ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਸਕਰੀਨ ਦੀ ਚਮਕ ਅਤੇ ਰੰਗ ਸੰਤੁਲਨ ਨੂੰ ਅਡਜਸਟ ਕਰੋ

iPhone ਦੀ ਹੋਮ ਸਕਰੀਨ ਜਿਸ ਵਿੱਚ ਡਾਰਕ ਮੋਡ ਚਾਲੂ ਹੈ।

iPhone ‘ਤੇ, ਤੁਸੀਂ ਆਪਣੀ ਸਕਰੀਨ ਨੂੰ ਮੱਧਮ ਜਾਂ ਚਮਕਦਾਰ ਕਰ ਸਕਦੇ ਹੋ (ਸਕਰੀਨ ਨੂੰ ਮੱਧਮ ਕਰਨ ਨਾਲ ਬੈਟਰੀ ਲਾਈਫ਼ ਵਧਦੀ ਹੈ)। ਤੁਸੀਂ ਡਾਰਕ ਮੋਡ, True Tone ਅਤੇ Night Shift ਨਾਲ ਸਕਰੀਨ ਦੀ ਚਮਕ ਨੂੰ ਆਟੋਮੈਟਿਕਲੀ ਜਾਂ ਮੈਨੂਅਲੀ ਅਡਜਸਟ ਕਰ ਸਕਦੇ ਹੋ।

ਸਕਰੀਨ ਦੀ ਚਮਕ ਨੂੰ ਮੈਨੂਅਲੀ ਅਡਜਸਟ ਕਰੋ

ਆਪਣੇ iPhone ਦੀ ਸਕਰੀਨ ਨੂੰ ਡਿਮ ਜਾਂ ਬ੍ਰਾਈਟ ਕਰਨ ਲਈ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

  • ਕੰਟਰੋਲ ਸੈਂਟਰ ਖੋਲ੍ਹੋ, ਫਿਰ “ਚਮਕ” ਬਟਨ ਨੂੰ ਉੱਪਰ ਜਾਂ ਹੇਠਾਂ ਵੱਲ ਡ੍ਰੈਗ ਕਰੋ।

  • ਸੈਟਿੰਗਾਂ  > ਡਿਸਪਲੇ ਅਤੇ ਚਮਕ ’ਤੇ ਜਾਓ, ਫਿਰ ਸਲਾਈਡਰ ਨੂੰ ਡ੍ਰੈਗ ਕਰੋ।

ਸਕਰੀਨ ਦੀ ਚਮਕ ਨੂੰ ਆਟੋਮੈਟਿਕਲੀ ਅਡਜਸਟ ਕਰੋ

iPhone ਵੱਲੋਂ ਬਿਲਟ-ਇਨ ਐਂਬੀਐਂਟ ਲਾਈਟ ਸੈਂਸਰ ਦੀ ਵਰਤੋਂ ਕਰ ਕੇ ਮੌਜੂਦਾ ਰੌਸ਼ਨੀ ਦੀ ਸਥਿਤੀ ਮੁਤਾਬਕ ਸਕਰੀਨ ਦੀ ਚਮਕ ਨੂੰ ਅਡਜਸਟ ਕੀਤਾ ਜਾਂਦਾ ਹੈ।

