਜੋ ਅਤੇ Freeform ਵਿੱਚ ਅਸਲੀ ਚਿੱਤਰ ਬਣਾਓ ਨੂੰ ਦੇਖੋ।

ਕਿਸੇ ਵਿਅਕਤੀ ਦੀ ਦਿੱਖ ਨੂੰ ਵਿਉਂਤਣਾ

ਜਦੋਂ ਤੁਸੀਂ ਆਪਣੀ ਤਸਵੀਰ ਲਾਇਬ੍ਰੇਰੀ ਤੋਂ ਕਿਸੇ ਵਿਅਕਤੀ ’ਤੇ ਆਧਾਰਿਤ ਕੋਈ ਚਿੱਤਰ ਬਣਾਉਂਦੇ ਹੋ, ਤਾਂ ਤੁਸੀਂ ਕੋਈ ਵੱਖਰੀ ਤਸਵੀਰ ਨੂੰ ਸ਼ੁਰੂਆਤੀ ਬਿੰਦੂ ਵਜੋਂ ਚੁਣ ਕੇ ਜਾਂ ਨਿੱਜੀ ਗੁਣ ਜਿਵੇਂ ਵਾਲਾਂ ਦਾ ਸਟਾਈਲ, ਚਿਹਰੇ ਦੇ ਵਾਲ ਅਤੇ ਐਨਕਾਂ ਨੂੰ ਬਦਲ ਕੇ ਉਹਨਾਂ ਦੀ ਦਿੱਖ ਨੂੰ ਬਦਲ ਸਕਦੇ ਹੋ।

  1. ਆਪਣੇ iPad ’ਤੇ Image Playground ਐਪ ’ਤੇ ਜਾਓ।

  2. “ਨਵਾਂ ਚਿੱਤਰ” ’ਤੇ ਟੈਪ ਕਰੋ ਜਾਂ ਕਿਸੇ ਚਿੱਤਰ ’ਤੇ ਟੈਪ ਕਰੋ, ਫਿਰ “ਸੰਪਾਦਿਤ ਕਰੋ” ਬਟਨ ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕੋਈ ਵੱਖਰੀ ਤਸਵੀਰ ਚੁਣਨ ਲਈ: “ਹੋਰ ਤਸਵੀਰ ਚੁਣੋ” ’ਤੇ ਟੈਪ ਕਰੋ, ਫਿਰ ਕਿਸੇ ਤਸਵੀਰ ਨੂੰ ਚੁਣਨ ਲਈ ਇਸ ’ਤੇ ਟੈਪ ਕਰੋ।

    • ਵਾਲਾਂ ਦਾ ਸਟਾਈਲ, ਚਿਹਰੇ ਦੇ ਵਾਲ ਜਾਂ ਐਨਕਾਂ ਚੁਣਨ ਲਈ: “ਦਿੱਖ ਨੂੰ ਵਿਉਂਤੋ” ’ਤੇ ਟੈਪ ਕਰੋ, ਫਿਰ ਪੌਪ-ਅੱਪ ਮੈਨਿਊ ਵਿੱਚੋਂ ਵਿਕਲਪਾਂ ਨੂੰ ਚੁਣੋ।

      ਸਲਾਹ: ਜੇਕਰ ਸ਼ੁਰੂਆਤੀ ਬਿੰਦੂ ਹਾਲੇ ਵੀ ਸਹੀ ਨਹੀਂ ਹੈ, ਤਾਂ “ਵਾਧੂ ਵੇਰਵੇ” ਖੇਤਰ ਵਿੱਚ ਕੋਈ ਵਰਨਣ ਭਰਨ ਦੀ ਕੋਸ਼ਿਸ਼ ਕਰੋ। ਉਦਾਹਰਨ ਲਈ, ਜੇਕਰ ਤੁਸੀਂ ਪ੍ਰਿਸਕ੍ਰਿਪਸ਼ਨ ਵਾਲੀਆਂ ਐਨਕਾਂ ਨੂੰ ਜੋੜਿਆ ਹੈ ਪਰ ਉਹ ਵੱਖਰੇ ਰੰਗ ਦੀਆਂ ਹਨ, ਤਾਂ ਤੁਸੀਂ “ਨੀਲੀਆਂ ਐਨਕਾਂ” ਜਾਂ “ਐਨਕਾਂ ਨੂੰ ਪੀਲੀਆਂ ਬਣਾਓ” ਭਰ ਕਰ ਸਕਦੇ ਹੋ।

