ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਵਿਜੇਟ ਸ਼ਾਮਲ ਕਰਨਾ, ਸੋਧ ਕਰਨਾ ਅਤੇ ਹਟਾਉਣਾ

iPad ਦੀ ਹੋਮ ਸਕਰੀਨ। ਸਕਰੀਨ ਦੇ ਸਿਖਰਲੇ ਹਿੱਸੇ ਵਿੱਚ ਘੜੀ, ਡਾਇਰੀ, ਤਸਵੀਰਾਂ, ਰਿਮਾਈਂਡਰ ਅਤੇ ਕੈਲੰਡਰ ਐਪਾਂ ਲਈ ਵਿਉਂਤੇ ਵਿਜੇਟ ਹਨ।

ਵਿਜੇਟ ਕੀ ਹੁੰਦੇ ਹਨ?

ਵਿਜੇਟ ਤੁਹਾਨੂੰ ਇੱਕ ਨਜ਼ਰ ਵਿੱਚ ਐਪ ਤੋਂ ਜਾਣਕਾਰੀ, ਅੱਜ ਦੀਆਂ ਸੁਰਖ਼ੀਆਂ, ਮੌਸਮ, ਰਿਮਾਈਂਡਰ, ਬੈਟਰੀ ਪੱਧਰ ਅਤੇ ਹੋਰ ਬਹੁਤ ਕੁਝ ਆਸਾਨੀ ਨਾਲ ਦੇਖਣ ਦਾ ਤਰੀਕਾ ਪ੍ਰਦਾਨ ਕਰਦੇ ਹਨ। ਤੁਸੀਂ ਵਿਜੇਟਾਂ ਨੂੰ “ਅੱਜ ਦੇ ਦ੍ਰਿਸ਼” ਵਿੱਚ ਦੇਖ ਸਕਦੇ ਹੋ ਅਤੇ ਇਸ ਜਾਣਕਾਰੀ ਨੂੰ ਆਪਣੀਆਂ ਉਂਗਲਾਂ ‘ਤੇ ਯਾਦ ਰੱਖਣ ਲਈ ਇਹਨਾਂ ਨੂੰ “ਲੌਕ ਸਕਰੀਨ” ਜਾਂ “ਹੋਮ ਸਕਰੀਨ” ਵਿੱਚ ਸ਼ਾਮਲ ਕਰ ਸਕਦੇ ਹੋ।

ਸਲਾਹ: "ਸਮਾਰਟ ਸਟੈਕ” (ਇਸ ਦੇ ਅੱਗੇ ਬਿੰਦੂਆਂ ਵਾਲਾ ਵਿਜੇਟ) ਵਿਜੇਟਾਂ ਦਾ ਇੱਕ ਸੰਯੁਕਤ ਸੈੱਟ ਹੁੰਦਾ ਹੈ ਜੋ ਸਮਾਂ, ਤੁਹਾਡਾ ਟਿਕਾਣਾ ਅਤੇ ਗਤੀਵਿਧੀ ਵਰਗੀ ਜਾਣਕਾਰੀ ਦੀ ਵਰਤੋਂ ਕਰਕੇ ਦਿਨ ਦੇ ਢੁਕਵੇਂ ਸਮਿਆਂ ’ਤੇ ਆਟੋਮੈਟਿਕਲੀ ਸਭ ਤੋਂ ਜ਼ਿਆਦਾ ਪ੍ਰਸੰਗਿਕ ਵਿਜੇਟ ਦਿਖਾਉਂਦਾ ਹੈ। ਤੁਸੀਂ ਵਿਜੇਟ ਗੈਲਰੀ ਤੋਂ “ਹੋਮ ਸਕਰੀਨ” ‘ਤੇ “ਸਮਾਰਟ ਸਟੈਕ” ਸ਼ਾਮਲ ਕਰ ਸਕਦੇ ਹੋ, ਫਿਰ ਇਸ ਵਿਚਲੇ ਵਿਜੇਟ ਦੇਖਣ ਲਈ ਇਸ ਦੇ ਉੱਪਰ ਅਤੇ ਹੇਠਾਂ ਵੱਲ ਸਵਾਈਪ ਕਰੋ।

