ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ Apple TV ਐਪ ਵਿੱਚ ਦੇਖਣਾ ਸ਼ੁਰੂ ਕਰਨਾ ਅਤੇ ਪਲੇਬੈਕ ਕੰਟਰੋਲ ਕਰਨਾ

Apple TV ਐਪ ਵਿੱਚ, ਤੁਸੀਂ TV ਸ਼ੋਅ, ਫ਼ਿਲਮਾਂ, ਖੇਡਾਂ ਅਤੇ ਹੋਰ ਬਹੁਤ ਕੁਝ ਸਟ੍ਰੀਮ ਕਰ ਸਕਦੇ ਹੋ। ਤੁਸੀਂ ਫ਼ਿਲਮਾਂ ਅਤੇ ਐਪੀਸੋਡ ਜਾਂ ਕਿਸੇ TV ਸ਼ੋਅ ਦਾ ਪੂਰਾ ਸੀਜ਼ਨ ਵੀ ਡਾਊਨਲੋਡ ਕਰ ਸਕਦੇ ਹੋ।

Apple TV ਅਤੇ Apple TV ਚੈਨਲਾਂ ਦਾ ਕੰਟੈਂਟ Apple TV ਐਪ ਵਿੱਚ ਚੱਲਦਾ ਹੈ, ਜਦੋਂ ਕਿ ਹੋਰ ਪ੍ਰਦਾਤਾਵਾਂ ਦਾ ਕੰਟੈਂਟ ਉਹਨਾਂ ਦੇ ਵੀਡੀਓ ਐਪ ਵਿੱਚ ਚੱਲਦਾ ਹੈ। ਪਲੇਬੈਕ ਕੰਟਰੋਲ ਦੀ ਵਰਤੋਂ ਕਰ ਕੇ ਤੁਸੀਂ ਜੋ ਦੇਖ ਰਹੇ ਹੋ ਉਸ ਨੂੰ ਚਲਾ ਸਕਦੇ ਹੋ ਜਾਂ ਰੋਕ ਸਕਦੇ ਹੋ, ਸਕਿੱਪ ਕਰਕੇ ਪਿੱਛੇ ਜਾਂ ਅੱਗੇ ਜਾ ਸਕਦੇ ਹੋ ਅਤੇ ਹੋਰ ਬਹੁਤ ਕੁਝ।

ਜਦੋਂ ਤੁਸੀਂ SharePlay ਦੀ ਵਰਤੋਂ ਕਰ ਕੇ ਆਪਣੇ ਦੋਸਤਾਂ ਨਾਲ ਕੁਝ ਦੇਖਦੇ ਹੋ, ਤਾਂ FaceTime ਕਾਲ ’ਤੇ ਹਰੇਕ ਵੱਲੋਂ ਕੰਟਰੋਲ ਸਾਂਝੇ ਕੀਤੇ ਜਾਂਦੇ ਹਨ। Apple TV ਐਪ ਵਿੱਚ SharePlay ਦੀ ਵਰਤੋਂ ਕਰਨ ਬਾਰੇ ਹੋਰ ਜਾਣਨ ਲਈ, FaceTime ਵਿੱਚ ਕੰਟੈਂਟ ਦੇਖਣ, ਸੁਣਨ ਅਤੇ ਇਕੱਠੇ ਖੇਡਣ ਲਈ SharePlay ਦੀ ਵਰਤੋਂ ਕਰੋ ਦੇਖੋ।

TV ਸ਼ੋਅ ਜਾਂ ਫ਼ਿਲਮ ਨੂੰ ਚਲਾਉਣਾ

ਹੋਮ ਟੈਬ, “ਦੇਖਣਾ ਜਾਰੀ ਰੱਖੋ” ਕਤਾਰ ਦੇ ਉੱਪਰ, ਕੇਂਦਰ ਵਿੱਚ ਸੁਝਾਈ ਗਈ Apple Original ਦਿਖਾ ਰਿਹਾ ਹੈ। ਹੇਠਾਂ, ਖੱਬੇ ਤੋਂ ਸੱਜੇ, ਹੋਮ, Apple TV, ਸਟੋਰ, ਲਾਇਬ੍ਰੇਰੀ ਅਤੇ ਖੋਜੋ ਟੈਬਾਂ ਹਨ।
  1. ਆਪਣੇ iPhone ’ਤੇ Apple TV ਐਪ ’ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਫ਼ੀਚਰ ਕੀਤੀਆਂ ਗਈਆਂ ਆਈਟਮਾਂ ਨੂੰ ਬ੍ਰਾਊਜ਼ ਕਰਨ ਲਈ ਸਕਰੀਨ ਦੇ ਸਿਖਰ ’ਤੇ ਖੱਬੇ ਜਾਂ ਸੱਜੇ ਸਵਾਈਪ ਕਰੋ, ਫਿਰ “ਚਲਾਓ” ਬਟਨ (ਜੇਕਰ ਉਪਲਬਧ ਹੋਵੇ) ’ਤੇ ਟੈਪ ਕਰੋ।

