ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ Spotlight ਵਿੱਚ ਖੋਜੋ

iPad ‘ਤੇ, ਤੁਸੀਂ ਐਪਾਂ ਅਤੇ ਸੰਪਰਕਾਂ, Mail ਅਤੇ ਸੁਨੇਹੇ ਵਰਗੀਆਂ ਐਪਾਂ ਵਿੱਚ ਕੰਟੈਂਟ ਅਤੇ ਇੱਥੋਂ ਤੱਕ ਕਿ ਲਾਈਵ ਟੈਕਸਟ ਦੀ ਵਰਤੋਂ ਕਰ ਕੇ ਆਪਣੀਆਂ ਤਸਵੀਰਾਂ ਵਿਚਲੇ ਟੈਕਸਟ ਦੀ ਖੋਜ ਕਰ ਸਕਦੇ ਹੋ। ਤੁਸੀਂ ਸਟਾਕ ਅਤੇ ਕਰੰਸੀ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਆਪਣੀ ਤਸਵੀਰ ਲਾਇਬ੍ਰੇਰੀ, ਸਿਸਟਮ ਅਤੇ ਵੈੱਬ ’ਤੇ ਉਪਲਬਧ ਵੈੱਬਪੰਨਿਆਂ, ਐਪਾਂ ਅਤੇ ਚਿੱਤਰਾਂ ਨੂੰ ਖੋਜ ਕੇ ਖੋਲ੍ਹ ਸਕਦੇ ਹੋ।

ਜਦੋਂ ਤੁਸੀਂ ਕਿਸੇ ਐਪ ਦੀ ਖੋਜ ਕਰਦੇ ਹੋ, ਤਾਂ ਤੁਹਾਡੇ ਵੱਲੋਂ ਜਿਹੜਾ ਅਗਲਾ ਐਕਸ਼ਨ ਕਰਨ ਦੀ ਸਭ ਤੋਂ ਵੱਧ ਸੰਭਾਵਨਾ ਹੈ, ਉਸ ਸੰਬੰਧੀ ਸ਼ੌਰਟਕੱਟ “ਟੌਪ ਹਿੱਟ” ਵਿੱਚ ਦਿਖਾਈ ਦਿੰਦਾ ਹੈ। (ਉਦਾਹਰਨ ਲਈ, ਤੁਹਾਡੇ ਵੱਲੋਂ ਤਸਵੀਰਾਂ ਦੀ ਖੋਜ ਕਰਨ ’ਤੇ “ਮਨਪਸੰਦ” ਐਲਬਮ ਦਾ ਸ਼ੌਰਟਕੱਟ ਦਿਖਾਈ ਦਿੰਦਾ ਹੈ।)

ਤੁਸੀਂ iPad ’ਤੇ ਕਿਤੇ ਵੀ ਖੋਜ ਕਰ ਸਕਦੇ ਹੋ-ਇੱਥੋਂ ਤੱਕ ਕਿ ਲੌਕ ਸਕਰੀਨ ’ਤੇ ਵੀ-ਅਤੇ ਇਹ ਚੁਣ ਸਕਦੇ ਹੋ ਕਿ ਤੁਸੀਂ ਖੋਜ ਨਤੀਜਿਆਂ ਵਿੱਚ ਕਿਹੜੀਆਂ ਐਪਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ। “ਖੋਜ” ਵੱਲੋਂ ਤੁਹਾਡੀ ਐਪ ਵਰਤੋਂ ਦੇ ਅਧਾਰ ’ਤੇ ਸੁਝਾਅ ਦਿੱਤੇ ਜਾਂਦੇ ਹਨ ਅਤੇ ਜਿਵੇਂ ਹੀ ਤੁਸੀਂ ਟਾਈਪ ਕਰਦੇ ਹੋ ਨਤੀਜੇ ਅੱਪਡੇਟ ਕੀਤੇ ਜਾਂਦੇ ਹਨ।

ਚੁਣੋ ਕਿ “ਖੋਜੋ” ਵਿੱਚ ਕਿਹੜੀਆਂ ਐਪਾਂ ਅਤੇ ਕੰਟੈਂਟ ਨੂੰ ਸ਼ਾਮਲ ਕਰਨਾ ਹੈ

  1. ਸੈਟਿੰਗਾਂ  > ਖੋਜ ’ਤੇ ਜਾਓ।

  2. ਹੇਠਾਂ ਵੱਲ ਨੂੰ ਸਕ੍ਰੌਲ ਕਰੋ, ਐਪ ‘ਤੇ ਟੈਪ ਕਰੋ, ਫਿਰ ਖੋਜ ਵਿੱਚ ਐਪ ਦਿਖਾਓ ਜਾਂ “ਖੋਜੋ” ਵਿੱਚ ਕੰਟੈਂਟ ਦਿਖਾਓ ਨੂੰ ਚਾਲੂ ਜਾਂ ਬੰਦ ਕਰੋ।

iPad ਨਾਲ ਖੋਜੋ

  1. ਹੋਮ ਸਕਰੀਨ ਜਾਂ ਲੌਕ ਸਕਰੀਨ ’ਤੇ ਜਾਓ।

  2. ਸਕਰੀਨ ਦੇ ਵਿਚਕਾਰ ਤੋਂ ਹੇਠਾਂ ਵੱਲ ਸਵਾਈਪ ਕਰੋ।

  3. ਉਹ ਦਾਖ਼ਲ ਕਰੋ ਜੋ ਤੁਸੀਂ ਖੋਜ ਖੇਤਰ ਵਿੱਚ ਲੱਭ ਰਹੇ ਹੋ।

  4. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਆਪਣੀ ਖੋਜ ਸ਼ੁਰੂ ਕਰੋ: “ਜਾਓ” ਜਾਂ “ਖੋਜੋ” ’ਤੇ ਟੈਪ ਕਰੋ।