    • ਮੂਲ ਸ਼ੁਰੂਆਤੀ ਬਿੰਦੂ ’ਤੇ ਵਾਪਸ ਜਾਣ ਲਈ: ਦਿੱਖ ਨੂੰ ਰੀਸੈੱਟ ਕਰੋ ’ਤੇ ਟੈਪ ਕਰੋ।

  4. ਜਦੋਂ ਤੁਸੀਂ ਆਪਣੇ ਸ਼ੁਰੂਆਤੀ ਬਿੰਦੂ ਤੋਂ ਖੁਸ਼ ਹੁੰਦੇ ਹੋ, ਤਾਂ “ਹੋ ਗਿਆ” ਬਟਨ ’ਤੇ ਟੈਪ ਕਰੋ।

ਚਿੱਤਰ ਕਾਪੀ ਕਰੋ, ਸਾਂਝਾ ਕਰੋ ਜਾਂ ਸੰਭਾਲੋ

  1. ਆਪਣੇ iPad ’ਤੇ Image Playground ਐਪ ’ਤੇ ਜਾਓ।

  2. ਕਿਸੇ ਚਿੱਤਰ ਨੂੰ ਟੱਚ ਕਰ ਕੇ ਰੱਖੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਆਪਣੀ ਚਿੱਤਰ ਨੂੰ ਕਾਪੀ ਕਰੋ ਜਾਂ ਡੁਪਲੀਕੇਟ ਬਣਾਓ: “ਕਾਪੀ ਕਰੋ” ਜਾਂ “ਡੁਪਲੀਕੇਟ ਬਣਾਓ” ’ਤੇ ਟੈਪ ਕਰੋ।

    • ਆਪਣੀ ਚਿੱਤਰ ਵਿੱਚ ਸਿਰਲੇਖ ਸ਼ਾਮਲ ਕਰਨਾ: ਕੈਪਸ਼ਨ ਜੋੜੋ ’ਤੇ ਟੈਪ ਕਰੋ, ਚਿੱਤਰ ਦਾ ਵੇਰਵਾ ਭਰੋ, ਫਿਰ "ਹੋ ਗਿਆ" ’ਤੇ ਟੈਪ ਕਰੋ।

    • ਆਪਣਾ ਚਿੱਤਰ ਸਾਂਝਾ ਕਰੋ: “ਸਾਂਝਾ ਕਰੋ” ਬਟਨ ‘ਤੇ ਟੈਪ ਕਰੋ ਅਤੇ ਫਿਰ ਸਾਂਝਾ ਕਰਨ ਦਾ ਵਿਕਲਪ ਚੁਣੋ।

    • ਆਪਣੇ ਚਿੱਤਰ ਨੂੰ ਆਪਣੀ ਤਸਵੀਰ ਲਾਇਬ੍ਰੇਰੀ ਵਿੱਚ ਸੰਭਾਲਣ ਲਈ: “ਸਾਂਝਾ ਕਰੋ” ਬਟਨ ’ਤੇ ਟੈਪ ਕਰੋ, ਫਿਰ “ਚਿੱਤਰ ਸੰਭਾਲੋ” ’ਤੇ ਟੈਪ ਕਰੋ।