    • “ਘਰ” ’ਤੇ ਟੈਪ ਕਰੋ, ਫਿਰ ਜਿੱਥੋਂ ਤੁਸੀਂ ਛੱਡਿਆ ਸੀ, ਉਥੋਂ ਤੁਰੰਤ ਦੇਖਣਾ ਸ਼ੁਰੂ ਕਰਨ ਲਈ “ਦੇਖਣਾ ਜਾਰੀ ਰੱਖੋ” ਕਤਾਰ ਵਿੱਚ ਕਿਸੇ ਆਈਟਮ ’ਤੇ ਟੈਪ ਕਰੋ।

    • ਹੋਰ ਕਤਾਰਾਂ ਦੇਖਣ ਲਈ ਹੇਠਾਂ ਸਕ੍ਰੌਲ ਕਰੋ, ਫਿਰ ਉਸ ਆਈਟਮ ’ਤੇ ਟੈਪ ਕਰੋ, ਜਿਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ। ਜਦੋਂ ਉਸ ਆਈਟਮ ਦਾ ਪੰਨਾ ਖੁੱਲਦਾ ਹੈ, ਤਾਂ ਚਲਾਓ ਬਟਨ (ਜੇਕਰ ਉਪਲਬਧ ਹੋਵੇ) ’ਤੇ ਟੈਪ ਕਰੋ ਜਾਂ ਕਿਸੇ ਖ਼ਾਸ ਐਪੀਸੋਡ ਜਾਂ ਟ੍ਰੇਲਰ ’ਤੇ ਟੈਪ ਕਰੋ, ਜਿਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ।

      ਸਲਾਹ: ਕਿਸੇ ਸ਼੍ਰੇਣੀ ਵਿੱਚ ਸਾਰੀਆਂ ਆਈਟਮਾਂ ਦੇਖਣ ਜਾਂ ਸੰਗ੍ਰਹਿ ਬਾਰੇ ਵਧੇਰੇ ਜਾਣਕਾਰੀ ਦੇਖਣ ਲਈ ਕਤਾਰ ਸਿਰਲੇਖ ’ਤੇ ਟੈਪ ਕਰੋ।

ਕੰਟੈਂਟ ਡਾਊਨਲੋਡ ਕਰਨਾ

Apple TV ਟੈਬ ਵਿੱਚ Apple Original ਦੇ ਐਪੀਸੋਡਾਂ ਦੀ ਸੂਚੀ ਦਿਖਾਈ ਜਾ ਰਹੀ ਹੈ। ਪੂਰੇ ਸੀਜ਼ਨ ਨੂੰ ਡਾਊਨਲੋਡ ਕਰਨ ਲਈ ਬਟਨ ਅਤੇ ਹਰੇਕ ਐਪੀਸੋਡ ਸਕਰੀਨ ਦੇ ਸੱਜੇ ਪਾਸੇ ਦਿਖਾਈ ਦਿੰਦਾ ਹੈ।

Apple TV ਐਪ ਵਿੱਚ, ਤੁਸੀਂ TV ਸ਼ੋਅ ਦੀਆਂ ਫ਼ਿਲਮਾਂ ਅਤੇ ਐਪੀਸੋਡਾਂ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ TV ਸ਼ੋਅ ਦਾ ਪੂਰਾ ਸੀਜ਼ਨ ਵੀ ਡਾਊਨਲੋਡ ਕਰ ਸਕਦੇ ਹੋ।

  1. ਆਪਣੇ iPhone ’ਤੇ Apple TV ਐਪ ’ਤੇ ਜਾਓ।

  2. ਕਿਸੇ ਆਈਟਮ ਦੇ ਵੇਰਵੇ ਦੇਖਣ ਲਈ ਉਸ ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ (ਸਾਰੇ ਸਿਰਲੇਖਾਂ ਲਈ ਸਾਰੇ ਵਿਕਲਪ ਉਪਲਬਧ ਨਹੀਂ ਹਨ):

