iPad ’ਤੇ ਆਪਣੀਆਂ ਡਾਇਰੀ ਐਂਟਰੀਆਂ ਨੂੰ ਰੱਖਿਅਤ ਕਰਨਾ

ਡਾਇਰੀ ਐਪ ਵਿੱਚ, ਤੁਹਾਡੀਆਂ ਡਾਇਰੀ ਦੀਆਂ ਐਂਟਰੀਆਂ ਨੂੰ ਰੱਖਿਅਤ ਕਰਨ ਦੇ ਕਈ ਤਰੀਕੇ ਹਨ। ਤੁਸੀਂ ਆਪਣੀ ਡਾਇਰੀ ਨੂੰ ਲੌਕ ਕਰ ਸਕਦੇ ਹੋ, ਤੁਸੀਂ ਆਪਣੀਆਂ ਡਾਇਰੀ ਐਂਟਰੀਆਂ ਨੂੰ iCloud ਨਾਲ ਸਿੰਕ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਆਪਣੇ iPad ਬੈਕਅੱਪ ਨੂੰ ਇਨਕ੍ਰਿਪਟ ਕਰਦੇ ਹੋ ਅਤੇ ਇਸ ਨੂੰ ਆਪਣੇ ਕੰਪਿਊਟਰ ਜਾਂ ਬਾਹਰੀ ਸਟੋਰੇਜ ਡਿਵਾਈਸ ’ਤੇ ਸਥਾਨਕ ਤੌਰ ’ਤੇ ਸਟੋਰ ਕਰਦੇ ਹੋ, ਤਾਂ ਤੁਸੀਂ ਆਪਣੀਆਂ ਡਾਇਰੀ ਐਂਟਰੀਆਂ ਨੂੰ ਆਪਣੇ iPad ਬੈਕਅੱਪ ਵਿੱਚ ਸ਼ਾਮਲ ਕਰ ਸਕਦੇ ਹੋ।

ਆਪਣੀਆਂ ਐਂਟਰੀਆਂ ਨੂੰ iCloud ਨਾਲ ਆਪਣੇ ਸਾਰੇ ਡਿਵਾਈਸਾਂ ’ਤੇ ਸਿੰਕ ਵਿੱਚ ਰੱਖਣਾ

ਤੁਹਾਡੀਆਂ ਐਂਟਰੀਆਂ ਅਤੇ ਤੁਹਾਡੇ ਵੱਲੋਂ ਉਹਨਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ, ਤੁਹਾਡੇ iPad, iPhone ਅਤੇ Mac ’ਤੇ ਦਿਖਾਈ ਦਿੰਦੀਆਂ ਹਨ, ਜਿਨ੍ਹਾਂ ਵਿੱਚ ਤੁਸੀਂ ਇੱਕੋ ਹੀ Apple ਖਾਤੇ ਨਾਲ ਸਾਈਨ ਇਨ ਕੀਤਾ ਹੈ ਅਤੇ iCloud ਸੈਟਿੰਗਾਂ ਵਿੱਚ ਡਾਇਰੀ ਐਪ ਨੂੰ ਚਾਲੂ ਕੀਤਾ ਹੋਇਆ ਹੈ।

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਆਪਣੇ ਨਾਮ ’ਤੇ ਟੈਪ ਕਰੋ, ਫਿਰ iCloud ’ਤੇ ਟੈਪ ਕਰੋ।

  3. “ਸਭ ਦੇਖੋ” ’ਤੇ ਟੈਪ ਕਰੋ, ਫਿਰ “ਡਾਇਰੀ” ਚਾਲੂ ਕਰੋ।

ਆਪਣੀਆਂ ਡਾਇਰੀ ਐਂਟਰੀਆਂ ਦਾ ਬੈਕਅੱਪ ਕਿਵੇਂ ਲੈਣਾ ਹੈ?

ਤੁਹਾਡੀਆਂ ਐਂਟਰੀਆਂ ਨੂੰ ਤੁਹਾਡੇ iPad ਦੇ ਬੈਕਅੱਪ ਵਿੱਚ ਸ਼ਾਮਲ ਕਰਨ ਲਈ, ਤੁਹਾਡਾ iPad ਬੈਕਅੱਪ ਇਨਕ੍ਰਿਪਟ ਕੀਤਾ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਕੰਪਿਊਟਰ ਜਾਂ ਬਾਹਰੀ ਸਟੋਰੇਜ ਡਿਵਾਈਸ ’ਤੇ ਸਥਾਨਕ ਤੌਰ ’ਤੇ ਸਟੋਰ ਕੀਤਾ ਜਾਣਾ ਲਾਜ਼ਮੀ ਹੈ। ਡਾਇਰੀ ਐਂਟਰੀਆਂ, iCloud ਬੈਕਅੱਪ ਵਿੱਚ ਸ਼ਾਮਲ ਨਹੀਂ ਹਨ ਪਰ ਤੁਸੀਂ ਚੈੱਕ ਕਰ ਸਕਦੇ ਹੋ ਕਿ ਉਹ ਸੈਟਿੰਗਾਂ ਵਿੱਚ iCloud ਨਾਲ ਸਿੰਕ ਹਨ

