ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ‘ਤੇ Safari ਵਿੱਚ ਟੈਬ ਗਰੁੱਪਾਂ ਨਾਲ ਆਪਣੀਆਂ ਟੈਬਾਂ ਨੂੰ ਵਿਵਸਥਿਤ ਕਰਨਾ

ਤੁਸੀਂ ਟੈਬਾਂ ਨੂੰ ਵਿਵਸਥਿਤ ਰੱਖਣ ਲਈ ਅਤੇ ਬਾਅਦ ਵਿੱਚ ਉਹਨਾਂ ਨੂੰ ਆਸਾਨੀ ਨਾਲ ਲੱਭਣ ਲਈ ਟੈਬ ਗਰੁੱਪ ਬਣਾ ਸਕਦੇ ਹੋ।

Safari ਵਿੱਚ, ਵਿਗਿਆਨ ਲਈ ਟੈਬ ਗਰੁੱਪ ਚੁਣਿਆ ਗਿਆ ਹੈ, ਜਿਸ ਵਿੱਚ ਇਸ ਦੀਆਂ ਤਿੰਨ ਖੁੱਲ੍ਹੀਆਂ ਟੈਬਾਂ ਦੇ ਪੂਰਵ-ਝਲਕ ਦਿਖਾਈ ਦੇ ਰਹੇ ਹਨ।

ਨਵਾਂ ਟੈਬ ਗਰੁੱਪ ਬਣਾਉਣਾ

  1. ਆਪਣੇ iPad 'ਤੇ Safari ਐਪ ‘ਤੇ ਜਾਓ।

  2. ਸਾਈਡਬਾਰ ਖੋਲ੍ਹਣ ਲਈ “ਸਾਈਡਬਾਰ ਦਿਖਾਓ” ਬਟਨ ’ਤੇ ਟੈਪ ਕਰੋ, ਫਿਰ ਸਾਈਡਬਾਰ ਦੇ ਸਿਖਰਲੇ ਸੱਜੇ ਕੋਨੇ ਵਿੱਚ “ਨਵਾਂ ਟੈਬ ਗਰੁੱਪ” ਬਟਨ ’ਤੇ ਟੈਪ ਕਰੋ।

  3. “ਨਵਾਂ ਖਾਲੀ ਟੈਬ ਗਰੁੱਪ” ’ਤੇ ਟੈਪ ਕਰੋ, ਨਾਮ ਭਰੋ, ਫਿਰ “ਸੰਭਾਲੋ” ‘ਤੇ ਟੈਪ ਕਰੋ।

“ਟੈਬ ਗਰੁੱਪ” ਦਾ ਨਾਮ ਬਦਲਣਾ

  1. ਆਪਣੇ iPad 'ਤੇ Safari ਐਪ ‘ਤੇ ਜਾਓ।

  2. ਸਾਈਡਬਾਰ ਖੋਲ੍ਹਣ ਲਈ “ਸਾਈਡਬਾਰ ਦਿਖਾਓ” ਬਟਨ ’ਤੇ ਟੈਪ ਕਰੋ, ਫਿਰ ਕਿਸੇ ਵੀ ਟੈਬ ਗਰੁੱਪ ਨੂੰ ਟੱਚ ਕਰ ਕੇ ਰੱਖੋ।

  3. “ਨਾਮ ਬਦਲੋ” ’ਤੇ ਟੈਪ ਕਰੋ।

“ਟੈਬ ਗਰੁੱਪ” ਵਿੱਚ ਟੈਬਾਂ ਨੂੰ ਮੁੜ ਕ੍ਰਮਬੱਧ ਕਰਨਾ

  1. ਆਪਣੇ iPad 'ਤੇ Safari ਐਪ ‘ਤੇ ਜਾਓ।

  2. ਸਾਈਡਬਾਰ ਖੋਲ੍ਹਣ ਲਈ “ਸਾਈਡਬਾਰ ਦਿਖਾਓ” ਬਟਨ ’ਤੇ ਟੈਪ ਕਰੋ, ਫਿਰ ਟੈਬ ਗਰੁੱਪ ਵਿੱਚ ਕਿਸੇ ਵੀ ਟੈਬ ਨੂੰ ਟੱਚ ਕਰ ਕੇ ਰੱਖੋ।