    • ਫ਼ਿਲਮਾਂ ਡਾਊਨਲੋਡ ਕਰਨ ਲਈ: ਸਿਖਰਲੇ ਸੱਜੇ ਕੋਨੇ ਵਿੱਚ “ਡਾਊਨਲੋਡ ਕਰੋ” ਬਟਨ ’ਤੇ ਟੈਪ ਕਰੋ।

    • ਕਿਸੇ TV ਸ਼ੋਅ ਦਾ ਐਪੀਸੋਡ ਡਾਊਨਲੋਡ ਕਰਨ ਲਈ: ਸਿਖਰਲੇ ਸੱਜੇ ਕੋਨੇ ਵਿੱਚ “ਡਾਊਨਲੋਡ ਕਰੋ” ਬਟਨ ’ਤੇ ਟੈਪ ਕਰੋ, ਸੀਜ਼ਨ ’ਤੇ ਟੈਪ ਕਰੋ, ਫਿਰ ਉਸ ਐਪੀਸੋਡ ਦੇ ਅਗਲੇ ਪਾਸੇ “ਡਾਊਨਲੋਡ ਕਰੋ” ਬਟਨ ’ਤੇ ਟੈਪ ਕਰੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।

    • ਕਿਸੇ TV ਸ਼ੋਅ ਦਾ ਪੂਰਾ ਸੀਜ਼ਨ ਡਾਊਨਲੋਡ ਕਰਨ ਲਈ: ਸਿਖਰਲੇ ਸੱਜੇ ਕੋਨੇ ਵਿੱਚ “ਡਾਊਨਲੋਡ ਕਰੋ” ਬਟਨ ’ਤੇ ਟੈਪ ਕਰੋ, ਕਿਸੇ ਸੀਜ਼ਨ ’ਤੇ ਟੈਪ ਕਰੋ, ਫਿਰ ਐਪੀਸੋਡਾਂ ਦੀ ਸੂਚੀ ਦੇ ਉੱਪਰ ਸੀਜ਼ਨ ਬਟਨ ’ਤੇ ਟੈਪ ਕਰੋ।

ਤੁਸੀਂ ਆਪਣੀ ਲਾਇਬ੍ਰੇਰੀ ਵਿੱਚ ਡਾਊਨਲੋਡ ਕੀਤੀ ਆਈਟਮ ਲੱਭ ਸਕਦੇ ਹੋ ਅਤੇ ਉਸ ਨੂੰ ਉਦੋਂ ਵੀ ਦੇਖ ਸਕਦੇ ਹੋ, ਜਦੋਂ iPhone ਇੰਟਰਨੈੱਟ ਨਾਲ ਕਨੈਕਟ ਨਾ ਹੋਵੇ।

ਪਲੇਬੈਕ ਕੰਟਰੋਲਾਂ ਦੀ ਵਰਤੋਂ ਕਰੋ

ਪਲੇਬੈਕ ਦੌਰਾਨ, ਕੰਟਰੋਲ ਦੇਖਣ ਲਈ ਸਕਰੀਨ ’ਤੇ ਟੈਪ ਕਰੋ।

TV ਸ਼ੋਅ ਚੱਲ ਰਿਹਾ ਹੈ ਅਤੇ ਕੰਟਰੋਲ ਦਿਖਾਈ ਦੇ ਰਹੇ ਹਨ। ਬੰਦ ਕਰੋ, ਪਿਕਚਰ ਇਨ ਪਿਕਚਰ, AirPlay ਅਤੇ ਸਾਂਝਾ ਕਰੋ ਬਟਨ ਉੱਪਰ ਖੱਬੇ ਪਾਸੇ ਹਨ। ਆਵਾਜ਼ ਸਲਾਈਡਰ ਉੱਪਰ ਸੱਜੇ ਪਾਸੇ ਹੈ। ਕੇਂਦਰ ਵਿੱਚ 10 ਸਕਿੰਟ ਪਿੱਛੇ ਸਕਿੱਪ ਕਰਨ, ਰੋਕਣ ਅਤੇ 10 ਸਕਿੰਟ ਅੱਗੇ ਸਕਿੱਪ ਕਰਨ ਦੇ ਬਟਨ ਹਨ। ਹੇਠਲੇ ਕੇਂਦਰ ‘ਤੇ ਇੱਕ ਸਲਾਈਡਰ ਹੈ ਜਿਸ ਨੂੰ ਡ੍ਰੈਗ ਕਰ ‘ਤੇ ਤੁਸੀਂ ਵੀਡੀਓ ਦੀ ਸਥਿਤੀ ਨੂੰ ਅਡਜਸਟ ਕਰ ਸਕਦੇ ਹੋ; ਬੀਤਿਆ ਸਮਾਂ ਅਤੇ ਬਾਕੀ ਬਚਿਆ ਸਮਾਂ ਸਲਾਈਡਰ ਦੇ ਦੋਵੇਂ ਪਾਸੇ ਦਿਖਾਈ ਦਿੰਦਾ ਹੈ। ਹੇਠਾਂ ਸੱਜੇ ਪਾਸੇ “ਜਾਣਕਾਰੀ”, “ਇਨਸਾਈਟ” ਅਤੇ “ਦੇਖਣਾ ਜਾਰੀ ਰੱਖੋ” ਬਟਨ ਹਨ।

