ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਰਿਮਾਈਂਡਰਾਂ ਵਿੱਚ ਕਈ ਸੂਚੀਆਂ ਵਿਵਸਥਿਤ ਕਰਨਾ

“ਰਿਮਾਈਂਡਰ” ਐਪ ਵਿੱਚ, ਤੁਸੀਂ ਨਵੀਆਂ ਸੂਚੀਆਂ ਬਣਾ ਸਕਦੇ ਹੋ, ਸੂਚੀਆਂ ਦਾ ਗਰੁੱਪਾਂ ਵਿੱਚ ਪ੍ਰਬੰਧਨ ਕਰ ਸਕਦੇ ਹੋ ਅਤੇ ਸੂਚੀਆਂ ਨੂੰ ਤੇਜ਼ੀ ਨਾਲ ਐਕਸੈੱਸ ਕਰਨ ਲਈ ਪਿੰਨ ਕਰ ਸਕਦੇ ਹੋ।

ਨੋਟ: ਇਸ ਗਾਈਡ ਵਿੱਚ ਦੱਸੇ ਗਏ ਸਾਰੇ ਰਿਮਾਈਂਡਰ ਫ਼ੀਚਰ ਉਦੋਂ ਉਪਲਬਧ ਹੁੰਦੇ ਹਨ ਜਦੋਂ ਤੁਸੀਂ iCloud ਵਿੱਚ ਅੱਪਡੇਟ ਕੀਤੇ ਰਿਮਾਈਂਡਰ ਵਰਤਦੇ ਹੋ। ਕੁਝ ਫ਼ੀਚਰ ਹੋਰ ਖਾਤਿਆਂ ਦੀ ਵਰਤੋਂ ਕਰਦੇ ਸਮੇਂ ਉਪਲਬਧ ਨਹੀਂ ਹੁੰਦੇ ਹਨ।

ਰਿਮਾਈਂਡਰ ਐਪ ਜੋ ਸਮਾਰਟ ਸੂਚੀਆਂ ਦਾ ਗ੍ਰਿੱਡ ਦਿਖਾਉਂਦੀ ਹੈ, ਜਿਵੇਂ ਕਿ “ਅੱਜ”, “ਸ਼ੈਡਿਊਲ ਕੀਤਾ” ਅਤੇ “ਫ਼ਲੈਗ ਕੀਤਾ”, ਹਰੇਕ ਵਿੱਚ ਆਈਟਮਾਂ ਦੀ ਸੰਖਿਆ ਦਿਖਾਈ ਗਈ ਹੈ। ‘ਮੇਰੀਆਂ ਸੂਚੀਆਂ’ ਸਿਰਲੇਖ ਦੇ ਹੇਠਾਂ, ਪਰਿਵਾਰ, ਕਾਰਜ-ਸਥਾਨ ਅਤੇ ਕੈਂਪਿੰਗ ਟ੍ਰਿਪ ਵਰਗੀਆਂ ਵਿਉਂਤਬੱਧ ਰਿਮਾਈਂਡਰ ਸ਼੍ਰੇਣੀਆਂ ਦੀ ਸੂਚੀ ਦਿਖਾਈ ਗਈ ਹੈ।

ਨਵੀਂ ਸੂਚੀ ਬਣਾਓ

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. “ਸੂਚੀ ਜੋੜੋ” ਬਟਨ ’ਤੇ ਟੈਪ ਕਰੋ।

  3. ਨਾਮ ਭਰੋ, ਫਿਰ ਸੂਚੀ ਲਈ ਰੰਗ ਅਤੇ ਚਿੰਨ੍ਹ ਚੁਣੋ।

  4. ਸੂਚੀ ਕਿਸਮ ‘ਤੇ ਟੈਪ ਕਰੋ, ਫਿਰ ਸਟੈਂਡਰਡ, ਕਰਿਆਨਾ ਜਾਂ ਸਮਾਰਟ ਸੂਚੀ ਨੂੰ ਚੁਣੋ।

  5. “ਹੋ ਗਿਆ” ਬਟਨ ’ਤੇ ਟੈਪ ਕਰੋ।

ਅਸਾਨ ਐਕਸੈੱਸ ਲਈ ਹੋਰ ਸੂਚੀਆਂ ਦੇ ਉੱਪਰ ਇੱਕ ਮਹੱਤਵਪੂਰਨ ਸੂਚੀ ਨੂੰ ਪਿੰਨ ਕਰੋ

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਸੂਚੀ ਨੂੰ ਟੱਚ ਕਰ ਕੇ ਰੱਖੋ, ਫਿਰ “ਪਿੰਨ ਕਰੋ” ’ਤੇ ਟੈਪ ਕਰੋ। ਤੁਸੀਂ ਸੂਚੀ ’ਤੇ ਸੱਜੇ ਪਾਸੇ ਸਵਾਈਪ ਵੀ ਕਰ ਸਕਦੇ ਹੋ, ਫਿਰ “ਪਿੰਨ ਕਰੋ” ਬਟਨ ’ਤੇ ਟੈਪ ਕਰੋ।

    ਤੁਸੀਂ ਵੱਧ ਤੋਂ ਵੱਧ ਨੌ ਸੂਚੀਆਂ ਨੂੰ ਪਿੰਨ ਕਰ ਸਕਦੇ ਹੋ।

ਪਿੰਨ ਕੀਤੀ ਸੂਚੀ ਦੀ ਸਥਿਤੀ ਬਦਲਣ ਲਈ, “ਹੋਰ” ਬਟਨ ’ਤੇ ਟੈਪ ਕਰੋ, “ਸੂਚੀਆਂ ਵਿੱਚ ਸੋਧ ਕਰੋ” ’ਤੇ ਟੈਪ ਕਰੋ, “ਮੁੜ ਕ੍ਰਮਬੱਧ ਕਰੋ” ਬਟਨ ਨੂੰ ਡ੍ਰੈਗ ਕਰ ਕੇ ਨਵੀਂ ਥਾਂ ’ਤੇ ਲੈ ਜਾਓ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