ਜਦੋਂ ਤੁਸੀਂ ਇਨਕ੍ਰਿਪਟ ਕੀਤੇ ਬੈਕਅੱਪ ਬਣਾਉਂਦੇ ਹੋ, ਤਾਂ ਤੁਹਾਡੇ iPad ਦੇ ਬਦਲਣ, ਗੁੰਮ ਹੋਣ ਜਾਂ ਖ਼ਰਾਬ ਹੋਣ ਦੀ ਸਥਿਤੀ ਵਿੱਚ ਵਰਤਣ ਲਈ ਤੁਹਾਡੇ ਕੋਲ ਆਪਣੀਆਂ ਐਂਟਰੀਆਂ ਦੀ ਕਾਪੀ ਹੁੰਦੀ ਹੈ। ਇਨਕ੍ਰਿਪਟ ਕੀਤੇ ਬੈਕਅੱਪ ਬਣਾਉਣ ਬਾਰੇ ਜਾਣਨ ਲਈ, Apple ਸਹਾਇਤਾ ਲੇਖ ਡਾਇਰੀ ਦੀਆਂ ਐਂਟਰੀਆਂ ਦਾ ਇਨਕ੍ਰਿਪਟ ਕੀਤੇ ਬੈਕਅੱਪ ਵਿੱਚ ਬੈਕ ਅੱਪ ਲੈਣਾ ਨੂੰ ਦੇਖੋ।

ਆਪਣੀ ਡਾਇਰੀ ਨੂੰ ਲੌਕ ਲਗਾਓ

ਤੁਸੀਂ ਆਪਣੀ ਡਾਇਰੀ ਨੂੰ ਨਿੱਜੀ ਰੱਖ ਸਕਦੇ ਹੋ ਤਾਂ ਜੋ ਸਿਰਫ਼ ਤੁਸੀਂ ਉਸ ਨੂੰ Face ID, Touch ID ਜਾਂ ਆਪਣੇ ਪਾਸਕੋਡ ਨਾਲ ਐਕਸੈੱਸ ਕਰ ਸਕੋ।

ਤੁਹਾਡੀ ਡਾਇਰੀ ਨੂੰ ਅਨਲੌਕ ਕਰਨ ਲਈ ਤੁਹਾਨੂੰ Touch ID ਦੀ ਵਰਤੋਂ ਕਰਨ ਵਾਸਤੇ ਪ੍ਰੇਰਿਤ ਕਰਨ ਵਾਲੀ ਸਕਰੀਨ

ਆਪਣੀ ਡਾਇਰੀ ਲੌਕ ਕਰਨ ਲਈ, ਹੇਠਾਂ ਦਿੱਤੇ ਕਿਸੇ ਵੀ ਢੰਗ ਦੀ ਵਰਤੋਂ ਕਰੋ:

  • ਹੋਮ ਸਕਰੀਨ ਜਾਂ ਐਪ ਲਾਇਬ੍ਰੇਰੀ ਤੋਂ: ਕਿਸੇ ਐਪ ਨੂੰ ਲੌਕ ਕਰਨਾ ਜਾਂ ਲੁਕਾਉਣਾ ਨੂੰ ਦੇਖੋ।

  • ਡਾਇਰੀ ਐਪ ਵਿੱਚ: ਇਨਸਾਈਟ ਦੇ ਸੰਖੇਪ ਤੋਂ ਉੱਪਰ, “ਹੋਰ” ਬਟਨ ’ਤੇ ਟੈਪ ਕਰੋ, ਫਿਰ “ਡਾਇਰੀ ਲੌਕ ਕਰੋ” ’ਤੇ ਟੈਪ ਕਰੋ।

  • ਸੈਟਿੰਗਾਂ ਐਪ ਵਿੱਚ: ਸੈਟਿੰਗਾਂ  > ਐਪਾਂ > ਡਾਇਰੀ ‘ਤੇ ਜਾਓ, ਫਿਰ “ਡਾਇਰੀ ਲੌਕ ਕਰੋ” ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.