ਕੰਟਰੋਲ ਕਰੋ

ਵਰਣਨ

“ਚਲਾਓ” ਬਟਨ

ਚਲਾਓ

“ਰੋਕੋ” ਬਟਨ

ਰੋਕੋ

“10 ਸਕਿੰਟ ਪਿੱਛੇ ਜਾਓ” ਬਟਨ

10 ਸਕਿੰਟ ਪਿੱਛੇ ਸਕਿੱਪ ਕਰੋ; ਰਿਵਾਈਂਡ ਕਰਨ ਲਈ ਟੱਚ ਕਰ ਕੇ ਰੱਖੋ

“10 ਸਕਿੰਟ ਅੱਗੇ ਜਾਓ” ਬਟਨ

10 ਸਕਿੰਟ ਅੱਗੇ ਸਕਿੱਪ ਕਰੋ; ਫ਼ਾਸਟ-ਫ਼ਾਰਵਰਡ ਕਰਨ ਲਈ ਟੱਚ ਕਰ ਕੇ ਰੱਖੋ

“ਪਲੇਬੈਕ ਗਤੀ” ਬਟਨ

ਪਲੇਬੈਕ ਸਪੀਡ ਬਦਲੋ

“ਆਡੀਓ ਟ੍ਰੈਕ” ਬਟਨ

ਆਡੀਓ ਟ੍ਰੈਕ ਬਦਲੋ ਅਤੇ ਡਾਇਲੌਗ ਬਿਹਤਰ ਬਣਾਓ

“ਪੜ੍ਹਨਯੋਗ ਵਿਕਲਪ” ਬਟਨ

ਸਬਟਾਈਟਲ ਅਤੇ ਬੰਦ ਕੈਪਸ਼ਨਾਂ ਦਿਖਾਓ

“ਸਾਂਝਾ ਕਰੋ” ਬਟਨ

ਕੋਈ ਐਪੀਸੋਡ, ਮੂਵੀ, ਟ੍ਰੇਲਰ ਜਾਂ ਖੇਡ ਇਵੈਂਟ ਸਾਂਝਾ ਕਰੋ

AirPlay ਬਟਨ

ਵੀਡੀਓ ਨੂੰ ਹੋਰ ਡਿਵਾਈਸਾਂ ’ਤੇ ਸਟ੍ਰੀਮ ਕਰੋ

“ਵੀਡੀਓ ਮਿਨੀਮਾਈਜ਼ ਕਰੋ” ਬਟਨ

“ਪਿਕਚਰ ਇਨ ਪਿਕਚਰ” ਸ਼ੁਰੂ ਕਰੋ—ਤੁਸੀਂ ਕਿਸੇ ਹੋਰ ਐਪ ਦੀ ਵਰਤੋਂ ਕਰਨ ਦੇ ਨਾਲ-ਨਾਲ ਵੀਡੀਓ ਦੇਖ ਸਕਦੇ ਹੋ

“ਬੰਦ ਕਰੋ” ਬਟਨ

ਪਲੇਬੈਕ ਰੋਕੋ

ਜਦੋਂ ਆਡੀਓ ਮਿਊਟ ਕੀਤੀ ਜਾਂਦੀ ਹੈ, ਤਾਂ ਸਬਟਾਈਟਲ ਆਟੋਮੈਟਿਕਲੀ ਦਿਖਾਈ ਦਿੰਦੇ ਹਨ ਅਤੇ ਜੇਕਰ ਤੁਸੀਂ 10 ਸਕਿੰਟ ਪਿੱਛੇ ਸਕਿੱਪ ਕਰਦੇ ਹੋ, ਤਾਂ ਸਬਟਾਈਟਲ ਦਿਖਾਈ ਦਿੰਦੇ ਹਨ। ਸਬਟਾਈਟਲ ਬੰਦ ਕਰਨ ਲਈ, “ਪੜ੍ਹਨਯੋਗ ਵਿਕਲਪ” ਬਟਨ ’ਤੇ ਟੈਪ ਕਰੋ, ਫਿਰ “ਬੰਦ ਕਰੋ” ’ਤੇ ਟੈਪ ਕਰੋ।

