ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਆਪਣੇ iPad ਅਤੇ ਹੋਰ ਡਿਵਾਈਸਾਂ ਵਿਚਕਾਰ ਫ਼ਾਈਲਾਂ ਨੂੰ ਟ੍ਰਾਂਸਫ਼ਰ ਕਰਨਾ

ਤੁਹਾਡੇ iPad ਅਤੇ iPhone, Mac ਜਾਂ Windows ਡਿਵਾਈਸ ਵਰਗੇ ਹੋਰ ਡਿਵਾਈਸਾਂ ਵਿਚਕਾਰ ਤਸਵੀਰਾਂ, ਵੀਡੀਓ ਅਤੇ ਹੋਰ ਫ਼ਾਈਲਾਂ ਨੂੰ ਟ੍ਰਾਂਸਫ਼ਰ ਕਰਨ ਦੇ ਕਈ ਤਰੀਕੇ ਹਨ। ਤੁਸੀਂ AirDrop ਵਰਗੇ ਫ਼ੀਚਰ ਜਾਂ Mail ਅਤੇ ਸੁਨੇਹੇ ਵਰਗੀਆਂ ਐਪਾਂ ਨਾਲ ਫ਼ਾਈਲਾਂ ਨੂੰ ਵਾਇਰਲੈੱਸ ਤਰੀਕੇ ਨਾਲ ਟ੍ਰਾਂਸਫ਼ਰ ਕਰ ਸਕਦੇ ਹੋ ਜਾਂ ਤੁਸੀਂ ਕੇਬਲ ਦੀ ਮਦਦ ਨਾਲ ਆਪਣੇ iPad ਨੂੰ ਕੰਪਿਊਟਰ ਜਾਂ ਕਿਸੇ ਬਾਹਰੀ ਸਟੋਰੇਜ ਡਿਵਾਈਸ ਨਾਲ ਕਨੈਕਟ ਕਰ ਸਕਦੇ ਹੋ ਅਤੇ ਫਿਰ ਫ਼ਾਈਲਾਂ ਨੂੰ ਟ੍ਰਾਂਸਫ਼ਰ ਜਾਂ ਸਿੰਕ ਕਰ ਸਕਦੇ ਹੋ।

ਤੁਸੀਂ ਆਪਣੀਆਂ ਫ਼ਾਈਲਾਂ, ਤਸਵੀਰਾਂ, ਵੀਡੀਓ ਅਤੇ ਹੋਰ ਬਹੁਤ ਕੁਝ ਸਟੋਰ ਕਰਨ ਲਈ iCloud ਦੀ ਵਰਤੋਂ ਵੀ ਕਰ ਸਕਦੇ ਹੋ ਅਤੇ ਆਪਣੇ ਸਾਰੇ ਡਿਵਾਈਸਾਂ ’ਤੇ ਸਾਰੀਆਂ ਚੀਜ਼ਾਂ ਨੂੰ ਅੱਪ ਟੂ ਡੇਟ ਰੱਖ ਸਕਦੇ ਹੋ, ਜਿੱਥੇ ਤੁਸੀਂ ਇੱਕੋ ਹੀ Apple ਖਾਤੇ ਵਿੱਚ ਸਾਈਨ ਇਨ ਕੀਤਾ ਹੈ

ਮਹੱਤਵਪੂਰਨ: ਕੁਝ ਕਿਸਮ ਦੇ ਡੇਟਾ ਜਿਵੇਂ ਕਿ ਕਿਸੇ ਐਪ ਦੇ ਪ੍ਰੋਪ੍ਰਾਈਟਰੀ ਫ਼ਾਰਮੈਟ ਵਿੱਚ ਸੁਰੱਖਿਅਤ ਕੀਤੀਆਂ ਫ਼ਾਈਲਾਂ, ਪੁਰਾਣੇ ਸੌਫ਼ਟਵੇਅਰ ਸੰਸਕਰਨ ਵਿੱਚ ਸੁਰੱਖਿਅਤ ਕੀਤੀਆਂ ਫ਼ਾਈਲਾਂ ਅਤੇ ਕਾਪੀਰਾਈਟ ਦੁਆਰਾ ਸੁਰੱਖਿਅਤ ਕੀਤੀਆਂ ਫ਼ਾਈਲਾਂ ਨੂੰ ਟ੍ਰਾਂਸਫ਼ਰ ਕਰਨਾ, ਸਾਂਝਾ ਕਰਨਾ ਜਾਂ ਸਿੰਕ ਕਰਨਾ ਪ੍ਰਤਿਬੰਧਿਤ ਹੋ ਸਕਦਾ ਹੈ।