ਸੂਚੀਆਂ ਦਾ ਗਰੁੱਪ ਬਣਾਓ

ਤੁਸੀਂ ਆਪਣੀਆਂ ਸੂਚੀਆਂ ਦਾ ਗਰੁੱਪਾਂ ਵਿੱਚ ਪ੍ਰਬੰਧਨ ਕਰ ਸਕਦੇ ਹੋ ਜਿਵੇਂ ਕਿ ਕੰਮ, ਸਕੂਲ ਜਾਂ ਖਰੀਦਦਾਰੀ।

ਗਰੁੱਪ ਬਣਾਉਣ ਲਈ, ਬਸ ਇੱਕ ਸੂਚੀ ਨੂੰ ਦੂਜੀ ਸੂਚੀ ਵਿੱਚ ਡ੍ਰੈਗ ਕਰੋ। ਤੁਸੀਂ ਹੇਠ ਲਿਖੇ ਕੰਮ ਵੀ ਕਰ ਸਕਦੇ ਹੋ:

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. “ਹੋਰ” ਬਟਨ ’ਤੇ ਟੈਪ ਕਰੋ, ਫਿਰ ਸੂਚੀਆਂ ਵਿੱਚ ਸੋਧ ਕਰੋ ’ਤੇ ਟੈਪ ਕਰੋ।

  3. “ਗਰੁੱਪ ਜੋੜੋ” ’ਤੇ ਟੈਪ ਕਰੋ, ਕੋਈ ਨਾਮ ਭਰੋ, ਗਰੁੱਪ ਵਿੱਚ ਸ਼ਾਮਲ ਕਰਨ ਲਈ ਸੂਚੀਆਂ ਦੀ ਚੋਣ ਕਰੋ (ਵਿਕਲਪਿਕ), ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

ਸੂਚੀਆਂ ਅਤੇ ਗਰੁੱਪਾਂ ਨੂੰ ਸੰਪਾਦਿਤ ਕਰੋ ਅਤੇ ਮੁੜ-ਵਿਵਸਥਿਤ ਕਰੋ

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. “ਹੋਰ” ਬਟਨ ’ਤੇ ਟੈਪ ਕਰੋ, “ਸੂਚੀਆਂ ਵਿੱਚ ਸੋਧ ਕਰੋ” ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਸੂਚੀਆਂ ਅਤੇ ਗਰੁੱਪਾਂ ਨੂੰ ਮੁੜ-ਵਿਵਸਥਿਤ ਕਰੋ: “ਮੁੜ ਕ੍ਰਮਬੱਧ ਕਰੋ” ਬਟਨ ਕਿਸੇ ਸੂਚੀ ਜਾਂ ਗਰੁੱਪ ਨੂੰ ਨਵੇਂ ਟਿਕਾਣੇ ’ਤੇ ਡ੍ਰੈਗ ਕਰੋ। ਤੁਸੀਂ ਕਿਸੇ ਸੂਚੀ ਨੂੰ ਕਿਸੇ ਵੱਖਰੇ ਗਰੁੱਪ ਵਿੱਚ ਵੀ ਮੂਵ ਕਰ ਸਕਦੇ ਹੋ।

    • ਸੂਚੀ ਜਾਂ ਗਰੁੱਪ ਦਾ ਨਾਮ ਅਤੇ ਦਿੱਖ ਬਦਲੋ: “ਵੇਰਵੇ ਸੰਪਾਦਿਤ ਕਰੋ” ਬਟਨ ’ਤੇ ਟੈਪ ਕਰੋ।

ਸੂਚੀ ਜਾਂ ਗਰੁੱਪ ਨੂੰ ਡਿਲੀਟ ਕਰੋ

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਸੂਚੀ ਜਾਂ ਗਰੁੱਪ ’ਤੇ ਖੱਬੇ ਪਾਸੇ ਸਵਾਈਪ ਕਰੋ, ਫਿਰ “ਡਿਲੀਟ ਕਰੋ” ਬਟਨ ’ਤੇ ਟੈਪ ਕਰੋ।

    ਜਦੋਂ ਤੁਸੀਂ ਗਰੁੱਪ ਨੂੰ ਡਿਲੀਟ ਕਰਦੇ ਹੋ, ਉਦੋਂ ਤੁਹਾਡੇ ਕੋਲ ਸੂਚੀਆਂ ਨੂੰ ਰੱਖਣ ਦਾ ਵਿਕਲਪ ਹੁੰਦਾ ਹੈ।

ਡਿਲੀਟ ਕੀਤੀਆਂ ਸੂਚੀਆਂ ਜਾਂ ਗਰੁੱਪਾਂ ਨੂੰ “ਹਾਲ ਹੀ ਵਿੱਚ ਡਿਲੀਟ” ’ਤੇ ਮੂਵ ਕੀਤਾ ਜਾਂਦਾ ਹੈ। ਤੁਸੀਂ ਉਹਨਾਂ ਨੂੰ ਡਿਲੀਟ ਕਰਨ ਦੇ 30 ਦਿਨਾਂ ਦੇ ਅੰਦਰ ਰਿਕਵਰ ਕਰ ਸਕਦੇ ਹੋ। 30 ਦਿਨਾਂ ਬਾਅਦ, ਉਹਨਾਂ ਨੂੰ ਸਥਾਈ ਤੌਰ ’ਤੇ ਡਿਲੀਟ ਕਰ ਦਿੱਤਾ ਜਾਂਦਾ ਹੈ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.