ਪਲੇਬੈਕ ਦੌਰਾਨ ਆਡੀਓ ਵਿਕਲਪ ਬਦਲੋ

  1. ਪਲੇਬੈਕ ਦੌਰਾਨ, ਪਲੇਬੈਕ ਕੰਟਰੋਲ ਦਿਖਾਉਣ ਲਈ ਸਕਰੀਨ ’ਤੇ ਟੈਪ ਕਰੋ।

  2. “ਆਡੀਓ ਟ੍ਰੈਕ” ਬਟਨ ’ਤੇ ਟੈਪ ਕਰੋ, ਫਿਰ “ਡਾਇਲੌਗ ਬਿਹਤਰ ਬਣਾਓ” ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ‘ਤੇ ਟੈਪ ਕਰੋ:

    • ਹੋਰ ਬਿਹਤਰ ਬਣਾਓ: ਡਾਇਲੌਗ ਨੂੰ ਮਿਕਸ ਵਿੱਚ ਵਧੀਆ ਬਣਾਉਂਦਾ ਹੈ।

    • ਬਿਹਤਰ ਬਣਾਓ: ਡਾਇਲੌਗ ਨੂੰ ਮਿਕਸ ਵਿੱਚ ਹੋਰ ਵੀ ਵਧੀਆ ਬਣਾਉਂਦਾ ਹੈ।

    • ਬੰਦ ਕਰੋ: “ਡਾਇਲੌਗ ਬਿਹਤਰ ਬਣਾਓ” ਨੂੰ ਬੰਦ ਕੀਤਾ ਜਾਂਦਾ ਹੈ।

ਸ਼ੋਅ, ਕਿਰਦਾਰ, ਅਦਾਕਾਰਾਂ ਅਤੇ ਸੰਗੀਤ ਬਾਰੇ ਜਾਣਕਾਰੀ ਪ੍ਰਾਪਤ ਕਰਨਾ

ਪਲੇਬੈਕ ਦੇ ਦੌਰਾਨ, ਤੁਸੀਂ ਉਸ ਮੂਵੀ ਜਾਂ TV ਸ਼ੋਅ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਸ ਨੂੰ ਤੁਸੀਂ ਦੇਖ ਰਹੇ ਹੋ ਜਾਂ ਸਿੱਧਾ “ਦੇਖਣਾ ਜਾਰੀ ਰੱਖੋ” ’ਤੇ ਜਾ ਸਕਦੇ ਹੋ।

ਜਦੋਂ ਤੁਸੀਂ ਕੋਈ Apple TV ਫ਼ਿਲਮ ਜਾਂ TV ਸ਼ੋਅ (Apple TV ਸਬਸਕ੍ਰਿਪਸ਼ਨ ਲੋੜੀਂਦਾ ਹੈ) ਦੇਖ ਰਹੇ ਹੋ, ਤਾਂ “ਇਨਸਾਈਟ” ਨਾਲ ਤੁਸੀਂ ਅਦਾਕਾਰਾਂ, ਕਿਰਦਾਰ ਅਤੇ ਇਸ ਸਮੇਂ ਸਕਰੀਨ ’ਤੇ ਚੱਲ ਰਹੇ ਸੰਗੀਤ ਬਾਰੇ ਨਾਲੋ-ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਕਿਸੇ ਅਦਾਕਾਰ ’ਤੇ ਟੈਪ ਕਰ ਕੇ ਉਸਦੇ ਬੈਕਗ੍ਰਾਊਂਡ ਅਤੇ ਫ਼ਿਲਮੋਗ੍ਰਾਫ਼ੀ ਪੰਨੇ ਨੂੰ ਦੇਖਣ ਸਕਦੇ ਹੋ ਜਾਂ ਬੈਕਗ੍ਰਾਊਂਡ ਵਿੱਚ ਚੱਲ ਰਹੇ ਗੀਤ ਨੂੰ ਤੇਜ਼ੀ ਨਾਲ ਦੇਖ ਸਕਦੇ ਹੋ ਅਤੇ ਇਸ ਨੂੰ Apple Music ਪਲੇਲਿਸਟ ਵਿੱਚ ਜੋੜ ਸਕਦੇ ਹੋ (Apple ਸੰਗੀਤ ਸਬਸਕ੍ਰਿਪਸ਼ਨ ਲੋੜੀਂਦਾ ਹੈ)।

