iPad ’ਤੇ ਰਿਮਾਈਂਡਰ ਐਪ ਵਿੱਚ ਆਈਟਮਾਂ ਨੂੰ ਡਿਲੀਟ ਜਾਂ ਰਿਕਵਰ ਕਰਨਾ

ਤੁਸੀਂ ਆਪਣੀਆਂ ਰਿਮਾਈਂਡਰ ਸੂਚੀਆਂ ਵਿੱਚੋਂ ਆਈਟਮਾਂ ਨੂੰ ਪੱਕੇ ਤੌਰ ’ਤੇ ਡਿਲੀਟ ਕਰ ਸਕਦੇ ਹੋ। ਜੇਕਰ ਤੁਸੀਂ ਗ਼ਲਤੀ ਨਾਲ ਕੋਈ ਆਈਟਮ ਡਿਲੀਟ ਕਰ ਦਿੰਦੇ ਹੋ, ਤਾਂ ਤੁਸੀਂ ਇਸ ਨੂੰ 30 ਦਿਨਾਂ ਦੇ ਅੰਦਰ “ਹਾਲ ਹੀ ਵਿੱਚ ਡਿਲੀਟ” ਸੂਚੀ ਵਿੱਚੋਂ ਰਿਕਵਰ ਕਰ ਸਕਦੇ ਹੋ।

ਕੋਈ ਆਈਟਮ ਡਿਲੀਟ ਕਰਨੀ

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਸੂਚੀ ਦੇਖਦਿਆਂ, ਕਿਸੇ ਆਈਟਮ ’ਤੇ ਖੱਬੇ ਪਾਸੇ ਸਵਾਈਪ ਕਰੋ, ਫਿਰ “ਡਿਲੀਟ ਕਰੋ” ’ਤੇ ਟੈਪ ਕਰੋ।

ਤੁਰੰਤ ਪਹਿਲਾਂ ਵਰਗਾ ਕਰਨ ਲਈ, ਤਿੰਨ ਉਂਗਲਾਂ ਨਾਲ ਟੈਪ ਕਰੋ ਜਾਂ ਆਪਣੇ iPad ਨੂੰ ਹਿਲਾਓ।

ਹਾਲ ਹੀ ਵਿੱਚ ਡਿਲੀਟ ਕੀਤੀਆਂ ਆਈਟਮਾਂ ਨੂੰ ਰਿਕਵਰ ਕਰਨਾ ਜਾਂ ਪੱਕੇ ਤੌਰ ’ਤੇ ਡਿਲੀਟ ਕਰਨਾ

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਸੂਚੀ ਦ੍ਰਿਸ਼ ਵਿੱਚ, “ਹਾਲ ਹੀ ਵਿੱਚ ਡਿਲੀਟ” ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਕੋਈ ਆਈਟਮ ਰਿਕਵਰ ਕਰਨ ਲਈ: ਆਈਟਮ ’ਤੇ ਟੈਪ ਕਰੋ, ਫਿਰ ਰਿਕਵਰ ਕਰੋ ’ਤੇ ਟੈਪ ਕਰੋ। ਆਈਟਮ ਡਿਫ਼ੌਲਟ ਸੂਚੀ ਵਿੱਚ ਮੂਵ ਹੋ ਜਾਂਦੀ ਹੈ।

    • ਆਈਟਮ ਨੂੰ ਪੱਕੇ ਤੌਰ ’ਤੇ ਡਿਲੀਟ ਕਰਨ ਲਈ: ਆਈਟਮ ’ਤੇ ਖੱਬੇ ਪਾਸੇ ਸਵਾਈਪ ਕਰੋ, “ਡਿਲੀਟ ਕਰੋ” ’ਤੇ ਟੈਪ ਕਰੋ, ਫਿਰ “ਡਿਲੀਟ ਕਰੋ” ’ਤੇ ਦੁਬਾਰਾ ਟੈਪ ਕਰੋ। ਆਈਟਮ ਨੂੰ ਤੁਹਾਡੇ ਸਾਰੇ ਡਿਵਾਈਸਾਂ ਤੋਂ ਤੁਰੰਤ ਹਟਾ ਦਿੱਤਾ ਜਾਂਦਾ ਹੈ।

ਹਾਲ ਹੀ ਵਿੱਚ ਡਿਲੀਟ ਕੀਤੇ ਗਏ ਵਿੱਚ ਪਈਆਂ ਆਈਟਮਾਂ ਨੂੰ 30 ਦਿਨਾਂ ਬਾਅਦ ਆਟੋਮੈਟਿਕਲੀ ਅਤੇ ਪੱਕੇ ਤੌਰ ’ਤੇ ਹਟਾ ਦਿੱਤਾ ਜਾਂਦਾ ਹੈ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.