ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਨੋਟਸ ਐਪ ਵਿੱਚ ਖਾਤੇ ਸ਼ਾਮਲ ਕਰਨੇ ਜਾਂ ਹਟਾਉਣੇ

ਨੋਟਸ ਐਪ ਵਿੱਚ ਤੁਸੀਂ iCloud, ਇੰਟਰਪ੍ਰਾਈਜ਼ ਵੱਲੋਂ ਪ੍ਰਬੰਧਿਤ iCloud, Microsoft Exchange, Google ਅਤੇ Yahoo ਵਰਗੇ ਇੱਕ ਤੋਂ ਵੱਧ ਖਾਤਿਆਂ ਦੀ ਵਰਤੋਂ ਕਰ ਸਕਦੇ ਹੋ ਅਤੇ ਆਪਣੇ ਸਾਰੇ ਨੋਟ ਇੱਕੋ ਥਾਂ ’ਤੇ ਰੱਖ ਸਕਦੇ ਹੋ। ਸਮਾਨ ਖਾਤਿਆਂ ਦੀ ਵਰਤੋਂ ਕਰਨ ਵਾਲੇ ਤੁਹਾਡੇ ਡਿਵਾਈਸਾਂ ‘ਤੇ ਤੁਹਾਡੇ ਨੋਟ ਅੱਪ-ਟੂ-ਡੇਟ ਰਹਿੰਦੇ ਹਨ। ਤੁਸੀਂ ਸਿਰਫ਼ ਇਸ ਡਿਵਾਈਸ ’ਤੇ ਰੱਖੇ ਗਏ ਨੋਟਸ ਲਈ “ਮੇਰੇ iPad ’ਤੇ” ਖਾਤਾ ਵੀ ਬਣਾ ਸਕਦੇ ਹੋ।

ਨੋਟ: ਇਸ ਗਾਈਡ ਵਿੱਚ ਵਰਣਨ ਕੀਤੇ ਸਾਰੇ ਨੋਟਸ ਫ਼ੀਚਰ iCloud ਅਤੇ “ਮੇਰੇ iPad ’ਤੇ“ ਖਾਤੇ ਦੀ ਵਰਤੋਂ ਕਰਨ ’ਤੇ ਉਪਲਬਧ ਹੁੰਦੇ ਹਨ। ਹੋਰ ਖਾਤਿਆਂ ਦੀ ਵਰਤੋਂ ਕਰਨ ਦੌਰਾਨ ਕੁਝ ਫ਼ੀਚਰ ਉਪਲਬਧ ਨਹੀਂ ਹੁੰਦੇ।

iCloud ਵਾਲੇ ਆਪਣੇ ਸਾਰੇ ਡਿਵਾਈਸਾਂ ‘ਤੇ ਆਪਣੇ ਨੋਟਸ ਅੱਪ ਟੂ ਡੇਟ ਰੱਖੋ

ਤੁਹਾਡੇ iCloud ਨੋਟਸ ਅਤੇ ਤੁਹਾਡੇ ਵੱਲੋਂ ਉਹਨਾਂ ਵਿੱਚ ਕੀਤੀ ਕੋਈ ਵੀ ਤਬਦੀਲੀ ਤੁਹਾਡੇ iPhone, iPad ਅਤੇ Mac ’ਤੇ ਦਿਖਾਈ ਦਿੰਦੀ ਹੈ ਜਿੱਥੇ ਤੁਸੀਂ ਆਪਣੇ Apple ਖਾਤੇ ਵਿੱਚ ਸਾਈਨ ਇਨ ਕੀਤਾ ਹੈ।

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਆਪਣੇ ਨਾਮ ’ਤੇ ਟੈਪ ਕਰੋ, ਫਿਰ iCloud ’ਤੇ ਟੈਪ ਕਰੋ।

  3. ਨੋਟਸ ਚਾਲੂ ਕਰੋ।

ਹੋਰ ਖਾਤੇ ਜੋੜੋ

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ ਨੋਟਸ ’ਤੇ ਟੈਪ ਕਰੋ।

  3. “ਨੋਟਸ ਖਾਤੇ” ‘ਤੇ ਟੈਪ ਕਰੋ, ਫਿਰ ਖਾਤਾ ਜੋੜੋ ‘ਤੇ ਟੈਪ ਕਰੋ।

  4. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਕੋਈ ਖਾਤਾ ਪ੍ਰਦਾਤਾ ਚੁਣੋ, ਫਿਰ ਆਪਣੀ ਖਾਤਾ ਜਾਣਕਾਰੀ ਭਰੋ।

