ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ Photo Booth ਵਿੱਚ ਤਸਵੀਰਾਂ ਖਿੱਚਣਾ

ਮਜ਼ੇਦਾਰ ਪ੍ਰਭਾਵ ਨਾਲ ਸੈਲਫ਼ੀਆਂ ਅਤੇ ਤਸਵੀਰਾਂ ਖਿੱਚਣ ਲਈ Photo Booth ਐਪ ਦੀ ਵਰਤੋਂ ਕਰੋ।

ਤਸਵੀਰ ਖਿੱਚਣਾ

Photo Booth ਵੱਲੋਂ iPad ਸਕਰੀਨ ‘ਤੇ ਹਰ ਵਿਸ਼ੇ ਨੂੰ ਵੱਖਰੇ ਪ੍ਰਭਾਵ ਨਾਲ ਕਈ ਟਾਇਲਾਂ ਵਿੱਚ ਦਿਖਾਉਣ ਲਈ ਮੂਹਰਲੇ ਕੈਮਰੇ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਭਾਵ ਵਿੱਚ ਕਲਾਈਡੋਸਕੋਪ, ਸਟ੍ਰੈਚ, ਐਕਸ-ਰੇ ਆਦਿ ਸ਼ਾਮਲ ਹਨ। ਸਕਰੀਨ ਦੇ ਕੇਂਦਰ ਵਿੱਚ ਟਾਇਲ ਆਮ ਦ੍ਰਿਸ਼ ਦਿਖਾਉਂਦੀ ਹੈ।

  1. ਆਪਣੇ ਸ਼ੌਟ ਨੂੰ ਫ਼ਰੇਮ ਕਰਨ ਲਈ iPad ਨੂੰ ਆਪਣੇ ਸਬਜੈਕਟ ਵੱਲ ਕਰੋ।

  2. ਉਸ ਪ੍ਰਭਾਵ ਦੀ ਟਾਇਲ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਕੈਪਚਰ ਕਰਨਾ ਚਾਹੁੰਦੇ ਹੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਮੂਹਰਲੇ ਅਤੇ ਰੀਅਰ-ਫ਼ੇਸਿੰਗ ਕੈਮਰਿਆਂ ਵਿੱਚ ਸਵਿੱਚ ਕਰੋ: ਸਕਰੀਨ ਦੇ ਹੇਠਾਂ “ਕੈਮਰਾ ਚੋਣਕਾਰ” ਬਟਨ ‘ਤੇ ਟੈਪ ਕਰੋ।

    • ਪ੍ਰਭਾਵ ਬਦਲੋ: ਸਕਰੀਨ ਦੇ ਹੇਠਲੇ ਖੱਬੇ ਪਾਸੇ “ਫ਼ਿਲਟਰ” ਬਟਨ ‘ਤੇ ਟੈਪ ਕਰੋ।

      ਕੁਝ ਪ੍ਰਭਾਵਾਂ ਦੇ ਨਾਲ ਤੁਸੀਂ ਆਪਣੀ ਉਂਗਲੀ ਨੂੰ ਸਕਰੀਨ ‘ਤੇ ਡ੍ਰੈਗ ਕਰ ਸਕਦੇ ਹੋ ਜਾਂ ਦਿੱਖ ਨੂੰ ਬਦਲਣ ਲਈ ਚਿੱਤਰ ‘ਤੇ ਚੂੰਢੀ ਭਰ ਸਕਦੇ ਹੋ, ਸਵਾਈਪ ਕਰ ਸਕਦੇ ਹੋ ਜਾਂ ਘੁੰਮਾ ਸਕਦੇ ਹੋ।

  3. ਸ਼ੌਟ ਲੈਣ ਲਈ ਸ਼ਟਰ ਬਟਨ ‘ਤੇ ਟੈਪ ਕਰੋ।

ਜਦੋਂ ਤੁਸੀਂ ਤਸਵੀਰ ਖਿੱਚਦੇ ਹੋ, iPad ਸ਼ਟਰ ਆਵਾਜ਼ ਕਰਦਾ ਹੈ। ਤੁਸੀਂ ਸ਼ਟਰ ਦੀ ਆਵਾਜ਼ ਨੂੰ ਕੰਟਰੋਲ ਕਰਨ ਲਈ ਆਵਾਜ਼ ਦੇ ਬਟਨਾਂ ਦੀ ਵਰਤੋਂ ਕਰ ਸਕਦੇ ਹੋ। ਆਵਾਜ਼ ਘੱਟ-ਵੱਧ ਕਰੋ ਨੂੰ ਦੇਖੋ।

ਨੋਟ: ਕੁਝ ਖੇਤਰਾਂ ਵਿੱਚ, ਤੁਹਾਡੇ iPad ਨੂੰ ਸ਼ਾਂਤ ‘ਤੇ ਸੈੱਟ ਕਰਨ ‘ਤੇ ਵੀ ਧੁਨੀ ਪ੍ਰਭਾਵ ਚਲਾਏ ਜਾਂਦੇ ਹਨ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.