ਆਪਣੀ ਹੋਮ ਸਕਰੀਨ ਵਿੱਚ ਕੋਈ ਵਿਜੇਟ ਸ਼ਾਮਲ ਕਰੋ

  1. ਹੋਮ ਸਕਰੀਨ ’ਤੇ ਜਾਓ, ਫਿਰ ਹੋਮ ਸਕਰੀਨ ਦਾ ਉਹ ਪੰਨਾ ਲੱਭੋ, ਜਿੱਥੇ ਤੁਸੀਂ ਵਿਜੇਟ ਨੂੰ ਜੋੜਨਾ ਚਾਹੁੰਦੇ ਹੋ।

  2. ਬੈਕਗ੍ਰਾਊਂਡ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ, ਜਦੋਂ ਤੱਕ ਐਪਾਂ ਵਿੱਚ ਹਿੱਲਣਾ ਸ਼ੁਰੂ ਨਹੀਂ ਕਰਦੀਆਂ, ਸਕਰੀਨ ਦੇ ਸਿਖਰ ’ਤੇ “ਸੋਧ ਕਰੋ” ’ਤੇ ਟੈਪ ਕਰੋ, ਫਿਰ “ਵਿਜੇਟ ਜੋੜੋ” ’ਤੇ ਟੈਪ ਕਰੋ।

  3. ਆਪਣੀ ਮਰਜ਼ੀ ਦੇ ਵਿਜੇਟ ਨੂੰ ਲੱਭਣ ਲਈ ਸਕ੍ਰੌਲ ਕਰੋ ਜਾਂ ਖੋਜ ਕਰੋ, ਇਸ ’ਤੇ ਟੈਪ ਕਰੋ, ਫਿਰ ਸਟਾਈਲ ਅਤੇ ਆਕਾਰ ਵਿਕਲਪਾਂ ਵਿੱਚ ਖੱਬੇ ਅਤੇ ਸੱਜੇ ਸਵਾਈਪ ਕਰੋ।

  4. ਤੁਸੀਂ ਜੋ ਅਕਾਰ ਚਾਹੁੰਦੇ ਹੋ, ਉਸ ਨੂੰ ਦੇਖਣ ’ਤੇ “ਵਿਜੇਟ ਸ਼ਾਮਲ ਕਰੋ” ’ਤੇ ਟੈਪ ਕਰੋ।

  5. ਜਦੋਂ ਐਪਾਂ ਹਿੱਲ ਰਹੀਆਂ ਹੁੰਦੀਆਂ ਹਨ, ਵਿਜੇਟ ਨੂੰ ਸਕਰੀਨ ’ਤੇ ਉੱਥੇ ਮੂਵ ਕਰੋ ਜਿੱਥੇ ਤੁਸੀਂ ਚਾਹੁੰਦੇ ਹੋ, ਫਿਰ “ਹੋ ਗਿਆ” ’ਤੇ ਟੈਪ ਕਰੋ।

ਆਪਣੀ ਲੌਕ ਸਕਰੀਨ ਵਿੱਚ ਵਿਜੇਟ ਸ਼ਾਮਲ ਕਰਨ ਦਾ ਤਰੀਕਾ ਸਿੱਖਣ ਲਈ ਆਪਣੀ ਲੌਕ ਸਕਰੀਨ ਵਿੱਚ ਸੋਧ ਕਰਨੀ ਜਾਂ ਕੋਈ ਨਵੀਂ ਬਣਾਉਣੀ ਨੂੰ ਦੇਖੋ।