ਚਿੱਤਰ ਡਿਲੀਟ ਕਰੋ

ਨੋਟ: ਜੇਕਰ ਤੁਸੀਂ Image Playground ਤੋਂ ਕੋਈ ਚਿੱਤਰ ਡਿਲੀਟ ਕਰਦੇ ਹੋ, ਤਾਂ ਇਸ ਨੂੰ ਤੁਹਾਡੇ ਉਹਨਾਂ ਸਾਰੇ ਡਿਵਾਈਸਾਂ ਤੋਂ ਡਿਲੀਟ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਵਿੱਚ ਤੁਸੀਂ ਇੱਕੋ Apple ਖਾਤੇ ਵਿੱਚ ਸਾਈਨ ਇਨ ਕੀਤਾ ਹੈ।

  1. ਆਪਣੇ iPad ’ਤੇ Image Playground ਐਪ ’ਤੇ ਜਾਓ।

  2. ਗੈਲਰੀ ਵਿੱਚ ਇੱਕ ਚਿੱਤਰ ’ਤੇ ਟੈਪ ਕਰੋ, ਫਿਰ “ਡਿਲੀਟ ਕਰੋ” ਬਟਨ ’ਤੇ ਟੈਪ ਕਰੋ।

ਸੁਨੇਹੇ ਐਪ ਵਿੱਚ ਅਸਲੀ ਚਿੱਤਰ ਬਣਾਓ ਅਤੇ ਭੇਜੋ

ਤੁਸੀਂ ਸੁਨੇਹੇ ਐਪ ਵਿੱਚ ਸਿੱਧਾ Image Playground ਨਾਲ ਚਿੱਤਰ ਬਣਾ ਸਕਦੇ ਹੋ।

  1. ਆਪਣੇ iPad ’ਤੇ ਸੁਨੇਹੇ ਐਪ ’ਤੇ ਜਾਓ।

  2. ਨਵਾਂ ਸੁਨੇਹਾ ਸ਼ੁਰੂ ਕਰੋ ਜਾਂ ਵਾਰਤਾਲਾਪ ਖੋਲ੍ਹੋ।

  3. “ਐਪਾਂ” ਬਟਨ ’ਤੇ ਟੈਪ ਕਰੋ, ਫਿਰ Image Playground ’ਤੇ ਟੈਪ ਕਰੋ।

  4. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਤੁਹਾਡੇ ਵੱਲੋਂ ਪਹਿਲਾਂ ਤੋਂ ਬਣਾਇਆ ਗਿਆ ਕੋਈ ਚਿੱਤਰ ਚੁਣਨ ਲਈ: ਸਿਖਰ ’ਤੇ “ਗੈਲਰੀ” ’ਤੇ ਟੈਪ ਕਰੋ, ਆਪਣਾ ਚਿੱਤਰ ਚੁਣੋ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

    • ਨਵਾਂ ਚਿੱਤਰ ਬਣਾਓ: ਸਿਖਰ ’ਤੇ “ਬਣਾਓ” ’ਤੇ ਟੈਪ ਕਰੋ, ਕੋਈ ਚਿੱਤਰ ਬਣਾਉਣ ਲਈ ਨਿਰਦੇਸ਼ਾਂ ਦੀ ਪਾਲਣਾ ਕਰੋ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