  1. ਪਲੇਬੈਕ ਦੌਰਾਨ, ਪਲੇਬੈਕ ਕੰਟਰੋਲ ਦਿਖਾਉਣ ਲਈ ਸਕਰੀਨ ’ਤੇ ਟੈਪ ਕਰੋ।

  2. ਹੇਠ ਲਿਖੇ ਵਿਕਲਪਾਂ ਵਿੱਚੋਂ ਕੋਈ ‘ਤੇ ਵੀ ਟੈਪ ਕਰੋ:

    • ਜਾਣਕਾਰੀ ਦੇਖੋ: ਤੁਸੀਂ ਜੋ ਦੇਖ ਰਹੇ ਹੋ ਉਸ ਬਾਰੇ ਵਧੇਰੇ ਜਾਣਕਾਰੀ ਦੇਖੋ।

    • ਇਨਸਾਈਟ ਪ੍ਰਾਪਤ ਕਰੋ: ਅਦਾਕਾਰ ਜਾਂ ਕਿਰਦਾਰ ‘ਤੇ ਟੈਪ ਕਰੋ ਕੇ ਵਧੇਰੇ ਜਾਣਕਾਰੀ ਦੇਖੋ। ਜੇਕਰ ਸੰਗੀਤ ਦੀ ਜਾਣਕਾਰੀ ਦਿਖਾਈ ਦਿੰਦੀ ਹੈ, ਤਾਂ ਗੀਤ ਨੂੰ ਸੰਗੀਤ ਐਪ (Apple TV ਅਤੇ Apple Music ਸਬਸਕ੍ਰਿਪਸ਼ਨ ਲੋੜੀਂਦਾ ਹੈ) ਵਿੱਚ ਪਲੇਲਿਸਟ ਵਿੱਚ ਜੋੜਨ ਲਈ ਟੈਪ ਕਰੋ।

    • ਦੇਖਣਾ ਜਾਰੀ ਰੱਖੋ: “ਦੇਖਣਾ ਜਾਰੀ ਰੱਖੋ” ’ਤੇ ਸਿੱਧਾ ਜਾਓ, ਫਿਰ ਦੁਬਾਰਾ ਦੇਖਣਾ ਸ਼ੁਰੂ ਕਰਨ ਲਈ ਕਿਸੇ ਆਈਟਮ ’ਤੇ ਟੈਪ ਕਰੋ।

    • ਲਾਈਵ ਖੇਡਾਂ: ਲਾਈਵ ਅਤੇ ਆਉਣ ਵਾਲੇ ਖੇਡ ਇਵੈਂਟ ਦੇਖੋ।

Apple TV ਲਈ ਸਬਸਕ੍ਰਿਪਸ਼ਨ ਲੋੜੀਂਦੀ ਹੈ, ਜਿਸ ਵਿੱਚ ਕੁਝ ਦੇਸ਼ਾਂ ਅਤੇ ਖੇਤਰਾਂ ਵਿੱਚ ਹੇਠ ਲਿਖਿਆਂ ਵਿੱਚੋਂ ਕੁਝ ਜਾਂ ਸਾਰੇ ਸ਼ਾਮਲ ਹੋ ਸਕਦੇ ਹਨ: Friday Night Baseball, Major League Soccer (MLS) ਅਤੇ Formula 1. ਸਾਰੇ ਫ਼ੀਚਰ ਅਤੇ ਕੰਟੈਂਟ ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹਨ। Apple TV ਸਬਸਕ੍ਰਿਪਸ਼ਨ ਵਿੱਚ ਤੀਜੀ-ਧਿਰ ਦੇ ਬ੍ਰਾਂਡ ਵਾਲੀਆਂ ਸਬਸਕ੍ਰਿਪਸ਼ਨ ਸੇਵਾਵਾਂ ਜਾਂ Apple TV ਐਪ ਵਿੱਚ ਕਿਰਾਏ ’ਤੇ ਲੈਣ ਜਾਂ ਖ਼ਰੀਦਣ ਲਈ ਉਪਲਬਧ ਕੰਟੈਂਟ ਸ਼ਾਮਲ ਨਹੀਂ ਹੈ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.