ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ਨਾਲ Apple ਦੇ ਬਾਹਰੀ ਕੀਬੋਰਡ ਦੀ ਵਰਤੋਂ ਕਰਦੇ ਸਮੇਂ ਟੈਕਸਟ ਨੂੰ ਡਿਕਟੇਟ ਕਰੋ

ਤੁਸੀਂ Apple ਦੇ ਬਾਹਰੀ ਕੀਬੋਰਡ ’ਤੇ ਟੈਕਸਟ ਨੂੰ ਟਾਈਪ ਕਰਨ ਦੀ ਬਜਾਏ ਡਿਕਟੇਟ ਕਰ ਸਕਦੇ ਹੋ।

ਨੋਟ: ਹੋ ਸਕਦਾ ਹੈ ਕਿ ਡਿਕਟੇਸ਼ਨ ਸਾਰੀਆਂ ਭਾਸ਼ਾਵਾਂ ਜਾਂ ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਵੇ ਅਤੇ ਫ਼ੀਚਰ ਵੱਖੋ-ਵੱਖਰੇ ਹੋ ਸਕਦੇ ਹਨ। ਮੋਬਾਈਲ ਡੇਟਾ ਖ਼ਰਚੇ ਲਾਗੂ ਹੋ ਸਕਦੇ ਹਨ (Wi-Fi + Cellular ਮਾਡਲ)।

  1. ਸੈਟਿੰਗਾਂ  > ਆਮ > ਕੀਬੋਰਡ ‘ਤੇ ਜਾਓ, ਫਿਰ "ਡਿਕਟੇਸ਼ਨ ਸਮਰੱਥ ਕਰੋ" ਨੂੰ ਚਾਲੂ ਕਰੋ।

  2. ਸ਼ੌਰਟਕੱਟ ਬਾਰ (ਸਕਰੀਨ ਦੇ ਹੇਠਾਂ) ਵਿੱਚ ਡਿਕਟੇਸ਼ਨ ਬਟਨ ’ਤੇ ਟੈਪ ਕਰੋ, ਫਿਰ ਬੋਲੋ।

    ਜਿਵੇਂ ਹੀ ਤੁਸੀਂ ਟੈਕਸਟ ਨੂੰ ਸ਼ਾਮਲ ਕਰਨ ਲਈ ਬੋਲਦੇ ਹੋ, ਤਾਂ iPad ਆਟੋਮੈਟਿਕਲੀ ਤੁਹਾਡੇ ਲਈ ਵਿਰਾਮ ਚਿੰਨ੍ਹ ਸ਼ਾਮਲ ਕਰ ਦਿੰਦਾ ਹੈ। ਤੁਸੀਂ ਨਾਮ (ਉਦਾਹਰਨ ਲਈ, “ਉੱਡੇ ਹੋਸ਼ ਵਾਲਾ ਇਮੋਜੀ” ਜਾਂ “ਖੁਸ਼ ਇਮੋਜੀ”) ਲਿਖ ਕੇ ਇਮੋਜੀ ਸ਼ਾਮਲ ਕਰ ਸਕਦੇ ਹੋ।

  3. ਪੂਰਾ ਹੋਣ ‘ਤੇ, ਸਕਰੀਨ ਦੇ ਹੇਠਾਂ “ਕੀਬੋਰਡ” ਬਟਨ ’ਤੇ ਟੈਪ ਕਰੋ।

ਸਲਾਹ: ਡਿਕਟੇਸ਼ਨ ’ਤੇ ਤੇਜ਼ੀ ਨਾਲ ਸਵਿੱਚ ਕਰਨ ਵਾਸਤੇ iPad ਲਈ Magic Keyboard ਜਾਂ Smart Keyboard ’ਤੇ “ਕੀਬੋਰਡ ਸਵਿੱਚ ਕਰੋ” ਬਟਨ-D ਦਬਾਓ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.