ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਕਿਸੇ ਇੱਕ ਐਪ ਦੀਆਂ ਕਈ ਵਿੰਡੋ ਖੋਲ੍ਹਣੀਆਂ ਅਤੇ ਦੇਖਣੀਆਂ

ਕਿਸੇ ਐਪ ਵਿੱਚ ਕੋਈ ਨਵੀਂ ਵਿੰਡੋ ਖੋਲ੍ਹਣੀ

  1. ਜਦੋਂ ਤੱਕ ਕੋਈ ਮੈਨਿਊ ਦਿਖਾਈ ਨਹੀਂ ਦਿੰਦਾ ਉਦੋਂ ਤੱਕ ਕਈ ਖੁੱਲ੍ਹੀਆਂ ਵਿੰਡੋ ਦਾ ਸਮਰਥਨ ਕਰਨ ਵਾਲੀ ਕਿਸੇ ਐਪ (ਉਦਾਹਰਨ ਲਈ, Mail, ਨੋਟਸ, Safari, ਫ਼ਾਈਲਾਂ ਆਦਿ) ਦੇ ਐਪ ਆਈਕਨ ਨੂੰ ਟੱਚ ਕਰ ਕੇ ਰੱਖੋ।

  2. ਮੈਨਿਊ ਤੋਂ ਨਵੀਂ ਵਿੰਡੋ ਚੁਣੋ।

    iPad ਦੀ ਹੋਮ ਸਕਰੀਨ ’ਤੇ Freeform ਐਪ ਦਾ ਮੈਨਿਊ ਖੁੱਲ੍ਹਾ ਹੈ, ਜਿਸ ਵਿੱਚ ਤੁਹਾਡੇ ਵੱਲੋਂ ਚੁਣੇ ਜਾ ਸਕਣ ਵਾਲੇ ਐਕਸ਼ਨਾਂ ਦੀ ਸੂਚੀ ਦਿਖਾਈ ਜਾ ਰਹੀ ਹੈ—ਜਿਸ ਵਿੱਚ ਐਪ ਵਿੱਚ ਨਵੀਂ ਵਿੰਡੋ ਖੋਲ੍ਹਣਾ, ਨਵਾਂ ਬੋਰਡ ਬਣਾਉਣਾ, ਐਪ ਦੀਆਂ ਸਾਰੀਆਂ ਖੁੱਲ੍ਹੀਆਂ ਵਿੰਡੋ ਦਿਖਾਉਣਾ ਅਤੇ ਹੋਰ ਚੀਜ਼ਾਂ ਸ਼ਾਮਲ ਹਨ।

ਨੋਟ: ਵਿਕਲਪਕ ਤੌਰ ’ਤੇ, ਕਿਸੇ ਐਪ ਵਿੱਚ ਕੋਈ ਨਵੀਂ ਵਿੰਡੋ ਖੋਲ੍ਹਣ ਲਈ, ਤੁਸੀਂ Dock ਤੋਂ ਐਪ ਆਈਕਨ ਨੂੰ ਉਸੇ ਐਪ ਦੀ ਕਿਸੇ ਹੋਰ ਵਿੰਡੋ ਦੇ ਉੱਪਰ ਡ੍ਰੈਗ ਕਰ ਸਕਦੇ ਹੋ ਜਾਂ ਸਿਰਫ਼ ਉਸ ਕੰਟੈਂਟ ਲਈ ਕੋਈ ਵਿੰਡੋ ਖੋਲ੍ਹਣ ਲਈ ਐਪ ਵਿੰਡੋ ਤੋਂ ਬਾਹਰ ਜਾਂ iPad ਦੇ ਕਿਨਾਰਿਆਂ ਤੱਕ ਕੰਟੈਂਟ (ਉਦਾਹਰਨ ਲਈ ਕੋਈ ਨੋਟ ਜਾਂ Mail ਸੁਨੇਹਾ) ਨੂੰ ਡ੍ਰੈਗ ਕਰ ਸਕਦੇ ਹੋ।

ਐਪ ਦੇ ਖੁੱਲ੍ਹੇ ਹੋਏ ਵਿੰਡੋ ਦੇਖਣਾ

ਜਦੋਂ ਤੁਸੀਂ ਕਿਸੇ ਐਪ ਵਿੱਚ ਕਈ ਵਿੰਡੋ ਖੋਲ੍ਹਦੇ ਹੋ, ਤਾਂ ਤੁਸੀਂ ਐਪ Exposé ਨਾਲ ਕਿਸੇ ਖ਼ਾਸ ਐਪ ਦੀਆਂ ਸਾਰੀਆਂ ਖੁੱਲ੍ਹੀਆਂ ਵਿੰਡੋ ਨੂੰ ਇੱਕੋ ਸਮੇਂ ਦੇਖ ਸਕਦੇ ਹੋ।

  1. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • Dock ਨੂੰ ਸਾਹਮਣੇ ਲਿਆਉਣ ਲਈ ਸਕਰੀਨ ਦੇ ਹੇਠਲੇ ਕਿਨਾਰੇ ਤੋਂ ਉੱਪਰ ਵੱਲ ਨੂੰ ਸਵਾਈਪ ਕਰੋ।