  1. ਸੈਟਿੰਗਾਂ  > ਐਕਸੈੱਸਬਿਲਟੀ ‘ਤੇ ਜਾਓ।

  2. ਡਿਸਪਲੇ ਅਤੇ ਟੈਕਸਟ ਅਕਾਰ ’ਤੇ ਟੈਪ ਕਰੋ, ਫਿਰ ਸਵੈ-ਚਮਕ ਨੂੰ ਚਾਲੂ ਕਰੋ।

    ਨੋਟ: ਸਵੈ-ਚਮਕ ਬੰਦ ਕਰਨ ਨਾਲ ਪਾਵਰ ਖਪਤ ਵਧ ਸਕਦੀ ਹੈ।

ਡਾਰਕ ਮੋਡ ਚਾਲੂ ਜਾਂ ਬੰਦ ਕਰੋ

ਡਾਰਕ ਮੋਡ ਨਾਲ ਪੂਰੇ iPhone ਦੇ ਰੰਗ ਡਾਰਕ ਹੋ ਜਾਂਦੇ ਹਨ ਜੋ ਘੱਟ ਰੋਸ਼ਨੀ ਵਾਲੇ ਮਾਹੌਲ ਲਈ ਬਿਲਕੁਲ ਸਹੀ ਹੈ। ਡਾਰਕ ਮੋਡ ਨੂੰ ਚਾਲੂ ਕਰ ਕੇ, ਤੁਸੀਂ ਆਪਣੇ ਨਾਲ ਦੇ ਵਿਅਕਤੀ ਨੂੰ ਪਰੇਸ਼ਾਨ ਕੀਤੇ ਬਿਨਾਂ ਆਪਣੇ iPhone ਦੀ ਵਰਤੋਂ (ਜਿਵੇਂ ਕਿ ਬੈੱਡ ‘ਤੇ ਪੜ੍ਹਨਾ) ਕਰ ਸਕਦੇ ਹੋ।

ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • ਕੰਟਰੋਲ ਸੈਂਟਰ ਖੋਲ੍ਹੋ, “ਚਮਕ” ਬਟਨ ਨੂੰ ਟੱਚ ਕਰ ਕੇ ਰੱਖੋ, ਫਿਰ ਡਾਰਕ ਮੋਡ ਨੂੰ ਚਾਲੂ ਜਾਂ ਬੰਦ ਕਰ ਲਈ“ਦਿੱਖ” ਬਟਨ ‘ਤੇ ਟੈਪ ਕਰੋ।

  • ਸੈਟਿੰਗਾਂ  > ਡਿਸਪਲੇ ਅਤੇ ਚਮਕ 'ਤੇ ਜਾਓ, ਫਿਰ ਡਾਰਕ ਮੋਡ ਨੂੰ ਚਾਲੂ ਕਰਨ ਲਈ “ਡਾਰਕ” ਅਤੇ ਇਸ ਨੂੰ ਬੰਦ ਕਰਨ ਲਈ “ਲਾਈਟ” ਨੂੰ ਚੁਣੋ।

“ਡਾਰਕ ਮੋਡ” ਨੂੰ ਆਟੋਮੈਟਿਕਲੀ ਚਾਲੂ ਅਤੇ ਬੰਦ ਹੋਣ ਲਈ ਸ਼ੈਡਿਊਲ ਕਰੋ

ਤੁਸੀਂ ਡਾਰਕ ਮੋਡ ਨੂੰ ਰਾਤ ਨੂੰ (ਜਾਂ ਵਿਉਂਤਬੱਧ ਸ਼ੈਡਿਊਲ ’ਤੇ) ਆਟੋਮੈਟਿਕਲੀ ਚਾਲੂ ਹੋਣ ਲਈ ਸੈੱਟ ਕਰ ਸਕਦੇ ਹੋ।

  1. ਸੈਟਿੰਗਾਂ  > ਡਿਸਪਲੇ ਅਤੇ ਚਮਕ ’ਤੇ ਜਾਓ।

  2. “ਆਟੋਮੈਟਿਕ” ਨੂੰ ਚਾਲੂ ਕਰੋ, ਫਿਰ “ਵਿਕਲਪ” ‘ਤੇ ਟੈਪ ਕਰੋ।

  3. “ਸੂਰਜ ਡੁੱਬਣ ਤੋਂ ਸੂਰਜ ਚੜ੍ਹਨ ਤੱਕ” ਜਾਂ “ਵਿਉਂਤਬੱਧ ਸ਼ੈਡਿਊਲ” ਚੁਣੋ।

    ਜੇਕਰ ਤੁਸੀਂ “ਵਿਉਂਤਬੱਧ ਸ਼ੈਡਿਊਲ” ਨੂੰ ਚੁਣਦੇ ਹੋ, ਤਾਂ ਉਹ ਸਮਾਂ ਸ਼ੈਡਿਊਲ ਕਰਨ ਲਈ ਵਿਕਲਪਾਂ ‘ਤੇ ਟੈਪ ਕਰੋ ਜਦੋਂ ਤੁਸੀਂ ਡਾਰਕ ਮੋਡ ਨੂੰ ਚਾਲੂ ਅਤੇ ਬੰਦ ਕਰਨਾ ਚਾਹੁੰਦੇ ਹੋ।

