ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਐਕਸੈੱਸਬਿਲਟੀ ਫ਼ੀਚਰਾਂ ਨਾਲ ਸ਼ੁਰੂ ਕਰਨਾ

ਆਪਣੇ iPad ਨੂੰ ਇਸ ਤਰੀਕੇ ਨਾਲ ਵਿਉਂਤੋ ਤਾਂ ਜੋ ਉਹ ਤੁਹਾਡੇ ਲਈ ਦ੍ਰਿਸ਼ਟੀ, ਸੁਣਨ ਸ਼ਕਤੀ, ਗਤੀਸ਼ੀਲਤਾ, ਬੋਲ ਅਤੇ ਕੌਗਨਿਟਿਵ ਐਕਸੈੱਸਬਿਲਟੀ ਦੇ ਫ਼ੀਚਰਾਂ ਲਈ ਸਭ ਤੋਂ ਵਧੀਆ ਕੰਮ ਕਰਨ—ਭਾਵੇਂ ਤੁਹਾਨੂੰ ਉਹਨਾਂ ਦੀ ਅਸਥਾਈ ਤੌਰ ‘ਤੇ ਜਾਂ ਲਗਾਤਾਰ ਅਧਾਰ ‘ਤੇ ਜ਼ਰੂਰਤ ਹੋਵੇ।

ਤੁਸੀਂ ਆਪਣੇ iPad ਦਾ ਪਹਿਲੀ ਵਾਰ ਸੈੱਟ ਅੱਪ ਕਰਨ ‘ਤੇ ਜਾਂ ਕਿਸੇ ਵੀ ਸਮੇਂ ਸੈਟਿੰਗਾਂ > ਐਕਸੈੱਸਬਿਲਟੀ ਵਿੱਚ ਜਾ ਕੇ ਐਕਸੈੱਸਬਿਲਟੀ ਫ਼ੀਚਰਾਂ ਨੂੰ ਚਾਲੂ ਕਰ ਸਕਦੇ ਹੋ।

ਇੱਕ iPad ਜਿਸ ਵਿੱਚ Mail ਐਪ ਖੁੱਲ੍ਹੀ ਹੋਈ ਹੈ। ਈਮੇਲਾਂ ਵੱਡੇ ਗੂੜ੍ਹੇ ਟੈਕਸਟ ਵਿੱਚ ਦਿਖਾਈ ਦਿੰਦੀਆਂ ਹਨ।

ਦ੍ਰਿਸ਼ਟੀ

ਸਕਰੀਨ ’ਤੇ ਦਿੱਤੀਆਂ ਚੀਜ਼ਾਂ ਨੂੰ ਸੁਣਨ ਅਤੇ ਜੈਸਚਰਾਂ ਨਾਲ iPad ਨੈਵੀਗੇਟ ਕਰਨ ਲਈ ਬਿਲਟ-ਇਨ ਸਕਰੀਨ ਰੀਡਰ ਦੀ ਵਰਤੋਂ ਕਰੋ। ਜਾਂ ਟੈਕਸਟ ਨੂੰ ਵੱਡਾ ਬਣਾਓ, ਸਕਰੀਨ ’ਤੇ ਜ਼ੂਮ ਇਨ ਕਰੋ, ਡਿਸਪਲੇ ਦੇ ਰੰਗਾਂ ਨੂੰ ਅਡਜਸਟ ਕਰੋ ਅਤੇ ਹੋਰ ਬਹੁਤ ਕੁਝ।

ਤੁਸੀਂ ਆਪਣੇ iPad ਨੂੰ ਵੱਡਦਰਸ਼ੀ ਸ਼ੀਸ਼ੇ ਵਜੋਂ ਵੀ ਵਰਤ ਸਕਦੇ ਹੋ ਅਤੇ ਆਪਣੇ ਆਲੇ-ਦੁਆਲੇ ਦੇ ਵੇਰਵੇ ਪ੍ਰਾਪਤ ਹੋਣ ਤੱਕ ਇਸ ਨੂੰ ਹੋਲਡ ਕਰ ਕੇ ਰੱਖ ਸਕਦੇ ਹੋ

ਦ੍ਰਿਸ਼ਟੀ ਲਈ ਐਕਸੈੱਸਬਿਲਟੀ ਫ਼ੀਚਰਾਂ ਬਾਰੇ ਹੋਰ ਜਾਣੋ

ਇੱਕ iPad ਜੋ ਹੋਮ ਸਕਰੀਨ ‘ਤੇ ਹਰੇਕ ਆਈਟਮ ਅੱਗੇ ਇੱਕ ਨੰਬਰ ਦਿਖਾ ਰਿਹਾ ਹੈ। ਸਕਰੀਨ ਦੇ ਸਿਖਰ ’ਤੇ “ਨੰਬਰ ਦਿਖਾਓ” ਵੌਇਸ ਕੰਟਰੋਲ ਕਮਾਂਡ ਦਿਖਾਈ ਦਿੰਦੀ ਹੈ।

