ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ FaceTime ਕਾਲ ਵਿੱਚ ਆਪਣੀ ਸਕਰੀਨ ਸਾਂਝੀ ਕਰੋ

FaceTime ਐਪ ਵਿੱਚ (ਘੱਟੋ-ਘੱਟ ਸਿਸਟਮ ਲੋੜਾਂ ਪੂਰੀਆਂ ਕਰਨ ਵਾਲੇ ਡਿਵਾਈਸ ’ਤੇ), ਤੁਸੀਂ ਗੱਲਬਾਤ ਵਿੱਚ ਐਪਾਂ, ਵੈੱਬਪੰਨੇ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਆਉਣ ਲਈ ਆਪਣੀ ਸਕਰੀਨ ਸਾਂਝੀ ਕਰ ਸਕਦੇ ਹੋ।

ਨੋਟ: FaceTime, FaceTime ਆਡੀਓ, ਗਰੁੱਪ FaceTime, ਕੁਝ FaceTime ਫ਼ੀਚਰ ਅਤੇ ਹੋਰ Apple ਫ਼ੀਚਰ ਜਾਂ ਸੇਵਾਵਾਂ ਸ਼ਾਇਦ ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ।

FaceTime ਕਾਲ ਦੌਰਾਨ ਆਪਣੀ ਸਕਰੀਨ ਸਾਂਝੀ ਕਰੋ

  1. ਆਪਣੇ iPad ’ਤੇ FaceTime ਐਪ ਵਿੱਚ ਕਾਲ ਦੌਰਾਨ, FaceTime ਕੰਟਰੋਲ ਦਿਖਾਉਣ (ਜੇ ਉਹ ਦਿਖਾਈ ਨਹੀਂ ਦਿੰਦੇ) ਲਈ ਸਕਰੀਨ ’ਤੇ ਟੈਪ ਕਰੋ, ਫਿਰ “ਹੋਰ” ਬਟਨ ’ਤੇ ਟੈਪ ਕਰੋ।

  2. “ਸਕਰੀਨ ਸਾਂਝਾਕਰਨ” ’ਤੇ ਟੈਪ ਕਰੋ, ਫਿਰ “ਮੇਰੀ ਸਕਰੀਨ ਸਾਂਝੀ ਕਰੋ” ’ਤੇ ਟੈਪ ਕਰੋ।

    ਸਕਰੀਨ ਸਾਂਝਾਕਰਨ ਸ਼ੁਰੂ ਹੋਣ ਤੋਂ ਪਹਿਲਾਂ ਸਕਰੀਨ ਦੇ ਹੇਠਾਂ 3 ਤੋਂ 1 ਤੱਕ ਦੀ ਗਿਣਤੀ ਦਿਖਾਈ ਦਿੰਦੀ ਹੈ।

ਸਲਾਹ: ਸਿਰਫ਼ ਦੋ ਵਿਅਕਤੀਆਂ ਵਿਚਕਾਰ ਵਾਲੀ FaceTime ਕਾਲ ਦੌਰਾਨ, iPhone ਜਾਂ iPad ਦੀ ਵਰਤੋਂ ਕਰਨ ਵਾਲੇ ਵਿਅਕਤੀ ਵੱਲੋਂ ਤੁਹਾਡਾ ਧਿਆਨ ਕਿਸੇ ਵਿਸ਼ੇਸ਼ ਖੇਤਰ ਵੱਲ ਦਿਵਾਉਣ ਲਈ ਤੁਹਾਡੀ ਸਕਰੀਨ ‘ਤੇ ਟੈਪ ਕੀਤਾ, ਕੁਝ ਉਲੀਕਿਆ ਜਾਂ ਲਿਖਿਆ ਜਾ ਸਕਦਾ ਹੈ। ਕੁਝ ਸਕਿੰਟਾਂ ਬਾਅਦ ਚੱਕਰ, ਡਰਾਇੰਗ ਅਤੇ ਲਿਖਤ ਅਲੋਪ ਹੋ ਜਾਂਦੀ ਹੈ। ਜੇਕਰ ਤੁਹਾਨੂੰ ਹੋਰ ਮਦਦ ਦੀ ਲੋੜ ਹੈ, ਤਾਂ ਤੁਸੀਂ ਹੋਰ ਭਾਗੀਦਾਰ ਨੂੰ ਵੀ ਆਪਣੀ ਸਕਰੀਨ ਕੰਟਰੋਲ ਕਰਨ ਦੀ ਆਗਿਆ ਦੇ ਸਕਦੇ ਹੋ।

ਆਪਣੀ ਸਕਰੀਨ ਨੂੰ ਸਾਂਝਾ ਕਰਨਾ ਬੰਦ ਕਰਨ ਲਈ, “ਹੋਰ” ਬਟਨ ’ਤੇ ਟੈਪ ਕਰੋ, ਫਿਰ ਸਕਰੀਨ ਸਾਂਝਾਕਰਨ ਦੇ ਅੱਗੇ “ਬੰਦ ਕਰੋ” ’ਤੇ ਟੈਪ ਕਰੋ। FaceTime ਕਾਲ ਨੂੰ ਬੰਦ ਕਰਨ ਨਾਲ ਸਕਰੀਨ ਸਾਂਝਾਕਰਨ ਵੀ ਬੰਦ ਹੋ ਜਾਂਦਾ ਹੈ।

ਕਿਸੇ ਨੂੰ ਉਨ੍ਹਾਂ ਦੀ ਸਕਰੀਨ ਸਾਂਝੀ ਕਰਨ ਲਈ ਕਹੋ

  1. ਆਪਣੇ iPad ’ਤੇ FaceTime ਐਪ ਵਿੱਚ ਕਾਲ ਦੌਰਾਨ, FaceTime ਕੰਟਰੋਲ ਦਿਖਾਉਣ (ਜੇ ਉਹ ਦਿਖਾਈ ਨਹੀਂ ਦਿੰਦੇ) ਲਈ ਸਕਰੀਨ ’ਤੇ ਟੈਪ ਕਰੋ, ਫਿਰ “ਹੋਰ” ਬਟਨ ’ਤੇ ਟੈਪ ਕਰੋ।

  2. “ਸਕਰੀਨ ਸਾਂਝਾਕਰਨ” ’ਤੇ ਟੈਪ ਕਰੋ, ਫਿਰ “ਸਕਰੀਨ ਸਾਂਝੀ ਕਰਨ ਲਈ ਪੁੱਛੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.