    ਜੇਕਰ ਤੁਸੀਂ “ਸੂਰਜ ਡੁੱਬਣ ਤੋਂ ਸੂਰਜ ਚੜ੍ਹਨ ਤੱਕ” ਨੂੰ ਚੁਣਦੇ ਹੋ, ਤਾਂ iPhone ਤੁਹਾਡੀ ਘੜੀ ਅਤੇ ਭੂਗੋਲਿਕ ਟਿਕਾਣੇ ਤੋਂ ਡੇਟਾ ਦੀ ਵਰਤੋਂ ਕਰ ਕੇ ਇਹ ਨਿਰਧਾਰਤ ਕਰਦਾ ਹੈ ਕਿ ਤੁਹਾਡੇ ਲਈ ਰਾਤ ਦਾ ਸਮਾਂ ਕਿਹੜਾ ਹੈ।

Night Shift ਨੂੰ ਚਾਲੂ ਜਾਂ ਬੰਦ ਕਰੋ

ਤੁਸੀਂ Night Shift ਨੂੰ ਮੈਨੂਅਲੀ ਚਾਲੂ ਕਰ ਸਕਦੇ ਹੋ, ਜੋ ਬਹੁਤ ਲਾਹੇਵੰਦ ਹੁੰਦਾ ਹੈ ਜਦੋਂ ਤੁਸੀਂ ਦਿਨ ਦੇ ਸਮੇਂ ਹਨੇਰੇ ਕਮਰੇ ਵਿੱਚ ਹੁੰਦੇ ਹੋ।

ਕੰਟਰੋਲ ਸੈਂਟਰ ਖੋਲ੍ਹੋ, ਫਿਰ “ਚਮਕ” ਬਟਨ ਨੂੰ ਟੱਚ ਕਰ ਕੇ ਰੱਖੋ, ਫਿਰ Night Shift ਬਟਨ ‘ਤੇ ਟੈਪ ਕਰੋ।

Night Shift ਨੂੰ ਆਟੋਮੈਟਿਕਲੀ ਚਾਲੂ ਅਤੇ ਬੰਦ ਹੋਣ ਲਈ ਸ਼ੈਡਿਊਲ ਕਰੋ

ਰਾਤ ਦੇ ਸਮੇਂ ਆਪਣੀ ਡਿਸਪਲੇ ਦੇ ਰੰਗਾਂ ਨੂੰ ਸਪੈਕਟ੍ਰਮ ਦੇ ਵਾਰਮ ਸਿਰੇ ‘ਤੇ ਸ਼ਿਫ਼ਟ ਕਰ ਕੇ Night Shift ਨੂੰ ਸ਼ੈਡਿਊਲ ਕਰੋ ਜਿਸ ਨਾਲ ਤੁਹਾਡੀਆਂ ਅੱਖਾਂ ਲਈ ਸਕਰੀਨ ਦੇਖਣੀ ਆਸਾਨ ਹੋ ਜਾਂਦੀ ਹੈ।

  1. ਸੈਟਿੰਗਾਂ  > ਡਿਸਪਲੇ ਅਤੇ ਚਮਕ > Night Shift ’ਤੇ ਜਾਓ।

  2. ਸ਼ੈਡਿਊਲ ਨੂੰ ਚਾਲੂ ਕਰੋ।

  3. Night Shift ਲਈ ਰੰਗ ਸੰਤੁਲਨ ਨੂੰ ਅਡਜਸਟ ਕਰਨ ਲਈ, “ਰੰਗ ਤਾਪਮਾਨ” ਦੇ ਹੇਠਾਂ ਦਿੱਤੇ ਸਲਾਈਡਰ ਨੂੰ ਸਪੈਕਟ੍ਰਮ ਦੇ ਵਾਰਮ ਜਾਂ ਕੂਲ ਸਿਰੇ ਵੱਲ ਡ੍ਰੈਗ ਕਰੋ।