    • ਸੁਝਾਈ ਗਈ ਐਪ ਖੋਲ੍ਹੋ: ਐਪ ‘ਤੇ ਟੈਪ ਕਰੋ।

    • ਕੁਇੱਕ ਐਕਸ਼ਨ ਕਰੋ: ਟਾਈਮਰ ਸ਼ੁਰੂ ਕਰੋ, ਫ਼ੋਕਸ ਚਾਲੂ ਕਰੋ, Shazam ਨਾਲ ਕਿਸੇ ਗੀਤ ਦਾ ਨਾਮ ਲੱਭੋ, ਕੋਈ ਸ਼ੌਰਟਕੱਟ ਚਲਾਓ ਅਤੇ ਹੋਰ ਬਹੁਤ ਕੁਝ। ਐਪ ਲਈ ਉਪਲਬਧ ਸ਼ੌਰਟਕੱਟ ਦੇਖਣ ਲਈ ਕਿਸੇ ਐਪ ਦੇ ਨਾਮ ਦੀ ਖੋਜ ਕਰੋ ਜਾਂ ਸ਼ੌਰਟਕੱਟ ਐਪ ਦੀ ਵਰਤੋਂ ਕਰ ਕੇ ਆਪਣਾ ਸ਼ੌਰਟਕੱਟ ਬਣਾਓ।

    • ਸੁਝਾਈ ਗਈ ਵੈੱਬਸਾਈਟ ਦੇਖੋ: ਇਸ ‘ਤੇ ਟੈਪ ਕਰੋ।

    • ਖੋਜ ਸੁਝਾਅ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ: ਇਸ ‘ਤੇ ਟੈਪ ਕਰੋ, ਫਿਰ ਇਸ ਨੂੰ ਖੋਲ੍ਹਣ ਲਈ ਕਿਸੇ ਨਤੀਜੇ ‘ਤੇ ਟੈਪ ਕਰੋ।

    • ਨਵੀਂ ਖੋਜ ਸ਼ੁਰੂ ਕਰੋ: ਖੋਜ ਖੇਤਰ ਵਿੱਚ “ਟੈਕਸਟ ਸਾਫ਼ ਕਰੋ” ਬਟਨ ’ਤੇ ਟੈਪ ਕਰੋ।

“ਟਿਕਾਣਾ-ਅਧਾਰਤ ਸੁਝਾਅ” ਬੰਦ ਕਰੋ

  1. ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ ’ਤੇ ਜਾਓ।

  2. ਸਿਸਟਮ ਸੇਵਾਵਾਂ ’ਤੇ ਟੈਪ ਕਰੋ, ਫਿਰ “ਸੁਝਾਅ ਅਤੇ ਖੋਜ” ਨੂੰ ਬੰਦ ਕਰੋ।

ਐਪਾਂ ਵਿੱਚ ਖੋਜੋ

ਕਈ ਐਪਾਂ ਵਿੱਚ ਖੋਜ ਖੇਤਰ ਜਾਂ ਖੋਜ ਬਟਨ ਸ਼ਾਮਲ ਹੁੰਦਾ ਹੈ ਤਾਂ ਜੋ ਤੁਸੀਂ ਐਪ ਦੇ ਅੰਦਰ ਕੁਝ ਲੱਭ ਸਕੋ। ਉਦਾਹਰਨ ਲਈ, ਨਕਸ਼ੇ ਐਪ ਵਿੱਚ ਤੁਸੀਂ ਇੱਕ ਵਿਸ਼ੇਸ਼ ਟਿਕਾਣੇ ਦੀ ਖੋਜ ਕਰ ਸਕਦੇ ਹੋ।

  1. ਕਿਸੇ ਐਪ ਵਿੱਚ, ਖੋਜ ਖੇਤਰ ਜਾਂ “ਖੋਜ" ਬਟਨ (ਜੇਕਰ ਕੋਈ ਹੈ) ’ਤੇ ਟੈਪ ਕਰੋ।

    ਜੇਕਰ ਤੁਹਾਨੂੰ ਕੋਈ ਖੋਜ ਖੇਤਰ ਜਾਂ ਬਟਨ ਨਹੀਂ ਮਿਲ ਰਿਹਾ, ਤਾਂ ਸਿਖਰ ਤੋਂ ਹੇਠਾਂ ਵੱਲ ਸਵਾਈਪ ਕਰੋ।

  2. ਖੋਜ ਕਰਨ ਲਈ ਟਾਈਪ ਕਰੋ, ਫਿਰ “ਖੋਜੋ” ’ਤੇ ਟੈਪ ਕਰੋ।

ਸ਼ਬਦਕੋਸ਼ ਜੋੜੋ

iPad ’ਤੇ ਤੁਸੀਂ ਸ਼ਬਦਕੋਸ਼ ਜੋੜ ਸਕਦੇ ਹੋ, ਜਿਨ੍ਹਾਂ ਦੀ ਵਰਤੋਂ ਖੋਜਾਂ ਵਿੱਚ ਕੀਤੀ ਜਾ ਸਕਦੀ ਹੈ।

  1. ਸੈਟਿੰਗਾਂ  > ਆਮ > ਸ਼ਬਦਕੋਸ਼ ’ਤੇ ਜਾਓ।

  2. ਕੋਈ ਸ਼ਬਦਕੋਸ਼ ਚੁਣੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.