  5. ਜਦੋਂ ਤੁਸੀਂ ਆਪਣਾ ਚਿੱਤਰ ਭੇਜਣ ਲਈ ਤਿਆਰ ਹੋਵੋ, ਤਾਂ “ਭੇਜੋ” ਬਟਨ ’ਤੇ ਟੈਪ ਕਰੋ।

Freeform ਵਿੱਚ ਅਸਲੀ ਚਿੱਤਰ ਬਣਾਓ

ਤੁਸੀਂ Freeform ਐਪ ਵਿੱਚ ਸਿੱਧਾ Image Playground ਨਾਲ ਚਿੱਤਰ ਬਣਾ ਸਕਦੇ ਹੋ।

  1. ਆਪਣੇ iPad ’ਤੇ Freeform ਐਪ ’ਤੇ ਜਾਓ।

  2. ਕੋਈ ਬੋਰਡ ਖੋਲ੍ਹੋ ਜਾਂ ਨਵਾਂ ਬੋਰਡ ਸ਼ੁਰੂ ਕਰਨ ਲਈ “ਨਵਾਂ ਬੋਰਡ” ਬਟਨ ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਨਵਾਂ ਚਿੱਤਰ ਬਣਾਓ: ਟੂਲਬਾਰ ਵਿੱਚ “ਮੀਡੀਆ ਸ਼ਾਮਲ ਕਰੋ” ਬਟਨ ’ਤੇ ਟੈਪ ਕਰੋ, Image Playground ’ਤੇ ਟੈਪ ਕਰੋ, ਫਿਰ ਕੋਈ ਚਿੱਤਰ ਬਣਾਉਣ ਲਈ ਨਿਰਦੇਸ਼ਾਂ ਦੀ ਪਾਲਣਾ ਕਰੋ।

    • ਆਪਣੇ ਬੋਰਡ ਤੋਂ ਐਲੀਮੈਂਟ ਵਰਤੋ: ਵੱਧ ਤੋਂ ਵੱਧ ਛੇ ਚਿੱਤਰਾਂ, ਡਰਾਇੰਗਾਂ, ਟੈਕਸਟ ਬੌਕਸ, ਸਟਿੱਕੀਜ਼ ਜਾਂ ਆਕ੍ਰਿਤੀਆਂ ਚੁਣੋ ਜਿਨ੍ਹਾਂ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ, ਉਹਨਾਂ ’ਤੇ ਟੈਪ ਕਰੋ, ਫਿਰ “Playground ਵਿੱਚ ਸ਼ਾਮਲ ਕਰੋ” ’ਤੇ ਟੈਪ ਕਰੋ।

    • ਮੌਜੂਦਾ ਚਿੱਤਰ ਨੂੰ Image Playground ਵਿੱਚ ਬਣਾਏ ਚਿੱਤਰ ਨਾਲ ਬਦਲੋ: ਕੋਈ ਚਿੱਤਰ ਸ਼ਾਮਲ ਕਰੋ, ਚਿੱਤਰ ਨੂੰ ਚੁਣੋ, “ਚਿੱਤਰ ਵਿੱਚ ਸੋਧ ਕਰੋ” ਬਟਨ ’ਤੇ ਟੈਪ ਕਰੋ, “ਬਦਲੋ” ’ਤੇ ਟੈਪ ਕਰੋ, Image Playground ’ਤੇ ਟੈਪ ਕਰੋ, ਫਿਰ ਕੋਈ ਚਿੱਤਰ ਬਣਾਉਣ ਲਈ ਨਿਰਦੇਸ਼ਾਂ ਦੀ ਪਾਲਣਾ ਕਰੋ।

  4. ਚਿੱਤਰ ਨੂੰ ਆਪਣੇ ਬੋਰਡ ਵਿੱਚ ਜੋੜਨ ਲਈ “ਹੋ ਗਿਆ” ਬਟਨ ’ਤੇ ਟੈਪ ਕਰੋ।

ਤੁਸੀਂ Keynote, Pages, Apple Invites, ਅਤੇ ਸਮਰਥਿਤ ਤੀਜੀ-ਧਿਰ ਦੀਆਂ ਐਪਾਂ ਵਰਗੀਆਂ ਹੋਰ ਐਪਾਂ ਵਿੱਚ ਵੀ Image Playground ਦੀ ਵਰਤੋਂ ਕਰ ਸਕਦੇ ਹੋ।

ਤੁਸੀਂ ਸਕਰੀਨ ਸਮਾਂ ਸੈਟਿੰਗਾਂ ਵਿੱਚ ਜਾ ਕੇ ਚਿੱਤਰ ਬਣਾਉਣ ਵਾਲੇ ਫ਼ੀਚਰਾਂ ਜਿਵੇਂ ਕਿ Image Playground ਦੇ ਐਕਸੈੱਸ ਨੂੰ ਬਲੌਕ ਕਰ ਸਕਦੇ ਹੋ। ਚਿੱਤਰ ਬਣਾਉਣ ਸੰਬੰਧੀ ਫ਼ੀਚਰਾਂ ਦਾ ਐਕਸੈੱਸ ਬਲੌਕ ਕਰੋ ਨੂੰ ਦੇਖੋ।