ਗਤੀਸ਼ੀਲਤਾ

ਸਿਰਫ਼ ਆਪਣੀਆਂ ਅੱਖਾਂ ਜਾਂ ਬੋਲੀਆਂ ਗਈਆਂ ਕਮਾਂਡਾਂ ਦੀ ਵਰਤੋਂ ਕਰ ਕੇ iPad ਨੂੰ ਨੈਵੀਗੇਟ ਕਰੋ ਅਤੇ ਇਸ ‘ਤੇ ਕਾਰਵਾਈਆਂ ਕਰੋ। ਜਾਂ ਕਿਸੇ ਸਹਾਇਕ ਡਿਵਾਈਸ ਜਾਂ ਬਾਹਰੀ ਕੀਬੋਰਡ ਨੂੰ ਕਨੈਕਟ ਕਰੋ ਅਤੇ ਇਸ ਦੀ ਵਰਤੋਂ ਕਰ ਕੇ iPad ਨੂੰ ਕੰਟਰੋਲ ਕਰੋ।

ਤੁਸੀਂ ਜੈਸਚਰ ਦੀ ਵਰਤੋਂ ਕਰਨੀ ਅਤੇ ਹੋਰ ਵਿਕਲਪ ਸੈੱਟ ਕਰਨੇ ਵੀ ਆਸਾਨ ਬਣਾ ਸਕਦੇ ਹੋ ਤਾਂ ਜੋ iPad ਤੁਹਾਡੇ ਟੱਚ ‘ਤੇ ਸਭ ਤੋਂ ਵਧੀਆ ਪ੍ਰਤਿਕਿਰਿਆ ਦੇਵੇ।

ਗਤੀਸ਼ੀਲਤਾ ਲਈ ਐਕਸੈੱਸਬਿਲਟੀ ਫ਼ੀਚਰਾਂ ਬਾਰੇ ਹੋਰ ਜਾਣੋ

ਇੱਕ iPad ਜੋ ਵਿਉਂਤਬੱਧ ਸ਼ੈਲੀ ਨਾਲ ਸਬਟਾਈਟਲ ਦੀ ਇੱਕ ਉਦਾਹਰਨ ਦਿਖਾ ਰਿਹਾ ਹੈ।

ਸੁਣਨ ਸ਼ਕਤੀ

ਕਿਸੇ ਐਪ ਜਾਂ ਲਾਈਵ ਗੱਲਬਾਤ ਤੋਂ ਬੋਲੀ ਜਾਣ ਵਾਲੀ ਆਡੀਓ ਦੇ ਅਸਲ-ਸਮੇਂ ਦੇ ਕੈਪਸ਼ਨ ਪ੍ਰਾਪਤ ਕਰੋ, ਫ਼ਲੈਸ਼ ਸੂਚਨਾਵਾਂ ਨੂੰ ਚਾਲੂ ਕਰੋ, iPad ਤੋਂ ਆਵਾਜ਼ਾਂ ਦੀ ਪਛਾਣ ਕਰਵਾਓ ਅਤੇ ਹੋਰ ਬਹੁਤ ਕੁਝ।

ਤੁਸੀਂ ਆਪਣੇ iPad ਨਾਲ ਵੀ ਸੁਣਨ ਸ਼ਕਤੀ ਡਿਵਾਈਸਾਂ ਨੂੰ ਪੇਅਰ ਕਰ ਸਕਦੇ ਹੋ ਅਤੇ ਹੈੱਡਫ਼ੋਨ ਆਡੀਓ ਨੂੰ ਆਪਣੇ ਅਨੁਸਾਰ ਅਡਜਸਟ ਕਰ ਸਕਦੇ ਹੋ।

ਸੁਣਨ ਸ਼ਕਤੀ ਲਈ ਐਕਸੈੱਸਬਿਲਟੀ ਫ਼ੀਚਰਾਂ ਬਾਰੇ ਹੋਰ ਜਾਣੋ

ਇੱਕ iPad ਜਿਸ ਵਿੱਚ “ਆਪਣੀ ਆਵਾਜ਼” ਬਣਾਉਣ ਦੇ ਤਰੀਕੇ ਸੰਬੰਧੀ ਜਾਣਕਾਰੀ ਦਿੱਤੀ ਹੈ।

ਸਪੀਚ

ਇੱਕ ਵਿਉਂਤਬੱਧ ਵੌਇਸ ਬਣਾਓ ਜਿਸਦੀ ਆਵਾਜ਼ ਤੁਹਾਡੇ ਵਰਗੀ ਹੋਵੇ ਜਾਂ ਸਿਸਟਮ ਦੀਆਂ ਦਰਜਨਾਂ ਵੌਇਸ ਵਿੱਚੋਂ ਇੱਕ ਚੁਣੋ, ਫਿਰ ਜੋ ਤੁਸੀਂ ਟਾਈਪ ਕਰਦੇ ਹੋ ਉਸ ਨੂੰ ਉੱਚੀ ਆਵਾਜ਼ ਵਿੱਚ ਬੋਲਣ ਲਈ ਇਸ ਦੀ ਵਰਤੋਂ ਕਰੋ।