ਆਪਣੇ iPad ਤੋਂ ਫ਼ਾਈਲਾਂ ਨੂੰ ਵਾਇਰਲੈੱਸ ਤਰੀਕੇ ਨਾਲ ਟ੍ਰਾਂਸਫ਼ਰ ਕਰਨਾ

ਆਪਣੇ iPad ਤੋਂ ਕਿਸੇ ਨਜ਼ਦੀਕੀ Apple ਡਿਵਾਈਸ ’ਤੇ ਕਿਸੇ ਤਸਵੀਰ, ਫ਼ਾਈਲ ਜਾਂ ਹੋਰ ਆਈਟਮ ਨੂੰ ਤੇਜ਼ੀ ਨਾਲ ਸਾਂਝਾ ਕਰਨ ਲਈ, ਤੁਸੀਂ AirDrop ਦੀ ਵਰਤੋਂ ਕਰ ਸਕਦੇ ਹੋ। ਨੇੜਲੇ Apple ਡਿਵਾਈਸਾਂ ’ਤੇ ਆਈਟਮਾਂ ਭੇਜਣ ਲਈ iPad ‘ਤੇ AirDrop ਦੀ ਵਰਤੋਂ ਕਰੋ ਨੂੰ ਦੇਖੋ।

ਤੁਸੀਂ ਆਪਣੇ iPad ਤੋਂ ਫ਼ਾਈਲਾਂ ਨੂੰ Mail ਜਾਂ ਸੁਨੇਹੇ ਐਪ ਵਿੱਚ ਅਟੈਚਮੈਂਟ ਵਜੋਂ ਭੇਜ ਕੇ ਕਿਸੇ ਹੋਰ ਡਿਵਾਈਸ ਵਿੱਚ ਵੀ ਟ੍ਰਾਂਸਫ਼ਰ ਕਰ ਸਕਦੇ ਹੋ।

iPad ਨੂੰ ਕੇਬਲ ਨਾਲ ਕਨੈਕਟ ਕਰ ਕੇ ਫ਼ਾਈਲਾਂ ਟ੍ਰਾਂਸਫ਼ਰ ਕਰੋ

ਤੁਸੀਂ ਆਪਣੇ ਕੰਪਿਊਟਰ, ਕਿਸੇ ਬਾਹਰੀ ਸਟੋਰੇਜ ਡਿਵਾਈਸ ਜਾਂ ਫ਼ਾਈਲ ਸਰਵਰ ਵਿੱਚ ਫ਼ਾਈਲਾਂ ਟ੍ਰਾਂਸਫ਼ਰ ਕਰਨ ਲਈ ਕੇਬਲ ਦੀ ਮਦਦ ਨਾਲ ਆਪਣੇ iPad ਨੂੰ ਆਪਣੇ Mac ਜਾਂ Windows ਡਿਵਾਈਸ ਨਾਲ ਕਨੈਕਟ ਕਰ ਸਕਦੇ ਹੋ। ਜਦੋਂ ਤੁਸੀਂ ਆਪਣੇ Mac ਜਾਂ Windows ਡਿਵਾਈਸ ’ਤੇ ਫ਼ਾਈਲਾਂ ਨੂੰ ਟ੍ਰਾਂਸਫ਼ਰ ਕਰਦੇ ਹੋ, ਤਾਂ ਤੁਸੀਂ ਆਪਣੇ ਕੰਪਿਊਟਰ ਦੇ ਮਾਡਲ ਅਤੇ ਓਪਰੇਟਿੰਗ ਸਿਸਟਮ ਦੇ ਆਧਾਰ ’ਤੇ Finder, Apple Devices ਜਾਂ iTunes ਦੀ ਵਰਤੋਂ ਕਰ ਸਕਦੇ ਹੋ।