  4. “ਇਸ ਤੋਂ” ‘ਤੇ ਟੈਪ ਕਰੋ, ਫਿਰ “ਸੂਰਜ ਡੁੱਬਣ ਤੋਂ ਸੂਰਜ ਚੜ੍ਹਨ ਤੱਕ” ਜਾਂ “ਵਿਉਂਤਬੱਧ ਸ਼ੈਡਿਊਲ” ਚੁਣੋ।

    ਜੇਕਰ ਤੁਸੀਂ “ਵਿਉਂਤਬੱਧ ਸ਼ੈਡਿਊਲ” ਨੂੰ ਚੁਣਦੇ ਹੋ, ਤਾਂ ਉਹ ਸਮਾਂ ਸ਼ੈਡਿਊਲ ਕਰਨ ਲਈ ਵਿਕਲਪਾਂ ‘ਤੇ ਟੈਪ ਕਰੋ ਜਦੋਂ ਤੁਸੀਂ Night Shift ਨੂੰ ਚਾਲੂ ਅਤੇ ਬੰਦ ਕਰਨਾ ਚਾਹੁੰਦੇ ਹੋ।

    ਜੇਕਰ ਤੁਸੀਂ “ਸੂਰਜ ਡੁੱਬਣ ਤੋਂ ਸੂਰਜ ਚੜ੍ਹਨ ਤੱਕ” ਨੂੰ ਚੁਣਦੇ ਹੋ, ਤਾਂ iPhone ਤੁਹਾਡੀ ਘੜੀ ਅਤੇ ਭੂਗੋਲਿਕ ਟਿਕਾਣੇ ਤੋਂ ਡੇਟਾ ਦੀ ਵਰਤੋਂ ਕਰ ਕੇ ਇਹ ਨਿਰਧਾਰਤ ਕਰਦਾ ਹੈ ਕਿ ਤੁਹਾਡੇ ਲਈ ਰਾਤ ਦਾ ਸਮਾਂ ਕਿਹੜਾ ਹੈ।

    ਨੋਟ: ਜੇਕਰ ਤੁਸੀਂ ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ ਵਿੱਚ ਟਿਕਾਣਾ ਸੇਵਾਵਾਂ ਨੂੰ ਬੰਦ ਕਰ ਦਿੰਦੇ ਹੋ ਜਾਂ ਜੇਕਰ ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ ਵਿੱਚ ਸਮਾਂ ਖੇਤਰ ਸੈਟਿੰਗ ਨੂੰ ਬੰਦ ਕਰ ਦਿੰਦੇ ਹੋ, ਤਾਂ “ਸੂਰਜ ਡੁੱਬਣ ਤੋਂ ਸੂਰਜ ਚੜ੍ਹਨ ਤੱਕ” ਵਿਕਲਪ ਉਪਲਬਧ ਨਹੀਂ ਹੁੰਦਾ।

True Tone ਨੂੰ ਚਾਲੂ ਜਾਂ ਬੰਦ ਕਰੋ

ਤੁਹਾਡੇ ਵਾਤਾਵਰਨ ਦੀ ਰੌਸ਼ਨੀ ਨਾਲ ਮੇਲ ਕਰਨ ਲਈ True Tone ਡਿਸਪਲੇ ਦੇ ਰੰਗ ਅਤੇ ਤੀਬਰਤਾ ਮੁਤਾਬਕ ਆਟੋਮੈਟਿਕਲੀ ਢਲ ਜਾਂਦੀ ਹੈ।

ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • ਕੰਟਰੋਲ ਸੈਂਟਰ ਖੋਲ੍ਹੋ, “ਚਮਕ” ਬਟਨ ਨੂੰ ਟੱਚ ਕਰ ਕੇ ਰੱਖੋ, True Tone ਨੂੰ ਚਾਲੂ ਜਾਂ ਬੰਦ ਕਰ ਲਈTrue Tone ਬਟਨ ‘ਤੇ ਟੈਪ ਕਰੋ।

  • ਸੈਟਿੰਗਾਂ  > ਡਿਸਪਲੇ ਅਤੇ ਚਮਕ ’ਤੇ ਜਾਓ, ਫਿਰ True Tone ਨੂੰ ਚਾਲੂ ਜਾਂ ਬੰਦ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.