ਤੁਸੀਂ Siri ਨੂੰ ਬੋਲ ਪੈਟਰਨਾਂ ਦੀ ਇੱਕ ਵਿਆਪਕ ਲੜੀ ਦੀ ਪਛਾਣ ਕਰਨ ਲਈ ਵੀ ਕਹਿ ਸਕਦੇ ਹੋ ਜਾਂ iPad ਨੂੰ ਆਪਣੀ ਪਸੰਦ ਦਾ ਕੋਈ ਸ਼ਬਦ ਜਾਂ ਧੁਨੀ ਬੋਲਣ ’ਤੇ ਕਾਰਵਾਈ ਕਰਨ ਲਈ ਸਿਖਾ ਸਕਦੇ ਹੋ।

ਸਪੀਚ ਲਈ ਐਕਸੈੱਸਬਿਲਟੀ ਫ਼ੀਚਰਾਂ ਬਾਰੇ ਹੋਰ ਜਾਣੋ

ਇੱਕ iPad, ਜਿਸ ਵਿੱਚ ਐਪਾਂ ਦੇ ਵੱਡੇ ਗ੍ਰਿੱਡ ਨਾਲ ਸਹਾਇਕ ਐਕਸੈੱਸ ਹੋਮ ਸਕਰੀਨ ਦਿਖਾਈ ਦੇ ਰਹੀ ਹੈ।

ਕੌਗਨਿਟਿਵ

iPadOS ਐਕਸੈੱਸਬਿਲਟੀ ਫ਼ੀਚਰਾਂ ਨਾਲ ਤੁਹਾਨੂੰ ਜਾਂ ਤੁਸੀਂ ਜਿਸ ਵਿਅਕਤੀ ਦੀ ਪਰਵਾਹ ਕਰਦੇ ਹੋ, ਉਸ ਨੂੰ ਵਧੇਰੇ ਸੁਤੰਤਰਤਾ ਨਾਲ iPad ਦੀ ਵਰਤੋਂ ਕਰਨ ਵਿੱਚ ਮਦਦ ਮਿਲ ਸਕਦੀ ਹੈ। ਤੁਸੀਂ ਕਿਸੇ ਬੋਧਾਤਮਕ ਅਸਮਰੱਥਾ ਵਾਲੇ ਵਿਅਕਤੀ ਲਈ ਇੱਕ ਆਸਾਨ ਇੰਟਰਫ਼ੇਸ ਨਾਲ iPad ਦਾ ਸੈੱਟ ਅੱਪ ਕਰ ਸਕਦੇ ਹੋ ਜਾਂ ਜਦੋਂ ਤੁਸੀਂ ਕਿਸੇ ਬੱਚੇ ਨੂੰ iPad ਦੀ ਵਰਤੋਂ ਕਰਨ ਦਿੰਦੇ ਹੋ ਤਾਂ ਇਸ ਨੂੰ ਅਸਥਾਈ ਤੌਰ ’ਤੇ ਇੱਕ ਐਪ ’ਤੇ ਲੌਕ ਕਰ ਸਕਦੇ ਹੋ।

ਕੌਗਨਿਟਿਵ ਐਕਸੈੱਸਬਿਲਟੀ ਫ਼ੀਚਰਾਂ ਬਾਰੇ ਹੋਰ ਜਾਣੋ

ਸਲਾਹ: Siri ਰਾਹੀਂ, ਬਟਨ ਦੇ ਕਲਿੱਕ ਨਾਲ ਜਾਂ ਕੰਟਰੋਲ ਸੈਂਟਰ ਤੋਂ ਆਪਣੇ ਐਕਸੈੱਸਬਿਲਟੀ ‘ਤੇ ਜਾਓ ਫ਼ੀਚਰਾਂ ਅਤੇ ਸੈਟਿੰਗਾਂ ਨੂੰ ਕੰਟਰੋਲ ਕਰੋ। ਐਕਸੈੱਸਬਿਲਟੀ ਫ਼ੀਚਰਾਂ ਨੂੰ ਤੇਜ਼ੀ ਨਾਲ ਚਾਲੂ ਜਾਂ ਬੰਦ ਕਰਨਾ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.