ਨੋਟ: ਸਿਰਫ਼ ਉਹਨਾਂ iPad ਐਪਾਂ ਤੋਂ ਹੀ ਫ਼ਾਈਲਾਂ ਟ੍ਰਾਂਸਫ਼ਰ ਕੀਤੀਆਂ ਜਾ ਸਕਦੀਆਂ ਹਨ ਜੋ ਫ਼ਾਈਲ ਸਾਂਝਾਕਰਨ ਦਾ ਸਮਰਥਨ ਕਰਦੀਆਂ ਹਨ।

ਆਪਣੇ iPad ਨੂੰ ਹੋਰ ਡਿਵਾਈਸਾਂ ਨਾਲ ਸਿੰਕ ਕਰਨਾ

ਤੁਸੀਂ ਸਮਰਥਿਤ ਕੰਟੈਂਟ ਨੂੰ ਸਿੰਕ ਕਰਨ ਲਈ ਆਪਣੇ iPad ਨੂੰ ਆਪਣੇ Mac ਜਾਂ Windows ਡਿਵਾਈਸ ਨਾਲ ਵੀ ਕਨੈਕਟ ਕਰ ਸਕਦੇ ਹੋ। ਉਦਾਹਰਨ ਲਈ, ਜਦੋਂ ਤੁਸੀਂ ਆਪਣੇ iPad ਵਿੱਚ ਮੂਵੀ ਸ਼ਾਮਲ ਕਰਦੇ ਹੋ ਤਾਂ ਤੁਸੀਂ ਸਿੰਕ ਕਰ ਸਕਦੇ ਹੋ ਤਾਂ ਜੋ ਫ਼ਿਲਮ ਤੁਹਾਡੇ ਕੰਪਿਊਟਰ ’ਤੇ ਵੀ ਦਿਖਾਈ ਦੇਵੇ। ਤੁਸੀਂ ਸੰਗੀਤ, ਫ਼ਿਲਮਾਂ, TV ਸ਼ੋਅ ਅਤੇ ਹੋਰ ਕੰਟੈਂਟ ਨੂੰ ਸਿੰਕ ਕਰ ਸਕਦੇ ਹੋ।

ਜਦੋਂ ਤੁਸੀਂ ਆਪਣੇ Mac ਜਾਂ Windows ਡਿਵਾਈਸ ’ਤੇ ਫ਼ਾਈਲਾਂ ਨੂੰ ਸਿੰਕ ਕਰਦੇ ਹੋ, ਤਾਂ ਤੁਸੀਂ ਆਪਣੇ ਕੰਪਿਊਟਰ ਦੇ ਮਾਡਲ ਅਤੇ ਓਪਰੇਟਿੰਗ ਸਿਸਟਮ ਦੇ ਆਧਾਰ ’ਤੇ Finder, Apple Devices ਜਾਂ iTunes ਦੀ ਵਰਤੋਂ ਕਰ ਸਕਦੇ ਹੋ।