    • ਹੋਮ ਸਕਰੀਨ ’ਤੇ ਜਾਓ।

  2. ਹੋਮ ਸਕਰੀਨ ’ਤੇ ਜਾਂ Dock ’ਤੇ, ਉਸ ਵਿੰਡੋ ਵਾਲੀ ਐਪ ਨੂੰ ਟੱਚ ਕਰ ਕੇ ਰੱਖੋ ਜਿਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ, ਫਿਰ “ਸਭ ਵਿੰਡੋ ਦਿਖਾਓ” ’ਤੇ ਟੈਪ ਕਰੋ ਜਾਂ “ਖੋਲ੍ਹੀਆਂ ਵਿੰਡੋ” ਦੇ ਹੇਠਾਂ ਸੂਚੀਬੱਧ ਕਿਸੇ ਖ਼ਾਸ ਵਿੰਡੋ ’ਤੇ ਟੈਪ ਕਰੋ।

    ਨੋਟ: ਜੇਕਰ ਤੁਸੀਂ ਹੋਮ ਸਕਰੀਨ ’ਤੇ ਕਿਸੇ ਐਪ ਨੂੰ ਬਹੁਤ ਦੇਰ ਟੱਚ ਕਰ ਕੇ ਰੱਖਦੇ ਹੋ, ਤਾਂ ਸਾਰੀਆਂ ਐਪਾਂ ਹਿੱਲਣਾ ਸ਼ੁਰੂ ਕਰ ਦਿੰਦੀਆਂ ਹਨ। ਸਿਖਰਲੇ ਸੱਜੇ ਪਾਸੇ “ਹੋ ਗਿਆ” ’ਤੇ ਟੈਪ ਕਰੋ, ਫਿਰ ਦੁਬਾਰਾ ਕੋਸ਼ਿਸ਼ ਕਰੋ।

    ਇੱਕ iPad ਸਕਰੀਨ, ਜਿਸ ਵਿੱਚ Mail ਐਪ ਦੀਆਂ ਖੁੱਲ੍ਹੀਆਂ ਵਿੰਡੋ ਹਨ ਅਤੇ ਇੱਕ ਵਿੰਡੋ ਵਿੱਚ ਉਸ ਐਪ ਦਾ ਮੈਨਿਊ ਦਿਖਾਈ ਦੇ ਰਿਹਾ ਹੈ।

    ਸਲਾਹ: ਐਪ ਦੀਆਂ ਖੁੱਲ੍ਹੀਆਂ ਵਿੰਡੋ ਦੇਖਣ ਦਾ ਇੱਕ ਹੋਰ ਤਰੀਕਾ ਇਹ ਹੈ: ਸਕਰੀਨ ਦੇ ਹੇਠਲੇ ਹਿੱਸੇ ਤੋਂ ਉੱਪਰ ਵੱਲ ਸਵਾਈਪ ਕਰੋ, Exposé ਖੋਲ੍ਹਣ ਲਈ ਵਿਚਕਾਰ ਰੁਕੋ, ਫਿਰ ਉਸ ਐਪ ਲਈ ਐਪ Exposé ਖੋਲ੍ਹਣ ਲਈ ਐਪ ਆਈਕਨਾਂ ਵਿੱਚੋਂ ਕਿਸੇ ਇੱਕ ’ਤੇ ਟੈਪ ਕਰੋ।

iPad ’ਤੇ ਐਪਾਂ ਵਿਚਕਾਰ ਸਵਿੱਚ ਕਰੋ ਨੂੰ ਦੇਖੋ।

ਕਿਸੇ ਐਪ ਲਈ ਲੁਕੀਆਂ ਹੋਈਆਂ ਵਿੰਡੋਆਂ ਨੂੰ ਦੇਖਣਾ

ਜਦੋਂ ਤੁਸੀਂ ਲੁਕੀਆਂ ਹੋਈਆਂ ਵਿੰਡੋਆਂ ਵਾਲੀ ਕਿਸੇ ਐਪ ’ਤੇ ਸਵਿੱਚ ਕਰਦੇ ਹੋ—ਜੋ ਜਾਂ ਤਾਂ ਮਿਨੀਮਾਈਜ਼ ਹਨ, ਪੂਰੀ ਸਕਰੀਨ ’ਤੇ ਹਨ, ਜਾਂ ਕਿਸੇ ਹੋਰ ਐਪ ਦੇ ਪਿੱਛੇ ਹਨ—ਤਾਂ ਇੱਕ ਗੋਲੀ ਵਰਗਾ ਬਟਨ ਦਿਖਦਾ ਹੈ ਜਿਸ ’ਤੇ ਟੈਪ ਕਰ ਕੇ ਤੁਸੀਂ ਐਪ ਦੀਆਂ ਸਾਰੀਆਂ ਖੁੱਲ੍ਹੀਆਂ ਵਿੰਡੋ ਦੇਖ ਸਕਦੇ ਹੋ।

iPad ਸਕਰੀਨ ਜਿਸ ’ਤੇ ਦੋ ਐਪਾਂ ਖੁੱਲ੍ਹੀਆਂ ਹਨ ਅਤੇ ਗੋਲੀ ਵਰਗਾ “ਸਾਰੀਆਂ ਵਿੰਡੋਆਂ ਦਿਖਾਓ” ਬਟਨ, ਜਿਸ ’ਤੇ ਟੈਪ ਕਰਨ ’ਤੇ, ਟਾਰਗੇਟ ਐਪ ਵਿੱਚ ਸਾਰੀਆਂ ਖੁੱਲ੍ਹੀਆਂ ਵਿੰਡੋ ਦਿਖਾਈਆਂ ਜਾਂਦੀਆਂ ਹਨ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.