*Apple Intelligence ਜਨਰੇਟਿਵ ਮਾਡਲਾਂ ਦੀ ਵਰਤੋਂ ਕਰਦੀ ਹੈ ਅਤੇ ਆਊਟਪੁੱਟ ਵੱਖ-ਵੱਖ ਹੋ ਸਕਦੇ ਹਨ। ਸਟੀਕਤਾ ਲਈ ਜ਼ਰੂਰੀ ਜਾਣਕਾਰੀ ਦੀ ਜਾਂਚ ਕਰੋ।
**Apple Intelligence ਹੇਠ ਲਿਖੀਆਂ ਭਾਸ਼ਾਵਾਂ ਲਈ ਸਮਰਥਨ ਨਾਲ ਬੀਟਾ ਵਿੱਚ ਉਪਲਬਧ ਹੈ: ਅੰਗਰੇਜ਼ੀ, ਡੈਨਿਸ਼, ਡੱਚ, ਫ਼ਰਾਂਸੀਸੀ, ਜਰਮਨ, ਇਤਾਲਵੀ, ਨਾਰਵੇਈ, ਪੁਰਤਗਾਲੀ, ਸਪੇਨੀ, ਸਵੀਡਿਸ਼, ਤੁਰਕੀ, ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ, ਕੋਰੀਆਈ ਅਤੇ ਵੀਅਤਨਾਮੀ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ। ਭਾਸ਼ਾ ਤੇ ਫ਼ੀਚਰ ਦੀ ਉਪਲਬਧਤਾ ਅਤੇ ਸਿਸਟਮ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Intelligence ਨੂੰ ਕਿਵੇਂ ਪ੍ਰਾਪਤ ਕਰੀਏ ਨੂੰ ਦੇਖੋ।
***ChatGPT ਐਕਸਟੈਂਸ਼ਨ ਦੀ ਵਰਤੋਂ ਕਰਦੇ ਸਮੇਂ, ਤੁਸੀਂ ਚੁਣਦੇ ਹੋ ਕਿ ਕਿਹੜਾ ਕੰਟੈਂਟ ChatGPT ਨੂੰ ਭੇਜਣਾ ਹੈ। ਤੁਹਾਡੀ ਬੇਨਤੀ ਅਤੇ ਅਟੈਚਮੈਂਟਾਂ ਦੇ ਨਾਲ-ਨਾਲ ਬੇਨਤੀ ਨਾਲ ਸੰਬੰਧਿਤ ਸੀਮਤ ਡੇਟਾ, ਜਿਵੇਂ ਕਿ ਮੌਜੂਦਾ ਸਮਾਂ ਖੇਤਰ, ਦੇਸ਼, ਡਿਵਾਈਸ ਕਿਸਮ, ਭਾਸ਼ਾ ਅਤੇ ਬੇਨਤੀ ਕਰਦੇ ਸਮੇਂ ਵਰਤੇ ਜਾ ਰਹੇ ਫ਼ੀਚਰ, ਤੁਹਾਡੀ ਬੇਨਤੀ ਦਾ ਜਵਾਬ ਦੇਣ ਲਈ ChatGPT ਨੂੰ ਭੇਜੇ ਜਾਂਦੇ ਹਨ ਅਤੇ ਤੁਹਾਨੂੰ ਸਹੀ ਅਤੇ ਢੁਕਵੇਂ ਨਤੀਜੇ ਪ੍ਰਦਾਨ ਕਰਨ ਲਈ ChatGPT ਨੂੰ ਸਮਰੱਥ ਕਰਦੇ ਹਨ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.