ਐਪ ਆਈਕਨ ਨੂੰ ਵਿਜੇਟ ਵਿੱਚ ਬਦਲਣਾ

ਤੁਸੀਂ ਐਪ ਆਈਕਨ ਤੋਂ ਤੇਜ਼ੀ ਨਾਲ ਕੋਈ ਵਿਜੇਟ ਬਣਾ ਸਕਦੇ ਹੋ।

  1. ਆਪਣੀ ਹੋਮ ਸਕਰੀਨ ’ਤੇ ਐਪ ਆਈਕਨ ਨੂੰ ਟੱਚ ਕਰ ਕੇ ਰੱਖੋ।

  2. ਵਿਜੇਟ ਦਾ ਆਕਾਰ ਚੁਣਨ ਲਈ, ਪੌਪ-ਅੱਪ ਮੈਨਿਊ ਦੇ ਸਿਖਰ ’ਤੇ ਆਈਕਨਾਂ ਵਿੱਚੋਂ ਕਿਸੇ ਇੱਕ ’ਤੇ ਟੈਪ ਕਰੋ।

    ਇੱਕ ਹੋਮ ਸਕਰੀਨ, ਜਿਸ ਵਿੱਚ ਕਿਸੇ ਐਪ ਦੇ ਆਈਕਨ ਨੂੰ ਐਪ ਦੇ ਵਿਜੇਟ ਵਿੱਚ ਬਦਲਣ ਲਈ ਐਪ ਪੌਪ-ਅੱਪ ਮੈਨਿਊ ਦੀ ਵਰਤੋਂ ਕਰਨ ਬਾਰੇ ਦਿਖਾਇਆ ਜਾ ਰਿਹਾ ਹੈ।

ਵਿਜੇਟ ਨੂੰ ਵਾਪਸ ਕਿਸੇ ਐਪ ਆਈਕਨ ਵਿੱਚ ਬਦਲਣ ਲਈ ਇਸ ਨੂੰ ਟੱਚ ਕਰ ਕੇ ਰੱਖੋ, ਫਿਰ (ਪੌਪ-ਅੱਪ ਮੈਨਿਊ ਦੇ ਸਿਖਰ ’ਤੇ ਸਭ ਤੋਂ ਖੱਬੇ ਪਾਸੇ ਦੇ ਆਈਕਨ) “ਗ੍ਰਿੱਡ ਦੇਖੋ” ਬਟਨ ’ਤੇ ਟੈਪ ਕਰੋ।

ਵਿਜੇਟਾਂ ਨਾਲ ਇੰਟਰੈਕਟ ਕਰੋ

ਤੁਸੀਂ ਆਪਣੀ ਹੋਮ ਸਕਰੀਨ ਜਾਂ ਲੌਕ ਸਕਰੀਨ ’ਤੇ ਦਿੱਤੇ ਵਿਜੇਟਾਂ ’ਤੇ ਟੈਪ ਕਰ ਕੇ ਕਾਰਜ ਕਰ ਸਕਦੇ ਹੋ। ਕਿਸੇ ਆਈਟਮ ਨੂੰ ਚਿੰਨ੍ਹਿਤ ਕਰਨ ਲਈ ਰਿਮਾਈਂਡਰ ਵਿਜੇਟ ਵਿੱਚ ਇਸ ’ਤੇ ਟੈਪ ਕਰੋ, ਕੋਈ ਐਪੀਸੋਡ ਚਲਾਉਣ ਲਈ ਪੌਡਕਾਸਟ ਵਿਜੇਟ ਵਿੱਚ “ਚਲਾਓ” ਬਟਨ ’ਤੇ ਟੈਪ ਕਰੋ ਜਾਂ ਆਪਣੇ ਲਿਵਿੰਗ ਰੂਮ ਦੀਆਂ ਲਾਈਟਾਂ ਚਲਾਉਣ ਲਈ ਹੋਮ ਵਿਜੇਟ ’ਤੇ ਟੈਪ ਕਰੋ, ਬਿਨਾਂ ਐਪ ਖੋਲ੍ਹੇ ਇਹ ਸਭ ਹੋ ਜਾਂਦਾ ਹੈ।