    • ਜੇਕਰ ਤੁਹਾਡਾ ਖਾਤਾ ਪ੍ਰਦਾਤਾ ਸੂਚੀਬੱਧ ਨਹੀਂ ਹੈ, ਤਾਂ “ਹੋਰ ਖਾਤਾ ਜੋੜੋ” ’ਤੇ ਟੈਪ ਕਰੋ, ਆਪਣੇ ਈਮੇਲ ਖਾਤੇ ਦੀ ਜਾਣਕਾਰੀ ਭਰੋ, ਫਿਰ ਉਸ ਖਾਤੇ ਲਈ “ਨੋਟਸ” ਚਾਲੂ ਕਰੋ।

“ਮੇਰੇ iPad ’ਤੇ” ਖਾਤੇ ਦਾ ਸੈੱਟ ਅੱਪ ਕਰਨਾ

ਇਸ ਖਾਤੇ ਦੇ ਨੋਟ ਸਿਰਫ਼ ਤੁਹਾਡੇ iPad ’ਤੇ ਦਿਖਾਈ ਦਿੰਦੇ ਹਨ ਅਤੇ ਉਹ ਤੁਹਾਡੇ iCloud ਵਿੱਚ iPad ਬੈਕਅੱਪ ਵਿੱਚ ਸ਼ਾਮਲ ਕੀਤੇ ਜਾਂਦੇ ਹਨ।

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ ਨੋਟਸ ’ਤੇ ਟੈਪ ਕਰੋ।

  3. “ਮੇਰੇ iPad ’ਤੇ” ਖਾਤਾ ਚਾਲੂ ਕਰੋ।

ਖਾਤਾ ਹਟਾਓ

ਜਦੋਂ ਤੁਸੀਂ ਕੋਈ ਖਾਤਾ ਹਟਾਉਂਦੇ ਜਾਂ ਡਿਲੀਟ ਕਰਦੇ ਹੋ ਤਾਂ ਉਸ ਖਾਤੇ ਦੇ ਨੋਟ ਤੁਹਾਡੇ iPad ’ਤੇ ਦਿਖਾਈ ਨਹੀਂ ਦਿੰਦੇ। ਨੋਟ ਤੁਹਾਡੇ ਇੰਟਰਨੈੱਟ ਖਾਤੇ (ਜਿਵੇਂ ਕਿ iCloud.com ਜਾਂ Google) ਅਤੇ ਤੁਹਾਡੇ ਵੱਲੋਂ ਪਹਿਲਾਂ ਤੋਂ ਹੀ ਸੈੱਟ ਅੱਪ ਕੀਤੇ ਕਿਸੇ ਹੋਰ ਡਿਵਾਈਸ ਵਿੱਚ ਰਹਿੰਦੇ ਹਨ।

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ ਨੋਟਸ ’ਤੇ ਟੈਪ ਕਰੋ।

  3. “ਨੋਟਸ ਖਾਤਾ” ‘ਤੇ ਟੈਪ ਕਰੋ, ਫਿਰ ਉਸ ਖਾਤੇ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ।

  4. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਇਸ ਖਾਤੇ ‘ਤੇ ਨੋਟਸ ਦੀ ਵਰਤੋਂ ਕਰਨੀ ਬੰਦ ਕਰੋ: ਨੋਟ ਬੰਦ ਕਰੋ।

      ਤੁਸੀਂ Mail ਵਰਗੀਆਂ ਹੋਰ ਸੇਵਾਵਾਂ ਲਈ ਇਸ ਖਾਤੇ ਦੀ ਵਰਤੋਂ ਕਰਨੀ ਜਾਰੀ ਰੱਖ ਸਕਦੇ ਹੋ।

    • ਇਸ ਖਾਤੇ ‘ਤੇ ਸਾਰੀਆਂ ਸੇਵਾਵਾਂ ਦੀ ਵਰਤੋਂ ਕਰਨੀ ਬੰਦ ਕਰੋ: “ਸਾਈਨ ਆਊਟ ਕਰੋ” ( iCloud ਖਾਤੇ ਲਈ) ਜਾਂ “ਖਾਤਾ ਡਿਲੀਟ ਕਰੋ” (ਹੋਰ ਖਾਤਿਆਂ ਲਈ) ‘ਤੇ ਟੈਪ ਕਰੋ।

      ਜੇਕਰ ਤੁਹਾਨੂੰ “ਸਾਈਨ ਆਊਟ ਕਰੋ” ਜਾਂ “ਖਾਤਾ ਡਿਲੀਟ ਕਰੋ” ਦਿਖਾਈ ਨਹੀਂ ਦਿੰਦਾ ਤਾਂ ਸ਼ਾਇਦ ਤੁਹਾਡਾ ਖਾਤਾ ਤੁਹਾਡੀ ਸੰਸਥਾ ਦੁਆਰਾ ਪ੍ਰਬੰਧਿਤ ਕੀਤਾ ਜਾ ਰਿਹਾ ਹੈ। ਹਟਾਉਣ ਦੇ ਨਿਰਦੇਸ਼ਾਂ ਸੰਬੰਧੀ ਪ੍ਰਸ਼ਾਸਕ ਨਾਲ ਗੱਲ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.