iCloud ਨਾਲ ਆਪਣੀਆਂ ਫ਼ਾਈਲਾਂ ਨੂੰ ਆਟੋਮੈਟਿਕਲੀ ਸਿੰਕ ਵਿੱਚ ਰੱਖਣਾ

ਤੁਸੀਂ iCloud ਵਿੱਚ ਆਪਣੀਆਂ ਫ਼ਾਈਲਾਂ, ਤਸਵੀਰਾਂ, ਵੀਡੀਓ ਅਤੇ ਹੋਰ ਬਹੁਤ ਕੁਝ ਸਟੋਰ ਕਰ ਸਕਦੇ ਹੋ ਤਾਂ ਹੋ ਤੁਸੀਂ ਉਹਨਾਂ ਨੂੰ ਆਪਣੇ ਸਾਰੇ ਡਿਵਾਈਸਾਂ ਦੇ ਨਾਲ-ਨਾਲ ਸਮਰਥਿਤ ਵੈੱਬ ਬ੍ਰਾਊਜ਼ਰਾਂ ਤੇ ਐਕਸੈੱਸ ਕਰ ਸਕੋ ਅਤੇ ਸਿੰਕ ਕਰ ਕੇ ਰੱਖ ਸਕੋ। ਜਦੋਂ ਤੁਸੀਂ ਆਪਣੇ Apple ਖਾਤੇ ’ਤੇ ਸਾਈਨ ਇਨ ਕੀਤੇ ਕਿਸੇ ਵੀ ਡਿਵਾਈਸ ਵਿਚਲੀ ਫ਼ਾਈਲ ਵਿੱਚ ਕੋਈ ਤਬਦੀਲੀ ਕਰਦੇ ਹੋ, ਤਾਂ ਇਹ ਉਹਨਾਂ ਸਾਰੇ ਡਿਵਾਈਸਾਂ ‘ਤੇ ਦਿਖਾਈ ਦਿੰਦੀ ਹੈ, ਜਿਨ੍ਹਾਂ ’ਤੇ ਤੁਸੀਂ ਇੱਕੋ ਹੀ Apple ਖਾਤੇ ਨਾਲ ਸਾਈਨ ਇਨ ਕੀਤਾ ਹੈ। ਵਧੇਰੇ ਜਾਣਕਾਰੀ ਲਈ, iCloud ਵਰਤੋਂਕਾਰ ਗਾਈਡ ਵਿੱਚ iCloud ਵੱਲੋਂ ਤੁਹਾਡੇ ਸਾਰੇ ਡਿਵਾਈਸਾਂ ਵਿੱਚ ਜਾਣਕਾਰੀ ਨੂੰ ਅੱਪ-ਟੂ-ਡੇਟ ਕਿਵੇਂ ਰੱਖਿਆ ਜਾਂਦਾ ਹੈ ਨੂੰ ਦੇਖੋ।

ਸ਼ੁਰੂ ਕਰਨ ਲਈ, iCloud ਵਰਤੋਂਕਾਰ ਗਾਈਡ ਵਿੱਚ ਆਪਣੇ ਸਾਰੇ ਡਿਵਾਈਸਾਂ ’ਤੇ iCloud ਸੈੱਟ ਅੱਪ ਕਰਨਾ ਨੂੰ ਦੇਖੋ।

ਮਹੱਤਵਪੂਰਨ: OS X 10.10 (ਜਾਂ ਬਾਅਦ ਵਾਲਾ ਸੰਸਕਰਨ) ਜਾਂ Windows 7 (ਜਾਂ ਬਾਅਦ ਵਾਲਾ ਸੰਸਕਰਨ) ਲੋੜੀਂਦੀ ਹੈ। ਤੁਹਾਡਾ ਆਪਣੇ iPhone ਅਤੇ ਆਪਣੇ ਕੰਪਿਊਟਰ ਦੋਵਾਂ ਦੇ ਨਾਲ-ਨਾਲ ਤੁਹਾਡੇ ਵੱਲੋਂ ਵਰਤੇ ਜਾ ਰਹੇ ਕਿਸੇ ਵੀ ਸਮਰਥਿਤ ਵੈੱਬ ਬ੍ਰਾਊਜ਼ਰ ਵਿੱਚ ਵੀ ਇੱਕੋ ਹੀ Apple ਖਾਤੇ ਵਿੱਚ ਸਾਈਨ ਇਨ ਹੋਣਾ ਲਾਜ਼ਮੀ ਹੈ। Apple ਸਹਾਇਤਾ ਲੇਖ iCloud ਲਈ ਸਿਸਟਮ ਦੀਆਂ ਲੋੜਾਂ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.