iPad ’ਤੇ ਪੂਰਵ-ਝਲਕ ਵਿੱਚ PDF ਫ਼ਾਰਮ ਭਰੋ ਅਤੇ ਦਸਤਖ਼ਤ ਕਰੋ

ਤੁਸੀਂ “ਪੂਰਵ-ਝਲਕ” ਵਿੱਚ PDF ਫ਼ਾਰਮ ਭਰ ਕੇ ਦਸਤਖ਼ਤ ਕਰ ਸਕਦੇ ਹੋ।

ਇੱਕ ਸਕਰੀਨ, ਜਿਸ ਵਿੱਚ ਪੂਰਵ-ਝਲਕ ਐਪ ਵਿੱਚ ਭਰੇ ਜਾਣ ਵਾਲੇ ਖੇਤਰਾਂ ਨੂੰ ਹਾਈਲਾਈਟ ਕਰ ਕੇ PDF ਫ਼ਾਰਮ ਦਿਖਾਇਆ ਜਾ ਰਿਹਾ ਹੈ। ਸਕਰੀਨ ਦੇ ਹੇਠਾਂ “ਐਨੋਟੇਸ਼ਨ ਜੋੜੋ”, “ਮਾਰਕਅੱਪ”, “ਸਵੈ-ਭਰੋ”, “ਕ੍ਰੌਪ ਕਰੋ”, “ਜਾਣਕਾਰੀ”, “ਸਾਂਝਾ ਕਰੋ” ਅਤੇ “ਖੋਜੋ” ਬਟਨ ਹਨ। “ਸਵੈ-ਭਰੋ” ਬਟਨ ਚੁਣਿਆ ਗਿਆ ਹੈ।
  1. ਆਪਣੇ iPad ’ਤੇ ਦੀ ਪੂਰਵ-ਝਲਕ ਐਪ ’ਤੇ ਜਾਓ।

  2. ਕੋਈ PDF ਫ਼ਾਰਮ ਖੋਲ੍ਹੋ

  3. “ਫ਼ਾਰਮ ਭਰਨਾ” ਬਟਨ ’ਤੇ ਟੈਪ ਕਰੋ।

  4. ਕਿਸੇ ਨੀਲੇ ਖੇਤਰ ’ਤੇ ਟੈਪ ਕਰੋ, ਫਿਰ ਜਾਣਕਾਰੀ ਭਰੋ (ਜਾਂ ਸਕਰੀਨ ਦੇ ਦਿੱਤੇ ਕੀਬੋਰਡ ਦੇ ਉੱਪਰ ਬਾਰ ਵਿੱਚ ਸੰਪਰਕ ਜਾਣਕਾਰੀ ਨੂੰ ਚੁਣੋ)।

  5. ਦਸਤਖ਼ਤ ਜਾਂ ਟੈਕਸਟ ਬਾਕਸ ਜੋੜਨ ਲਈ “ਜੋੜੋ” ਬਟਨ ’ਤੇ ਟੈਪ ਕਰੋ।

    ਸਲਾਹ: ਤੁਸੀਂ ਦਸਤਖ਼ਤ ਬਣਾਉਣ ਲਈ Apple Pencil (ਢੁਕਵੇਂ iPad ਨਾਲ) ਦੀ ਵਰਤੋਂ ਕਰ ਸਕਦੇ ਹੋ ਜਾਂ ਆਪਣੀ ਉਂਗਲੀ ਨਾਲ ਬਣਾ ਸਕਦੇ ਹੋ। iPad ਮਾਡਲਾਂ ਨਾਲ Apple Pencil ਦੀ ਅਨੁਕੂਲਤਾ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.