ਆਪਣੀ ਹੋਮ ਸਕਰੀਨ ’ਤੇ ਵਿਜੇਟ ਦਾ ਸੰਪਾਦਨ ਕਰੋ

ਤੁਸੀਂ ਜ਼ਿਆਦਾਤਰ ਵਿਜੇਟਾਂ ਨੂੰ ਆਪਣੀ ਹੋਮ ਸਕਰੀਨ ਤੋਂ ਹੀ ਵਿਉਂਤ ਸਕਦੇ ਹੋ ਤਾਂ ਜੋ ਉਹ ਉਸ ਜਾਣਕਾਰੀ ਨੂੰ ਦਿਖਾ ਸਕਣ ਜੋ ਤੁਸੀਂ ਦੇਖਣੀ ਚਾਹੁੰਦੇ ਹੋ। ਉਦਾਹਰਨ ਲਈ, ਤੁਸੀਂ ਆਪਣੇ ਟਿਕਾਣੇ ਜਾਂ ਕਿਸੇ ਹੋਰ ਖੇਤਰ ਦਾ ਪੂਰਵ-ਅਨੁਮਾਨ ਦਿਖਾਉਣ ਲਈ ਮੌਸਮ ਵਿਜੇਟ ਵਿੱਚ ਸੋਧ ਕਰ ਸਕਦੇ ਹੋ। ਜਾਂ ਤੁਸੀਂ ਆਪਣੀ ਗਤੀਵਿਧੀ, ਆਪਣੇ ਟਿਕਾਣੇ, ਦਿਨ ਦਾ ਸਮਾਂ ਅਤੇ ਹੋਰ ਬਹੁਤ ਕੁਝ ਦੇ ਆਧਾਰ ’ਤੇ “ਸਮਾਰਟ ਸਟੈਕ” ਨੂੰ ਇਸ ਦੇ ਵਿਜੇਟ ਵਿੱਚ ਆਟੋਮੈਟਿਕਲੀ ਰੋਟੇਟ ਕਰਨ ਲਈ ਵਿਉਂਤ ਸਕਦੇ ਹੋ।

  1. ਕਿਸੇ ਵਿਜੇਟ ਨੂੰ ਟੱਚ ਕਰ ਕੇ ਰੱਖੋ।

  2. “ਵਿਜੇਟ ਦਾ ਸੰਪਾਦਨ ਕਰੋ” ’ਤੇ ਟੈਪ ਕਰੋ (ਜਾਂ “ਸਟੈਕ ਦਾ ਸੰਪਾਦਨ ਕਰੋ” ‘ਤੇ, ਜੇਕਰ ਇਹ ਸਮਾਰਟ ਸਟੈਕ ਹੈ), ਫਿਰ ਵਿਕਲਪ ਚੁਣੋ।

    “ਸਮਾਰਟ ਸਟੈਕ” ਲਈ, ਤੁਸੀਂ ਚੁਸਤ ਰੋਟੇਟ ਜਾਂ ਵਿਜੇਟ ਸੁਝਾਵਾਂ (ਵਿਜੇਟ ਦੇ ਹੇਠਾਂ) ਨੂੰ ਚਾਲੂ ਜਾਂ ਚਾਲੂ ਕਰ ਸਕਦੇ ਹੋ, ਕਿਸੇ ਵਿਜੇਟ ਨੂੰ “ਸਮਾਰਟ ਸਟੈਕ” ਤੋਂ ਹੋਮ ਸਕਰੀਨ ’ਤੇ ਡ੍ਰੈਗ ਕਰ ਸਕਦੇ ਹੋ ਜਾਂ ਇਸਦੇ ਉੱਪਰਲੇ-ਖੱਬੇ ਕੋਨੇ ਵਿੱਚ “ਹਟਾਓ” ਬਟਨ ਟੈਪ ਕਰਕੇ ਕਿਸੇ ਵਿਜੇਟ ਨੂੰ ਹਟਾ ਸਕਦੇ ਹੋ।