  3. ਦਿਖਾਈ ਦੇਣ ਵਾਲੇ ਮੈਨਿਊ ਵਿੱਚ, “ਇਸ ਅਨੁਸਾਰ ਟੈਬਾਂ ਨੂੰ ਵਿਵਸਥਿਤ ਕਰੋ” ’ਤੇ ਟੈਪ ਕਰ ਕੇ ਵਿਕਲਪ ਚੁਣੋ।

    ਜਾਂ ਟੈਬ ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਨੂੰ ਜਿੱਥੇ ਤੁਸੀਂ ਚਾਹੁੰਦੇ ਹੋ ਉੱਥੇ ਡ੍ਰੈਗ ਕਰੋ।

“ਟੈਬ ਗਰੁੱਪ” ਦੇ ਸਿਖਰ ‘ਤੇ ਇੱਕ ਟੈਬ ਪਿੰਨ ਕਰਨਾ

ਤੁਸੀਂ ਹਰੇਕ ਗਰੁੱਪ ਵਿੱਚ ਪਿੰਨ ਕੀਤੀਆਂ ਟੈਬਾਂ ਨਾਲ ਆਪਣੇ “ਟੈਬ ਗਰੁੱਪਾਂ” ਨੂੰ ਵਿਉਂਤਬੱਧ ਕਰ ਸਕਦੇ ਹੋ। ਪਿੰਨ ਕੀਤੀ ਟੈਬ, ਟੈਬ ਬਾਰ ਦੇ ਖੱਬੇ ਪਾਸੇ ਪਿੰਨ ਕੀਤੀ ਰਹਿੰਦੀ ਹੈ।

  1. ਆਪਣੇ iPad 'ਤੇ Safari ਐਪ ‘ਤੇ ਜਾਓ।

  2. ਉਸ ਟੈਬ ਨੂੰ ਟੱਚ ਕਰ ਕੇ ਰੱਖੋ ਜਿਸ ਨੂੰ ਤੁਸੀਂ ਪਿੰਨ ਕਰਨਾ ਚਾਹੁੰਦੇ ਹੋ।

  3. ਦਿਖਾਈ ਦੇਣ ਵਾਲੇ ਮੈਨਿਊ ਵਿੱਚ, “ਟੈਬ ਨੂੰ ਪਿੰਨ ਕਰੋ” ’ਤੇ ਟੈਪ ਕਰੋ।

    ਟੈਬ ਨੂੰ ਅਨਪਿੰਨ ਕਰਨ ਲਈ ਇਸ ਨੂੰ ਟੱਚ ਕਰ ਕੇ ਰੱਖੋ, ਫਿਰ ਟੈਬ ਨੂੰ ਅਨਪਿੰਨ ਕਰੋ ’ਤੇ ਟੈਪ ਕਰੋ।

ਟੈਬ ਨੂੰ ਕਿਸੇ ਹੋਰ “ਟੈਬ ਗਰੁੱਪ” ਵਿੱਚ ਮੂਵ ਕਰਨਾ

  1. ਆਪਣੇ iPad 'ਤੇ Safari ਐਪ ‘ਤੇ ਜਾਓ।

  2. ਟੈਬ ਬਾਰ ਵਿੱਚ ਟੈਬ ਨੂੰ ਟੱਚ ਕਰ ਕੇ ਰੱਖੋ, ਫਿਰ “ਟੈਬ ਗਰੁੱਪ ਵਿੱਚ ਮੂਵ ਕਰੋ” ’ਤੇ ਟੈਪ ਕਰੋ।

  3. ਤੁਹਾਡੇ ਵੱਲੋਂ ਪਹਿਲਾਂ ਬਣਾਏ ਗਏ “ਟੈਬ ਗਰੁੱਪਾਂ” ਵਿੱਚੋਂ ਕੋਈ ਇੱਕ ਗਰੁੱਪ ਚੁਣੋ ਜਾਂ ਨਵਾਂ ਗਰੁੱਪ ਬਣਾਉਣ ਲਈ “ਨਵਾਂ ਟੈਬ ਗਰੁੱਪ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.