    ਜਦੋਂ ਤੁਸੀਂ “ਵਿਜੇਟ ਸੁਝਾਅ” ਚਾਲੂ ਕਰ ਦਿੰਦੇ ਹੋ, ਤਾਂ ਜਿਹੜੀਆਂ ਐਪਾਂ ਦੇ ਵਿਜੇਟ ਤੁਸੀਂ ਪਹਿਲਾਂ ਹੀ ਵਰਤੇ ਹੁੰਦੇ ਹਨ, ਉਹ ਤੁਹਾਡੀ ਪਹਿਲਾਂ ਦੀ ਗਤੀਵਿਧੀ ਦੇ ਆਧਾਰ ‘ਤੇ ਅਤੇ ਸਹੀ ਸਮੇਂ ‘ਤੇ ਤੁਹਾਡੇ “ਸਮਾਰਟ ਸਟੈਕ” ਵਿੱਚ ਆਟੋਮੈਟਿਕਲੀ ਦਿਖਾਈ ਦੇਣ ਲੱਗ ਜਾਂਦੇ ਹਨ। ਇੱਕ ਵਿਕਲਪ ਤੁਹਾਨੂੰ ਆਪਣੇ ਸਟੈਕ ਵਿੱਚ ਵਿਜੇਟ ਸ਼ਾਮਲ ਕਰਨ ਦੀ ਆਗਿਆ ਦਿੰਦਾ ਹੈ ਤਾਂ ਜੋ ਜ਼ਰੂਰਤ ਪੈਣ ’ਤੇ ਇਹ ਹਮੇਸ਼ਾਂ ਮੌਜੂਦ ਰਹੇ।

  3. “ਹੋ ਗਿਆ” ‘ਤੇ ਟੈਪ ਕਰੋ।

“ਅੱਜ ਦੇ ਦ੍ਰਿਸ਼” ਵਿੱਚ ਵਿਜੇਟ ਦੇਖੋ

“ਅੱਜ ਦੇ ਦ੍ਰਿਸ਼” ਵਿੱਚ ਵਿਜੇਟ ਦੇਖਣ ਲਈ, “ਹੋਮ ਸਕਰੀਨ” ਦੇ ਖੱਬੇ ਕਿਨਾਰੇ ਤੋਂ ਸਵਾਈਪ ਕਰੋ, ਫਿਰ ਉੱਪਰ ਅਤੇ ਥੱਲੇ ਵੱਲ ਸਵਾਈਪ ਕਰੋ।

ਜਦੋਂ iPad ਲੌਕ ਹੋਵੇ, ਤਾਂ “ਅੱਜ ਦਾ ਦ੍ਰਿਸ਼“ ਵਿੱਚ ਵਿਜੇਟ ਦੇਖਣੇ

  1. ਆਪਣੇ iPad ’ਤੇ ਸੈਟਿੰਗਾਂ ਐਪ ’ਤੇ ਜਾਓ।

  2. Face ID ਅਤੇ ਪਾਸਕੋਡ (Face ID ਵਾਲੇ iPad ’ਤੇ) ਜਾਂ Touch ID ਅਤੇ ਪਾਸਕੋਡ (ਹੋਰ iPad ਮਾਡਲਾਂ ’ਤੇ) ’ਤੇ ਟੈਪ ਕਰੋ।

  3. ਯਕੀਨੀ ਬਣਾਓ ਕਿ ਅੱਜ ਦਾ ਦ੍ਰਿਸ਼ ਅਤੇ ਖੋਜ ਚਾਲੂ ਹੈ (“ਲੌਕ ਹੋਣ ’ਤੇ ਐਕਸੈੱਸ ਕਰਨ ਦੀ ਆਗਿਆ ਦਿਓ” ਦੇ ਹੇਠਾਂ)।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.